ਸੈਨ ਹੋਜ਼ੇ (ਤਰਲੋਚਨ ਸਿੰਘ ਦੁਪਾਲ
ਪੁਰ): ਗੁਰਦੁਆਰਾ ਗੁਰਜੋਤ ਪ੍ਰਕਾਸ਼ ਸ਼ਿਕਾਗੋ ਦੀ ਜਾਇਦਾਦ
ਵੇਚਣ ਦੇ ਕਥਿਤ ਦੋਸ਼ਾਂ ਅਧੀਨ, ਇਥੋਂ ਦੀ ਇਕ ਅਦਾਲਤ ਵਲੋਂ
ਜੇਲ੍ਹ ਭੇਜੇ ਗਏ ‘ਬਾਬਾ’ ਦਲਜੀਤ ਸਿੰਘ ਦੀ ਅੱਜ ਇੱਥੇ ਤੀਸਰੀ ਪੇਸ਼ੀ ਸਮੇਂ ਵੀ ਜ਼ਮਾਨਤ ਨਾ
ਹੋ ਸਕੀ।
ਸ਼ਿਕਾਗੋ ਨਿਵਾਸੀ ਭਾਈ ਹਰਮਿੰਦਰ ਸਿੰਘ ਖਹਿਰਾ ਵਲੋਂ ਦਿੱਤੀ ਗਈ
ਜਾਣਕਾਰੀ ਅਨੁਸਾਰ ਉਨਾਂ (ਦਲਜੀਤ ਸਿੰਘ)ਨੂੰ ਅੱਜ ਸ਼ੁਕਰ ਵਾਰ ਸਬੰਧਿਤ ਅਦਾਲਤ ਵਿੱਚ ਪੇਸ਼
ਕੀਤਾ ਗਿਆ। ਪਰ ਮਾਨਯੋਗ ਅਦਾਲਤ ਨੇ ਉਨਾਂ ਨੂੰ ਮੁੜ 9 ਨਵੰਬਰ ਤੱਕ ਜ੍ਹੇਲ ਭੇਜ ਦਿੱਤਾ ਹੈ।
ਯਾਦ ਰਹੇ ਉਨ੍ਹਾਂ ਪਹਿਲਾਂ 14 ਅਗਸਤ ਫਿਰ 5 ਅਕਤੂਬਰ ਅਤੇ ਹੁਣ ਤੀਸਰੀ
ਵਾਰੀ 26 ਅਕਤੂਬਰ ਨੂੰ ਜ਼ਮਾਨਤ ਲਈ ਦਰਖਾਸਤ ਦਿੱਤੀ ਸੀ, ਜੋ ਅਪ੍ਰਵਾਨ ਹੋ ਗਈ।
ਭਾਈ ਖਹਿਰਾ ਮੁਤਾਬਕ ਕੇਸ ਦੀ ਅਗਲੀ ਤਰੀਕ 9 ਨਵੰਬਰ ਦੀ ਪੈ ਗਈ ਹੈ।