ਸਿਮਰਨ ਦਾ ਮਤਲਬ ਹੈ ਯਾਦ,
ਸਿੱਖ ਨੇ ਸਿਮਰਨ ਅਕਾਲ ਦਾ ਕਰਨਾ ਹੈ,
ਭਾਵ ਹਰ ਵੇਲੇ ਚੰਗੇ ਕੰਮ ਕਰਦੇ,
ਉਠਦੇ,
ਬੈਠਦੇ,
ਤੁਰੇ ਫਿਰਦੇ,
ਖਾਂਦੇ ਪੀਂਦੇ ਅਤੇ ਸੌਂਦੇ ਵੀ
ਕਰਤਾਰ ਨੂੰ ਯਾਦ ਰੱਖਣਾ ਹੈ। ਗੁਰੂ ਨਾਨਕ ਸਾਡਾ ਰਹਿਬਰ ਹੈ ਨਾਂ ਕਿ ਬਾਬਾ ਨੰਦ ਸਿੰਘ। ਕੀ
ਜੋ ਗੁਰੂ ਅਤੇ ਭਗਤ ਸਹਿਬਾਂਨ ਗੁਰਬਾਣੀ ਵਿਖੇ ਉਪਦੇਸ਼ ਦੇ ਗਏ ਹਨ, ਉਨ੍ਹਾਂ ਨੂੰ ਮੰਨੀਏ ਜਾਂ
ਕਿਸੇ ਪੰਜ ਭੂਤਕ ਬਾਬੇ ਦੀਆਂ ਗੱਲਾਂ ਨੂੰ?
ਜਿੰਦਗੀ ਸਵਾਰਨ ਦਾ
ਨਾਂ ਸਿਮਰਨ ਹੈ ਨਾਂ ਕਿ ਚੌਂਕੜਾ ਮਾਰ, ਅੱਖਾਂ ਮੀਟ, ਮਾਲਾ ਫੇਰਨਾ
-
ਗਾਏ ਸੁਣੇ ਆਂਖੇ
ਮੀਟੇਂ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਏ॥ (ਭਾਈ ਗੁਰਦਾਸ ਜੀ)
ਆਓ, ਬਾਬਿਆਂ ਜਾਂ ਉਨ੍ਹਾਂ ਦੇ ਸੇਵਕਾਂ ਦੀਆਂ ਆਪੂੰ ਬਣਾਈਆਂ ਕਹਾਣੀਆਂ ਨੂੰ ਛੱਡ
ਕੇ
-
ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ॥ ਵਾਲੀ ਗੁਰਬਾਣੀ ਨੂੰ ਆਪ ਪੜੀਏ, ਵਿਚਾਰੀਏ ਅਤੇ
ਆਪਣੇ ਜੀਵਨ ਵਿੱਚ ਧਾਰਨ ਕਰਕੇ ਜੀਵਨ ਯਾਤਰਾ ਸਫਲੀ ਕਰੀਏ।