Share on Facebook

Main News Page

ਹਿੰਦੂ ਅੱਤਵਾਦੀਆਂ ਦਾ ਸੁੱਰਖਿਆ ਲੈਣ ਲਈ ਨਵਾਂ ਡਰਾਮਾ

ਖੁੱਦ ਯੂਟਿਊਬ ਤੇ ਵੀਡੀਉ ਪਾ ਕੇ, ਉਸ ਵੀਡੀਉ ਵਿਚ ਆਪਣੇ ਨੰਬਰ ਪਾ ਕੇ ਅਤੇ ਚੈਲੰਜ ਕਰਕੇ, ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ, ਫਿਰ ਯੂਟਿਊਬ ਤੋਂ ਉਹੀ ਵੀਡੀਉ ਹਟਾ ਕਿ ਹੁਣ ਸਰਕਾਰੀ ਸੁਰੱਖਿਆ ਲੈਣ ਲਈ ਇਹ ਕੱਟੜਪੰਥੀ ਹਿੰਦੂ ਅੱਤਵਾਦੀ ਦੇਖੋ ਕਿਹੋ ਜਿਹਾ ਡਰਾਮਾ ਲਾ ਰਹੇ ਨੇ…ਯਾਦ ਰਹੇ ਕਿ ਇਸ ਵੀਡੀਉ ਵਿਚ ਇਨ੍ਹਾਂ ਨੇ ਸਿੱਖਾਂ ਨੂੰ ਕਿਹਾ ਸੀ ਤੁਹਾਡਾ ਹਾਲ 84 ਵਾਲਾ ਕਰਾਂਗੇ ਅਤੇ ਕੰਘਾ ਕੜਾ ਕਛਹਿਰਾ ਕ੍ਰਿਪਾਨ ਭੇਜ ਦਿਆਂਗੇ ਪਾਕਿਸਤਾਨ । ਇਨ੍ਹਾਂ ਵੀਡੀਉ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਅਤਵਾਦੀਆਂ ਨੇ ਇਹ ਕਿਹਾ ਹੈ ਕਿ ਭਾਰਤ ਸਿਰਫ ਹਿੰਦੂਆਂ ਦਾ ਹੈ.. ਘਰ ਘਰ ਮੇਂ ਭਗਵਾਂ ਲਹਿਰਾਏਂਗੇ ਵਰਗੇ ਨਾਅਰੇ ਇਨ੍ਹਾਂ ਅਤਵਾਦੀਆਂ ਨੇ ਹੀ ਲਗਾਏ ਨੇ। ਭਾਵ ਖੂਦ ਸ਼ੁਰੂਆਤ ਕਰਕੇ , ਖੁਦ ਅੱਗ ਲਾ ਕੇ ਫਿਰ ਸੁਰੱਖਿਆ ਮੰਗਣ ਲੱਗ ਗਏ। ਯਾਦਗਾਰ ਬਣਾਉਣਾ ਸਿੱਖਾਂ ਦੀ ਧਾਰਮਿਕ ਮਸਲਾ ਹੈ ਇਸ ਵਿਚ ਗੈਰਾਂ ਨੂੰ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ।

ਇੱਕ ਸਵਾਲ ਹੋਰ ਵੀ ਹੈ ਕਿ ਇਨ੍ਹਾਂ ਕੱਟੜਪੰਥੀਆਂ ਹਿੰਦੂਆਂ ਨੇ ਮਸਜਿਦ ਢਾਹ ਕੇ ਮੰਦਰ ਬਣਾਇਆ ਸੀ? ਸਿੱਖ ਯਾਦਗਾਰ ਆਪਣੇ ਹਰਮਿੰਦਰ ਸਾਹਿਬ ਵਿਚ ਬਣਾ ਰਹੇ ਹਨ ਨਾਂ ਕਿ ਕੋਈ ਮਸਜਿਦ ਜਾਂ ਮੰਦਿਰ ਢਾਹ ਕੇ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਹੋ ਜਿਹੇ ਹਿੰਦੂ ਅੱਤਵਾਦੀਆਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਲਗਾਮ ਕਿਉਂ ਨਹੀਂ ਪਾਉਂਦੀ ਜਾਂ ਬਣਦੀ ਕਾਰਵਾਈ ਕਿਉਂ ਨਹੀਂ ਕਰਦੀ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਨੇ।

ਜਦਕਿ 1978 ਤੋਂ 1992 ਤੱਕ ਪੰਜਾਬ ਵਿਚ ਖੂਨ ਖਰਾਬਾ ਕਰਾਵਾਉਣ ਵਿਚ ਅਹਿਮ ਭੂਮਿਕ ਨਿਭਾਉਣ ਵਾਲੀ ਜਲੰਧਰ ਵਾਲੀ ਅਖਬਾਰ ਨੇ ਇੱਕ ਵਾਰ ਫਿਰ ਇਕ ਪਾਸੜ ਖਬਰ ਲਾ ਕੇ ਆਪਣੇ ਹਿੰਦੂ ਕਟੜਪੰਥੀ ਅਤੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ। ਯਾਦ ਰਹੇ ਕਿ ਪੰਜਾਬ ਨੂੰ ਜੋ 20 ਸਾਲ ਦਾ ਸੰਤਾਪ ਭੋਗਣਾ ਪਿਆ ਉਸ ਦੀ ਸ਼ੁਰੂਆਤ ਵੀ ਇਸ ਅਖਬਾਰ ਤੋਂ ਹੀ ਹੋਈ ਸੀ?

ਇਹ ਹਿੰਦੂ ਕਟੜਪੰਥੀ ਅੱਤਵਾਦੀ ਅਤੇ ਇਨ੍ਹਾਂ ਦਾ ਸਾਥ ਦੇਣ ਵਾਲੀ ਮੀਡੀਆ ਹਮੇਸ਼ਾਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਅਤੇ ਇਹ ਕਹਿ ਕੇ ਭੰਡਦੇ ਹਨ ਕਿ ਸਿੱਖ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਸ਼ੁਰੂਆਤ ਹਮੇਸ਼ਾਂ ਇਹ ਕਰਦੇ ਹਨ। ਯਾਦਗਾਰ ਦਾ ਮਸਲਾ ਸਿੱਖਾਂ ਦਾ ਆਪਣਾ ਹੈ ਅਤੇ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਗੈਰਾਂ ਨੂੰ ਦਖਲਅੰਦਾਜ਼ੀ ਦੇਣ ਦਾ ਹੱਕ ਨਹੀਂ ਹੈ। ਸਿੱਖ ਕਿਸੇ ਦੇ ਧਾਰਮਿਕ ਮਸਲੇ ਵਿਚ ਦਖਲਅੰਦਾਜ਼ੀ ਨਹੀਂ ਕਰਦੇ ਫਿਰ ਇਹ ਗੈਰ ਕਿਉਂ ਕਰਦੇ ਹਨ?ਇਹ ਗਲ੍ਹ ਤੇ ਭਾਰਤ ਦੇਸ਼ ਦਾ ਗ੍ਰਹਿ ਮੰਤਰਾਲਾ ਵੀ ਕਹਿ ਚੁੱਕਾ ਹੈ ਕਿ ਯਾਦਗਾਰ ਬਣਾਉਣਾ ਸਿੱਖਾਂ ਦਾ ਧਾਰਮਿਕ ਮਸਲਾ ਹੈ ਅਤੇ ਕੇਂਦਰ ਇਸ ਵਿਚ ਦਖਲ ਨਹੀਂ ਦੇਵੇਗਾ। ਹੁਣ ਇਨ੍ਹਾਂ ਹਿੰਦੁ ਅੱਤਵਾਦੀਆਂ ਦਾ ਸਾਥ ਦੇਣ ਵਾਲੀਆਂ ਰਾਜਨੀਤਿਕ ਪਾਰਟੀਆਂ ਅਤੇ ਮੀਡੀਆ ਜਵਾਬ ਦੇਵੇ ਕਿ ਅਸਲ ਅੱਤਵਾਦੀ ਕੌਣ ਹਨ?

ਇੱਕ ਇੱਥੇ ਤੱਥ ਹੋਰ ਵੀ ਪੇਸ਼ ਕਰਨ ਦੀ ਲੋੜ ਹੈ ਕਿ ਇਸ ਮਸਲੇ ਤੇ ਪੰਥਕ ਜਥੇਬੰਦੀਆਂ ਚੁੱਪ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਛੋਟਾ ਜਿਹਾ ਮਸਲਾ ਹੈ ਜਾਂ ਫਿਰ ਇਹ ਹਿੰਦੂ ਅਤਵਾਦੀ ਪਬਲਸਿਟੀ ਲੈਣ ਦੇ ਚੱਕਰ ਵਿਚ ਹਨ। ਪਰ ਅਸੀਂ ਜਥੇਬੰਦੀਆਂ ਨੂੰ ਇਹ ਜਾਣੂ ਕਰਾਉਣਾ ਚਾਹੁੰਦੇ ਹਾਂ ਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਅਤੇ ਜ਼ਰਾਇਮ ਪੇਸ਼ਾ ਕੌਮ ਸਾਬਿਤ ਕਰਨ ਲਈ ਇੱਕ ਹੋਰ ਸਾਜਿਸ਼ ਹੈ ਅਤੇ ਘੜੀ ਘੜਾਈ ਰਣਨੀਤੀ ਹੈ ਤਾਂ ਜੋ ਹੁਣ ਪੰਜਾਬ ਦੇ ਮਿਹਨਤੀ ਲੋਕਾਂ ਦਾ ਪੈਸਾ ਜੋ ਟੈਕਸ ਦੇ ਰੂਪ ਵਿਚ ਸਰਕਾਰ ਕੋਲ ਜਾਂਦਾ ਹੈ , ਸਰਕਾਰ ਕਿਸੇ ਉਸਾਰੂ ਤਰੱਕੀ ਦੇ ਪ੍ਰਜੈਕਟ ਤੇ ਲਾਉਣ ਦੀ ਵਜਾਏ ਇਨ੍ਹਾਂ ਛੋਟੇ ਮੋਟੇ ਹਿੰਦੂ ਕੱਟੜਪੰਥੀਆਂ ਜੋ ਪਬਲਸਿਟੀ ਲਈ ਕੋਈ ਵੀ ਹੱਥਕੰਡਾ ਵਰਤ ਸਕਦਾ ਹਨ ਦੀ ਸੁਰੱਖਿਆ ਤੇ ਫਜ਼ੂਲ ਖਰਚੀ ਕਰ ਦੇਵੇ, ਤਾ ਜੋ ਪੰਜਾਬ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਮੁਤਾਬਿਕ ਪਿੱਛੜ ਜਾਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top