Share on Facebook

Main News Page

ਖ਼ਾਲਸਾ ਪੰਥ ਨੂੰ ਵੰਗਾਰ ਰਹੇ ਇਹ ਗੇਰੂਏ ਗੀਦੀ
- ਕੁਲਵੰਤ ਸਿੰਘ

ਨੋਟ: ਜੇ ਕਿਸੇ ਪਾਠਕ ਨੇ ਇਨ੍ਹਾਂ ਗੇਰੂਏ ਅੱਤਿਵਾਦੀਆਂ ਦੀ ਵੀਡਿਓ ਕਾਪੀ ਕੀਤੀ ਹੈ, ਜੋ ਕਿ ਸਾਡੇ ਕੋਲੋਂ ਕਿਸੇ ਕਾਰਣ Download ਨਹੀਂ ਹੋ ਸਕੀ, ਤਾਂ ਕਿਰਪਾ ਕਰਕੇ khalsanews@yahoo.com 'ਤੇ ਈਮੇਲ ਕਰ ਦਿਓ, ਜਾਂ ਯੂ ਟਿਯੂਬ 'ਤੇ Upload ਕਰ ਦਿਓ ਤੇ ਲਿੰਕ  Email ਕਰ ਦਿਓ, ਆਪ ਜੀ ਦੇ ਆਭਾਰੀ ਹੋਵਾਂਗੇ - ਖ਼ਾਲਸਾ ਨਿਊਜ਼ ਟੀਮ

ਪਿਛਲੇ ਕੁਝ ਦਿਨਾਂ ਤੋਂ ਅਚਾਨਕ ਹੀ ਯੂ ਟਿਊਬ ਤੇ ਕਿਸੇ ਅਖੌਤੀ ਰਾਸ਼ਟਰੀ ਸੁਰੱਖਿਆ ਸੰਮਤੀ ਦੇ ਕਾਰਕੁੰਨਾਂ ਵਲੋਂ ਸਿੱਖਾਂ ਨੂੰ ਗਾਲੀ ਗਲੌਚ ਕਰਨ ਅਤੇ ਸੜਕ ਤੇ ਆ ਕੇ ਟਾਕਰਾ ਕਰਨ ਲਈ ਲਲਕਾਰੇ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਹਨਾਂ ਵਲੋਂ ਸਭ ਤੋਂ ਪਹਿਲੇ ਯੂ ਟਿਊਬ ਕਲਿਪ ਵਿਚ ਜੋ ਗਾਲੀ ਗਲੌਚ ਕੀਤਾ ਗਿਆ ਸੀ, ਉਸ ਦੀ ਵਿਆਖਿਆ ਕੁਝ ਇਸ ਤਰਾਂ ਹੈ:

ਲਗਾ ਦੇ ਆਗ ਪਾਨੀ ਕੋ, ਮਿਟਾ ਦੇ ਖਾਲਿਸਤਾਨੀਓਂ ਕੋ
ਦੂਧ ਮਾਂਗੋਗੇ ਤੋ ਖੀਰ ਦੇਂਗੇ, ਖਾਲਿਸਤਾਨ ਮਾਂਗੋਗੇ ਤੋ ਚੀਰ ਦੇਂਗੇ
ਕਸਮ ਗੰਗਾ ਮਈਆ ਕੀ ਖਾਈ ਹੈ, ਖਾਲਿਸਤਾਨ ਮਾਂਗਨੇ ਵਾਲੋਂ ਕੋ ਪਾਕਿਸਤਾਨ ਪਹੁੰਚਾਂਏਂਗੇ, ਰਾਜੋਆਨਾ ਕੋ ਫਾਂਸੀ ਕੇ ਤਖਤ ਪਰ ਲਟਕਾਂਏਂਗੇ
ਹਿੰਦੂ ਸਰੱਖਸ਼ਾ ਸੰਮਤੀ ਕਾ ਐਲਾਨ ਜਿਤਨੇ ਵੀ ਬੁਜ਼ਦਿਲ ਅਤੰਕਵਾਦੀ ਚਾਹੇ ਵੋ ਪੰਜਾਬ ਕੇ ਹੈਂ ਯਾਂ ਕਸ਼ਮੀਰ ਕੇ ਹੈਂ, ਉਨ ਸਭੀ ਅਤੰਕਵਾਦੀਓਂ ਕੇ ਖਿਲਾਫ ਮਹਾਂ ਸੰਗ੍ਰਾਮ ਕਾ ਐਲਾਨ ਹਿੰਦੂ ਸੁਰੱਖਸ਼ਾ ਸਮਤੀ ਕਰ ਰਹੀ ਹੈ, ਕਿਓਂਕਿ ਜਿਸ ਤਰਾਂ ਸੰਨ 1980 ਸੇ ਲੇਕਰ ਸੰਨ 1993 ਤਕ, ਔਰ ਚੁਰਾਸੀ ਮੇਂ ਦਰਿੰਦਾ ਅਤੰਕਵਾਦੀ ਭਿੰਡਰਾਂਵਾਲੇ ਕੋ ਜੈਸੇ ਕੁੱਤੇ ਕੀ ਮੌਤ ਮਾਰ ਗਿਰਾਇਆ ਥਾ, ਉਨ ਕੇ ਸਭੀ ਸਾਥੀਓਂ ਕੋ ਹਿੰਦੂ ਸੁਰੱਖਿਆ ਸਮਤੀ ਨੇ ਮੌਤ ਦੀ ਥੀ, ਇਨ ਸਭੀ ਬੁਜ਼ਦਿਲ ਦਰਿੰਦੇ ਅਤੰਕਵਾਦੀਓਂ ਕੋ ਆਜ ਫਿਰ ਸੇ ਮਹਾਂ ਸੰਗ੍ਰਾਮ ਕਾ ਐਲਾਨ ਕਰਤੇ ਹੂਏ, ਖਾਲਿਸਤਾਨ ਕੀ ਮਾਂਗ ਕਰਨੇ ਵਾਲੋਂ ਕੋ ਹਮਾਰੀ ਚਿਤਾਵਨੀ ਹੈ, ਕਿ ਅਗਰ ਉਹਨੋਂ ਨੇ ਆਪਨੀ ਮਾਂ ਕਾ ਦੂਧ ਪੀਆ ਹੈ, ਤੋ ਹਿੰਦੂ ਸੁਰੱਖਿਆ ਸਮਤੀ ਕੇ ਸਾਥ ਸਮਾਂ ਬਾਂਧ ਲੇ, ਹਮਨੇ ਹਮੇਸ਼ਾਂ ਹੀ ਉਨ ਕੋ ਈਟ ਕਾ ਜਵਾਬ ਪੱਥਰ ਸੇ ਦੀਆ ਹੈ, ਔਰ ਆਜ ਵੀ ਹਿੰਦੂ ਸੁਰੱਖਸ਼ਾ ਸਮਤੀ ਇਸ ਬਾਤ ਕੇ ਲੀਏ ਵਚਨ ਬਧ ਹੈ, ਕਿ ਪੰਜਾਬ ਮੇਂ ਹੀ ਨਹੀਂ ਪੂਰੇ ਭਾਰਤ ਵਰਸ਼ ਮੇਂ ਜਹਾਂ ਵੀ ਅਤੰਕਵਾਦੀ ਉਠੇਂਗੇ, ਉਨ ਕੋ ਕੁਚਲਨੇ ਕਾ ਕਾਮ ਹਿੰਦੂ ਸੁਰਖਸ਼ਾਂ ਸਮਤੀ ਕਰਤੀ ਆਈ ਹੈ, ਕਰਤੀ ਰਹੇਗੀ ਔਰ ਕਰੇਗੀ।

ਜ਼ਾਹਿਰ ਹੈ ਕਿ ਇਸ ਤਰਾਂ ਦੇ ਲਲਕਾਰੇ ਮਾਰ ਕੇ ਅਤੇ ਗਾਲੀ ਗਲੋਚ ਕਰਕੇ ਸਿੱਖਾਂ ਨੂੰ ਉਕਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਅਤੇ ਇਹਨਾਂ ਲੋਕਾਂ ਨਾਲ ਸਿੱਝਣ ਲਈ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵਿਚ ਨਿਕਲ ਪੈਣ। ਇਸ ਤਰਾਂ ਕਰਕੇ ਇਹ ਲੋਕ ਦੋ ਨਿਸ਼ਾਨੇ ਫੁੰਡਣ ਦੀ ਤਾਕ ਵਿਚ ਹਨ। ਪਹਿਲਾ ਇਹ ਕਿ ਸਿੱਖਾਂ ਨੂੰ ਪੁਲਿਸ ਦੇ ਗਲ ਪਵਾ ਕੇ ਪੁਲਿਸ ਦੀ ਗੋਲੀ ਦਾ ਨਿਸ਼ਾਨਾਂ ਬਣਾਉਣਾਂ ਅਤੇ ਦੂਸਰਾ ਇਹ ਕਿ ਦੁਨੀਆਂ ਭਰ ਦੀ ਨਿਗ੍ਹਾ ਵਿਚ ਸਿੱਖਾਂ ਨੂੰ ਅੱਤਵਾਦੀ ਅਤੇ ਉਗਰਵਾਦੀ ਸਿੱਧ ਕਰਨਾਂ।

ਜਦੋਂ ਤੋਂ ਹੀ ਅਮਰੀਕਾ ਦੇ ਵਿਸਕਾਂਸਿਨ ਗੁਰਦੁਆਰੇ ਦੀ ਘਟਨਾਂ ਘਟੀ ਹੈ ਜਿਸ ਨਾਲ ਅਮਰੀਕਾ ਸਰਕਾਰ ਦੀ ਹਮਦਰਦੀ ਨਾਲ ਸਿੱਖਾਂ ਦੀ ਕੌਮਾਂਤਰੀ ਪਛਾਣ ਇੱਕ ਸ਼ਾਂਤ ਅਤੇ ਅਗਾਂਹ ਵਧੂ ਭਾਈਚਾਰੇ ਵਜੋਂ ਹੋਈ ਹੈ ਉਦੋਂ ਤੋਂ ਹੀ ਭਾਰਤ ਵਿਚ ਸਿੱਖ ਵਿਰੋਧੀ ਸੰਗਠਨ ਇਸ ਮਾਰ ਤੇ ਹਨ ਕਿ ਕਿਸੇ ਤਰਾਂ ਸਿੱਖਾਂ ਦੇ ਕੌਮਾਂਤਰੀ ਅਕਸ ਨੂੰ ਸੱਟ ਮਾਰੀ ਜਾਵੇ। ਇਹਨਾਂ ਲੋਕਾਂ ਦੀ ਤਕਲੀਫ ਹੋਰ ਵੀ ਵਧ ਗਈ ਜਦੋਂ ਤੋਂ ਭਾਰਤੀ ਯੂਨੀਅਨ ਹੋਮ ਮਨਿਸਟਰ ਸੁਸ਼ੀਲ ਕੁਮਾਰ ਛਿੰਦੇ ਨੇ ਇੰਡੋ ਪਾਕ ਬਾਰਡਰਾਂ ਦੀ ਸਕਿਓਰਿਟੀ ਰਿਵਿਊ ਕਰਨ ਸਮੇਂ ਸਿੱਖ ਯਾਦਗਾਰ ਸਬੰਧੀ ਬਿਆਨ ਦਿੱਤਾ ਹੈ ਕਿ ਸਰਕਾਰ ਦਰਬਾਰ ਸਾਹਿਬ ਵਿਚ ਬਣ ਰਹੀ ਸਿੱਖ ਸ਼ਹੀਦੀ ਯਾਦਗਾਰ ਸਬੰਧੀ ਕੋਈ ਵੀ ਦਖਲ ਅੰਦਾਜੀ ਨਹੀਂ ਕਰੇਗੀ।

ਸਿੱਖ ਵਿਰੋਧੀ ਸੰਗਠਨ ਲਗਾਤਾਰ ਅੱਤਵਾਦ ਦਾ ਹਊਆ ਖੜ੍ਹਾ ਕਰਕੇ ਪੰਜਾਬ ਨੂੰ ਪੱਕੇ ਤੌਰ ਤੇ ਪੁਲਿਸ ਅਤੇ ਨੀਮ ਫੌਜੀ ਰਾਜ ਦੇ ਹਵਾਲੇ ਕਰਕੇ ਖੁਸ਼ ਹੈ। ਹੁਣ ਉਹ ਸਿੱਖ ਸ਼ਹੀਦੀ ਯਾਦਗਾਰ ਨੂੰ ਭਾਰਤ ਦੇ ਬਹੁ ਮੱਤ ਹਿੰਦੂ ਵਰਗ ਲਈ ਇੱਕ ਹਊਏ ਦੇ ਰੂਪ ਵਿਚ ਪੇਸ਼ ਕਰਕੇ ਜਿਥੇ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਭਾਈਚਾਰੇ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ ਉਥੇ ਦੇਸ਼ ਭਰ ਵਿਚ ਘੱਟ ਗਿਣਤੀ ਸਿੱਖਾਂ ਖਿਲਾਫ ਬਹੁ ਗਿਣਤੀ ਹਿੰਦੂ ਜਨਤਾ ਨੂੰ ਭੜਕਾ ਕੇ ਕਾਂਗਰਸ ਸਰਕਾਰ ਨੂੰ ਡੇਗਣ ਅਤੇ ਭਾਜਪਾ ਦੇ ਪੈਰ ਪੱਕੇ ਕਰਨ ਦੇ ਦਾਅ ਤੇ ਹੈ। ਇਹ ਲੋਕ ਕਦੀ ਬਾਬਰੀ ਮਸਜਿਦ ਗਿਰਾ ਕੇ ਅਤੇ ਕਦੀ ਘੱਟ ਗਿਣਤੀ ਮੁਸਲਮਾਨਾਂ ਅਤੇ ਇਸਾਈਆਂ ਦੇ ਕਤਲ ਕਰਵਾ ਕੇ ਹਮੇਸ਼ਾਂ ਹੀ ਆਪਣਾ ਹਿੰਦੂ ਵੋਟ ਬੈਂਕ ਨੂੰ ਪੱਕਾ ਕਰਦੀ ਆਈ ਹੈ। ਅੱਜ ਸਿੱਖਾਂ ਨੂੰ ਇਹਨਾਂ ਤੋਂ ਬਹੁਤ ਸੁਚੇਤ ਹੋਣ ਦੀ ਲੋੜ ਹੈ।

ਭਾਰਤੀ ਮੀਡੀਏ ਨੇ ਵੀ ਇਹਨੀ ਦਿਨੀ ਭਾਰਤ ਦੀ ਖੁਫੀਆ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਹਵਾਲੇ ਨਾਲ ਬਾਰਾਂ ਦੇ ਕਰੀਬ ਸਿੱਖ ਵੈਬ ਸਾਈਟਾਂ ਅਤੇ ਪੰਜਾਹ ਦੇ ਕਰੀਬ ਗਰੁੱਪਾਂ ਨੂੰ ਅਚਾਨਕ ਹੀ ਇੱਕ ਹਊਏ ਦੇ ਰੂਪ ਵਿਚ ਪੇਸ਼ ਕਰਨਾਂ ਸ਼ੁਰੂ ਕਰ ਦਿੱਤਾ ਹੈ। ਇਹਨਾਂ ਸਾਈਟਾਂ ਵਿਚ ‘ਐਸ.ਓ.ਪੀ.ਡਬਲਿਊ. (ਸਿੱਖ ਆਰਗੇਨਾਈਜ਼ੇਸ਼ਨ ਆਫ ਪਰਿਜ਼ਨਰ ਵੈਲਫੇਅਰ) ਵਰਗੀਆਂ ਸਿੱਖ ਸੰਸਥਾਵਾਂ ਵੀ ਸ਼ਾਮਲ ਹਨ ਜੋ ਕਿ ਇਹਨਾਂ ਦੇਸ਼ਾਂ ਵਿਚ ਰਜਿਸਟਰਡ ਸੰਸਥਾਵਾਂ ਹਨ ਅਤੇ ਜਿਹਨਾਂ ਦੇ ਅਕਾਊਂਟ ਬਰਤਾਨਵੀ ਕਾਨੂੰਨਾਂ ਤਹਿਤ ਆਡਿਟ ਹੁੰਦੇ ਹਨ। ਇਹਨਾਂ ਸੰਸਥਾਵਾਂ ਦਾ ਕੰਮ ਕੇਵਲ ਅਤੇ ਕੇਵਲ ਜਿਹਲੀਂ ਬੰਦ ਨਿਰਦੋਸ਼ ਸਿੱਖਾਂ ਦੇ ਕੇਸਾਂ ਦੀ ਪੈਰਵਈ ਕਰਨੀ ਅਤੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮੱਦਤ ਕਰਨੀ ਜਾਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨਾਂ ਹੈ। ਅੱਜ ਹਰ ਸਿੱਖ ਨੂੰ ਇਹ ਸੋਚਣਾਂ ਚਾਹੀਦਾ ਹੈ ਕਿ ਭਾਰਤੀ ਖੁਫੀਆ ਤੰਤਰ ਨੂੰ ਹਿੰਦੂ ਸੁਰੱਖਿਆ ਸੰਮਤੀ ਵਰਗੇ ਉਹ ਅਨਸਰ ਦੇਸ਼ ਦੀ ਅਖੰਡਤਾ ਅਤੇ ਅਡੋਲਤਾ ਲਈ ਖਤਰਾ ਕਿਓਂ ਨਹੀਂ ਨਜ਼ਰ ਆਉਂਦੇ ਜੋ ਕਿ ਸ਼ਰੇਆਮ ਕਥਿਤ ਤੌਰ ਤੇ ਯੂ ਟਿਉਬ ਤੇ ਇੱਕ ਤੋਂ ਬਾਅਦ ਇੱਕ ਕਲਿਪ ਜਾਰੀ ਕਰਕੇ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਪੰਜਾਬ ਨੂੰ ਮੁੜ ਬਲਦੀ ਦੇ ਬੁਥੇ ਦੇਣ ਲਈ ਤਤਪਰ ਹਨ ਅਤੇ ਚੈਰਿਟੇਬਲ ਸਿੱਖ ਸੰਸਥਾਵਾਂ ਵਿਚੋਂ ਵੀ ਉਹਨਾਂ ਨੂੰ ਬਗਾਵਤ ਦੀ ਬੂ ਕਿਓਂ ਆਉਂਦੀ ਹੈ?

ਅਸੀਂ ਸਿੱਖ ਭਾਈਚਾਰੇ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਉਹ ਇਹਨਾਂ ਅੱਗ ਲਾਉਣ ਵਾਲੇ ਡੱਬੂਆਂ ਪ੍ਰਤੀ ਸਾਵਧਾਨ ਹੋਣ। ਜਦੋਂ ਵੀ ਕਿਤੇ ਮਾਮਲਾ ਸਿੱਧੇ ਟਕਰਾਓ ਤਕ ਪਹੁੰਚਿਆ ਤਾਂ ਸਿੱਖਾਂ ਦਾ ਮੁਕਾਬਲਾ ਇਹਨਾਂ ਡੱਬੂਆਂ ਨਾਲ ਨਹੀਂ ਸਗੋਂ ਭਾਰਤੀ ਪੁਲਿਸ ਅਤੇ ਫੌਜ ਨਾਲ ਹੋਣਾਂ ਹੈ ਅਤੇ ਦਿੱਲੀ ਦੇ ਸਿੱਖ ਕਤਲੇਆਮ ਵਾਂਗ ਭਾਰਤੀ ਪੁਲਿਸ ਅਤੇ ਫੌਜ ਨੇ ਡੱਬੂਆਂ ਨੂੰ ਪੂਰੀ ਸੁਰੱਖਿਆ ਦੇ ਕੇ ਗੋਲੀ ਦਾ ਨਿਸ਼ਾਨਾਂ ਸਿੱਖਾਂ ਨੂੰ ਹੀ ਬਣਾਉਣਾਂ ਹੈ।

ਕਿਸੇ ਵੀ ਬਹੁ ਧਰਮੀ ਅਤੇ ਬਹੁ ਵਰਗੀ ਸਮਾਜ ਵਿਚ ਸਾਰੇ ਤਰਾਂ ਦੇ ਲੋਕਾਂ ਨਾਲ ਇੱਕਸੁਰਤਾ ਅਤੇ ਸਦਭਾਵਨਾਂ ਨਾਲ ਰਹਿਣ ਦੀ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਕੀਦ ਹੈ ਉਸੇ ਦੇ ਸਨਮੁਖ ਰਹਿ ਕੇ ਸਾਨੂੰ ਸ਼ੁਭ ਕਰਮਨ ਅਤੇ ਸਰਬਤ ਦੇ ਭਲੇ ਦੇ ਸੰਕਲਪ ਦੇ ਸਨਮੁਖ ਹੀ ਰਹਿਣਾਂ ਹੈ। ਅੱਗ ਲਾਊ ਅਨਸਰਾਂ ਦੇ ਭੜਕਾਇਆਂ ਭੜਕਾਹਟ ਵਿਚ ਆਉਣ ਤੋਂ ਗੁਰੇਜ਼ ਕਰਕੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜੇ ਕਰਨ ਲਈ ਇੱਕਮੁੱਠ ਹੋਣਾਂ ਵੀ ਅੱਜ ਸਾਡੇ ਲਈ ਅਤਿਅੰਤ ਜ਼ਰੂਰੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top