Share on Facebook

Main News Page

ਥਾਪਰ ਜੀ - ''ਜੈ ਮਾਤਾ ਦੀ''
- ਸ੍ਰ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂਕੇ

ਮੈਂ ਇਹ ਸਵਾਲ ਦਿੱਲੀ ਕਮੇਟੀ ਦੀਆ ਚੋਣਾਂ ਵਾਸਤੇ ਆਪਣੀ ਅਖੌਤੀ ਪੰਥਿਕ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਕਰਦੇ ਹੋਏ, ਵੀਰ ਓਂਕਾਰ ਸਿੰਘ ਥਾਪਰ ਕੋਲੋ ਪੁਛਣਾ ਚਾਹੁੰਦਾ ਹਾਂ, ਕਿ ''ਜੈ ਮਾਤਾ ਦੀ ਵਾਲੀ'' ਜੀਪ ਲੈ ਕੇ ਸਿੱਖੀ ਦੇ ਕਿਹੜੇ ਝੰਡੇ ਝੁਲਾਉਣ ਲਈ ਇਹ ਸੜਕਾਂ 'ਤੇ ਉਤਰੇ ਹਨ?

ਜਿਹੜੇ ਕਮੇਟੀ ਦਾ ਪ੍ਰਚਾਰ ਹੀ ਗੁਰੂ ਸ਼ਬਦ ਨੂੰ ਤਿਲਾਂਜਲੀ ਦੇ ਕੇ ''ਜੈ ਮਾਤਾ ਦੀ'' ਤੋਂ ਸ਼ੁਰੂ ਕਰ ਰਹੇ ਹਨ, ਉਨ੍ਹਾਂ ਤੋਂ ਸਿੱਖ ਸੰਗਤਾਂ ਪੰਥਿਕ ਸੁਹਿਰਦਤਾ ਅਤੇ ਬੰਗਲਾ ਸਾਹਿਬ ਅਤੇ ਸੀਸ ਗੰਜ ਵਰਗੀਆਂ ਵੱਡੀਆਂ ਸਟੇਜਾਂ ਤੋਂ ਸਿੱਖੀ ਦੇ ਪਰਚਾਰ ਦੀ ਕੀ ਆਸ ਰੱਖ ਸਕਦੀਆਂ ਹਨ।

ਪਹਿਲਾਂ ਇਨ੍ਹਾਂ ਦੀ ਬੀਬਾ ਜੀ (ਹਰਸਿਮਰਤ ਕੌਰ) ਨੇ ਅਡਵਾਨੀ ਦੀ ਪੰਜਾਬ ਫੇਰੀ 'ਤੇ ਫਤਿਹ ਬਦਲ ਕੇ ''ਵਾਹਿਗੁਰੂ ਜੀ ਕਾ ਖ਼ਾਲਸਾ, ਮਾਤਾ ਜੀ ਕੀ ਜੈ'' ਕਹਿ ਕੇ ਆਪਣੀ ਅਖੌਤੀ ਪੰਥਿਕ ਅਕਲ ਦਾ ਜਨਾਜ਼ਾ ਕਢਿਆ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ''ਜੈ ਮਾਤਾ ਦੀ'' ਵਾਲੀ ਜੀਪ ਲੈ ਕੇ, ਦਿੱਲੀ ਵਿੱਚ ਸਾਰੇ ਗੁਰਦਵਾਰਿਆਂ ਵਿੱਚ ਮਾਤਾ ਅਤੇ ਹਨੁਮਾਨ ਦੀਆਂ ਮੂਰਤੀਆਂ ਲਗਵਾਉਣ ਦਾ ਅਤੇ ਆਪਣੇ ਆਕਿਆਂ ਨੂੰ ਖੁਸ਼ ਕਰਨ ਦਾ ਪਹਿਲਾਂ ਤੋਂ ਹੀ ਸੰਕੇਤ ਦੇ ਰਹੇ ਹੋ।

ਟਿੱਪਣੀ:

ਪਾਠਕਾਂ ਦੀ ਜਾਣਕਾਰੀ ਲਈ ਨੂੰ ਫਿਰ ਤੋਂ ਤਾਜ਼ਾ ਕਰਨ ਲਈ ਇਹ ਦੱਸਣਾ ਜ਼ਰੂਰੀ ਹੈ, ਕਿ ਇਹ ਓਂਕਾਰ ਸਿੰਘ ਥਾਪਰ ਉਹੀ ਹੈ, ਜਿਸਨੇ ਕੁੱਝ ਕੁ ਸਾਲ ਪਹਿਲਾਂ ਇਹ ਕਿਹਾ ਸੀ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ 2500 ਵਾਰੀ ਰਾਮ ਆਇਆ ਹੈ, ਇਸ ਕਰਕੇ ਸਿੱਖਾਂ ਨੂੰ ਰਾਮਸੇਤੂ ਬਾਂਧ ਲਈ ਹਿੰਦੂਆਂ ਦੀ ਮਦਦ ਕਰਨੀ ਚਾਹੀਦੀ ਹੈ।

ਇਹ ਵੀਡੀਓ ਪਾਠਕ ਆਪ ਦੇਖ ਸਕਦੇ ਹਨ ਅਤੇ ਸੋਚ ਸਕਦੇ ਹਨ, ਕਿ ਇਸ ਤਰ੍ਹਾਂ ਦੇ ਰਾਜਨੇਤਾ, ਸਿੱਖੀ ਦੀ ਕੀ ਸੇਵਾ ਕਰਨਗੇ? ਸੇਵਾ ਕਰਨਗੇ ਜਾਂ ਸਿੱਖਾਂ ਨੂੰ ਆਪਣੇ ਆਕਾ ਬਾਦਲ ਦੇ ਇਸ਼ਾਰਿਆਂ 'ਤੇ ਹਿੰਦੂਆਂ 'ਚ ਮਿਲਾਉਣ ਲਈ ਅੱਡੀਚੋਟੀ ਦਾ ਜ਼ੋਰ ਲਗਾਉਣਗੇ।

- ਖ਼ਾਲਸਾ ਨਿਊਜ਼ ਟੀਮ

 


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top