Share on Facebook

Main News Page

ਦਿੱਲੀ ਵਿਖੇ ਹੋਏ ਤਾਲਮੇਲ ਸੰਗਠਨ ਦੇ ਸੈਮੀਨਾਰ 'ਚ ਹੋਇਆ ਪੰਥਕ ਐਲਾਨਨਾਮਾ

ਅੱਜ ਦਿੱਲੀ ਵਿਖੇ ਹੋਏ ਤਾਲਮੇਲ ਸੰਗਠਨ ਦਾ ਸੈਮੀਨਾਰ ਹੋਇਆ, ਜਿਸ ਵਿੱਚ ਅਖੌਤੀ ਜਥੇਦਾਰ ਨੇ ਸ਼ਾਮਿਲ ਹੋਣਾ ਸੀ, ਪਰ ਉਹ ਨਹੀਂ ਆਇਆ। ਸਾਰੇ ਬੁਲਾਰਿਆ ਨੇ ਅਖੌਤੀ ਜਥੇਦਾਰ ਦੀ ਖੂਬ ਲਾਹ ਪਾਹ ਕੀਤੀ (ਕਿਉਂਕਿ ਉਹ ਆਇਆ ਨਹੀਂ ਸੀ)। ਇਸ ਸੈਮੀਨਾਰ 'ਚ ਹੋਇਆ ਪੰਥਕ ਐਲਾਨਨਾਮਾ ਇਸ ਪ੍ਰਕਾਰ ਹੈ:


ਟਿਪਣੀ:

ਤਾਲਮੇਲ ਸੰਗਠਨ ਵਲੋਂ ਕੀਤੇ ਗਏ ਸੈਮੀਨਾਰ ਵਿੱਚ ਅਕਾਲ ਤਖਤ ਦੀ ਪ੍ਰਭੂਸੱਤਾ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਜੋ ਕਿ ਸ਼ਲਾਘਾਯੋਗ ਹੈ। ਸੈਮੀਨਾਰ ਤੋਂ ਪਹਿਲਾਂ, ਅਖੌਤੀ ਜਥੇਦਾਰ ਦੇ ਆਉਣ ਦੀ ਖਬਰ ਕਾਰਣ ਪੰਥਕ ਹਲਕਿਆਂ ਵਿੱਚ ਇਸ ਗੱਲ ਦੀ ਖੂਬ ਚਰਚਾ ਰਹੀ। ਅਖੌਤੀ ਜਥੇਦਾਰ ਗੁਰਬਚਨ ਸਿੰਘ ਜੋ ਕਿ ਆਪ ਵੀ ਬਾਦਲ ਦਾ ਗੁਲਾਮ ਹੈ, ਉਸ ਨੂੰ ਪ੍ਰਭੂਸੱਤਾ ਕਾਇਮ ਕਰਨ ਲਈ ਬੁਲਾਉਣਾ ਹੀ ਹਾਸੋਹੀਣਾ ਜਾਪਦਾ ਸੀ। ਪ੍ਰਭੂਸੱਤਾ ਕਾਇਮ ਕਰਨ ਲਈ ਕੀ ਕੀਤਾ ਜਾਵੇਗਾ, ਅਕਾਲ ਤਖਤ ਨੂੰ ਭ੍ਰਸ਼ਟ ਰਾਜਨੇਤਾਵਾਂ ਦੇ ਚੁੰਗਲ ਤੋਂ ਕਿਸ ਤਰ੍ਹਾਂ ਆਜ਼ਾਦ ਕੀਤਾ ਜਾਵੇਗਾ ਇਹ ਹਾਲੇ ਦੇਖਣਾ ਬਾਕੀ ਹੈ।

ਸਿੱਖਾਂ ਲਈ ਅਕਾਲ ਤਖ਼ਤ ਇਕ ਸਿਧਾਂਤ ਹੈ, ਜੋ ਕਿ ਗੁਰਬਾਣੀ ਰੂਪੀ ਸੱਚ ਦਾ ਅਸਥਾਨ ਹੈ, ਜੋ ਕਿ ਅਟੱਲ ਹੈ, ਕਿਸੇ ਦੇ ਅਧੀਨ ਨਹੀਂ। ਇਮਾਰਤੀ ਤੌਰ 'ਤੇ ਅਕਾਲ ਤਖ਼ਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਤਿਆਰ ਕੀਤਾ ਹੋਇਆ ਹੀ ਪ੍ਰਵਾਨਿਤ ਹੈ, ਨਾ ਕਿ ਅਖੌਤੀ ਜਥੇਦਾਰਾਂ ਵਲੋਂ ਤਿਆਰ ਕੀਤੀ ਹੋਈ ਬੰਦ ਕਮਰਾ ਕਾਲ ਕੋਠੜੀ, ਜਿੱਥੇ ਬੈਠ ਕੇ ਸਿੱਖੀ ਨੂੰ ਖਤਮ ਕਰਨ ਦੇ ਹਰ ਕਿਸਮ ਦੇ ਸੌਦੇ ਕੀਤੇ ਜਾਂਦੇ ਹਨ, ਸਿੱਖੀ ਸਿਧਾਂਤਾਂ 'ਤੇ ਕਮਜ਼ੋਰੀ ਦਿਖਾਉਣ ਵਾਲੇ ਪ੍ਰਚਾਰਕਾਂ ਦੀ ਪੇਸ਼ੀ ਕਰਾਈ ਜਾਂਦੀ ਹੈ, ਜਾਂ ਖੁਸ਼ਾਮਦੀ ਲੋਕਾਂ ਦੀ ਪੇਸ਼ੀ ਦਾ ਢੋਂਗ ਰਚਾਇਆ ਜਾਂਦਾ ਹੈ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top