ਜਿਸ ਦੇਸ਼ ਨੇ ਸਾਡੇ ਨਾਲ ਸਦਾ ਕੀਤੀਆ
ਗੱਦਾਰੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
ਅਸੀ ਸਦਾ ਹੀ ਇਨਾਂ ਵਾਸਤੇ ਰਹੇ ਲੜਦੇ,
ਦੁਸ਼ਮਣਾਂ ਅੱਗੇ ਛਾਤੀ ਤਾਣ ਵਾਂਗ ਢਾਲ ਖੜਦੇ
ਹੱਸ-ਹੱਸ ਇਨਾਂ ਲਈ ਆਪਣੀਆ ਜਾਨਾਂ ਵਾਰੀਆਂ।
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
ਭੁੱਲ ਗਏ ਇਹ ਚੇਤਾ ਗਜਨੀਂ ਦੇ ਬਜਾਰਾਂ ਦਾ,
ਟਕਾ-ਟਕਾ ਮੁੱਲ ਪੈਦਾ ਸੀ ਇਨਾਂ ਦੀਆਂ ਨਾਰਾਂ ਦਾ,
ਸਦਾ ਹੀ ਬਚਾਈਆਂ ਅਸੀਂ, ਇਨ੍ਹਾਂ ਦੀਆਂ ਸੁੰਦਰ ਨਾਰੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
|
ਗੋਰਿਆਂ ਤੋਂ ਦੇਸ਼ ਅਸਾਂ ਅਜਾਦ ਕਰਾਤਾ,
ਥਾਲੀ ਵਿੱਚ ਪਰੋਸ ਇਨਾਂ ਦੇ ਹੱਥ ਫੜਾਤਾ,
ਵਾਅਦੇ ਤੋਂ ਮੁੱਕਰ ਇਨਾਂ ਕੀਤੀਆਂ ਮੱਕਾਰੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
ਜਾਨ ਤੋਂ ਪਿਆਰਾ ਸਾਡਾ ਅਕਾਲ ਤਖਤ ਢਾਹਤਾ
ਅੱਗ ਲਾ ਕੇ ਸਾਡਾ ਕੀਮਤੀ ਇਤਹਾਸ ਸਾੜਤਾ
ਦੇਸ਼ ਦੀਆ ਫੌਜਾਂ ਸਾਡੇ ਉੱਪਰ ਚਾੜੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
ਹੱਕਾਂ ਲਈ ਲੜੇ ਅੱਤਵਾਦੀ ਹੋ ਗਏ,
ਦੇਸ਼ ਦੇ ਰਖਵਾਲੇ ਅੱਜ ਵੱਖਵਾਦੀ ਬਣ ਗਏ,
ਤੋੜ ਲਈਆਂ ਅਸਾਂ ਹੁਣ ਤੁਹਾਡੇ ਨਾਲੋਂ ਯਾਰੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
ਮਾਵਾਂ ਦੇ ਪੁੱਤ ਰਾਤਾਂ ਨੂੰ ਘਰੋਂ ਲੈਦੇ ਚੁੱਕ ਸੀ,
ਝੂਠੇ ਮੁਕਾਬਲਿਆਂ ਵਿੱਚ ਦਿੰਦੇ ਮਾਰ ਸੁੱਟ ਸੀ,
ਅਜੇ ਵੀ ਉਡੀਕਣ ਬੂਹੇ ਤੇ ਬੁੱਢੀਆ ਮਾਂਵਾ ਵਿਚਾਰੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
ਦਿੱਲੀ ੮੪, ਵਾਲਾ ਕਤਲੇਆਮ ਸਾਨੂੰ ਨਹੀਉਂ ਭੁੱਲਦਾ,
ਰਗਾਂ ਸਾਡੀਆਂ ਵਿੱਚ ਅਜੇ ਵੀ ਖੂਨ ਉੱਬਲਦਾ,
ਗੁਆਚੀ ਚੁੰਨੀ ਲੱਭਦੀਆਂ ਅਜੇ ਵੀ ਲਾਡੇ ਵਿਚਾਰੀਆਂ
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ।
੨੮ ਸਾਲ ਹੋ ਗਏ, ਆਪਣਾ ਇਨਸ਼ਾਫ ਮੰਗਦਿਆਂ
ਸ਼ਰਮ ਆਉਂਦੀ ਹੈ ਇਸ ਦੇਸ਼ ਨੂੰ ਆਪਣਾ ਵਤਨ ਕਹਿੰਦਿਆਂ
ਮਿਲੀਆਂ ਜਿੱਥੇ ਠੁੱਕਰਾਂ, ਸਦਾ ਹੀ ਖੁਆਰੀਆਂ।
ਕਿਉਂ ਬਣਾਈਏ ਜਾ ਕੇ ਉੱਥੇ ਮਹਿਲ ਮਾੜੀਆਂ। |