Share on Facebook

Main News Page

1986 ਵਿਚ ਲਿਖੀ ਤੇ ਛਪੀ ਇਕ ਕਵਿਤਾ
ਤਵਾਰੀਖ਼ ਆਪਣੇ ਆਪ ਨੂੰ ਫੇਰ ਦੋਹਰਾਉਂਦੀ ਹੈ
ਡਾ: ਹਰਜਿੰਦਰ ਸਿੰਘ ਦਿਲਗੀਰ

ਵੀਰ ਬੇਅੰਤ ਸਿੰਘ ਇਕੱਲਾ ਨਹੀਂ ਏਂ;
ਤੇਰੇ ਵੀਰ ਤੇਰੇ ਪਿੱਛੇ ਲਗਾਤਾਰ ਟੁਰੇ ਹੋਏ ਨੇ;
ਕਾਫ਼ਲਾ ਰੁਕਦਾ ਨਹੀਂ, ਕਾਫ਼ਲਾ ਮੁਕਦਾ ਨਹੀਂ;
ਤਵਾਰੀਖ਼ ਆਪਣੇ ਆਪ ਨੂੰ ਫੇਰ ਦੋਹਰਾਉਂਦੀ ਹੈ।

ਭਾਈ ਗੁਰਦਾਸ ਦੀ ਗੱਲ ਪੰਜ ਸਦੀਆਂ ਮਗਰੋਂ
ਫੇਰ ਸਾਬਿਤ ਹੁੰਦੀ ਏ।
‘ਕੂੜ ਅਮਾਵਸ ਸੱਚ ਚੰਦਰਮਾ’
ਕਿਤੇ ਚੜ੍ਹਿਆ ਨਜ਼ਰ ਨਹੀਂ ਆਉਂਦਾ।
ਪਰ ਜ਼ਮੀਨ ਦੇ ਗਰਭ ਵਿਚੋਂ ਆਖ਼ਰ
‘ਮਿਟੀ ਧੁੰਦ ਜਗ ਚਾਨਣ’ ਵੀ ਹੁੰਦਾ ਏ।

ਜਦੋਂ ਮੱਸਾ ਰੰਘੜ ਫੇਰ ਜੰਮਦਾ ਏ ਗੁਰਬਚਨਾ ਬਣ ਕੇ;
ਤਾਂ ਮਹਿਤਾਬ ਸਿੰਘ ਆਪਣਾ ਨਾਂ ਬਦਲਦਾ ਏ
ਤੇ ਰਣਜੀਤ ਸਿੰਘ ਬਣ ਕੇ ਦਿੱਲੀ ‘ਚੋਂ ਉਠਦਾ ਏ।

ਦੁੱਰਾਨੀ ਜਦੋਂ ਪੱਗ ਧਰ ਕੇ
ਕਲਜੋਗਨ ਦੇ ਪੈਰਾਂ ‘ਚ ਰੁਲਦਾ ਏ,
ਤੇ ਫ਼ੌਜ ਅੰਮ੍ਰ੍ਰਿਤਸਰ ਵੱਲ ਘੱਲਦਾ ਏ;
ਤਾਂ ਬਾਬਾ ਦੀਪ ਸਿੰਘ ਫੇਰ ਪੈਦਾ ਹੁੰਦੇ ਨੇ;
ਕਦੇ ਰੋਡੇ* ਚੋਂ, ਕਦੇ ਮਲੋਏ* ਚੋਂ ਤੇ ਕਦੇ ਅਗਵਾਨ* ਚੋਂ।

ਭਾਈ ਮਨੀ ਸਿੰਘ ਦੀ ਤਵਾਰੀਖ਼
ਜਦੋਂ ਕਾਮਰੇਡਾਂ ਦੀਆਂ ਕਿਤਾਬਾਂ ਦੇ ਪਾੜ੍ਹੇ
ਮੰਨਣੋਂ ਇਨਕਾਰ ਕਰਦੇ ਹਨ;
ਤਾਂ ਭਾਈ ਮਨੀ ਸਿੰਘ ਫੇਰ ਬੰਦ ਬੰਦ ਕਟਾਉਂਦਾ ਏ;
ਕਦੇ ਕੁਲਵੰਤ ਸਿੰਘ ਨਾਗੋਕੇ ਬਣ ਕੇ, ਕਦੇ ਅਣੋਖ ਸਿੰਘ ਬਣ ਕੇ;
ਕਦੇ ਗੁਰਦੇਵ ਸਿੰਘ ਦੇਬਾ ਬਣ ਕੇ, ਕਦੇ ਅਵਤਾਰ ਸਿੰਘ ਸ਼ੁਤਰਾਣਾ ਬਣ ਕੇ।

ਜ਼ਕਰੀਆ ਜਦ ਦਰਬਾਰਾ ਬਣ ਕੇ ਦਸਦਾ ਏ;
ਬਰਨਾਲੇ ‘ਚ ਜਦੋਂ ਮੀਰ ਮੰਨੂ ਦੀ ਰੂਹ ਆਉਂਦੀ ਏ;
ਬੂਟਾ ਜਦੋਂ ਲੱਖੂ ਬਣ ਕੇ ਹੱਸਦਾ ਏ;
ਬਲਵੰਤਾ ਜਦੋਂ ਗੰਗੂ ਦਾ ਪੁੱਤ ਬਣਦਾ ਏ;
ਤਾਂ ਫੇਰ ਜੰਮਦੇ ਨੇ:
ਬੰਦਾ ਸਿੰਘ, ਕਪੂਰ ਸਿੰਘ, ਜੱਸਾ ਸਿੰਘ
ਤੇ ਪੈਦਾ ਹੁੰਦੇ ਨੇ ਆ ਕੇ
ਕਦੇ ਪਾਂਛਟਾ* ‘ਚ, ਕਦੇ ਚਹੇੜੂ* ‘ਚ, ਕਦੇ ਬ੍ਰਹਮਪੁਰਾ* ‘ਚ;
ਕਦੇ ਬੁਧਸਿੰਘਵਾਲਾ* ‘ਚ, ਕਦੇ ਕਾਸ਼ਤੀਵਾਲ* ਤੇ ਮਾਨੋਚਾਹਲ* ਵਿਚ;
ਕਦੇ ਗਦਲੀ* ਵਿਚ ਤੇ ਕਦੇ ਕਰਨਸਿੰਘ ਵਾਲਾ* ਵਿਚ।

ਜਦੋਂ ਅਠ੍ਹਾਰਵੀਂ ਸਦੀ ਦੇ ਜ਼ੁਲਮ ਦੁਹਰਾਏ ਜਾਂਦੇ ਹਨ;
ਤਾਂ ਸਿੱਖ ਯੋਧਿਆਂ ਦੀ ਤਵਾਰੀਖ਼
ਵੀਹਵੀਂ ਸਦੀ ਵਿਚ ਫੇਰ ਮੁੜ ਆਉਂਦੀ ਏ।
ਤਵਾਰੀਖ਼ ਆਪਣੇ ਆਪ ਨੂੰ ਫੇਰ ਦੋਹਰਾਉਂਦੀ ਹੈ।

(ਦੇਸ ਪ੍ਰਦੇਸ 3 ਅਕਤੂਬਰ 1986, ਸਫ਼ਾ 39)

{ਕਵਿਤਾ ਵਿਚ ਆਏ ਕੁਝ ਹਵਾਲੇ: ਪੱਗ ਵਾਲਾ ਦੁੱਰਾਨੀ= ਜ਼ੈਲ ਸਿੰਘ; ਕਲਜੋਗਨ= ਇੰਦਰਾ ਗਾਂਧੀ; ਰੋਡੇ= ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ; ਮਲੋਆ= ਸ਼ਹੀਦ ਬੇਅੰਤ ਸਿੰਘ; ਅਗਵਾਨ= ਸ਼ਹੀਦ ਸਤਵੰਤ ਸਿੰਘ; ਪਾਂਛਟਾ= ਜਥੇਦਾਰ ਤਲਵਿਮਦਰ ਸਿੰਘ; ਚਹੇੜੂ= ਮਨਬੀਰ ਸਿੰਘ ਚਹੇੜੂ; ਬ੍ਰਹਮਪੁਰਾ= ਜਰਨੈਲ ਅਵਤਾਰ ਸਿੰਘ ਬ੍ਰਹਮਪੁਰਾ; ਬੁਧਸਿੰਘਵਾਲਾ = ਗੁਰਜੰਟ ਸਿੰਘ ਬੁਧਸਿੰਘਵਾਲਾ; ਕਾਸ਼ਤੀਵਾਲ= ਧਰਮ ਸਿੰਘ ਕਾਸ਼ਤੀਵਾਲ; ਮਾਨੋਚਾਹਲ = ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਗਦਲੀ = ਹਰਜਿੰਦਰ ਸਿੰਘ ਜਿੰਦਾ; ਕਰਨਸਿੰਘ ਵਾਲਾ = ਸੁਖਦੇਵ ਸਿੰਘ ਸੁੱਖਾ}

ਨੋਟ: ਇਸ ਕਵਿਤਾ ਵਿਚ ਚਾਰ ਨਾਂ ਨਵੇਂ ਪਾਏ ਗਏ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top