Share on Facebook

Main News Page

ਕੈਂਸਰ ਪੀੜਤ ਪੁੱਤ ਦੇ ਇਲਾਜ ਲਈ ਮਦਦ ਦੀ ਅਪੀਲ

ਪ੍ਰਮੋਦ ਸਿੰਗਲਾ, ਸ਼ਹਿਣਾ, 7 ਅਕਤੂਬਰ: ਪਿੰਡ ਉਗੋਕੇ ਦੇ ਇਕ ਲੋੜਵੰਦ ਪਰਿਵਾਰ ਦਾ ਤਿੰਨ ਸਾਲਾ ਲੜਕਾ ਜਸ਼ਨਦੀਪ ਸਿੰਘ ਦੋ ਸਾਲ ਤੋਂ ਖੱਬੀ ਅੱਖ ਦੇ ਕੈਂਸਰ ਤੋਂ ਪੀੜਤ ਹੈ। ਪਰਿਵਾਰ ਨੇ ਬੱਚੇ ਦੇ ਇਲਾਜ ਲਈ ਲੱਖਾਂ ਰੁਪਿਆ ਵੱਡੇ ਵੱਡੇ ਹਸਪਤਾਲਾਂ ਵਿੱਚ ਖਰਚ ਕਰ ਦਿੱਤਾ ਅਤੇ ਹੁਣ ਇਹ ਪਰਿਵਾਰ ਮਜਬੂਰੀ ਵੱਸ ਆਪਣੇ ਲੜਕੇ ਨੂੰ ਘਰ ਵਿੱਚ ਹੀ ਰੱਖੀ ਬੈਠਾ ਹੈ। ਡਾਕਟਰਾਂ ਨੇ ਹੁਣ ਇਸ ਬੱਚੇ ਦੀ ਅੱਖ ਦੇ ਅਪਰੇਸ਼ਨ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਹੈ।

ਲੜਕੇ ਦੀ ਮਾਂ ਅਮਨਦੀਪ ਕੌਰ ਅਤੇ ਪਿਤਾ ਗੁਰਨਾਮ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਇਸ ਪਰਿਵਾਰ ਵਿੱਚ ਇਕ ਲੜਕਾ ਹੋਰ ਵੀ ਹੈ, ਜੋ ਜਸ਼ਨਦੀਪ ਸਿੰਘ ਤੋਂ ਛੋਟਾ ਹੈ। ਪਰਿਵਾਰ ਨੂੰ ਪਹਿਲਾਂ ਵੀ ਦਾਨੀ ਵਿਅਕਤੀਆਂ ਜਾਂ ਜਥੇਬੰਦੀਆਂ ਨੇ ਇਲਾਜ ਲਈ ਇਮਦਾਦ ਵੀ ਦਿੱਤੀ ਪਰ ਇਸ ਨਾਲ ਬੱਚੇ ਦਾ ਹਸਪਤਾਲ ਦੇ ਬੈੱਡਾਂ ਦਾ ਹੀ ਕਿਰਾਇਆ ਪੂਰਾ ਹੋ ਸਕਿਆ। ਹੁਣ ਇਸ ਪਰਿਵਾਰ ਨੇ ਬੱਚੇ ਦੇ ਇਲਾਜ ਲਈ ਦਾਨੀ ਵਿਅਕਤੀਆਂ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਦਾ ਸਮੇਂ ਸਿਰ ਇਲਾਜ ਹੋ ਸਕੇ। ਇਸ ਪਰਿਵਾਰ ਦੀ ਸਹਾਇਤਾ ਲਈ 94642-23778 ਨੰਬਰ ’ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top