Share on Facebook

Main News Page

“ਸੱਚ” ਦੀ ਪੜਚੋਲ “ਸੱਚ ਦੀ ਕੱਸਵਟੀ” 'ਤੇ ਹੀ ਹੋ ਸਕਦੀ ਹੈ, ਤਰਕਾਂ ਨਾਲ ਨਹੀਂ (ਭਾਗ – ਤੀਜਾ)
-
ਇੰਦਰ ਜੀਤ ਸਿੰਘ, ਕਾਨਪੁਰ

ਅਸੀਂ ਇਸ ਲੇਖ ਵਿੱਚ ਇਸ ਗਲ ਦਾ ਜਵਾਬ ਦੇਣਾਂ ਹੈ ਕਿ ਅਖੌਤੀ ਦਸਮ ਗ੍ਰੰਥ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਉਹ "ਗੰਦ" ਹੈ ਕਿ ਅੰਮ੍ਰਿਤ" ? ਇਹ ਫੈਸਲਾ ਪਾਠਕਾਂ ਨੇ ਕਰਣਾਂ ਹੈ। ਆਉ,ਜਰਾ ਇਸ ਦੇ ਅੰਦਰ ਝਾਤ ਮਾਰ ਕੇ ਵੇਖਦੇ ਹਾਂ, ਕਿ ਕਿਨਾਂ ਕੁ ਗੰਦ ਭਰਿਆ ਪਇਆ ਹੇ। ਹੋ ਸਕਦਾ ਹੈ, ਕਿਸੇ ਦਸਮ ਗ੍ਰੰਥੀ ਨੂੰ ਇਹ "ਅੰਮ੍ਰਿਤ" ਲਗੇ, ਲੈਕਿਨ ਇਸ ਦਾ ਫੈਸਲਾ ਪਾਠਕਾਂ ਦੇ ਹੱਥ ਵਿੱਚ ਹੋਵੇਗਾ।

(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥ )

1- ਇਕ ਪਾਸੇ ਤੇ ਕੇਸਾਂ ਦਾ ਕਤਲ ਕਰਨਾਂ, ਅਤੇ ਰੋਮਾਂ ਦੀ ਬੇ ਅਦਬੀ ਕਰਨਾਂ ਸਿੱਖੀ ਦੀ ਸਭ ਤੋਂ ਵੱਡੀ ਅਤੇ "ਬਜਰ ਕੁਰਹਿਤ" ਮਨੀ ਜਾਂਦੀ ਹੈ। ਦੂਜੇ ਪਾਸੇ ਇਹ "ਅਖੌਤੀ ਦਸਮ ਗ੍ਰੰਥ", ਥਾਂ ਥਾਂ ਤੇ ਰੋਮਾਂ ਦੀ ਬੇ ਅਦਬੀ ਕਰਨ ਦੀ ਗਲ ਕਰਕੇ,ਆਪਣੇ ਸਿੱਖਾਂ ਨੂੰ ਕੀ ਸਿਖਿਆ ਦੇਣਾਂ ਚਾਂਉਦਾ ਹੈ ?

ਚੌਪਈ ॥ ਇਕ ਦਿਨ ਬਾਗ ਚੰਚਲਾ ਗਈ................................ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ॥11॥1॥ ਅਖੌਤੀ ਦਸਮ ਗ੍ਰੰਥ, ਪੇਜ 1082, ਚਰਿਤ੍ਰ 190

ਚੌਪਈ ॥ ਇਕ ਦਿਨ ਬਾਗ ਵਿੱਚ ਇਸਤਰੀਆਂ ਵਿਚਰ ਰਹੀਆਂ ਸੀ। ਹਸ ਹਸ ਕੇ ਆਪਸ ਵਿੱਚ ਗਲਾਂ ਕਰਦੀਆਂ ਸਨ। ਉਥੇ ਇਕ ਨਿਸ਼ਿ ਰਾਜ ਪ੍ਰਭਾ ਨਾਮ ਦੀ ਇਸਤਰੀ ਸੀ। ਉਸਨੇ (ਅਪਣੀਆਂ ਸਖੀਆਂ ਨਾਲ ਗੱਲਾਂ ਕਰਦਿਆਂ ) ਇਸ ਤਰ੍ਹਾਂ ਕਹਿਆ। ਜੇ ਮੈਂ ਰਾਜੇ ਕੋਲੋਂ ਪਾਣੀ ਭਰਵਾਵਾਂ, ਅਤੇ ਉਸ ਕੋਲੋਂ ਅਪਣੀਆਂ ਝਾਂਟਾਂ (ਗੁਪਤ ਅੰਗ ਦੇ ਵਾਲ) ਮੁਣਵਾਵਾਂ ਕੇ ਵਖਾਵਾਂ। ਫੇਰ ਤਾਂ ਤੁਸੀ ਸਾਰੀਆ ਸ਼ਰਤ ਹਾਰ ਜਾਉਗੀਆਂ ਨਾਂ ? ਤੁਸੀ ਸਾਰੀਆਂ ਅਪਣੀਆਂ ਅੱਖਾਂ ਨਾਲ ਮੇਰਾ ਇਹ ਚਰਿਤ੍ਰ ਵੇਖਣਾਂ।

( ਫੂਹੜ ਅਤੇ ਹੋਛੀ ਸ਼ਬਦਾਵਲੀ ਦੀ ਵਰਤੋਂ,ਇਸ ਕਹਾਣੀ ਦੇ ਲਿਖਾਰੀ ਦੀ ਮਾਨਸਿਕਤਾ ਨੂੰ ਪ੍ਰਕਟ ਕਰ ਰਹੀ ਹੈ।)

ਇਹ ਕਹਿ ਕੇ ਉਸ ਨੇ ਸੁੰਦਰ ਰੂਪ ਬਣਾਇਆ ਅਤੇ ਦੇਵਤਿਆ ਅਤੇ ਦੈਂਤਾਂ ਨੂੰ ਅਪਣੇ ਅਪਾਰ ਰੂਪ ਅਤੇ ਸੂੰਦਰਤਾ ਨਾਲ ਮੋਹਿਤ ਕਰ ਦਿਤਾ। (ਉਸ ਇਲਾਕੇ ਵਿਚ) ਚਰਿਤ੍ਰ ਸਿੰਘ ਨਾਮ ਦਾ ਰਾਜਾ ਆਇਆ ਹੋਇਆ ਸੀ। (ਉਸ ਦੇ ਆਗਮਨ ਦੀ ) ਖਬਰ ਉਨਾਂ ਇਸਤਰੀਆਂ ਨੂੰ ਲਗ ਗਈ ਸੀ। ਨਿਸ਼ਿ ਰਾਜ ਪ੍ਰਭਾ ਨੇ ਝਰੋਖੇ (ਬਾਰੀ) ਵਿਚ ਬੈਠ ਕੇ ਉਸ ਰਾਜੇ ਨੂੰ ਵਿਖਾਲੀ ਦਿਤੀ। ਰਾਜਾ ਉਸ ਦੇ (ਅਪਾਰ) ਰੂਪ ਨੂੰ ਵੇਖ ਕੇ ਉਸ ਤੇ ਮੋਹਿਤ ਹੋ ਗਇਆ। ਉਹ ਮਨ ਹੀ ਮਨ ਸੋਚਣ ਲਗਾ ਕਿ ਇਹ ਇਸਤਰੀ ਜੇ ਮੈਨੂੰ ਇਕ ਵਾਰ ਮਿਲ ਜਾਵੇ,ਤਾਂ ਮੈਂ ਜਨਮਾਂ ਜਨਮਾਂ ਲਈ ਧੱਨ ਧੱਨ ਹੋ ਜਾਵਾਂ।

(ਰਾਜੇ ਨੇ ) ਦਾਸੀ ਭੇਜ ਕੇ ਉਸ ਨੂੰ ਬੁਲਵਾ ਲਿਆ ਤੇ ਪ੍ਰੇਮ ਪਿਆਰ ਨਾਲ ਕਾਮ ਵਾਸਨਾਂ ਪੂਰੀ ਕਰਨ ਲਗਾ। ਇਸਤ੍ਰੀ ਤੱਦ ਬੇਹੋਸ਼ ਹੋ ਗਈ ਅਤੇ ਪਾਣੀ ਪਾਣੀ ਕਰਨ ਲਗੀ। ਤੱਦ ਰਾਜਾ ਆਪ ਉਠ ਕੇ ਗਇਆ ਅਤੇ ਪਾਣੀ ਲਿਆ ਕੇ ਉਸ ਨੂੰ ਪਿਲਾਉਣ ਲਗਾ। ਪਾਣੀ ਪੀਣ ਨਾਲ ਫੇਰ ਉਸ ਨੂੰ ਹੋਸ਼ ਆ ਗਇਆ ਅਤੇ ਰਾਜਾ ਨੇ ਉਸ ਦਾ ਚੂੰਬਣ ਲਇਆ। ਜਦੋਂ ਉਹ ਇਸਤਰੀ ਹੋਸ ਵਿਚ ਆਈ ਤੇ ਰਾਜਾ ਨੇ ਉਸ ਨਾਲ ਫਿਰ ਕਾਮ ਕ੍ਰੀੜਾ ਸ਼ੁਰੂ ਕਰ ਦਿਤੀ। ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਸੀ ਮਨ ਰਿਹਾ। ਇਸ ਤਰ੍ਹਾਂ ਰਾਜਾ ਉਸ ਨੂੰ ਭੋਗਦਾ ਰਿਹਾ। ਫਿਰ ਇਸਤਰੀ ਨੇ (ਕਾਮ ਕ੍ਰੀੜਾ ਕਰਦਿਆਂ ) ਇਸ ਤਰ੍ਹਾਂ ਕਹਿਆ। ਹੇ ਰਾਜਨ ! ਮੇਰੀ ਗਲ ਸੁਣੋ ! ਮੈ ਸੁਣਿਆ ਹੈ ਕੇ ਵੇਦਾਂ ਸ਼ਾਂਸ਼ਰਾਂ ਵਿਚ (ਲਿਖਿਆ) ਹੈ ਕਿ ਇਸਤਰੀ ਦੀਆਂ ਝਾਂਟਾਂ (ਗੁਪਤ ਅੰਗ ਉਪਰਲੇ ਵਾਲ)) ਮੁਣੀਆਂ ਨਹੀਂ ਜਾ ਸਕਦੀਆਂ ? ਰਾਜੇ ਨੇ ਹਸ ਕੇ ਕਹਿਆ, ਕਿ ਮੈਂ ਇਸ ਗਲ ਨੂੰ ਸਚ ਨਹੀਂ ਮਣਦਾ। ਤੂੰ ਮੈਨੂੰ ਝੂਠ ਕਹਿਆ ਹੈ। ਮੈਂ ਤੇਰੀਆਂ ਝਾਂਟਾਂ ਮੁਣ ਕੇ ਵਖਾਵਾਂਗਾ। ਰਾਜੇ ਨੇ ਇਕ ਤੇਜ ਉਸਤਰਾ ਮੰਗਵਾਇਆ। ਰਾਜੇ ਨੇ ਉਸ ਨੂੰ ਅਪਣੇ ਹਥ ਵਿਚ ਲੈ ਕੇ ਆਪ ਚਲਾਇਆ ਅਤੇ ਉਸ ਦੀਆਂ ਸਾਰੀਆਂ ਝਾਂਟਾਂ ਮੁਣ ਦਿਤੀਆਂ। ਪਹਿਲਾਂ ਰਾਜੇ ਕੋਲੋਂ ਉਸ ਇਸਤਰੀ ਨੇ ਪਾਣੀ ਭਰਵਾਇਆ। ਫੇਰ ਰਾਜੇ ਕੋਲੋਂ ਅਪਣੀਆਂ ਝਾਂਟਾਂ ਮੁਣਵਾਈਆਂ। ਉਨਾਂ ਇਸਤਰੀਆਂ ਨੂੰ ਇਹ ਸਾਰਾ (ਦ੍ਰਿਸ਼) ਵਖਾ ਕੇ ਉਸਨੇ ਉਨਾਂ ਕੋਲੋਂ ਸ਼ਰਤ ਜਿਤ ਲਈ।

ਦਸਮ ਗ੍ਰੰਥੀਆਂ ਦਾ ਇਹ ਗੁਰੂ, ਇਸਤਰੀਆਂ ਨੂੰ ਇਹ ਟ੍ਰੇਨਿੰਗ ਦੇ ਰਿਹਾ ਹੈ ਕਿ ਜੇ ਅਪਣਾਂ ਮਰਦ ਬਿਰਧ ਅਤੇ ਮੋਟਾ ਹੋਵੇ, ਤੇ ਉਹ ਇਸਤਰੀ ਅਪਣੇ ਮਰਦ ਨੂੰ ਮੂਰਖ ਬਣਾਂ ਕੇ ਦੂਜੇ ਖੂਬਸੂਰਤ ਅਤੇ ਪਤਲੇ ਪ੍ਰੇਮੀ ਨਾਲ ਭੋਗ ਕਰ ਸਕਦੀ ਹੈ।

ਸ੍ਰੀ ਮ੍ਰਿਗ ਚਛੁਮਤੀ ਰਹੈ ਤਾ ਕੋ ਰੂਪ ਅਪਾਰ ॥ .....................................ਮੋਹਿ ਨਿਰਖਿ ਛਬਿ ਬਾਲ ਕੋ ਛਿਤ ਪਰ ਗਿਰਿਯੋ ਅਨੰਗ ॥੧੩॥ (ਅਖੌਤੀ ਦਸਮ ਗ੍ਰੰਥ ਪੇਜ ਨੂੰ .816,ਚਰਿਤ੍ਰ ਨੰ 91)

ਅਰਥ ਭਾਵ : ਮ੍ਰਿਗ ਚਛੁਮਤੀ ਅਪਾਰ ਰੂਪ ਵਤੀ ਸੀ। ਉਸ ਦਾ ਉੱਚੇ, ਨੀਵੇਂ, ਹਰ ਪ੍ਰਕਾਰ ਦੇ ਮਰਦਾਂ ਨਾਲ ਮੇਲ ਜੋਲ ਸੀ।

॥ਚੌਪਈ॥ ਉਹ ਕਾਲਪੀ ਨਗਰ ਵਿਚ ਵਸਦੀ ਸੀ ਅਤੇ ਭਾਂਤਿ ਭਾਂਤਿ ਦੇ ਭੋਗ ਵਿਲਾਸ ਕਰਦੀ ਰਹਿੰਦੀ ਸੀ। ਇਸ ਦੇ ਰੂਪ ਨੂੰ ਵੇਖ ਕੇ ਚੰਦ੍ਰਮਾਂ ਦੀ ਛਬੀ ਵੀ ਸ਼ਰਮਸਾਰ ਹੋ ਜਾਂਦੀ ਸੀ।

॥ਦੋਹਰਾ॥ ਚਛੁਮਤੀ ਦਾ ਮੋਟਾ ਪ੍ਰੇਮੀ ਬਿਰਧ ਸੀ ਅਤੇ ਪਤਲਾ ਪ੍ਰੇਮੀ ਜਵਾਨ ਸੀ। ਉਹ ਦੋਵੇ ਪ੍ਰੇਮੀ, ਦਿਨ ਰਾਤ, ਉਸ ਨਾਲ ਕਾਮ ਭੋਗ ਕਰਦੇ ਰਹਿੰਦੇ ਸਨ। ਇਸਤਰੀ ਹਮੇਸ਼ਾਂ ਜਵਾਨ ਮਰਦ ਦੇ ਵਸ਼ ਹੋ ਜਾਂਦੀ ਹੈ।ਜੋ ਬਿਰਧ ਹੁੰਦਾ ਹੈ, ਉਹ ਇਸਤਰੀ ਦੇ ਵਸ਼ ਹੋ ਜਾਂਦਾ ਹੈ। ਇਹ ਇਸ ਜਮਾਨੇ ਦੀ ਰੀਤ ਹੈ, ਇਸਨੂੰ ਹਰ ਕੋਈ ਜਾਣਦਾ ਹੈ।

ਚਛੁਮਤੀ ਅਪਣੇ ਪਤਲੇ ਅਤੇ ਜੁਆਨ ਪ੍ਰੇਮੀ ਨਾਲ ਸੰਭੋਗ ਕਰਦੀ ਸੀ ਅਤੇ ਮੋਟੇ ਪ੍ਰੇਮੀ ਦੇ ਨੇੜੇ ਨਹੀਂ ਸੀ ਜਾਂਦੀ। ਜੇ ਮਜਬੂਰਨ ਉਹ ਮੋਟੇ ਯਾਰ ਨਾਲ ਸੰਭੋਗ ਕਰ ਲੈਂਦੀ ਤੇ ਉਹ ਮਨ ਹੀ ਮਨ ਬਹੁਤ ਪਛਤਾਂਦੀ ਸੀ। ਇਕ ਦਿਨ ਚਛੁਮਤੀ ਅਪਣੇ ਪਤਲੇ ਯਾਰ ਨਾਲ ਸੰਭੋਗ ਕਰ ਰਹੀ ਸੀ। ਇਸ ਵਿਚ, ਉਸ ਦਾ ਮੋਟਾ ਯਾਰ ਆ ਗਇਆ। ਉਸ ਦੇ ਪੈਰ ਦੀ ਆਹਟ ਉਸਦੇ ਕਮਰੇ ਦੇ ਦਰਵਾਜੇ ਕੋਲ ਹੋਈ। ਉਸੇ ਅਵਸਥਾ ਵਿਚ ਹੀ ਉਸ ਨੇ ਅਪਣੇ ਪਤਲੇ ਯਾਰ ਨੂੰ ਕਹਿਆ ਕੇ ਕੰਧ ਟੱਪ ਕੇ ਬਾਹਰ ਚਲਾ ਜਾ। ਕੋਈ ਪਾਪੀ ਆ ਗਇਆ ਹੈ, ਮਤਾਂ ਉਹ ਮੈਨੂੰ ਅਤੇ ਤੈਨੂੰ ਬੰਨ੍ਹ ਨਾਂ ਲਵੇ। ਉਸਨੇ ਅਪਣੇ ਪਤਲੇ ਯਾਰ ਨਾਲ ਬਹੁਤ ਜਿਆਦਾ ਸੰਭੋਗ ਕੀਤਾ ਅਤੇ ਉਸ ਨੂੰ ਟਾਲ ਦਿਤਾ। ਮੋਟੇ ਪ੍ਰੇਮੀ ਨੂੰ ਆਇਆਂ ਜਾਂਣ ਕੇ ਉਹ ਘਬਰਾ ਕੇ ਉਠ ਖਲੋਤੀ। ਖੜੀ ਹੋਣ ਕਾਰਣ (ਉਸਦੇ ਬਹੁਤ ਅਧਿਕ ਸੰਭੋਗ ਨਾਲ ਇਕੱਠਾ ਹੋਇਆ) ਬੀਰਜ ਜਮੀਨ ਤੇ ਡਿਗ ਗਇਆ। ਜਮੀਨ ਤੇ ਡਿਗੇ ਬੀਰਜ ਨੂੰ ਮੋਟੇ ਯਾਰ ਨੇ ਵੇਖ ਲਿਆ। ਮੋਟੇ ਯਾਰ ਨੇ ਜਮੀਨ ਤੇ ਡਿਗੇ ਬੀਰਜ ਨੂੰ ਵੇਖ ਕੇ, ਚਛੁਮਤੀ ਕੋਲੋਂ ਇਸ ਦਾ ਭੇਦ ਜਾਨਣਾਂ ਚਾਹਿਆ। ਇਸਤਰੀ ਉਸ ਨੂੰ ਕਹਿਣ ਲਗੀ ਕਿ ਮੈਂ ਆਪ ਜੀ ਦੇ ਅਪਾਰ ਰੂਪ ਨੂੰ ਵੇਖ ਕੇ ਸਹਾਰ ਨਾਂ ਸਕੀ, ਅਤੇ ਇਹ ਬੀਰਜ ਡਿਗ ਪਇਆ, ਅਤੇ ਇਸ ਨੂੰ ਰੋਕ ਨਹੀਂ ਸਕੀ। ਭਾਵ: ਅਧਿਕ ਕਾਮ ਵਸ਼ ਹੋ ਕੇ ਮੈਂ ਸੰਖਲਿਤ ਹੋ ਗਈ। ਉਹ ਮੂਰਖ ਮੋਟਾ ਯਾਰ,ਇਸਤਰੀ ਦੀ ਇਹ ਗਲ ਸੁਣ ਕੇ ਫੁੱਲਾ ਨਾ ਸਮਾਇਆ ਅਤੇ ਅਪਣੇ ਆਪ ਨੂੰ ਬਹੁਤ ਹੀ ਰੂਪਵਾਨ ਸਮਝਣ ਲਗ ਪਿਆ, ਕਿ ਜਿਸਨੂੰ ਵੇਖ ਕੇ ਇਹ ਬਾਲਿਕਾ (ਕੁੜੀ), ਇਨੀ ਕਾਮ ਵਸ਼ ਹੋ ਗਈ ਕੇ ਉਹ ਅਪਣੇ ਬੀਰਜ ਨੂੰ ਵੀ ਰੋਕ ਨਾਂ ਸਕੀ।


ਇਸ ਕਹਾਣੀ ਨੂੰ "ਦਸਮ ਬਾਣੀ" ਕਹਿਣ ਵਾਲਿਆ ਨੂੰ ਕੋਸੀਏ, ਕਿ ਇਸ ਕੂੜ ਕਿਤਾਬ ਨੂੰ ? ਕਿਸੇ ਇਸਤਰੀ ਦਾ ਨਸ਼ਿਆਂ ਦਾ ਆਦੀ ਹੋਣਾਂ ਅਤੇ ਅਪਣੀ "ਵਿਕ੍ਰਤ ਕਾਮ ਵਾਸਨਾਂ" ਨੂੰ ਪੂਰਾ ਕਰਣ ਲਈ ਅਪਣੇ ਹੀ ਪਤੀ ਨੂੰ ਧੋਖਾ ਦੇਂਣਾਂ। ਕਿ ਇਹ ਕਿਤਾਬ ਇਸ ਨੂੰ ਪੜ੍ਹਨ ਵਾਲੀਆਂ ਇਸਤਰੀਆਂ ਨੂੰ ਤਰਿਤ੍ਰ ਹੀਣ ਬਨਾਉਣ ਦੀ ਠ੍ਰੇਨਿੰਗ ਨਹੀਂ ਦੇ ਰਹੀ ? ਹਾਂ "ਗੁਰਮਤਿ ਮਾਰਤੰਡ" ਅਤੇ "ਬ੍ਰਹਮ ਗਿਆਨੀ" ਮਹਰੂਮ ਕਥਾਵਾਚਕ ਨੂੰ ਇਹ ਬਾਣੀ ਜਰੂਰ, ਗੁਰੂ ਕ੍ਰਿਤ "ਕਾਮ ਦੀ ਵਿਆਖਿਆ" ਲਗਦੀ ਰਹੀ। ਅਤੇ ਹੁਣ ਅਕਾਲ ਤਖਤ ਦੇ ਹੇਡ ਗ੍ਰੰਥੀ ਅਤੇ ਟਕਸਾਲੀਆਂ ਨੂੰ ਇਹ, "ਗੁਰੂ ਰਚਿਤ", "ਅਗਾਧ ਬੋਧ" ਬਾਣੀ ਸਮਝ ਆ ਰਹੀ ਹੈ। ਸਿੱਖਾਂ ਨੂੰ ਰੱਬ ਹੀ ਬਚਾਏ !

ਪੋਸਤ ਭਾਂਗ ਅਫੀਮ ਅਤੇ ਸ਼ਰਾਬ ਦੀ "ਕਾਕਟੇਲ" ਪੀ ਕੇ "ਕਾਮ ਖੇਡਾਂ" ਕਰਣ ਵਾਲੀਆਂ ਬਹੁਤ ਸਾਰੀਆ ਕਹਾਣੀਆਂ ਇਸ ਕਿਤਾਬ ਵਿਚ ਮੌਜੂਦ ਹਨ। ਸਾਰੀਆਂ ਕਹਾਣੀਆਂ ਤੁਸੀ ਪੜ੍ਹਨਾਂ ਚਾਹੋ ਤਾਂ ਇਕ ਕਾਪੀ ਇਸ "ਕੂੜ ਕਿਤਾਬ" ਦੀ ਮੰਗਾ ਕੇ ਜਰੂਰ ਪੜ੍ਹਨਾਂ ਅਤੇ ਦੂਜੇ ਵੀਰਾਂ ਨੂੰ ਵੀ ਜਰੂਰ ਪੜ੍ਹਵਾ ਦੇਣਾਂ। ਮੈਂ ਇਥੇ ਸਿਰਫ ਕੁਝ ਕੁ ਕਹਾਣੀਆ ਦਾ ਹੀ ਜਿਕਰ ਕਰਾਂਗਾ, ਜਿਸ ਵਿਚ ਨਸ਼ਿਆਂ ਦੀ ਇਸ "ਕਾਕਟੇਲ" ਦਾ ਪ੍ਰਯੋਗ ਕਿਤਾ ਗਇਆ ਹੈ। ਹਾਂ, ਐਸੀਆਂ ਕਹਾਣੀਆਂ ਦੇ ਪੰਨਾ ਨੰਬਰ ਆਪ ਜੀ ਦੀ ਜਾਨਕਾਰੀ ਲਈ। ਹੇਠਾਂ ਜਰੂਰ ਦੇ ਰਿਹਾ ਹਾਂ।

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਪਰ ਬੈਠਿ ਚੜਾਈ ॥ ਜਬ ਮਦ ਸੋ ਮਤਵਾਰੇ ਭਏ ॥ ਤਬ ਹੀ ਸੋਕ ਬਿਸਰਿ ਸਭ ਗਏ ॥੫॥ ਪੇਜ 1237
ਪੋਸਤ ਭਾਂਗ ਅਫੀਮ ਚੜਾਵੋ ॥ ਰੇਤੀ ਮਾਂਝ ਚਰਿਤ੍ਰ ਦਿਖਾਵੋ ॥੪੦॥ ਪੇਜ 1248 ਅਖੌਤੀ ਦਸਮ ਗ੍ਰੰਥ
ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੇਜ 1302
ਪੋਸਤ ਭਾਂਗ ਅਫੀਮ ਮੰਗਾਈ ॥ ਦੁਹੂੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੇਜ 1313
ਚਾਰਿ ਪਹਰ ਨਿਸੁ ਕਿਯਾ ਬਿਲਾਸਾ ॥ ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥ ਪੋਸਤ ਭਾਂਗਿ ਅਫੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥੭॥ ਪੇਜ 521
ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਚੜਿ ਦੁਹੂੰ ਚੜਾਈ ॥ ਭਾਤਿ ਅਨਿਕ ਤਨ ਕਿਯੇ ਬਿਲਾਸਾ ॥ ਮਾਤ ਪਿਤਾ ਕੋ ਮਨ ਨ ਤ੍ਰਾਸਾ ॥੪॥ ਪੇਜ 1336
ਪੋਸਤ ਭਾਂਗ ਅਫੀਮ ਮੰਗਾਵਹਿ ॥ ਏਕ ਖਾਟ ਪਰ ਬੈਠ ਚੜਾਵਹਿ ॥ ਤਰੁਨ ਤਰੁਨਿ ਉਰ ਸੌ ਉਰਝਾਈ ॥ ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥ ਪੇਜ 1352
ਪਠੈ ਸਹਚਰੀ ਲਿਯੋ ਬੁਲਾਇ ॥ ਪੋਸਤ ਭਾਂਗ ਅਫੀਮ ਮੰਗਾਇ ॥ ਭਾਤਿ ਭਾਤਿ ਤਨ ਤਾਹਿ ਪਿਵਾਯੋ ॥ ਅਧਿਕ ਮਤ ਕਰਿ ਗਰੈ ਲਗਾਯੋ ॥੩॥ ਪੇਜ 1354
ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨ ਪੇਜ 1358
ਪੋਸਤ ਭਾਂਗ ਅਫੀਮ ਘਨੋ ਮਦ ਪੀਵਨ ਕੇ ਤਿਨ ਕਾਜ ਮੰਗਾਯੋ ॥ ਮੰਗਨ ਲੋਗਨ ਬੋਲ ਪਠਯੋ ਬਹੁ ਆਵਤ ਭੇ ਜਨਿ ਪਾਰ ਨ ਪਾਯੋ ॥੨੧੧੨॥ ਪੇਜ 521
ਤਿਨ ਕੋ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਯੋ ॥ਪੋਸਤ ਭਾਂਗ ਅਫੀਮ ਮੰਗਾਇ ਪੀਯੋ ਮਦ ਸ਼ੋਕ ਬਿਦਾ ਕਰਿ ਡਾਰਯੋ ॥ ਪੇਜ 522
ਇਕ ਦਿਨ ਭਾਂਗ ਮਿਤ੍ਰ ਤਿਹ ਲਈ ॥ ਪੋਸਤ ਸਹਿਤ ਅਫੀਮ ਚੜਈ ॥ ਬਹੁ ਰਤਿ ਕਰੀ ਨ ਬੀਰਜ ਗਿਰਾਈ ॥ ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥ ਪੇਜ 1290

ਖਾਲਸਾ ਦੀ ਫੈਸਲਾ ਆਪ ਕਰੋ ਕਿ ਇਹੋ ਜਹੇ ਸਾਹਿਤ ਨੂੰ "ਗੰਦ ਦਾ ਟੋਕਰਾ" ਨਹੀਂ ਕਹੋ ਗੇ ਤੇ ਕੀ "ਅੰਮ੍ਰਿਤ" ਕਹੋਗੇ ? ਜੇ ਕਿਸੇ ਨੂੰ ਇਹ "ਅੰਮ੍ਰਿਤ" ਲਗਦਾ ਹੈ ਅਤੇ ਉਸ ਨੂੰ "ਅੰਮ੍ਰਿਤ" ਸਮਝ ਕੇ ਪੀਣਾਂ ਚਾਉਦਾ ਹੈ ਤੇ ਉਸ ਦਾ ਕੀ ਕਿਤਾ ਜਾ ਸਕਦਾ ਹੇ ?

ਖਾਲਸਾ ਜੀ ਇਹੋ ਜਹੀਆ ਕਾਮ ਖੇਡਾਂ ਨਾਲ ਇਸ ਕੂੜ ਕਿਤਾਬ ਦੇ 579 ਪੰਨੇ ਭਰੇ ਪਏ ਹਨ। ਜੇ ਇਹ 579 ਪੰਨੇ ਇਸ ਗ੍ਰੰਥ ਵਿਚੋ ਕਡ੍ਹ ਦਿਤੇ ਜਾਂਣ ਤੇ ਵੈਸੇ ਵੀ ਇਹ ਗ੍ਰੰਥ, ਇਕ ਗ੍ਰੰਥ ਹੀ ਨਹੀਂ ਰਹਿ ਜਾਂਣਾਂ। ਇਹ ਇਕ "ਪੋਥੀ" ਹੀ ਅਖਵਾਏਗਾ। ਇਨਾਂ "ਅਸ਼ਲੀਲ ਕਹਾਣੀਆਂ" ਦੇ ਕੁਲ 404 ਚਰਿਤ੍ਰ ਹਨ ਅਤੇ 404 ਥੇ ਚਰਿਤ੍ਰ, ਜੋ ਦੁਰਗਾ ਨਾਲ ਦੇਤਾਂ ਦੇ ਯੁਧਾਂ ਦੇ ਵਰਨਨ ਅਤੇ ਉਸ ਦੀ ਉਸਤੱਤ ਨਾਲ ਸਮਾਪਤ ਹੂੰਦੇ ਹਨ। ਇਸ ਵਿੱਚ ਕੁਲ 405 ਪੌੜ੍ਹੀਆਂ ਹਨ। ਸਾਡੇ ਨਿਤਨੇਮ ਵਿੱਚ ਦਰਜ ਬਾਣੀ "ਚੌਪਈ" ਇਸੇ ਦੁਰਗਾ ਉਸੱਤਤ ਵਾਲੇ 404 ਥੇ ਚਰਿਤ੍ਰ ਦਾ ਹੀ ਅਖੀਰਲਾ ਹਿੱਸਾ ਹੈ ਜੋ 377 ਵੀ ਪੌੜੀ ਤੇ ਸ਼ੁਰੂ ਹੁੰਦਾ ਹੈ ਅਤੇ ਪੇਜ ਨੰ 1388 ਤੇ 405 ਵੀ ਪੌੜ੍ਹੀ ਤੇ ਸਮਾਪਤ ਹੁੰਦੀ ਹੈ।

ਚਰਿਤ੍ਰ ਪਖਿਯਾਨ ਨਾਮ ਦੀ "ਅਸਲੀਲ ਰਚਨਾਂ" ਦੀਆਂ ਅਖੀਰਲੀਆਂ ਪੌੜ੍ਹੀਆਂ ਵਿਚ ਦਰਜ "ਚੌਪਈ" ਦੇ ਨੰ 377- 378- 379 ਅਦਿਕ ਨੂੰ ਨਿਤਨੇਮ ਦੇ ਗੁਟਕਿਆ ਵਿੱਚ ਬਦਲ ਕੇ 1-2-3- ਅਦਿਕ ਕਰ ਦਿਤਾ ਗਿਇਆ ਹੈ। ਵੀਰੋ ! ਜੋ ਲੋਕ ਨਿਤਨੇਮ ਦੀਆਂ ਬਾਣੀਆਂ ਦੀ ਦੁਹਾਈ ਪਾਂਦੇ ਨੇ ਉਨਾਂ ਨੂੰ ਆਪ ਨਹੀਂ ਪਤਾ ਕਿ ਗੁਟਕਿਆ ਵਿੱਚ ਛਪੀ ਚੌਪਈ ਵੀ ਉਹ ਗਲਤ ਪੜ੍ਹ ਰਹੇ ਨੇ। ਇਸ "ਅਖੌਤੀ ਦਸਮ ਗ੍ਰੰਥ " ਵਿਚੋਂ ਨਿਤਨੇਮ ਵਿੱਚ ਰੋਜ ਪੜ੍ਹੀ ਜਾਂਣ ਵਾਲੀ ਚੌਪਈ ਵਿੱਚ ਬਦਲਾਵ ਕਰ ਦਿਤੇ ਗਏ ਹਨ। ਬੜੀ ਹੈਰਾਨਗੀ ਵਾਲੀ ਗਲ ਤਾਂ ਇਹ ਹੈ ਕਿ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਛਪੇ ਗੁਟਕਿਆ ਵਿੱਚ ਵੀ ਜੋ "ਚੌਪਈ" ਹੈ ਉਹ ਉਸ ਦੇ ਮੂਲ ਸ੍ਰੋਤ ਨਾਲੋ ਵੱਖ ਹੈ। ਮੂਲ ਸ੍ਰੋਤ ਵਿੱਚ "ਪਾਤਸ਼ਾਹੀ 10" ਨਹੀਂ ਲਿਖਿਆ ਹੋਇਆ, ਲੇਕਿਨ ਨਿਤਨੇਮ ਦੇ ਗੁਟਕਿਆ ਵਿੱਚ "ਚੌਪਈ" ਤੋਂ ਪਹਿਲਾਂ "ਪਾਤਸ਼ਾਹੀ 10 ਲਿੱਖ" ਦਿਤਾ ਗਇਆ ਹੈ।

ਮੈਂ ਵੀਰ ਹਰਦੇਵ ਸਿੰਘ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੇ ਤੁਸੀ ਖੋਜ ਹੀ ਕਰਨੀ ਹੈ ਤਾਂ ਇਹ ਖੋਜ ਕਰੋਂ ਕਿ ਨਿਤਨੇਮ ਦੀ ਇਸ ਬਾਣੀ ਵਿੱਚ ਇਹ ਖਤਰਨਾਕ ਬਦਲਾਵ ਕਿਸ ਨੇ ਕੀਤਾ ? ਜੇ ਇਹ ਤੁਹਾਡੇ ਅਨੁਸਾਰ "ਦਸ਼ਮ ਬਾਣੀ" ਹੈ ਤਾਂ ਇਸ ਵਿੱਚ ਤੇ ਬਦਲਾਵ ਕੀਤਾ ਹੀ ਨਹੀਂ ਜਾ ਸਕਦਾ ? ਪਾਠਕ ਆਪ ਨਿਰਣਾਂ ਕਰ ਲੈਣ ਕਿ ਇਹੋ ਜਹੇ ਗ੍ਰੰਥ ਨੂੰ "ਗੰਦ ਦਾ ਟੋਕਰਾ" ਕਹਿਣਾਂ ਗਲਤ ਹੈ ਜਾਂ ਸਹੀ ? ਉਪਰ ਲਿਖੀਆਂ " ਕਾਮ ਕਬੱਡੀ" ਵਾਲੀਆਂ ਕਹਾਣੀਆਂ "ਗੰਦ" ਨਹੀਂ ਤਾਂ ਕੀ ਉਹ ਅੰਮ੍ਰਿਤ" ਹਨ?

ਅੰਤ ਵਿੱਚ ਇਕ ਗਲ ਪਾਠਕਾ ਨਾਲ ਹੋਰ ਸਾਂਝੀ ਕਰ ਦੇਣਾਂ ਚਾਹਾਗਾ ਕਿ ਵੀਰ ਹਰਦੇਵ ਸਿੰਘ ਜੰਮੂ ਦੇ ਖਤਾਂ ਅਤੇ ਲੇਖਾਂ ਦਾ ਜਵਾਬ ਦੇਣ ਦਾ ਮਕਸਦ "ਸੱਚ" ਨੂੰ "ਸੱਚ ਦੀ ਕੱਸਵਟੀ" ਤੇ ਪਰਖਨਾਂ ਸੀ। ਵੀਰ ਜੀ ਨੂੰ ਕਿਤੇ ਵੀ ਨੀਵਾਂ ਦਿਖਾਣਾਂ ਇਨਾਂ ਲੇਖਾਂ ਦਾ ਉਦੇਸ਼ ਨਹੀਂ ਸੀ। ਵਿਰ ਜੀ ਇਕ ਖੋਜੀ ਵਿਦਵਾਨ ਅਤੇ ਮੇਰੇ ਬਹੁਤ ਚੰਗੇ ਮਿਤੱਰ ਹਣ। ਇਹੋ ਜਹੀ ਨੋਕ ਝੋਂਕ ਤਾਂ ਸਾਡੇ ਵਿੱਚ, ਦਸਮ ਗ੍ਰੰਥ ਨੂੰ ਲੈ ਕੇ ਅਕਸਰ ਹੁੰਦੀ ਰਹਿੰਦੀ ਹੈ। ਕਈ ਵਾਰ ਤਾਂ ਇੰਜ ਕਗਦਾ ਹੈ ਕਿ ਅਸੀ ਇਕ ਦੂਜੇ ਉੱਤੇ ਖਿੱਜ ਕੇ ਲੜ ਹੀ ਪਵਾਂਗੇ, ਲੇਕਿਨ ਐਸਾ ਹੁੰਦਾ ਨਹੀਂ। ਇਸ ਗਲ ਵਿੱਚ ਨਾਂ ਤਾਂ ਕੋਈ ਖੁਸ਼ਾਮਦ ਹੈ ਅਤੇ ਨਾਂ ਹੀ ਕੋਈ ਬਨਾਵਟ। ਸਿੱਖ ਰਹਿਤ ਮਰਿਯਾਦਾ ਬਾਰੇ ਕੁਝ ਕੁ ਨੁਕਤਿਆ, ਝੰਡੇ ਬੂੰਗਿਆਂ ਦੇ ਸਤਕਾਰ ਅਤੇ ਸਿੱਖੀ ਦੇ ਮੁਡਲੇ ਸਿਧਾਂਤਾਂ ਦੀ ਕਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਸਤਕਾਰ, ਇਨਾਂ ਸਾਰੇ ਮੁਦਿਆਂ ਤੇ ਸਾਡੇ ਆਪਸੀ ਵਿਚਾਰ ਕਾਫੀ ਥਾਂਵਾਂ ਤੇ ਮਿਲਦੇ ਵੀ ਹਨ। ਅਸੀ ਦੋਵੇਂ ਹੀ ਪੰਥਿਕ ਵਿਚਾਰਾਂ ਦੇ ਟਕਰਾਵ ਨੂੰ ਅੱਜ ਤਕ "ਵਖਰੇਵੇਂ " ਦੀ ਹੱਦ ਤਕ ਜਾਂ ਇਕ ਦੂਜੇ ਨੂੰ ਜਲੀਲ ਕਰਣ ਦੀ ਹੱਦ ਤਕ ਕਦੀ ਵੀ ਨਹੀਂ ਲੈ ਕੇ ਗਏ, ਜੈਸਾ ਕਿ ਅਜਕਲ ਅਕਸਰ ਕਈ ਵਿਦਵਾਨਾਂ ਨੂੰ ਆਪਸ ਵਿੱਚ ਚਿਕੜ ਸੁਟਦੇ ਅਸੀ ਵੇਖਦੇ ਹਾਂ। ਦਸਮ ਗ੍ਰੰਥ ਤੇ ਉਨਾਂ ਦੇ ਦਾਸ ਨਾਲ ਵਿਚਾਰ ਬਿਲਕੁਲ ਨਹੀਂ ਮਿਲਦੇ, ਇਸ ਕਰਕੇ ਮੇਰੀ ਅਤੇ ਉਨਾਂ ਦੀ ਦੋਸਤੀ ਹੋਰ ਵੀ ਗੂੜ੍ਹੀ ਹੋ ਗਈ ਹੈ। ਕਿਉ ਕਿ ਉਹ "ਦਸਮ ਗ੍ਰੰਥ" ਤੇ "ਨਾਂ ਪੱਖੀ" ਖੋਜ ਕਰਦੇ ਹਨ ਅਤੇ ਦਾਸ "ਹਾਂ ਪੱਖੀ"। ਇਸ ਨਾਲ ਜੋ ਉਹ ਸਵਾਲ ਕਰਦੇ ਨੇ ਉਨਾਂ ਦੇ ਜਵਾਬ ਦੇਣ ਨਾਲ ਦਾਸ ਦਾ ਅਧਿਐਨ ਵਿੱ ਹੋਰ ਵੀ ਵਾਧਾਂ ਹੋ ਜਾਂਦਾ ਹੈ।

ਕਿਸੇ ਵੀ ਮਨੁਖ ਦਾ ਸਭਤੋਂ ਵਡਾ ਦੋਸਤ ਉਸ ਦੀ ਵਿਚਾਰਧਾਰਾ ਦੇ ਉਲਟ ਵਿਚਾਰਧਾਰਾ ਦਾ ਧਾਰਣੀ ਹੀ ਹੋ ਸਕਦਾ ਹੈ। ਜੇ ਸਾਰੇ ਦੋਸਤ, ਹਾਂ ਵਿੱਚ ਹਾਂ ਮਿਲਾਨ ਵਾਲੇ ਅਤੇ ਤੁਹਾਡੇ ਕੀਤੇ ਕਮ ਤੇ ਹਮੇਸ਼ਾਂ ਸਹੀ ਲਾਉਣ ਵਾਲੇ ਹੋਣ, ਤੇ ਤੁਸੀ ਅਪਣੀ ਕੀਤੀ ਗਲਤੀ ਨੂੰ ਹਮੇਸ਼ਾਂ ਦੋਹਰਾਂਦੇ ਹੀ ਰਹੋ ਗੇ। ਇਸ ਲਈ "ਨਕਾਰਾਤਮਕ ਸੋਚ" ਦਾ ਸਤਕਾਰ ਕਰਨਾਂ ਹਰ ਇਕ ਦਾ ਫਰਜ ਹੈ। ਹਾ ਉਨਾਂ ਨੂੰ ਮੈਂ ਇਹ ਸਲਾਹ ਹਮੇਸ਼ਾਂ ਦੇਂਦਾ ਰਹਿੰਦਾ ਹਾ ਕਿ ਅਪਣੀ ਖੋਜ ਨੂ "ਤਰਕਾਂ" ਦੇ ਅਧਾਰ ਤੇ ਨਾਂ ਤੋਰ ਕੇ "ਸੱਚ" ਨੂੰ ਅਧਾਰ ਬਣਾਂ ਕੇ ਕਰਿਆ ਕਰੋ। ਅਤੇ ਅਪਣੇ ਲੇਖਾਂ ਵਿੱਚ ਅੰਤ ਵਿੱਚ ਅਪਣੇ ਵਿਚਾਰ ਜਰੂਰ ਲਿਖਿਆ ਕਰੋ, ਅਤੇ ਸਿਧੀ ਸਿਧੀ ਗਲ ਲਿਖਿਆ ਕਰੋ। ਵੀਰ ਜੀ ਨਾਲ ਹੋਈ ਨੋਕ ਝੋਂਕ ਲਈ, ਉਹ ਹਮੇਸ਼ਾ ਵਾਂਗ, ਇਸ ਵਾਰ ਵੀ ਅਪਣੇ ਮਿੱਤਰ ਨੂੰ ਮਾਫ ਕਰ ਦੇਂਣਗੇ। ਕਿਉ ਕਿ ਜੇ ਤੁਸੀ ਇਨੇ ਸਾਰੇ ਸਵਾਲ ਨਾਂ ਕਰਦੇ ਤਾਂ ਪਾਠਕਾਂ ਨੂੰ ਇਸ ਤੋਂ ਕੀ ਹਾਸਿਲ ਹੋਣਾਂ ਸੀ ? ਵੀਰ ਜੀ ਮੈਂ ਹਮੇਸ਼ਾ ਵਾਂਗ ਤੁਹਾਡੀ ਦੋਸਤੀ ਦੀ ਨਿੱਘ ਵਿੱਚ ਰਹਿਣਾਂ ਚਾਂਉਦਾ ਹਾ, ਆਸ ਹੈ ਆਪ ਜੀ ਮੇਰੀ ਇਹ ਬੇਨਤੀ ਨੂੰ ਸਵਿਕਾਰ ਕਰੋਗੇ।


Disclaimer: Khalsanews.org does not necessarily endorse the views and opinions voiced in the news। articles। audios। videos or any other contents published on www.khalsanews.org and cannot be held responsible for their views.  Read full details....

Go to Top