Share on Facebook

Main News Page

.. ਤੇ ਭਾਰਤ ਵਿਚ ਮਰ ਚੁੱਕੇ ਵਿਅਕਤੀਆਂ ’ਤੇ ਵੀ ਹੁੰਦਾ ਅਰਬਾਂ-ਖਰਬਾਂ ਰੁਪਏ ਖਰਚ
-
ਗੁਰਨਾਮ ਸਿੰਘ ਅਕੀਦਾ

- ਅਸਥ ਪਾਉਣ ਦਾ ਕਾਰੋਬਾਰ ਵੀ ਦਿਨ ’ਬ ਦਿਨ ਵੱਧ ਰਿਹੈ ਕਈ ਵਿਸ਼ੇਸ਼ ਇਲਾਕਿਆਂ ’ਚ
- ਸਿੱਖ ਧਰਮ ’ਚ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਰਿਵਾਜ ਵਧਿਆ

ਜਿਥੇ ਕਈ ਮੁਲਕਾਂ ਵਿਚ ਮੁਰਦੇ ਸਾੜਨ ਦਾ ਕੰਮ ਬਿਜਲੀ ਤਰੀਕੇ ਨਾਲ ਹੋਣ ਲੱਗ ਪਿਆ ਹੈ ਉਥੇ ਹੀ ਭਾਰਤ ਵਿਚ ਅਜੇ ਤੱਕ ਵੀ ਇਕ ਪ੍ਰੰਪਰਾ ਅਨੁਸਾਰ ਮੁਰਦੇ ਸਾੜਨ ਦਾ ਤੇ ਅਸਥ ਪਾਉਣ ਦਾ ਕਾਰੋਬਾਰ ਦਿਨ ਬ ਦਿਨ ਵੱਧ ਰਿਹਾ ਹੈ। ਉਘੇ ਲੇਖਕ ਸੰਤੋਖ ਸਿੰਘ ਧੀਰ ਦੀ ਇੱਛਾ ਅਨੁਸਾਰ ਉਨਾਂ ਦਾ ਸਰੀਰ ਡਾਕਟਰੀ ਖੋਜ ਲਈ ਦਾਨ ਕਰ ਦਿਤਾ ਸੀ ਇਸ ਤੋਂ ਪਹਿਲਾਂ ਵੀ ਤੇ ਬਾਅਦ ਵੀ ਕਈ ਸਾਰੇ ਲੋਕਾਂ ਨੇ ਇਸ ਚੰਗੀ ਪਿਰਤ ਵੱਲ ਹੱਥ ਵਧਾਇਆ ਹੈ, ਇਸੇ ਤਰ੍ਹਾਂ ਹੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਥਿਤ ਕਤਲ ਵਿਚ ਸ਼ਾਮਲ ਤੇ ਫਾਸੀਂ ਦੀ ਸਜਾ ਦੀ ਉਡੀਕ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਵੀ ਫਾਸੀ ਦੀ ਸਜਾ ਤੋਂ ਬਾਅਦ ਆਪਣਾ ਸਰੀਰ ਡਾਕਟਰੀ ਖੋਜ ਲਈ ਦੇਣ ਦਾ ਲਿਖ ਕੇ ਦਿਤਾ ਹੋਇਆ ਹੈ।

ਹਾਲਾਂ ਕਿ ਲੋਕ ਆਪਣੀ ਸੁੱਖ ਸੁਵਿਧਾ ਨੂੰ ਦੇਖਦੇ ਹੋਏ ਹੁਣ ਚਲਦੀਆਂ ਪ੍ਰੰਪਰਾਵਾਂ ਨੂੰ ਵੀ ਖਤਮ ਕਰਕੇ ਅਸਥ (ਫੁੱਲ) ਜਿਥੇ ਨਜ਼ਦੀਕ ਪੈਂਦਾ ਹੈ ਉਥੇ ਪਾਉਣ ਦੀ ਪ੍ਰਥਾ ਨੂੰ ਥਾਂ ਦੇਣ ਲੱਗੇ ਹਨ, ਬੇਸਕ ਨਵੀਨਤਮ ਸੋਚ ਦਾ ਧਾਰਨੀ ਸਿੱਖ ਧਰਮ ਹੈ ਜਿਸ ਦੀ ਪਿਰਤ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਅਸਥ ਵੀ ਨਾਲ ਚਲਦੀ ਭਾਖੜਾ ਵਿਚ ਪਾ ਦਿਤੇ ਗਏ ਸਨ। ਫਿਰ ਵੀ ਹਿੰਦੂ ਧਾਰਨਾਵਾਂ ਵਿਚ ਆਉਦੇ ਹੋਏ ਹੋਰ ਫਿਰਕੇ ਅਜੇ ਵੀ ਬ੍ਰਾਹਮਣੀ ਕਲਚਰ ਤੋਂ ਬਾਹਰ ਨਹੀ ਨਿਕਲ ਸਕੇ। ਅਸਥ ਅੱਜ ਵੀ ਚਲਦੇ ਪਾਣੀ ਵਿਚ ਪਾਉਣ ਦਾ ਕੰਮ ਜਾਰੀ ਹੈ, ਮਿਲੀ ਜਾਣਕਾਰੀ ਅਨੁਸਾਰ ਮੁਰਦੇ ਫੁਕਣ ਦਾ ਤੇ ਅਸਥ ਪਾਉਣ ਦਾ ਜੋ ਕਾਰਜ ਹੈ ਉਹ ਬਿਜਨੈਸ ਬਣ ਚੁਕਿਆ ਹੈ ਜਿਸ ਤੇ ਹਰ ਸਾਲ ਅਰਬਾਂ ਰੁਪਏ ਇਧਰ ਉਧਰ ਸਿਰਫ ਭਾਰਤ ਵਿਚ ਹੀ ਹੋ ਰਿਹਾ ਹੈ।

ਮੌਕੇ ਤੇ ਪੁੱਜਣ ਵਾਲੇ ਕਾਫੀ ਸਾਰੇ ਲੋਕਾਂ ਅਨੁਸਾਰ ਮੁਰਦਾ ਫੁੱਕਣ ਦਾ ਤੇ ਅਸਥ ਪਾਉਣਾ ਹੁਣ ਬਿਜਨੈਸ ਬਣ ਚੁਕਿਆ ਹੈ, ਜਿਵੇਂ ਕਿ ਬਨਾਰਸ ਵਿਚ ਤਾਂ ਇਹ ਧਾਰਨਾਂ ਪੱਕੀ ਕੀਤੀ ਹੋਈ ਹੈ ਕਿ ਜੋ ਵੀ ਉਥੇ ਮਰਦਾ ਹੈ ਉਹ ਸਿੱਧਾ ਸਵਰਗ ਨੂੰ ਜਾਂਦਾ ਹੈ ਬੇਸਕ ਸੰਤ ਕਬੀਰ ਨੇ ਇਸ ਦੇ ਉਲਟ ਆਪਣੇ ਅਖੀਰਨੇ ਸੁਆਸ ਮਦਹਰ ਵਿਚ ਲਏ, ਕਿਉਕਿ ਉਸ ਥਾਂ ਤੇ ਮਰਨ ਵਾਲੇ ਨੂੰ ਪੰਡਤ ਨਰਕ ਵਿਚ ਜਾਣਾ ਕਹਿੰਦੇ ਸਨ। ਫਿਰ ਵੀ ਲੋਕਾਂ ਦੀ ਧਾਰਨਾਂ ਬਨਾਰਸ ਤੋਂ ਨਹੀਂ ਟੁੱਟ ਸਕੀ, ਬਨਾਰਸ ਦੇ ਰਹਿਣ ਵਾਲੇ ਡਾਕਟਰ ਲੈਨਿਨ ਨੇ ਦਸਿਆ ਕਿ ਇਥੇ ਗੰਗਾ ਘਾਟ ਦਾ ਨਗਰ ਨਿਗਮ 5 ਲੱਖ ਤੋਂ ਵੱਧ ਦਾ ਪ੍ਰਤੀ ਮਹੀਨਾ ਠੇਕਾ ਦਿੰਦੀ ਹੈ ਇਹ ਡੋਮ ਰਾਜੇ ਦੇ ਕਬਜੇ ਵਿਚ ਹੈ ਬੇਸਕ ਇਥੇ ਹੀ ਦੋ ਘਾਟਾਂ ਹਰੀਸ ਚੰਦਰ ਤੇ ਚੰਦਰਾਵਦੀ ਵੀ ਹਨ। ਇਸੇ ਤਰਾਂ ਹੀ ਪਟਨਾਂ ਤੋਂ ਧਰਮਿੰਦਰ ਨੇ ਕਿਹਾ ਕਿ ਪਟਨਾ ਵਿਚ ਵੀ ਕਾਫੀ ਘਾਟਾਂ ਹਨ ਤੇ ਉਥੇ ਕੁਝ ਨਿਜੀ ਘਾਟਾਂ ਵੀ ਹਨ ਕੁਝ ਸਰਕਾਰੀ ਹਨ ਜਿਨਾਂ ਦੇ ਵੀ ਲੱਖਾਂ ਰੁਪਏ ਮੁਰਦੇ ਫੁਕਣ ਦੇ ਤੇ ਅਸਥ ਪਾਉਣ ਦਾ ਬਿਜਨੈਸ ਜਾਰੀ ਹੈ। ਇਥੇ ਵਿਦੁੱਧ ਵਾਲੇ ਮੁਰਦੇ ਫੁੱਕਣ ਲਈ ਬਣਾਏ ਗਏ ਘਾਟ ਤੇ ਠੇਕਾ ਲੈਂਦੇ ਹਨ, ਇਥੇ ਵੀ ਬੋਲੀ ਨਗਰ ਨਿਗਮ ਹੀ ਕਰਦਾ ਹੈ, ਇਸੇ ਤਰਾਂ ਹੀ ਇਥੇ ਹੋਰ ਵੀ 10 ਥਾਵਾਂ ਤੇ ਮੁਰਦੇ ਫੁਕਣ ਦਾ ਬਿਜਨੈਸ ਚਲਦਾ ਹੈ, ਇਸੇ ਤਰਾਂ ਉਤਰੀ ਬਿਹਾਰ ਵਿਚ ਤੇ ਦੱਖਣੀ ਬਿਹਾਰ ਵਿਚ ਵੀ ਕਾਫੀ ਬਿਜਨੈਸ ਮੁਰਦੇ ਫੁਕਣ ਦਾ ਨਿਰੰਤਰ ਜਾਰੀ ਹੈ। ਇਸੇ ਤਰਾਂ ਗੰਗਾਂ ਹਰਦੁਆਰ ਵਿਚ ਵੀ ਪੰਡਤਾਂ ਨੇ ਪੀੜ੍ਹੀ ਦਰ ਪੀੜ੍ਹੀ ਅਸਥ ਪਾਉਣ ਨੂੰ ਹੀ ਆਪਣਾ ਬਿਜਨੈਸ ਬਣਾ ਰਖਿਆ ਹੈ, ਜਿਥੇ ਕਿ ਪੰਡਤ ਮਨਮਾਨੀਆਂ ਕਰਦੇ ਹੋਏ ਜਿੰਨੇ ਵੀ ਰੁਪਏ ਕਿਸੇ ਤੋਂ ਝਾੜੇ ਜਾਂਦੇ ਹਨ ਝਾੜ ਲੈਂਦੇ ਹਨ। ਹੋਰ ਵੀ ਹੈਰਾਨੀ ਜਨਕ ਗੱਲ ਸਾਹਮਣੇ ਆਈ ਹੈ ਜਿਸ ਬਾਰੇ ਅਰਥ ਸ਼ਾਸਤਰੀ ਪ੍ਰ੍ਰੋ. ਸ਼ੇਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਰਿਸੀਕੇਸ ਵਿਚ ਗਏ ਤਾਂ ਉਥੇ ਬੋਰਡ ਲੱਗੇ ਹੋਏ ਦੇਖੇ ਗਏ ਕਿ ਜੋ ਵੀ ਇਥੇ ਮਰ ਕੇ ਸਵਰਗਾਂ ਨੂੰ ਜਾਣਾ ਚਾਹੁੰਦਾ ਹੈ ਉਹ ਇਸ ਆਸਰਮ ਵਿਚ ਭਰਤੀ ਹੋ ਸਕਦਾ ਹੈ, ਜਦੋਂ ਅਸੀਂ ਅੰਦਰ ਗਏ ਉਥੇ ਵਿਚਾਰੇ ਬਜ਼ੁਰਗਾਂ ਦਾ ਹਾਲ ਮਾੜਾ ਦੇਖਿਆ ਗਿਆ , ਬਿਰਧਾਂ ਨੂੰ ਸੰਭਾਲਣ ਲਈ ਇਸ ਆਸ਼ਰਮ ਵਿਚ ਮੋਟੀ ਰਕਮ ਵੀ ਲਈ ਜਾਂਦੀ ਹੈ। ਪਰ ਨਾਲ ਹੀ ਹਿੰਦੂ ਸਮਾਜ ਦੇ ਅਖੌਤੀ ਸਰਵਣ ਪੁੱਤਰਾਂ ਦੇ ਕਈ ਪ੍ਰਸ਼ਨ ਚਿੰਨ ਵੀ ਲਗਦੇ ਹਨ।

ਹੋਰ ਜਾਣਕਾਰੀ ਅਨੁਸਾਰ ਹੁਣ ਸੋਚ ਬਦਲ ਵੀ ਰਹੀ ਹੈ ਜਿਥੇ ਕਦੇ ਪੈਦਲ ਤੁਰ ਕੇ ਵੀ ਮ੍ਰਿਤਕਾਂ ਦੇ ਅਸਥ (ਫੁੱਲ) ਲੋਕ ਗੰਗਾ ਵਿਚ (ਹਰਦੁਆਰ ਵਿਚ) ਪਾਉਣ ਜਾਇਆ ਕਰਦੇ ਸਨ, ਪਰ ਅੱਜ ਕੱਲ ਲੋਕ ਇਹ ਸੋਚਦੇ ਹਨ ਕਿ ਜਿਥੇ ਪਾਣੀ ਚਲਦਾ ਹੈ ਉਥੇ ਹੀ ਅੰਗੀਠਾ ਜਾਂ ਫਿਰ ਫੁੱਲ ਪਾ ਦਿਓ। ਪ੍ਰਾਪਤ ਕੀਤੀ ਜਾਣਕਾਰੀ ਵਿਚ ਸਿਰਫ ਪੰਜਾਬ ਵਿਚ ਹੀ ਜਿਥੇ ਪਹਿਲਾਂ ਸਿੱਖ ਕੀਰਤਪੁਰ ਸਾਹਿਬ ਨੇੜੇ ਅਸਥ ਪਾਇਆ ਕਰਦੇ ਸਨ ਉਥੇ ਹੀ ਫੇਰ ਗੋਇੰਦਵਾਲ ਸਾਹਿਬ ਵੀ ਪਾਉਣ ਲਗ ਪਏ ਸਨ। ਪਰ ਅੱਜ ਕੱਲ ਇਹ ਅਸਥ ਵਗਦੇ ਸਤਲੁਜ ਦਰਿਆ ਵਿਚ ਨੰਗਲ, ਬਿਭੌਰ ਸਾਹਿਬ, ਰੋਪੜ, ਵਿਚ ਵੀ ਅਸਥ ਪਾਉਂਦੇ ਹਨ,। ਇਸੇਤਰਾਂ ਹੀ ਸਤਲੁੱਜ ਵਿਚ ਹੀ ਫਿਲੌਰ ਨੇੜੇ ਪੁੱਲ ਤੇ ਵੀ ਅਸਥੀਆਂ ਲੋਕ ਪਾਉਂਦੇ ਹਨ, ਡੇਰੇ ਸਤਸੰਗ ਬਿਆਸ ਨੂੰ ਮਨਣ ਵਾਲੇ ਬਿਆਸ ਦਰਿਆ ਵਿਚ ਅਤੇ ਅੱਗੇ ਜਾ ਕਿ ਬਿਆਸ ਵਿਚ ਹੀ ਗੋਇੰਦਵਾਲ ਵਿਚ ਸਿੱਖ ਵੀ ਮ੍ਰਿਤਕਾਂ ਦੇ ਅਸਥ ਪਾ ਦਿੰਦੇ ਹਨ, ਜਿਥੇ ਹਰੀਕੇ ਪੱਤਣ ਵਿਚ ਸਤਿਲੁਜ ਤੇ ਬਿਆਸ ਦੋਵੇਂ ਇਕੱਠੇ ਹੁੰਦੇ ਉਥੇ ਵੀ ਅਸਥ ਪਾਉਣ ਦਾ ਕਾਫੀ ਰਿਵਾਜ ਹੈ, ਕਈ ਥਾਵਾਂ ਤੇ ਹੁਣ ਭਾਖੜਾ ਵਿਚ ਵੀ ਅਸਥ ਪਾਉਣ ਦੀਆਂ ਥਾਵਾਂ ਬਣ ਗਈਆਂ ਹਨ ਬੇਸਕ ਇਸ ਨੂੰ ਕਾਨੂੰਨ ਇਜਾਜਤ ਨਹੀ ਦਿੰਦਾ । ਇਸੇ ਤਰਾਂ ਭਾਖੜਾ ਤੇ ਕਈ ਥਾਵਾਂ ਤੇ ਅਸਥੀਆਂ ਹੀ ਨਹੀ ਸਗੋਂ ਪੂਰੇ ਦਾ ਪੂਰਾ ਅੰਗੀਠਾ ਸੁੱਟ ਆਉਂਦੇ ਹਨ ਭਾਖੜਾ ਨਹਿਰ ਦੀ ਪਟਿਆਲਾ ਤੋਂ ਨਾਭਾ ਰੋਡ ਤੇ ਸਥਿਤ ਸੈਂਚਰੀ ਇਨਕਲੇਵਕ ਪੁਲਸ ਚੌਕੀ ਦੇ ਅਧਿਕਾਰੀ ਨੇ ਦਸਿਆ ਕਿ ਇਥੇ ਅਸਥ ਪਾਕੇ ਲੋਕ ਨੇੜਲੇ ਗੁਰਦੁਆਰੇ ਵਿਚ ਅਰਦਾਸ ਕਰਾ ਆਉਂਦੇ ਹਨ ਹੁਣ ਉਸ ਗੁਰਦੁਆਰੇ ਦੀ ਵੀ ਕਾਫੀ ਆਮਦਨ ਵੱਧ ਗਈ ਹੈ।

ਅਰਥ ਸ਼ਾਸ਼ਤਰੀ ਪ੍ਰੋ. ਸ਼ੇਰ ਸਿੰਘ ਕਹਿੰਦੇ ਹਨ ਕਿ ਮੁਰਦੇ ਫੁੱਕਣ ਤੇ ਲਗਦੀ ਲੱਕੜ ਵੀ ਭਾਰਤੀ ਜੰਗਲਾਂ ਦਾ ਖਾਤਮਾ ਕਰਨ ਵਿਚ ਅਹਿਮ ਰੋਲ ਨਿਭਾ ਰਹੀ ਹੈ, ਉਨਾਂ ਦਸਿਆ ਕਿ ਸਾਡੀ ਮੌਤ ਦਰ 9 ਪ੍ਰਤੀ ਹਜਾਰ ਅਨੁਸਾਰ ਇਕ ਕਰੋੜ ਦੇ ਕਰੀਬ ਵਿਆਕਤੀ ਮਰਦੇ ਹਨ ਜਿਨਾਂ ਵਿਚੋ 25 ਲੱਖ ਲੋਕ ਗੈਰ ਹਿੰਦੂ ਸਿੱਖ ਵੀ ਮਰਦੇ ਹਨ ਤੇ 75 ਲੱਖ ਲੋਕ ਉਹ ਹਨ ਜਿਨਾਂ ਦਾ ਸੰਸਕਾਰ ਮੁਰਦੇ ਫੁਕਣ ਦੀ ਰਵਾਇਤ ਨਾਲ ਹੁੰਦੇ ਹਨ ਜਿਸ ’ਤੇ ਕਰੀਬ 120 ਕਰੋੜ ਰੁਪਏ ਦਾ ਖਰਚਾ ਸਲਾਨਾਂ ਹੁੰਦਾ ਹੈ। ਪਰ ਸਰੀਰ ਦਾਨ ਕਰਨ ਵਾਲਾ ਉਘਾ ਤਰਕਸ਼ੀਲ ਆਗੂ ਕ੍ਰਿਸਨ ਬਰਗਾੜੀ ਵੀ ਆਪਣਾ ਸਰੀਰ ਸੀ ਐਸ ਸੀ ਨੂੰ ਦਾਨ ਕਰ ਗਿਆ ਸੀ ਇਸ ਦੇ ਨਾਲ ਹੀ ਪੰਜਾਬ ਵਿਚ ਹੀ ਅਗਾਹ ਵਧੂ ਵਿਆਕਤੀਆਂ ਵਲੋਂ ਪੈਦਾ ਹੋਏ ਚੰਗੇ ਰਿਵਾਜ ਅਨੁਸਾਰ ਇਕ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਨੇ ਵੀ ਆਪਣਾ ਮ੍ਰਿਤਕ ਸਰੀਰ ਦਾਨ ਕਰਨ ਦੀ ਇੱਛਾ ਪ੍ਰਗਟ ਕਰਨ ਕਰਕੇ ਉਸ ਦਾ ਸਰੀਰ ਵੀ ਦਾਨ ਕੀਤਾ ਗਿਆ ਇਸੇ ਤਰਾਂ ਹੀ ਪੰਜਾਬ ਵਿਚ ਹੁਣ ਤੱਕ 500 ਤੋਂ ਵੱਧ ਸਰੀਰ ਦਾਨ ਕਰਨ ਦੀਆਂ ਅਰਜੀਆਂ ਪੰਜ ਸਾਲਾਂ ਦੋਰਾਨ ਆ ਚੁੱਕੀਆਂ ਹਨ, ਹੋਰ ਵੀ ਸੰਭਾਵਨਾਵਾਂ ਲੱਕੜ ਬਚ ਜਾਵੇ ਤੇ ਅਸਥ ਦਾ ਰੌਲਾ ਵੀ ਮੁਕ ਜਾਵੇ ਇਸ ਲਈ ਕਈ ਥਾਵਾਂ ਤੇ ਬਿਜਲਈ ਭੱਠੀਆਂ ਦਾ ਪ੍ਰਬੰਧ ਵੀ ਅਤਿੰਮ ਸੰਸਕਾਰ ਲਈ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਦਾ ਲੁਧਿਆਣਾ ਇਲਾਕਾ ਮੋਹਰੀ ਰੋਲ ਨਿਭਾ ਰਿਹਾ ਹੈ ਜਿਥੇ ਕਿ ਈਸੜੂ ਵਿਚ ਬਿਜਲਈ ਭੱਠੀ ਬਣਾ ਰੱਖੀ ਹੈ। ਪਰ ਪੰਜਾਬ ਵਿਚ ਹੀ ਨਹੀਂ ਸਗੋਂ ਹੋਰ ਕਈ ਸੁਬਿਆਂ ਵਿਚ ਮੁਸਲਮਾਨ ਪ੍ਰੰਪਰਾ ਅਨੁਸਾਰ ਮੁਰਦੇ ਦਫਨਾਏ ਜਾਂਦੇ ਹਨ, ਜਿਸ ਲਈ ਹੁਣ ਜ਼ਮੀਨ ਦੀ ਕਮੀ ਵੀ ਆ ਰਹੀ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top