Share on Facebook

Main News Page

ਕੰਘਾ ਕੱਛਾ ਕੜਾ ਕਰਪਾਨ, ਭੇਜ ਦਿਆਂਗੇ ਖਾਲਿਸਤਾਨ ਮੰਗਣ ਵਾਲਿਆਂ ਨੂੰ ਪਾਕਿਸਤਾਨ...ਵਰਗੇ ਭੜਕਾਊ ਨਾਰ੍ਹੇ ਮਾਰਨ ਅਤੇ 84 ਵਾਲਾ ਹਾਲ ਕਰਨ ਦੀ ਚੇਤਾਵਨੀ ਦੇਣ ਵਾਲੇ ਮਹੰਤ ਨੂੰ ਪੰਜਾਬ ਸਰਕਾਰ ਗ੍ਰਿਫਤਾਰ ਕਰੇ
-
ਗਿਆਨੀ ਜਗਤਾਰ ਸਿੰਘ ਜਾਚਕ

* ਸਘੰਰਸ਼ਸੀਲ ਸਿੱਖ ਜਥੇਬੰਦੀਆਂ ਤੇ ਨੌਜਵਾਨ ਅਜਿਹੇ ਸ਼ਰਾਰਤੀ ਅਨੁਸਰਾਂ ਦੀ ਭੜਕਾਹਟ ਵਿੱਚ ਨਾ ਫਸਣ ਅਤੇ ਇੱਕ ਮੁੱਠ ਹੋ ਕੇ ਕਨੂੰਨੀ ਕਾਰਵਾਈ ਕਰਨ
* ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਵੀ ਅਜਿਹੇ ਸ਼ਰਾਰਤੀ ਅਨਸਰਾਂ ਵਿਰੁਧ ਹਾਈਕੋਰਟ ਵਿੱਚ ਰਿਟ ਪਾਉਣੀ ਚਾਹੀਦੀ ਹੈ

ਬਠਿੰਡਾ, 17 ਅਕਤੂਬਰ (ਕਿਰਪਾਲ ਸਿੰਘ): ਲੋਕ ਸਭਾ ਦੀਆਂ ਅਗਾਮੀ ਚੋਣਾਂ ਨੂੰ ਮੁਖ ਰੱਖ ਕੇ ਕੇਂਦਰ ਸਰਕਾਰ ਪੰਜਾਬ ਵਿੱਚ ਅਤੰਕਵਾਦ ਹਊਆ ਦਿਖਾ ਕੇ ਪੰਜਾਬ ਦੇ ਮਹੌਲ ਨੂੰ ਵਿਗਾੜਣਾ ਚਹੁੰਦੀ ਹੈ। ਜੇ ਬਾਦਲ ਸਾਹਿਬ ਨੂੰ ਅਜਿਹਾ ਖ਼ਤਰਾ ਭਾਸ ਰਿਹਾ ਹੈ ਤਾਂ ਉਹ ਹਿੰਦੂ ਸੁਰਖਿਆ ਸੰਮਤੀ ਦੇ ਅਤੰਕੀ ਮਹੰਤ ਗਿਰੀ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ? ਜਿਹੜਾ ਹਰ ਰੋਜ਼ ਪਟਿਆਲੇ ਤੋਂ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਪੁਲੀਸ ਪਾਸੋਂ ਮਰਵਾਉਣ ਲਈ ਸਿੱਧੀ ਲੜਾਈ ਲਈ ਸ਼ਰੇਆਮ ਲਲਕਾਰੇ ਮਾਰ ਕੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾ ਰਿਹਾ ਹੈ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਯੂਨੀਵਰਸਲ ਪੀਸ ਫੈਡਰੇਸ਼ਨ ਦੇ ‘ਸ਼ਾਂਤੀ ਦੂਤ’ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਲਿਖਤੀ ਬਿਆਨ ਵਿੱਚ ਕਹੇ।

ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸਬੰਧੀ ਪਟਿਆਲਾ ਨਿਵਾਸੀ ਅਤੰਕੀ ਮਹੰਤ ਪੰਚਾਨੰਦ ਗਿਰੀ ਦੀਆਂ ਨੈਟ ’ਤੇ ਯੂ ਟਿਊਬ ਵਿੱਚ ਵੀਡੀਓ ਵੇਖੀਆਂ ਜਾ ਸਕਦੀਆਂ ਹਨ।

 

 

ਗਿਆਨੀ ਜਾਚਕ ਨੇ ਹੈਰਾਨੀ ਪਰਗਟ ਕੀਤੀ ਹੈ ਕਿ ਜਿਹੜੀ ਪੰਜਾਬ ਸਰਕਾਰ ਭਾਰਤੀ ਸੰਵਿਧਾਨ ਦੇ ਅੰਤਰਗਤਿ ਕੌਮੀ ਸਘੰਰਸ਼ ਕਰ ਰਹੇ ਸਿੱਖ ਨੌਜਵਾਨ ਆਗੂਆਂ ਤੇ ਧਰਮ ਪ੍ਰਚਾਰਕਾਂ ਨੂੰ ਅਮਨ-ਕਨੂੰਨ ਦੇ ਖ਼ਤਰੇ ਦਾ ਬਹਾਨਾ ਘੜ ਕੇ ਬਿਨ੍ਹਾਂ ਕਿਸੇ ਕਾਰਨ ਗ੍ਰਿਫਤਾਰ ਕਰ ਲੈਂਦੀ ਹੈ। ਉਹ “ਕੰਘਾ ਕੱਛਾ ਕੜਾ ਕਰਪਾਨ, ਭੇਜ ਦਿਆਂਗੇ ਖਾਲਿਸਤਾਨ ਮੰਗਣ ਵਾਲਿਆਂ ਨੂੰ ਪਾਕਿਸਤਾਨ...” ਵਰਗੇ ਭੜਕਾਊ ਨਾਰ੍ਹੇ ਮਾਰ ਕੇ ਆਪਣੇ ਮੁਬਾਈਲ ਨੰਬਰ 92163 05130, 94170 17139, 93161 01268 ਦੇ ਕੇ ਸਿੱਖ ਕੌਮ ਨੂੰ ਲੜਨ ਲਈ ਵੰਗਾਰਨ ਤੇ 84 ਵਾਲਾ ਹਾਲ ਕਰਨ ਦੀ ਚੇਤਾਵਨੀ ਦੇਣ ਵਾਲੇ ਮਹੰਤ ਅਤੇ ਉਹਦੇ ਸ਼ਿਵ ਸੈਨਿਕ ਅਤੰਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਜ਼ੁਬਾਨ ’ਤੇ ਲਗਾਮ ਕਿਉਂ ਨਹੀਂ ਲਾਉਂਦੀ? ਉਨ੍ਹਾਂ ਨੇ ਕੌਮੀ ਹੱਕਾਂ ਲਈ ਸਘੰਰਸ਼ਸੀਲ ਸਿੱਖ ਜਥੇਬੰਦੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨੁਸਰਾਂ ਦੀ ਭੜਕਾਹਟ ਵਿੱਚ ਨਾ ਫਸਣ ਅਤੇ ਇੱਕ ਮੁੱਠ ਹੋ ਕੇ ਕਨੂੰਨੀ ਕਾਰਵਾਈ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਵੀ ਇਸ ਪੱਖੋਂ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁਧ ਹਾਈਕੋਰਟ ਵਿੱਚ ਰਿਟ ਪਾਉਣੀ ਚਾਹੀਦੀ ਹੈ।


ਹਿੰਦੂ ਸੁਰਕਸ਼ਾ ਸਮਿਤੀ ਦੀ ਵੈਬ ਸਾਈਟ http://www.hindusmiti.org/about_us.htm 'ਤੇ ਉਨ੍ਹਾਂ ਬਾਰੇ ਲਿਖਿਆ ਗਿਆ ਇਸ ਤਰ੍ਹਾਂ ਹੈ

View more videos at

http://www.hindusmiti.org/video_gallery.htm


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top