Share on Facebook

Main News Page

ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ

ਪੰਜਾਬੀ ਸਟੇਜੀ, ਟੀਵੀ ਅਤੇ ਫਿਲਮੀ ਵਿਅੰਗ ਦੀ ਲਾਮਿਸਾਲ ਹਸਤੀ Jaspal Bhatti ਦੀ ਦੇਰ ਰਾਤ ਜਲੰਧਰ ਨੇੜੇ ਸ਼ਾਹਕੋਟ ਵਿਖੇ ਅੱਜ ਤੜਕੇ 3 ਵਜੇ ਸੜਕ ਹਾਦਸੇ ਵਿਚ ਮੌਤ ਹੋ ਗਈ | ਆਪਣੀ ਆਉਣ ਵਾਲੀ ਵਿਅੰਗ ਫਿਲਮ "ਪਾਵਰ-ਕੱਟ" ਦੇ ਪ੍ਰਮੋਸ਼ਨ ਲਈ ਬਠਿੰਡਾ ਤੋਂ ਜਲੰਧਰ ਜਾ ਰਹੇ ਸਨ | ਬੇਟਾ ਜਸਰਾਜ ਚਲਾ ਰਿਹਾ ਸੀ ਕਾਰ | ਨਾਲ ਸਨ ਫਿਲਮ ਅਦਾਕਾਰਾ ਅਤੇ ਮੀਡੀਆ ਸਲਾਹਕਾਰ | ਜਸਰਾਜ ਲੁਧਿਆਣਾ ਹਸਪਤਾਲ ਵਿੱਚ ਭਰਤੀ |

 

ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ,
ਹਰ ਵੇਲੇ ਹੱਸਣ ਵਾਲਾ ਵੇਖੋ ਕਿਵੇਂ ਚੁੱਪ ਚਾਪ ਪਿਆ ਹੈ।

ਸਮਾਜ ਦੀਆਂ ਕੁਰੀਤੀਆਂ ਤੋਂ ਜਿਸਨੇ ਜਗਾਇਆ ਸਾਨੂੰ,
ਗੋਰਮਿੰਟ ਦਾ ਹਰ ਇਕ ਬੁਰਾ ਕੰਮ ਵਿਖਾਇਆ ਸਾਨੂੰ,
ਭ੍ਰਿਸ਼ਟਾਚਾਰ ਵਿਖਾ ਕੇ ਵੀ ਹਰ ਹਾਲ ਹਸਾਇਆ ਸਾਨੂੰ,
ਅੱਜ ਮੌਤ ਭੈੜੀ ਨੇ ਆਪਣੇ ਆਗੋਸ਼ ਵਿਚ ਲੈ ਲਿਆ ਹੈ,
ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ,
ਹਰ ਵੇਲੇ ਹੱਸਣ ਵਾਲਾ ਵੇਖੋ ਕਿਵੇਂ ਚੁੱਪ ਚਾਪ ਪਿਆ ਹੈ।

ਮੌਤ ਤਾਂ ਹਮੇਸ਼ਾਂ ਸਚ ਹੈ ਇਹ ਕਦੇ ਵੀ ਟੱਲ ਨਹੀਂ ਸਕਦੀ,
ਜੋ ਜੰਮਿਆ ਉਸ ਨੇ ਇਕ ਦਿਨ ਮਰਨਾ ਏਹੀ ਸਚਾਈ ਹੈ ਜੱਗ ਦੀ,
ਪਰ ਕੋਈ ਕੋਈ ਏਹੋ ਜਿਹੇ ਕੰਮ ਕਰਦਾ ਜਿਸ ਨਾਲ ਦੁਨੀਆ ਹੈ ਯਾਦ ਕਰਦੀ,
“ਭੱਟੀ” ਵਾਂਗੂੰ ਕੁਝ ਚੰਗਾ ਕਰ ਜਾਓ, ਐਥੇ ਤਾਂ ਨਾ ਕੋਈ ਰਹੇਗਾ ਤੇ ਨਾ ਕੋਈ ਰਿਹਾ ਹੈ,
ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ,
ਹਰ ਵੇਲੇ ਹੱਸਣ ਵਾਲਾ ਵੇਖੋ ਕਿਵੇਂ ਚੁੱਪ ਚਾਪ ਪਿਆ ਹੈ।

ਵਰਿੰਦਰ ਸਿੰਘ (ਗੋਲਡੀ) ਜਸਪਾਲ ਭੱਟੀ ਨੂੰ ਅਲਵਿਦਾ ...

ਜਸਪਾਲ ਸਿੰਘ ਭੱਟੀ ਦੇ ਨਾਂ

ਕੁਕਨੂਸ !
ਜਦ ਕੋਈ ਟੁਰ ਜਾਂਦਾ ਏ ਰੁਆ ਕੇ।
ਕਈ ਕਈ ਯੁਗਾਂ ਤਕ,
ਲੱਖਾਂ ਤੇ ਕਰੋੜਾਂ ਨੂੰ ਹਸਾ ਕੇ।
ਤੇ, ਉਦਾਸ ਦਿਲ, ਭਰੇ ਮਨ,
ਸ਼ਿਕਵੇ ਰੱਬ ‘ਤੇ ਗੁਜ਼ਾਰਦੇ।
ਓਹਨੂੰ ਮਿਹਣਾ ਨੇ ਮਾਰਦੇ।

ਹਰ ਵਾਰ ਕੋਈ ਪਿਆਰਾ ਸੱਜਣ ਟੁਰ ਜਾਣ ‘ਤੇ
ਲੋਕ ਰੱਬ ਲਲਕਾਰਦੇ।

ਫਿਰ ਮਨ ਦਹਿਲਦਾ ਹੈ, ਸੋਚ ਹੋਰ ਹਾਦਸਾ ਤਾਂ
ਫੇਰ ਧਿਆਨ ਓਸੇ ਦਾ ਹੀ ਮਨ ਵਿਚ ਧਾਰਦੇ।

ਡਾ: ਹਰਜਿੰਦਰ ਸਿੰਘ ਦਿਲਗੀਰ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top