ਤੂੰ ਸੋਚ ਨਾ, ਅੰਮ੍ਰਿਤਸਰ,
ਤੂੰ ਦਿਲ ਥੋੜ੍ਹਾ ਨਾ ਕਰ।
ਤੂੰ ਇਸ ਮਿੱਟੀ ਦਾ ਨਵਾਂ ਇਤਿਹਾਸ ਸਿਰਜਿਆ ਹੈ॥
ਅਕਾਲ ਤਖ਼ਤ ਦੀ ਇੱਟ ਇੱਟ ਨੇ,
ਅਜ ਤਣ ਤਣ ਕੇ ਕਿਹਾ ਹੈ:
ਆਪਣੇ ਆਪ ਦਾ ਭਲਾ ਸੋਚਣ ਵਾਲਿਓ,
ਸਰਬਤ ਦਾ ਭਲਾ ਸੋਚਣ ਵਾਲੇ ਸਿਰ ਹਾਜ਼ਰ ਨੇ॥
ਗੋਲੀਆਂ, ਤੋਪਾਂ, ਮਸ਼ੀਨਗੰਨਾਂ,
ਤੇ ਭਾਵੇਂ ਟੈਂਕ ਲੈ ਆਵੋ,
ਅਤੇ ਚਾੜ੍ਹੋ ਮਸੂਮਾਂ ਤੇ।
ਤੁਸੀਂ ਧਾਕਾਂ ਲਗਾ ਕੇ ਸਾੜ ਲਓ,
ਜਿੰਨੇ ਵੀ ਸੜਦੇ ਨੇ,
ਪੱਥਰ ਜੇਰਿਆਂ ਵਾਲੇ ਅਨੇਕਾਂ ਫਿਰ ਹਾਜ਼ਰ ਨੇ॥
ਅੰਮ੍ਰਿਤਸਰ ਤੇਰੀ ਹਿੱਕ ‘ਤੇ,
ਇਸ ਵਾਰ ਜਿੰਨਾ ਬਾਰੂਦ ਸੜਿਆ ਹੈ
ਉਹ ਕੁਰੂਕਸ਼ੇਤਰ ਦੇ ਖ਼ੂਨ ਦੇ
ਛੱਪੜ ਨੂੰ ਸਦਾ ਹੀ ਮਤਾ ਪਾਵੇਗਾ।
ਤੇ ਦਿੱਲੀ ਦੇ ਹਰ ਚੜ੍ਹਦੇ ਸੂਰਜ ‘ਤੇ
ਸਦਾ ਹੀ ਰਾਤ ਪਾਵੇਗਾ।
ਇਹ ਤਾਂ ਅੰਮ੍ਰਿਤਸਰ!
ਦਿੱਲੀ ਦਾ ਅਨੰਦਪੁਰ ਨੂੰ ਦਿੱਤਾ ਗਿਆ ਨਿਉਂਦਾ ਹੈ।
ਇਹ ਤਾਂ ਦਸਦਾ ਹੈ ਕਿ ਔਰੰਗਜ਼ੇਬੀ ਭੂਤ
ਦਿੱਲੀ ਵਿਚ ਅਜੇ ਵੀ ਜਿਊਂਦਾ ਹੈ॥
ਕੋਈ ਮਗ਼ਰੂਰ ਹਾਕਮ ਸਿੰਘਾਂ ਨੂੰ
ਭਾਜੀ ਜਦ ਵੀ ਪਾਉਂਦਾ ਹੈ
ਹਰ ਦਸਮੇਸ਼ ਦਾ ਪੁੱਤਰ
ਨਿਊਂਦਾ ਸਿਰ ਤੋਂ ਲਾਹੁੰਦਾ ਹੈ। |
ਹਾਕਮ ਦੀਆਂ
ਅੱਖਾਂ ਵਿਚ
ਕੋਕ ਸ਼ਾਸਤਰ ਵਰਗੀ ਬੇਸ਼ਰਮੀ ਝਲਕਦੀ ਹੈ।
ਦਿੱਲੀ ਦੇ ਮਾਲਕ ਦੀ ਪਿਆਲੀ ਵਿਚ
ਗੁਰੁ ਦੇ ਸਿੰਘਾਂ ਦੀ ਰੱਤ ਛਲਕਦੀ ਹੈ॥ਅੰਮ੍ਰਿਤਸਰ ਅੱਜ
ਤੇਰੀ ਛਾਤੀ ‘ਤੇ
ਜਾਬਰ ਨੇ ਆਪਣੀ ਬਰਬਰਤਾ ਦੇ
ਮੂੰਗ ਦਲੇ ਹਨ।
ਹੇ ਗੁਰੁ ਦੀ ਨਗਰੀ, ਤੇਰੇ ਪਾਕ ਗੁਰੂਆਂ ਦੇ
ਹੱਥੀਂ ਲਿਖਤੀ ਗ੍ਰੰਥ
ਤੇਰੇ ਹਰਿਮੰਦਰ ਦੀ ਹਿੱਕ ‘ਤੇ ਜਲੇ ਹਨ॥
ਸੱਚ ਜਾਣੀ ਅੰਮ੍ਰਿਤਸਰ!
ਤੇਰੇ ਨਾਲ ਹੋਏ ਅਨਿਆਂ ਨੇ
ਮੇਰਾ ਇਨਸਾਫ਼ ਵਿਚ ਵਿਸ਼ਵਾਸ
ਖੋਹ ਦਿੱਤਾ ਹੈ।
ਜੂਨ ਦੀਆਂ ਉਨ੍ਹਾਂ ਖ਼ੌਫ਼ਨਾਕ
ਰਾਤਾਂ ਤੋਂ ਬਾਅਦ ਮੈਂ
ਜਿੰਨਾ ਵੀ ਰੋਣਾ ਸੀ ਰੋ ਦਿੱਤਾ ਹੈ॥
ਮੈਂ ਤੇਰੀ ਲੁੱਟ ਚੁਕੀ ਅਸਮਤ ਦਾ
ਬਦਲਾ ਖੜ੍ਹੇ ਪੈਰੀਂ ਚੁਕਾਇਆ ਹੈ।
ਦਿੱਲੀ ਦੇ ਬਾਣੀਆਂ ਦਾ ਲੇਖਾ
ਨਗਦੋ ਨਗਦ ਮੁਕਾਇਆ ਹੈ।
ਮੈਂ ਜਾਣਦਾਂ ਸਮੇਂ ਦੇ ਤਾਜਦਾਰਾਂ ਨੇ
ਮੈਨੂੰ ਜਿਊਂਦਾ ਰਹਿਣ ਨਹੀਂ ਦੇਣਾ।
ਮੇਰੇ ਖ਼ੂਨ ਦੇ ਹਰ ਕਤਰੇ ਨੇ ਪਰ
ਇਨ੍ਹਾਂ ਨੂੰ ਸੁੱਖ ਦਾ ਸਾਹ ਕੋਈ ਲੈਣ ਨਹੀਂ ਦੇਣਾ।
ਨੋਟ: ਇਹ ਕਵਿਤਾ ਡਾ.
ਹਰਜਿੰਦਰ ਸਿੰਘ ਦਿਲਗੀਰ ਨੇ ਭੇਜੀ ਹੈ। |