Share on Facebook

Main News Page

ਦਰਬਾਰ ਸਾਹਿਬ ਵਿਚ 1984 ਦੇ ਸ਼ਹੀਦਾਂ ਦੀ ਯਾਦਗਾਰ, ਭਾਰਤੀ ਫ਼ੌਜ ਦਾ ਹਮਲਾ ਹੀ ਹਟਾ ਸਕਦਾ ਹੈ
-
ਡਾ. ਹਰਜਿੰਦਰ ਸਿੰਘ ਦਿਲਗੀਰ

ਸਾਂਤਾ ਕਲੋਮਾ, ਸਪੇਨ (ਬਲਜਿੰਦਰ ਕੌਰ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਵਿਚ 1984 ਦੇ ਸ਼ਹੀਦਾਂ ਦੀ ਯਾਦਗਾਰ ਸਬੰਧੀ ਧਮਕੀਆਂ ਦੇਣੀਆਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਕਿਸੇ ਵੀ ਤਰ੍ਹਾਂ ਭਾਰਤ ਦੇ ਹਿਤ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਚੋਂ ਯਾਦਗਾਰ, ਸਿੱਖ ਅਜਾਇਬ ਘਰ ਵਿਚੋਂ ਸ਼ਹੀਦਾਂ ਦੀਆਂ ਹਟਾਉਣ ਦੀ ਤਸਵੀਰਾਂ ਕਿਸੇ ਵਿਚ ਤਾਕਤ ਨਹੀਂ ਹੈ। ਹਾਂ ਜੂਨ 1984 ਵਾਂਙ ਭਾਰਤ ਸਰਕਾਰ ਫ਼ੌਜ ਭੇਜ ਕੇ ਇਹ ਕਾਰਨਾਮਾ ਜ਼ਰੂਰ ਕਰ ਸਕਦੀ ਹੈ। ਕੀ ਭਾਰਤ ਸਰਕਾਰ ਇਕ ਨਵੇਂ ਹਮਲੇ ਦੀਆਂ ਤਿਆਰੀਆਂ ਕਰ ਰਹੀ ਹੈ? ਇਹ ਗੱਲਾਂ ਸ਼ੱਕ ਪੈਦਾ ਕਰਦੀਆਂ ਹਨ ਕਿ ਕਾਂਗਰਸ ਪਾਰਟੀ 2014 ਦੀਆਂ ਚੋਣਾਂ ਵਾਸਤੇ 1984 ਵਾਂਙ ਸਿੱਖ ਪੱਤਾ ਵਰਤਣਾ ਚਾਹੁੰਦੀ ਹੈ।

ਇਹ ਵੀ ਸ਼ੱਕ ਪੈਂਦਾ ਹੈ ਕਿ ਲੰਡਨ ਵਿਚ ਕੁਲਦੀਪ ਬਰਾੜ ‘ਤੇ ਕੀਤਾ ਗਿਆ ਅਖੌਤੀ ਹਮਲਾ ਜੂਨ 1984 ਵਾਂਙ ਇਕ ਨਵਾਂ ਹਮਲਾ ਕਰਨ ਦੀ ਤਿਆਰੀ ਹੈ। ਅਖੌਤੀ ਹਮਲੇ ਤੋਂ ਸਿਰਫ਼ 10 ਦਿਨ ਦੇ ਅੰਦਰ ਅੰਦਰ ਉਸ ਦੇ ਚਿਹਰੇ ਤੋਂ ਅਖੌਤੀ ਹਮਲੇ ਦੀਆਂ ਸਾਰੀਆਂ ਨਿਸ਼ਾਨੀਆਂ ਮਿਟ ਜਾਣਾ ਸਾਫ਼ ਜ਼ਾਹਰ ਕਰਦਾ ਹੈ ਕਿ ਇਹ ਸਿਰਫ਼ ਇਕ ਡਰਾਮਾ ਹੀ ਸੀ। 1984 ਵਿਚ ਵੀ ‘ਥਰਡ ਏਜੰਸੀ’ ਨੇ ਪੰਜਾਬ ਵਿਚ ਕਤਲ ਅਤੇ ਦਹਿਸ਼ਤਗਰਦੀ ਦੀਆਂ ਦਰਜਨਾਂ ਕਾਰਵਾਈਆਂ ਕਰ ਕੇ ਅਜਿਹਾ ਮਾਹੌਲ ਸਿਰਜਿਆ ਸੀ। ਜਾਪਦਾ ਹੈ ਕਿ ਬਰਾੜ ‘ਤੇ ਅਖੌਤੀ ਹਮਲਾ, ਸ਼ਹੀਦੀ ਯਾਦਗਾਰ ਦੇ ਖ਼ਿਲਾਫ਼ ਬਿਆਨ, ਸ਼ਿਵ ਸੈਨਾ ਦੀਆਂ ਸਿੱਖਾਂ ਨੂੰ ਧਮਕੀਆਂ ਅਤੇ ਅਜਿਹੀਆਂ ਹੋਰ ਕਾਰਵਾਈਆਂ ਜੂਨ 1984 ਤੋਂ ਪਹਿਲਾਂ ਵਾਲੇ ਐਲਾਨੇ-ਜੰਗ ਵਰਗੀ ਗੱਲ ਹੈ। ਉਦੋਂ ਵੀ ਇਸੇ ਜ਼ਾਲਮ ਜਨਰਲ ਬਰਾੜ ਨੇ ਹੀ ਦਰਬਾਰ ਸਾਹਿਬ ਵਿਚ ਜ਼ੁਲਮਾਂ ਦੀ ਹੱਦ ਕੀਤੀ ਸੀ। ਹੁਣ ਵੀ ਸ਼ਾਇਦ ਉਸ ਨੂੰ ਇਕ ਨਵੇਂ ਬਲੂ ਸਟਾਰ ਦੀ ਤਿਆਰੀ ਵਾਸਤੇ ਵਰਤਿਆ ਜਾ ਰਿਹਾ ਹੈ।

ਡਾ. ਦਿਲਗੀਰ ਨੇ ਹੋਰ ਕਿਹਾ ਕਿ ਜਿਵੇਂ 1984 ਵਿਚ ਅਡਵਾਨੀ ਅਤੇ ਚੌਧਰੀ ਦਰਨ ਸਿੰਹ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਸਤੇ ਮੋਰਚਾ ਲਾਇਆ ਸੀ, ਹੁਣ ਭਾਜਪਾ ਫਿਰ ਉਹੀ ਕਰ ਰਹੀ ਹੈ। ਬਲਰਾਮਜੀਦਾਸ ਟੰਡਨ ਅਤੇ ਹੋਰ ਭਾਜਪਾਈ ਆਗੂਆਂ ਦੇ ਬਿਆਨ ਇਸ ਵੱਲ ਇਸ਼ਾਰਾ ਕਰਦੇ ਹਨ। ਦਰਅਸਲ ਭਾਜਪਾ ਨੇ ਵੀ ਸਿੱਖਾਂ ਨਾਲ ਦੁਸ਼ਮਣੀ ਕਰਨਾ ਕਦੇ ਵੀ ਨਹੀਂ ਛੱਡਿਆ। ਵਿਸ਼ਵ ਹਿੰਦੂ ਪ੍ਰੀਸ਼ਦ, ਪੰਜਾਬ ਦੀ ਸ਼ਿਵ ਸੈਨਾ, ਪੰਜਾਬ ਦਾ ਬਜਰੰਗ ਦਲ ਤੇ ਹਿੰਦੂਆਂ ਦੀਆਂ ਹੋਰ ਫ਼ਿਰਕੂ ਜਮਾਤਾਂ ਇਹ ਸਾਰੇ ਭਾਜਪਾ ਅਤੇ ਕਾਂਗਰਸ ਦੀਆਂ ਸ਼ਾਖ਼ਾਵਾਂ ਹਨ। ਕਾਂਗਰਸ ਪਾਰਟੀ ਤਾਂ 1984 ਵਿਚ ਦਰਬਾਰ ਸਾਹਿਬ ‘ਤੇ ਕੀਤਾ ਹਮਲਾ ਅਜੇ ਵੀ ਜਾਰੀ ਰੱਖ ਰਹੀ ਹੈ। ਸ਼ੀਲਾ ਦੀਕਸ਼ਤ ਦਾ ਸਿੱਖਾਂ ਦੇ ਕਾਤਲ ਕਿਸ਼ੋਰੀ ਲਾਲ ਨੂੰ ਰਿਹਾ ਕਰਨ ਵਾਸਤੇ ਪੱਬਾਂ ਭਾਰ ਹੋਣਾ ਅਤੇ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਸਾਬਿਤ ਕਰਦਾ ਹੈ ਕਿ ਉਹ ਕਾਤਲ ਕਾਂਗਰਸ ਦਾ ਹੀ ਕਰਿੰਦਾ ਸੀ ਤੇ ਪਾਰਟੀ ਦੇ ਹੁਕਮ ‘ਤੇ ਕਤਲੇਆਮ ਵਿਚ ਸ਼ਾਮਿਲ ਹੋਇਆ ਸੀ।

ਇਹ ਸਿੱਖ ਕੌਮ ਦਾ ਐਲਾਨ-ਨਾਮਾ ਹੈ ਕਿ ਦਰਬਾਰ ਸਾਹਿਬ ਵਿਚ ਸ਼ਹੀਦ ਹੋਏ ਹਰ ਇਕ ਸਿੱਖ ਦੀ ਯਾਦਗਾਰ ਬਣਨੀ ਚਾਹੀਦੀ ਹੈ। ਇਥੇ ਦਰਬਾਰ ਸਾਹਿਬ ਦੀ ਰਾਖੀ ਕਰਦਾ ਜੋ ਵੀ ਸ਼ਹੀਦ ਹੋਇਆ ਉਹ ਕੌਮ ਦਾ ਮਹਾਨ ਸਪੂਤ ਸੀ। ਇਹ ਸਿੱਖਾਂ ਦੇ ਦੁਸ਼ਮਣਾਂ ਨੇ ਫ਼ੈਸਲਾ ਨਹੀਂ ਕਰਨਾ ਕਿ ਕੌਮ ਦਾ ਸ਼ਹੀਦ ਕੌਣ ਹੈ। ਕਲ੍ਹ ਨੂੰ ਤਾਂ ਇਹ ਸੁੱਖਾ ਸਿੰਘ ਮਹਿਤਾਬ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਤੇ ਸ਼ਾਇਦ ਗੁਰੁ ਤੇਗ਼ ਬਹਾਦਰ ਸਾਹਿਬ ਦੀਆਂ ਯਾਦਗਾਰਾਂ ਹਟਾਉਣ ਦੀ ਗੱਲ ਵੀ ਕਰਨਗੇ। ਉਸ ਮਗਰੋਂ ਗੁਰੁ ਗ੍ਰੰਥ ਸਾਹਿਬ ਵਿਚੋਂ ਬ੍ਰਾਹਮਣੀ ਕਰਮ ਕਾਂਡ ਦੇ ਖ਼ਿਲਾਫ਼ ਲਿਖੀ ਬਾਣੀ ਨੂੰ ਬਦਲਣ ਦੀ ਗੱਲ ਵੀ ਕਰਨਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top