Share on Facebook

Main News Page

ਜਦੋਂ ਕੁਰੁਕਸ਼ੇਤਰ ਦੇ ਬ੍ਰਾਹਮਣਾਂ ਦੀਆਂ ਰੂਹਾਂ ਨੇ ਫਿਰ ਝਲਕ ਵਿਖਾਈ
- ਪ੍ਰਭਦੀਪ ਸਿੰਘ (ਟਾਈਗਰ ਜਥਾ ਯੂਕੇ)

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਭੇਵੇ (ਹਰਿਯਾਣਾ) ਤੋ ਜਦੋਂ ਕੁਰੁਕਸ਼ੇਤਰ ਦੀ ਧਰਤੀ ਤੇ ਪਹੁੰਚੇ, ਤਾਂ ਜਨਮ ਸਾਖੀਆਂ ਦੱਸਦੀਆਂ ਹਨ, ਕਿ ਉਥੇ ਸੂਰਜ ਗ੍ਰਹਿਣ ਦਾ ਮੇਲਾ ਖਚਾ-ਖਚ ਭਰਿਆ ਹੋਇਆ ਸੀ, ਅਤੇ ਕਰਮਕਾਂਡੀ ਬ੍ਰਾਹਮਣਾਂ ਦੇ ਅਨੁਸਾਰ ਲੋਕਾਂ ਵਿੱਚ ਇਹ ਭਰਮ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ, ਕਿ ਕੋਈ ਭੀ ਆਪਣੇ ਘਰ ਚੁੱਲਾ ਨਹੀਂ ਸੀ ਬਾਲ ਸਕਦਾ ਅਤੇ ਨਾ ਹੀ ਭੋਜਨ ਗ੍ਰਹਿਣ ਕਰ ਸਕਦਾ ਸੀ।

ਗੁਰੂ ਪਾਤਸ਼ਾਹ ਜੀ ਨੇ ਲੋਕਾਈ ਨੂੰ ਵਹਿਮ ਭਰਮ ਵਿਚੋਂ ਕੱਢਣ ਲਈ ਪਹਿਲਾਂ ਤੋਂ ਹੀ ਇੱਕ ਮਿਥੀ ਹੋਈ ਸਕੀਮ ਦੇ ਅਨੁਸਾਰ ਇੱਕ ਰਾਜਨ ਵੱਲੋ ਸ਼ਿਕਾਰ ਖੇਡ ਕੇ ਲਿਆਂਦੇ ਹੋਏ ਹਿਰਨ ਨੂੰ ਬਹ੍ਰਮ ਸਰੋਵਰ ਦੇ ਕੰਡੇ ਤੇ ਚੁੱਲਾ ਬਾਲ ਕੇ ਰਿੜਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਸਿਮਰਤੀਆਂ ਨੂੰ ਰੱਟੇ ਲਾਉਣ ਵਾਲੇ ਬ੍ਰਾਹਮਣ ਲੱਗੇ ਤੱਤੇ- ਠੰਡੇ ਹੋਣ, ਤਾਂ ਸ਼ੇਰ ਗੁਰੂ ''ਗੁਰੂ ਨਾਨਕ ਪਾਤ੍ਸ਼ਾਹ'' ਜੀ ਨੇ ਉਹਨਾ ਗਊ਼ ਪੂਜਾਰੀਆਂ ਨੂੰ ਬਾਣੀ ਦਿਆਂ ਬਾਣਾ ਨਾਲ ਸਚ ਦਾ ਰਾਹ ਵਿਖਾਇਆ।

ਇਸੇ ਤਰ੍ਹਾਂ ਹਾਪੁਰ (ਹਰਿਯਾਣਾ) ਸ਼ਹਿਰ ਦੇ ਕੁੱਝ ਸਿੰਘਾਂ ਨੇ ਸਿੱਖ ਕੌਮ ਵਿਚ ਆਈ ਇਸ ਬ੍ਰਾਹਮਣੀ ਮੱਤ ਨਵਰਾਤਿਆਂ ਦਾ ਖੰਡਨ ਕਰਨ ਲਈ, ਦੋ ਕੁੱਕੜਾਂ ਨੂੰ ਆਪਣੇ ਪਤੀਲੇ ਦਾ ਸ਼ਿੰਗਾਰ ਬਣਾਇਆ। ਜੇ ਇੰਨਾ ਵੀਰਾਂ ਨੇ ਇਕੱਲੀ ਮੀਟ ਨਾਲ ਰੋਟੀ ਹੀ ਖਾਣੀ ਹੁੰਦੀ, ਤਾਂ ਇਹ ਕੰਮ ਅੰਦਰ ਭੀ ਕਰ ਸਕਦੇ ਸਨ, ਪਰ ਇੰਨਾ ਦੀ ਭਾਵਨਾ ਸਿੱਖਾਂ ਵਿੱਚ ਆਈ ਇਸ ਮਨੌਤ ਦਾ ਖੰਡਨ ਕਰਨਾ ਸੀ, ਇਸ ਲਈ ਇਹਨਾ ਵੀਰਾਂ ਨੇ ਇਸ ਕੰਮ ਨੂੰ ਜਨਤਕ ਕਰ ਦਿੱਤਾ।

ਹੁਣ ਇਸ ਤਸਵੀਰ ਨੂੰ ਵੇਖਦਿਆਂ ਸਾਰ ਹੀ ਕੁਝ ''ਕੁੱਕੜ ਅਧਿਕਾਰ'' ਏਜੰਸੀਆਂ ਨੂੰ ਲਾਂਬੂ ਲੱਗ ਗਏ ਅਤੇ ਇੰਨ੍ਹਾਂ ਵਿਚ ਉਹ ਵੀ ਵੀਰ ਸ਼ਾਮਿਲ ਸਨ, ਜਿੰਨਾ ਦਾ ਬਾਬਾ (ਬਾਬਾ ਨੰਦ ਸਿੰਘ) ਸ਼ੇਰ ਦੀ ਖੱਲ ਤੇ ਬੈਠ ਕੇ ਭਗਤੀ ਕਰਿਆ ਕਰਦਾ ਸੀ। ਮੈਂ ਇੰਨ੍ਹਾਂ ਵੀਰਾਂ ਕੋਲੋਂ ਇਹ ਪੁਛਣਾ ਚਾਹੁੰਦਾ ਹਾਂ ਕਿ ਇੱਕ ਕੁੱਕੜ ਤੇ ਤਾਂ ਇੰਨਾ ਨੂੰ ਬੜਾ ਦੁਖ ਹੋਇਆ ਹੈ, ਪਰ ਜਿਹਨੇ ਸ਼ੇਰ ਮਾਰ ਕੇ ਆਪਣੇ ਥੱਲੇ ਰਖਿਆ ਸੀ, ਉਹ ਇੰਨਾ ਦਾ ਗੁਰੂ ਕਿਵੇਂ ਹੋ ਗਿਆ? ਇੰਨਾ ਕੁੱਝ ਨਾਸਮਝ ਸਿੱਖਾਂ ਨੇ ਆਪਣੇ ਨਾਲ ਕੁੱਝ ਫਿਰਕਾਪ੍ਰਸਤ ਕੁੱਝ ਹਿੰਦੂਆ ਨੂੰ ਇੱਕਠਿਆਂ ਕਰ ਕੇ, ਉਹਨਾਂ ਦੋ ਗੁਰਸਿੱਖਾਂ 'ਤੇ ਹਮਲਾ ਕਰ ਦਿੱਤਾ, ਜਿੰਨਾ ਇੰਨ- ਬਿੰਨ ਬਾਬੇ ਨਾਨਕ ਵਾਲੇ ਜੁਗਤੀ ਨੂੰ ਅਪਨਾਉਂਦੇ ਹੋਏ, ਆਪਣੀ ਕੌਮ ਵਿਚ ਆਏ ਇਸ ਬ੍ਰਾਹਮਣੀ ਮੱਤ ''ਨਵਰਾਤਿਆਂ'' ਦੇ ਭਰਮ ਨੂੰ ਕੱਢਣ ਦੀ ਇੱਕ ਕੋਸ਼ਿਸ ਕੀਤੀ ਸੀ।

ਕੁੱਝ ਸਵਾਲ ਜੋ ਮੈਂ ਇੰਨਾ ਵੀਰਾਂ ਕੋਲੋਂ ਪੁਛਣਾ ਚਾਹੁੰਦਾ ਹਾਂ, ਆਸ ਹੈ ਜਰੂਰ ਜੁਵਾਬ ਦੇਣਗੇ -

  1. ਲੰਗਰ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ।
    ਸਵਾਲ: ਇੰਨ੍ਹਾਂ ਦੇ ਠਾਠਾਂ ਵਿਚ ਲੰਗਰ ਪਕਾਉਣ ਦੀ ਮਨਾਹੀ ਕਿਉਂ?

  2. ਭੋਗੀ ਕਉ ਦੁਖੁ ਰੋਗ ਵਿਆਪੈ ॥ (ਮ:੧) ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥ (ਮ:੫)
    ਸਵਾਲ: ਬਾਣੀ ਦੇ ਇੰਨਾ ਸ਼ਬਦਾਂ ਦੀ ਖਿਲਾਫੀਅਤ ਕਰਦੇ ਹੋਏ ਤੁਹਾਡੇ ਡੇਰਿਆਂ ਵਿਚ ਗੁਰੂ ਗਰੰਥ ਸਾਹਿਬ ਜੀ ਨੂੰ ਮੂਰਤੀ ਦੇ ਨਿਆਂਈ ਭੋਗ ਕਿਉਂ ਲਵਾਇਆ ਜਾਂਦਾ ਹੈ?

  3. ਨਿਸ਼ਾਨ ਸਾਹਿਬ ਸਿਖ ਕੌਮ ਦੀ ਵਖਰੀ ਹਸਤੀ ਅਤੇ ਰਾਜਨੀਤਿਕ ਆਜ਼ਾਦੀ ਦਾ ਸੰਕੇਤ ਹੈ।
    ਸਵਾਲ: ਤੁਹਾਡੇ ਡੇਰਿਆਂ ਵਿਚੋਂ ਇਹ ਨਿਸ਼ਾਨ ਸਾਹਿਬ ਕਿਉਂ ਗਾਇਬ ਹਨ?

  4. ਸਚ ਖੰਡਿ ਵਸੈ ਨਿਰੰਕਾਰੁ ॥ (ਮ:੧) ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ (ਮ:੨), ਗੁਰਬਾਣੀ ਅਨੁਸਾਰ ਜੇ ਇਹ ਜੱਗ ਸਚੇ ਦੀ ਕੋਠੜੀ ਹੈ, ਅਤੇ ਇਸ ਜਗਤ ਵਿਚ ਸਚ ਦੇ ਅਧਾਰ ਤੇ ਜੀਵਨ ਜਿਊਣਾ ਹੀ ਸਚਖੰਡ ਵਾਸੀ ਹੋਣਾ ਹੈ।
    ਸਵਾਲ: ਪਰ ਤੁਹਾਡੇ ਪੱਥਰ ਅਤੇ ਚੂਨੇ ਦੇ ਭੋਰੇ ਸਚਖੰਡ ਕਿਵੇਂ ਹੋ ਗਏ?

  5. ਬਾਣੀ ਨਾਲ ਛੇੜ-ਖਾਣੀ ਕਰਨ ਵਾਲੇ ਰਾਮਰਾਏ ਵੱਲ ਗੁਰੂ ਨੇ ਪਿੱਠ ਕਰ ਲਈ ।
    ਸਵਾਲ: ਪਰ ਤੁਹਾਡੀ ਸੰਪਰਦਾ ਹੇਠ ਛਪਦੀਆਂ ਸੁਖਮਨੀ ਸਾਹਿਬ ਦੀਆਂ ਪੋਥੀਆਂ ਵਿਚ ਆਪਣੇ ਕੋਲੋ ਹੀ ਹਰ ਸਲੋਕ ਮਗਰੋ ''ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥'' ਲਾਉਣ ਦੀ ਤੁਹਾਡੇ ਕੰਨਾਂ ਵਿਚ ਕਿਸ ਨੇ ਫੂਕ ਮਾਰੀ?

  6. ਸਿੱਖ ਧਰਮ ਮੂਰਤੀ ਪੂਜਕ ਨਹੀਂ ਹੈ।
    ਸਵਾਲ: ਪਰ ਤੁਸੀਂ ਆਪਣੇ ਡੇਰਿਆਂ ਅਤੇ ਠਾਠਾਂ ਵਿੱਚ ਕਿਸੇ ਚਿੱਤਰਕਾਰ ਦੁਵਾਰਾ ਬਣਾਈ ਗਈ ਇਕ ਤਸਵੀਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸਲੀ ਤਸਵੀਰ ਹੋਣ ਦਾ ਦਾਵਾ ਕਰਦੇ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸਿਤ ਕਰਕੇ, ਫੁੱਲਾਂ ਦੀ ਵਰਖਾ ਕਰਦੇ ਹੋਏ ਕੀ ਸਿੱਧ ਕਰਨਾ ਚਾਹੁੰਦੇ ਹੋ, ਕੀ ਇਹ ਮੂਰਤੀ ਪੂਜਾ ਨਹੀਂ?

  7. ਪੰਥਿਕ ਰਹਿਤ ਮਰਿਯਾਦਾ ਦਾ ਖੰਡਨ ਕਰਨਾ।
    ਸਵਾਲ: ਅਖੰਡ ਪਾਠ ਦੇ ਬਰਾਬਰ ਸੰਪਟ ਪਾਠ ਰਖਣਾ ਅਤੇ ਮੂੰਹ ਬੰਨ ਕੇ ਬੈਠਣਾ ਕਿਸ ਮਰਿਯਾਦਾ ਦਾ ਹਿੱਸਾ ਹੈ?

 

  1. ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥ (ਭ: ਕਬੀਰ)     ਜਪਨੀ = ਮਾਲਾ
    ਸਵਾਲ: ਮਾਲਾ ਦਾ ਸਿੱਖੀ ਨਾਲ ਕੋਈ ਦੂਰ ਨੇੜੇ ਦਾ ਭੀ ਨਾਤਾ ਨਹੀਂ, ਪਰ ਤੁਹਾਡੇ ਬਾਬੇ ਜਾ ਅਖੌਤੀ ਮਹਾਂਪੁਰਖ ਹੱਥਾਂ ਵਿੱਚ ਮਾਲਾ, ਸਿਰ ਤੇ ਮਾਲਾ, ਗਲ ਵਿੱਚ ਮਾਲਾ ਅਤੇ ਹੋਰ ਪਤਾ ਨਹੀਂ ਕਿਥੇ-ਕਿਥੇ ਮਾਲਾ ਚਾੜੀ ਫਿਰਦੇ ਹਨ, ਇਹ ਸਬੰਧ ਵਿੱਚ ਭੀ ਸਿਖ ਕੌਮ ਦਾ ਭਰਮ ਦੂਰ ਕਰੋ?

  2. ਅਨੇਕਾਂ ਸਿੰਘ ਸਿੰਘਣੀਆ ਨੇ ਪਿਛਲੇ ਦਹਾਕਿਆਂ ਦੌਰਾਣ ਕੌਮੀ ਸਘੰਰਸ਼ ਵਿੱਚ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਇਆ।
    ਸਵਾਲ: ਪਰ ਜਿਉਂ-ਜਿਉਂ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨ ਲਈ ਪੰਜਾਬ ਪੁਲਿਸ ਗੋਲੀਆਂ ਚਲਾਉਂਦੀ ਸੀ, ਤੇ ਤੁਹਾਡੇ ਠਾਠਾਂ ਦੇ ਚਿਮਟਿਆਂ ਦਾ ਸ਼ੋਰ ਸਗੋ ਉੰਨਾ ਹੀ ਉਚਾ ਸੁਨਾਈ ਦਿੰਦਾ ਸੀ, ਅਤੇ ਕਿਤੇ ਭੀ ਕੋਈ ਸੰਕੇਤ ਨਹੀਂ ਮਿਲਦਾ ਕਿ ਕਦੇ ਮਨੁਖੀ ਅਧਿਕਾਰਾਂ ਲਈ ਤੁਹਾਡੇ ਠਾਠਾਂ ਵਿਚੋਂ ਕੋਈ ਆਵਾਜ ਭੀ ਨਿਕਲੀ ਹੋਵੇ।

ਬਾਕੀ ਮਾਸ ਕੀ ਹੈ, ਇਸਦੇ ਸਬੰਧ ਵਿਚ ਮੈਂ ਭੀ ਕਈ ਵਾਰ ਬਹੁਤ ਗੁਰਮਤਿ ਸੇਮਿਨਾਰਾਂ ਵਿੱਚ ਬੋਲ ਚੁੱਕਾ ਹਾਂ, ਇੱਕ ਵੀਡੀਓ ਭੀ ਨੱਥੀ ਕਰ ਰਿਹਾ ਹਾਂ।

 

ਇਹ ਪ੍ਰੋਗਰਾਮ ਪਿੰਡ ਪਿਹੋਵਾ (ਹਰਿਆਣਾ) ਦੇ ਇਕ ਗੁਰਦਵਾਰੇ ਵਿਚ ਹੋਇਆ ਸੀ, ਜਿਥੇ ਗੁਰਬਾਣੀ ਦੇ ਜਪੁਜੀ ਸਾਹਿਬ ਵਿਚ ਆਏ ਪੰਜ ਖੰਡਾਂ ਦੇ ਸੈਮਿਨਾਰ ਤੋਂ ਬਾਅਦ ਖੁਲਾ ਸਵਾਲ-ਜੁਵਾਬ ਦਾ ਸੈਸ਼ਨ ਹੋਇਆ ਅਤੇ ਮੀਟ, ਵਿਰਾਸਤ-ਏ-ਖਾਲਸਾ, ਫੋਟੋ ਪੂਜਾ ਵਰਗੇ ਹੋਰ ਕਈ ਮੁਦਿਆਂ ਤੇ ਗੱਲ ਬਾਤ ਕੀਤੀ ਗਈ।

Bhai Panthpreet Singh Khalsa @ Gurdwara Sahib Sri Guru Singh Sabha, Surrey BC, Canada , August 09, 2012 - Evening Katha
ਮ :੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ SGGS Page 1289


ਟਿੱਪਣ:

ਜੇ ਕਿਸੇ ਕੋਲ਼ ਦਲੀਲ ਨਾਲ ਜਵਾਬ ਦੇਣ ਦੀ ਸਮਰੱਥਾ ਹੈ, ਤਾਂ ਜ਼ਰੂਰ ਜਵਾਬ ਦੇਵੇ, ਪਰ ਬੇਸਿਰਪੈਰ ਦੀਆਂ ਗੱਲਾਂ, ਗਾਲ੍ਹਾਂ, Personal Attack ਤੋਂ ਗੁਰੇਜ਼ ਕੀਤਾ ਜਾਵੇ, ਰੱਬ ਵਲੋਂ ਬਖਸ਼ੀ ਅਕਲ ਦਾ ਜਨਾਜ਼ਾ ਨਾ ਕੱਢਿਆ ਜਾਵੇ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top