Share on Facebook

Main News Page

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਗੁਰੂ ਕੌਣ......?
-
ਇੰਦਰਜੀਤ ਸਿੰਘ ਸੰਤਗੜ੍ਹ

ਸਰਦਾਰ ਜੱਸਾ ਸਿੰਘ ਦਾ ਜਨਮ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਘਰ ਮਾਤਾ ਗੰਗ ਕੋਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦਾ ਪੂਰਾ ਪਰਿਵਾਰ ਗੁਰੂ ਘਰ ਵਿਚ ਆਸਥਾ ਰੱਖਣ ਵਾਲਾ, ਕੇਵਲ ਇਕ ਅਕਾਲਪੁਰਖ ਉਪੱਰ ਨਿਸ਼ਚਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਵਾਲਾ ਸੀ। ਆਪ ਜੀ ਦੀ ਮਾਤਾ ਗੰਗ ਕੌਰ ਜੀ ਨੇ ਬਚਪਨ ਤੋਂ ਹੀ ਸਿੱਖ ਇਤਿਹਾਸ ਦੀਆਂ ਲੋਰੀਆਂ ਸੁਣਾਈਆਂ ਅਤੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਨੇ ਆਪ ਜੀ ਨੂੰ ਗੁਰਮੁੱਖੀ ਪੜਨੀ ਅਤੇ ਗੁਰਬਾਣੀ ਗਿਆਨ ਦੀ ਸਿਖਲਾਈ ਦਿੱਤੀ। ਇਨ੍ਹਾਂ ਨੇ ਆਪਣੇ ਪਿਤਾ ਜੀ ਕੋਲੋ ਖਾਨਦਾਨੀ ਕਿਰਤ ਜਿਸ ਤੋਂ ਇਹ ਬੰਦੂਕਾਂਘਾੜੇ ਨਾਮ ਨਾਲ ਤੋਂ ਵੀ ਜਾਣੇ ਜਾਂਦੇ ਸੀ, ਬੰਦੂਕਾਂ ਬਨਾਉਣੀਆਂ ਸਿੱਖ ਲਈਆਂ ਅਤੇ ਸ਼ਸ਼ਤਰ ਵਿੱਦਿਆ ਵਿਚ ਵੀ ਮਹਾਰਥ ਹਾਸਿਲ ਕੀਤੀ।

ਜੱਸਾ ਸਿੰਘ ਦੇ ਦਾਦਾ ਸਰਦਾਰ ਹਰਦਾਸ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਅਤੇ ਜੰਗੇ ਮੈਦਾਨ ਅੰਦਰ ਸ਼ਹੀਦ ਹੋਏ। ਸਿੱਖ ਇਤਿਹਾਸ ਅੰਦਰ ਆਪ ਜੀ ਦੇ ਪਿਤਾ ਨੂੰ ਸਭ ਤੋਂ ਪਹਿਲਾ ਗਿਆਨੀ ਜੀ ਨਾਮ ਨਾਲ ਸਤ੍ਕਾਰਇਆ ਗਿਆ। ਭਾਈ ਮਨੀ ਸਿਘ ਜੀ ਦੀ ਸ਼ਹਾਦਤ ਤੋਂ ਬਾਅਦ ਜੱਸਾ ਸਿੰਘ ਜੀ ਵੀ ਅਪਨੇ ਪਿਤਾ ਜੀ ਦੇ ਜੱਥੇ ਨਾਲ ਮਿਲ ਕੇ ਛਾਪਾ ਮਾਰ ਯੁੱਧ ਵਿਚ ਮੁਗਲਾਂ ਨਾਲ ਟੱਕਰ ਲੈਂਦੇ ਰਹਿੰਦੇ। ਸੰਨ 1747 ਈ. ਨੂੰ ਜੱਸਾ ਸਿੰਘ ਨੇ ਸਰੱਬਤ ਖਾਲਸਾ ਦੇ ਸਾਹਮਣੇ ਰਾਮ ਸਰ ਸਰੋਵਰ ਦੇ ਕੰਡੇ ਰਾਮਗੜ੍ਹ ਕਿਲੇ ਦਾ ਨੀਂਹ ਪਥੱਰ ਰੱਖ ਕੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਗੁਰੂ ਗਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ। ਜਦ ਅਦੀਨਾ ਬੇਗ ਨੇ ਅਪਨੀ ਰਾਜਸ਼ੀ ਸ਼ਕਤੀ ਨੂੰ ਵਧਾਉਣ ਲਈ ਸਿੱਖਾਂ ਨਾਲ ਸਮਝੌਤੇ ਦੀ ਪੇਸ਼ਕਸ਼ ਰੱਖੀ ਤਾਂ ਦਲ ਖਾਲਸਾ ਨੇ ਅਦੀਨਾ ਬੇਗ ਨਾਲ ਮੁਲਾਕਾਤ ਲਈ ਜੱਸਾ ਸਿੰਘ ਨੂੰ ਹੀ ਭੇਜਿਆ ਅਤੇ ਇਸ ਸਮਝੌਤੇ ਨਾਲ ਸਿੱਖ ਜੰਗਲਾਂ ਤੋਂ ਬਾਹਰ ਆ ਕੇ ਰਹਿਣ ਲੱਗ ਪਏ। ਪਰ ਕੁਝ ਸਮੇਂ ਬਾਅਦ ਹੀ ਦੀਵਾਲੀ ਵਾਲੇ ਦਿਨ ਮੀਰ ਮਨੂੰ ਨੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ, ਕਾਫੀ ਸਿੰਘ ਤਾ ਪਰਿਵਾਰਾਂ ਨੂੰ ਲੈ ਕੇ ਜੰਗਲਾਂ ਵਿਚ ਜਾ ਵੜੇ, ਪਰ 500 ਦੇ ਕਰੀਬ ਸਿੰਘਾਂ ਨੇ ਜਿਸ ਅੰਦਰ ਬੀਬੀਆਂ ਅਤੇ ਬੱਚੇ ਵੀ ਸ਼ਾਮਿਲ ਸੀ, ਅਤੇ ਜੱਸਾ ਸਿੰਘ ਦੀ ਪਤਨੀ ਜੋ ਕੀ ਉਸ ਸਮੇਂ ਪੇਟ ਤੋਂ ਸੀ, ਉਨ੍ਹਾਂ ਨੂੰ ਰਾਮਰੌਣੀ ਅੰਦਰ ਸ਼ਰਣ ਲੈਣੀ ਪਈ। ਉਸ ਸਮੇਂ ਵੀ ਬੜੀ ਦਲੇਰੀ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਮੁਗਲ ਫੌਜਾਂ ਨੂੰ ਭਾਜੜ ਪਾਈ ਅਤੇ ਆਪਣੀ ਸੂਰਬੀਰਤਾ ਦਾ ਸਿੱਕਾ ਜਮਾਇਆ ।

ਸੰਨ 1783 ਈ. ਨੂੰ ਜਦ ਦਿੱਲੀ ਫ਼ਤਿਹ ਕਰਨ ਦੀ ਸਿੱਖ ਮਿਸਲਦਾਰਾ ਦੀ ਗਲ ਹੋਈ, ਤਾਂ ਸਭ ਤੋਂ ਪਹਿਲਾ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਸੁਨੇਹਾ ਭੇਜਿਆ ਅਤੇ ਜੱਸਾ ਸਿੰਘ ਨੇ ਵੀ ਦਿੱਲੀ ਫ਼ਤਿਹ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਪਰ ਜਦੋਂ ਦਿੱਲੀ ਦੇ ਸਿੰਘਾਸਨ 'ਤੇ ਬੈਠਣ ਦੀ ਗੱਲ ਹੋਈ, ਤਾਂ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਪੰਥ ਨੂੰ ਰਾਜ ਸੱਤਾ ਪੰਜ ਸਿੰਘਾ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ।

ਸਰਦਾਰ ਜੱਸਾ ਸਿੰਘ ਜੀ ਨੇ ਅਪਨੀ ਸਾਰੀ ਜਿੰਦਗੀ ਇਕ ਆਦਰਸ਼ਕ ਸਿੱਖ ਯੋਧੇ ਵਜੋਂ ਬਤੀਤ ਕੀਤੀ ਅਤੇ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਨੂੰ ਗਾਉਂਦੇ ਹੋਇਆ, ਇਸ ਦੁਨਿਆ ਨੂੰ ਅਲਵਿਦਾ ਕਹ ਗਏ ।

ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥
ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥

ਇਕ ਸਵਾਲਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਗੁਰੂ ਕੌਣ...?

- ਸ. ਜੱਸਾ ਸਿੰਘ ਜੀ ਦਾ ਜਨਮ ਇਕ ਸਿੱਖ ਘਰਾਣੇ ਅੰਦਰ ਹੋਇਆ ਸੀ ..... ਨਾ ਕਿ ...ਕਿਸੀ ਬੁੱਤ ਪੂਜਕ ਦੇ ਘਰ।
- ਆਪ ਜੀ ਦੀ ਮਾਤਾ ਜੀ ਨੇ ਸਿੱਖ ਇਤਿਹਾਸ ਨਾਲ ਜੋੜਿਆਂ ਸੀ .......ਨਾ ਕਿ .......ਕਿਸੀ ਮਿਥਿਹਾਸਕ ਕਥਾਵਾਂ ਨਾਲ।
- ਆਪ ਜੀ ਦੇ ਪਿਤਾ ਜੀ ਨੇ ਗੁਰਬਾਣੀ ਨਾਲ ਜੋੜਿਆ ..........ਨਾ ਕਿ ......ਕਿਸੀ ਤੰਤਰਾਂ ਮੰਤਰਾਂ ਨਾਲ।
- ਆਪ ਜੀ ਦੇ ਪਿਤਾ ਜੀ ਨੂੰ ਗਿਆਨੀ ਦੀ ਉਪਾਧੀ ਮਿਲੀ .......ਨਾ ਕਿ ....ਕਿਸੀ ਪੰਡਤ ਪੁਜਾਰੀ ਦੀ।
- ਸਰਬੱਤ ਖਾਲਸਾ ਦੇ ਸਾਹਮਣੇ ਰਾਮਗੜ੍ਹ ਕਿੱਲੇ ਦਾ ਨੀਹ ਪਥੱਰ ਰਖੱਣ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਰਦਾਸ ਕੀਤੀ .........ਨਾ ਕਿ .....ਵਿਸ਼ਕਰਮਾ ਦੀ ਅਰਦਾਸ ਕੀਤੀ।
- ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਸਾਰਾ ਜੀਵਨ ਗੁਰਬਾਣੀ ਦੇ ਓਟ ਆਸਰੇ ਬਤੀਤ ਹੋਇਆ ........ ਨਾ ਕਿ .....ਵਿਸ਼ਕਰਮਾ ਦੀ ਪੂਜਾ ਕਰਕੇ।

ਹੁਣ ਖਾਲਸਾ ਜੀ ਜਵਾਬ ਤੁਸੀਂ ਦੇਣਾ ਹੈ, ਕੀ ਜੱਸਾ ਸਿੰਘ ਰਾਮਗੜੀਏ ਦਾ ਗੁਰੂ ਵਿਸ਼ਕਰਮਾ ਸੀ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ।

ਕ੍ਰਿਪਾ ਕਰਕੇ ਵਿਸ਼ਕਰਮਾ ਦਾ ਨਾਮ, ਰਾਮਗੜੀਆ ਮਿਸਲ ਦੇ ਨਾਲ ਨਾ ਜੋੜੋ ਜੀ ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top