Share on Facebook

Main News Page

ਭਾਈ ਹਰੀ ਸਿੰਘ ਰੰਧਾਵਾ ਜੀ, "ਬਿਕਰਮੀ ਕੈਲੰਡਰ" ਦੀਆਂ ਕੀ-ਕੀ ਵਿਸ਼ੇਸ਼ਤਾਈਆਂ ਹਨ ?
-
ਸਰਵਜੀਤ ਸਿੰਘ

ਭਾਈ ਹਰੀ ਸਿੰਘ ਰੰਧਾਵਾ ਜੀ,
(ਜਨਰਲ ਸਕੱਤਰ ਸੰਤ ਸਮਾਜ)

ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਭਾਈ ਹਰੀ ਸਿੰਘ ਰੰਧਾਵਾ ਜੀ, ਪਿਛਲੇ ਦਿਨੀਂ ਅਜੀਤ ਜਲੰਧਰ `ਚ (11 ਅਕਤੂਬਰ-ਅੰਤਰਰਾਸ਼ਟਰੀ ਪੰਨਾ) ਛਪੇ ਆਪ ਜੀ ਦੇ ਬਿਆਨ, “ਬਿਕਰਮੀ ਕੈਲੰਡਰ ਹੀ ਗੁਰਬਾਣੀ ਅਤੇ ਸਿੱਖ ਰਵਾਇਤਾਂ ਅਨੁਸਾਰ ਸਹੀ ਹੈ” ਸਬੰਧੀ ਬੇਨਤੀ ਹੈ ਕਿ ‘ਬਿਕਰਮੀ ਕੈਲੰਡਰ’ ਦੇ ਗੁਰਬਾਣੀ ਸਿਧਾਂਤ ਨਾਲ ਮੇਲ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ। ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਕਿ ਇਹ ਵਿਸ਼ਾ ਆਮ ਅਤੇ ਸਰਲ ਨਾ ਹੋਣ ਕਰਕੇ, ਕੈਲੰਡਰ ਸਬੰਧੀ ਆਮ ਸੰਗਤਾਂ ਨੂੰ ਜਿਆਦਾ ਜਾਣਕਾਰੀ ਨਹੀਂ ਹੈ। ਸੰਤ ਸਮਾਜ ਦੇ ਜਨਰਲ ਸਕੱਤਰ ਹੋਣ ਦੇ ਨਾਤੇ ਆਪ ਜੀ ਦਾ ਫਰਜ਼ ਬਣਦਾ ਹੈ ਕਿ ਆਮ ਸੰਗਤਾਂ ਨੂੰ ‘ਬਿਕਰਮੀ ਕੈਲੰਡਰ’ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਖੇਚਲ ਕਰੋ। (ਯਾਦ ਰਹੇ ਕਿ ਭਾਈ ਹਰੀ ਸਿੰਘ ਰੰਧਾਵਾ ਨੇ ਹਾਂਗਕਾਂਗ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਸੀ ਕਿ ਪੁਰਾਤਨ ਬਿਕਰਮੀ ਕੈਲੰਡਰ ਹੀ ਸਿੱਖ ਰਵਾਇਤਾਂ ਅਨੁਸਾਰ ਸਹੀ ਹੈ। ਸਾਰੇ ਸਿੱਖਾਂ ਨੂੰ ਆਪਣੇ ਦਿਨ ਤਿਉਹਾਰ ਇਸੇ ਅਨੁਸਾਰ ਮਨਾਉਣੇ ਚਾਹੀਦੇ ਹਨ)

ਭਾਈ ਹਰੀ ਸਿੰਘ ਰੰਧਾਵਾ ਜੀ, ਜਿਸ ‘ਬਿਕਰਮੀ ਕੈਲੰਡਰ ਦਾ ਆਪ ਜੀ ਨੇ ਜਿਕਰ ਕੀਤਾ ਹੈ ਉਸ ਕੈਲੰਡਰ ਦੀਆਂ ਕੀ-ਕੀ ਵਿਸ਼ੇਸ਼ਤਾਈਆਂ ਹਨ? ਕੀ ਆਪ ਜੀ ‘ਸੂਰਜੀ ਬਿਕ੍ਰਮੀ’ ਕੈਲੰਡਰ ਨੂੰ ਸਿੱਖ ਰਵਾਇਤਾਂ ਅਨੁਸਾਰ ਸਹੀ ਮੰਨਦੇ ਹੋ ਜਾਂ ‘ਚੰਦਰ-ਸੂਰਜੀ ਬਿਕ੍ਰਮੀ’ ਕੈਲੰਡਰ ਨੂੰ ਸਿੱਖ ਰਵਾਇਤਾਂ ਅਨੁਸਾਰ ਸਹੀ ਮੰਨਦੇ ਹੋ? ਇਨ੍ਹਾਂ ਦੋਵਾਂ ਕੈਲੰਡਰਾਂ `ਚ ਕਿਹੜਾ ਕੈਲੰਡਰ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ ਅਤੇ ਕਿਵੇਂ? ਕੀ ਆਪ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੋਧ ਕੇ (ਮਾਰਚ 2010) ਜਾਰੀ ਕੀਤੇ ਗਏ ਕੈਲੰਡਰ ਨਾਲ ਸਹਿਮਤ ਹੋ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ, ਕੀ ‘ਸੂਰਜੀ ਬਿਕ੍ਰਮੀ’ ਕੈਲੰਡਰ ਹੈ ਜਾਂ ਚੰਦਰ-ਸੂਰਜੀ ਬਿਕ੍ਰਮੀ’ ਕੈਲੰਡਰ’?

ਭਾਈ ਹਰੀ ਸਿੰਘ ਰੰਧਾਵਾ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਲਿਖਤੀ ਰੂਪ ਵਿਚ ਜਾਂ ਆਪਣੀ ਅਵਾਜ਼ `ਚ ਰਿਕਾਰਡ ਕਰਵਾ ਕੇ ‘ਬਿਕਰਮੀ ਕੈਲੰਡਰ’ ਸਬੰਧੀ ਆਪਣੀ ਖੋਜ ਭਰਪੂਰ ਜਾਣਕਾਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਤਾਂਈ ਛੇਤੀ ਤੋਂ ਛੇਤੀ ਪੁੱਜਦੀ ਕਰੋ ਜੀ ਤਾਂ ਜੋ ਸਿੱਖ ਸੰਗਤਾਂ ਖਾਸ ਕਰਕੇ ਵਿਦੇਸ਼ਾਂ ਦੀਆਂ ਸੰਗਤਾਂ `ਚ ਕੈਲੰਡਰ ਸਬੰਧੀ ਪੈਦਾ ਹੋਈ ਦੁਬਿਧਾ ਦਾ ਸਰਬ ਪ੍ਰਵਾਨਤ ਹੱਲ ਲੱਭਿਆ ਜਾ ਸਕੇ।

ਆਸ ਸਹਿਤ
ਸਰਵਜੀਤ ਸਿੰਘ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top