Share on Facebook

Main News Page

“ਸੱਚ” ਦੀ ਪੜਚੋਲ “ਸੱਚ ਦੀ ਕੱਸਵਟੀ” 'ਤੇ ਹੀ ਹੋ ਸਕਦੀ ਹੈ, ਤਰਕਾਂ ਨਾਲ ਨਹੀਂ (ਭਾਗ – ਦੂਜਾ)
- ਇੰਦਰਜੀਤ ਸਿੰਘ, ਕਾਨਪੁਰ

(ਨੋਟ : ਸਤਕਾਰਤ ਪਾਠਕ ਸੱਜਣੋ, ਇਹ ਲੇਖ ਕੋਈ ਜਾਤੀ ਖਿੰਚੋਤਾਂਣ ਜਾਂ ਬੇਲੋੜੀ ਬਹਿਸ ਲਈ ਨਹੀਂ ਲਿਖਿਆ ਗਇਆ ਹੈ। ਇਹ ਚਰਚਾ ਪਾਠਕਾਂ ਲਈ ਲਾਹੈਵੰਦ ਸਾਬਿਤ ਹੋ ਸਕਦੀ ਹੈ, ਭਾਵੇ ਉਹ ਦਸਮ ਗ੍ਰੰਥ ਦਾ ਹਿਮਾਇਤੀ ਹੋਵੇ ਭਾਵੇ ਦਸਮ ਗ੍ਰੰਥ ਦਾ ਵਿਰੋਧੀ। ਦਾਸ ਵੈਸੇ ਵੀ ਕਿਸੇ ਪ੍ਰਕਾਰ ਦੀ ਬਹਿਸ ਬਾਜੀ ਅਤੇ ਜਾੱਤੀ ਖਿੰਚੋਤਾਣ ਦਾ ਹਿਮਾਇਤੀ ਵੀ ਨਹੀਂ ਹੈ।)

ਵੀਰ ਹਰਦੇਵ ਸਿੰਘ ਜੰਮੂ ਜੀ ਦੇ ਲੇਖ “ਸੱਚ ਤੋਂ ਦੂਰ ਸੱਚ ਦੀ ਪੜਚੋਲ” ਬਾਰੇ ਗਲ ਕਰਦਿਆ ਇਹ ਤਾਂ ਸਾਬਿਤ ਹੋ ਚੁਕਾ ਹੈ ਕਿ ਅਸੀ ਕਿਸੇ ਇਕ ਵਿਦਵਾਨ ਦੀ ਪੁਸਤਕ ਜਾ ਲੇਖ ਵਿਚੋਂ ਅਪਣੇ ਵਿਚਾਰਾਂ ਨੂੰ ਪ੍ਰੋੜ੍ਹਤਾ ਦੇਣ ਲਈ ਉਹ ਨੁਕਤੇ ਤਾਂ ਲਭ ਲੈਂਦੇ ਹਾਂ, ਜੋ ਸਾਡੇ ਨਿਜੀ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੇ ਹਨ। ਅਤੇ ਜੇ ਉੱਸੇ ਵਿਦਵਾਨ ਦੀ ਕਹੀ ਕੋਈ ਗਲ ਜਾਂ ਕੋਈ ਲਿਖਤ ਜੇ ਸਾਡੀ ਨਿਜੀ ਸੋਚ ਨੂੰ ਸੱਟ ਮਾਰੇ ਤਾਂ ਅਸੀ ਉਸੇ ਵਿਦਵਾਨ ਦਾ ਵਿਰੋਧ ਅਤੇ ਅਲੋਚਨਾਂ ਕਰਣ ਲਈ ਵੀ ਝੱਟ ਨਹੀਂ ਲਾਂਉਦੇ। ਇਹ ਕਿਥੇਂ ਦੀ ਵਿਦਵਤਾ ਹੈ ? ਕਿ “ਸੱਚ” ਦੀ ਪੜਚੋਲ “ਸਚ ਤੋਂ ਦੂਰ ਰਹਿ ਕੇ” ਇਸੇ ਤਰ੍ਹਾਂ ਕੀਤੀ ਜਾਂਦੀ ਹੈ ? ਇਸ ਦਾ ਇਕ ਤਾਜਾ ਉਦਾਹਰਣ ਵੀਰ ਹਰਦੇਵ ਸਿੰਘ ਜੰਮੂ ਜੀ ਨੇ ਪੇਸ਼ ਕੀਤਾ ਹੈ।

ਚੂੰਕਿ ਵੀਰ ਹਰਦੇਵ ਸਿੰਘ ਜੀ ਆਪ ਦਸਮ ਗ੍ਰੰਥ ਦੀਆਂ ਕੁਝ ਬਾਣੀਆਂ ਨੂੰ “ਦਸ਼ਮੇਸ਼ ਬਾਣੀ” (ਗੁਰੂ ਬਾਣੀ) ਮਣਦੇ ਹਨ (ਜੈਸਾ ਕਿ ਉਨਾਂ ਤਸਦੀਕ ਵੀ ਕੀਤਾ ਹੈ), ਇਸ ਲਈ ਉਨਾਂ ਨੇ ਗਿਆਨੀ ਭਾਗ ਸਿੰਘ ਜੀ ਦੀ ਲਿਖੀ ਪੁਸਤਕ ਵਿਚੋਂ ਉਹ ਤੱਖ ਤਾਂ ਕੋਟ ਕੀਤੇ ਜੋ ਉਨਾਂ ਦੀ ਅਪਣੀ ਨਿਜੀ ਸੋਚ ਨੂੰ ਪ੍ਰੋੜਤਾ ਦੇ ਰਹੇ ਸਨ, ਅਤੇ ਉਨਾਂ ਨੂੰ ਛੱਡ ਦਿਤਾ, ਜੋ ਉਨਾਂ ਦੀ ਸੋਚ ਦੇ ਖਿਲਾਫ ਸਨ। ਇਨਾਂ ਹੀ ਨਹੀਂ, ਅਪਣੇ ਲੇਖ ਵਿੱਚ ਉਨਾਂ ਨੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦਾ ਵੀ ਜਿਕਰ ਕੀਤਾ ਕਿਉਕਿ ਇਸ ਨਾਲ ਉਨਾਂ ਦੀ ਅਪਣੀ ਨਿਜੀ ਸੋਚ ਨੂੰ ਪ੍ਰੋੜਤਾ ਮਿਲ ਰਹੀ ਸੀ।

ਲੇਕਿਨ ਜਿਸ ਵੇਲੇ ਪ੍ਰੋਫੇਸਰ ਸਾਹਿਬ ਨੇ ਅਨਮਤ ਦੀ ਦੇਵੀ “ਭਗਉਤੀ” ਦਾ “ਸਿੱਖਾਂ ਦੀ ਅਰਦਾਸ” ਵਿੱਚ ਮੌਜੂਦ ਹੋਣ ਬਾਰੇ, ਪੰਥ ਕੋਲੋਂ ਸਵਾਲ ਪੁਛਿਆ, ਤਾਂ ਵੀਰ ਜੀ ਆਪੇ ਤੋਂ ਬਾਹਰ ਹੋ ਗਏ। ਅਤੇ ਉਨਾਂ ਦੇ ਵਿਰੋਧ ਵਿੱਚ ਖੜੇ ਹੋ ਗਏ। ਕਈਆਂ ਨੂੰ ਟੈਲੀਫੋਨ ਕੀਤੇ ਕਿ “ਪ੍ਰੋਫੇਸਰ ਸਾਹਿਬ ਵਰਗੇ ਮੋਹਤਬਰ ਬੰਦੇ ਨੂੰ ਅਰਦਾਸ ਬਾਰੇ ਇਹੋ ਜਹੀ ਗਲ ਕਰਣੀ ਸੋਭਾ ਨਹੀਂ ਦੇਂਦੀ”। ਜੇ ਅਸੀ ਇਕ ਵਿਦਵਾਨ ਦੇ ਵਿਚਾਰਾਂ ਦਾ ਇਕ ਪਾਸੇ ਵਿਰੋਧ ਕਰਦੇ ਹਾ ਤੇ ਦੂਜੇ ਪਾਸੇ ਉਨਾਂ ਨੂੰ ਕੋਟ ਕਿਉ ਕਰਦੇ ਹਾਂ ? ਕੀ ਵਿਦਵਾਨ ਵੀ ਸਾਡੀ ਸੋਚ ਅਨੁਸਾਰ ਹੀ ਬੋਲਣ ਗੇ ? ਵੀਰ ਜੀ ਦੇ ਲੇਖ ਦਾ ਸਿਰਲੇਖ “ਸੱਚ ਤੋਂ ਦੂਰ ਸੱਚ ਦੀ ਪੜਚੋਲ” ਬਿਲਕੁਲ ਸਹੀ ਹੈ, ਤੇ ਸ਼ਾਇਦ ਉਨਾਂ ਨੇ ਇਹ ਅਪਣੇ ਲਈ ਹੀ ਲਿਖਿਆ ਲਗਦਾ ਹੈ ਕਿਉਕਿ ਵੀਰ ਜੀ ਸੱਚ ਤੋਂ ਦੂਰ ਰਹਿ ਕੇ ਸੱਚ ਦੀ ਪੜਚੋਲ ਕਰ ਰਹੇ ਨੇ। ਚਲੋ! ਇਸ ਬਾਰੇ ਤਾਂ ਦਾਸ ਇਸ ਲੇਖ ਦੇ ਪਿਛਲੇ ਭਾਗ ਵਿੱਚ ਬਹੁਤ ਕੁਝ ਲਿਖ ਚੁਕਾ ਹੈ। ਹੁਣ ਰੁਖ ਕਰਦੇ ਹਾਂ ਵੀਰ ਜੀ ਦੇ ਉਨਾਂ ਖੱਤਾ ਬਾਰੇ ਜੋ ਦਾਸ ਨੂੰ ਈ ਮੇਲ ਰਾਹੀਂ ਪ੍ਰਾਪਤ ਹੋਏ ਹਨ। ਇਨਾਂ ਖਤਾਂ ਵਿੱਚ ਦਸਮ ਗ੍ਰੰਥ ਬਾਰੇ ਦਾਸ ਦੇ ਕੁਝ ਵਿਚਾਰਾਂ ਬਾਰੇ ਵੀਰ ਜੀ ਨੇ ਕਾਫੀ ਇਤਰਾਜ ਕੀਤਾ ਹੈ। ਇਨਾਂ ਖਤਾਂ ਦਾ ਜਵਾਬ ਇਸ ਲਈ ਦਾਸ ਜਨਤਕ ਰੂਪ ਵਿੱਚ ਦੇ ਰਿਹਾ ਹੈ ਜਿਸ ਨਾਲ ਪਾਠਕ ਵੀ ਇਹ ਨਿਰਣਾਂ ਕਰ ਸਕਨ ਕਿ ਵੀਰ ਜੀ ਦੇ ਇਹ ਇਤਰਾਜ ਕਿਨੇ ਕੁ ਜਾਇਜ ਹਨ ਅਤੇ ਕਿਨੇ ਕੁ ਨਾਜਾਇਜ, ਕਿਉ ਕਿ ਫੋਨ ਤੇ ਉਨਾਂ ਨੂੰ ਮੇਰੇ ਕਿਸੇ ਗਲ ਦੀ ਤੱਸਲੀ ਨਹੀਂ ਹੂੰਦੀ ਹੈ। ਦੂਜਾ ਇਹ ਖੱਤ ਪੰਥਿਕ ਮਸਲਿਆਂ ਨਾਲ ਜੁੜੇ ਹੋਏ ਹਨ। ਵੀਰ ਜੀ ਲਿਖਦੇ ਹਨ -

ਵੀਰ ਹਰਦੇਵ ਸਿੰਘ ਜੰਮੂ : ਤੁਸੀਂ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ (ਦਾਸ ਬਾਰੇ ਲਿਖ ਰਹੇ ਨੇ ) ਅਤੇ ਮੈਂ ਪੂਰੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਬਲਕਿ ਇਹ ਮੰਨਦਾ ਹਾਂ ਕਿ ਇਸ ਵਿਚ ਦੱਸ਼ਮੇਸ਼ ਰਚਿਤ ਅਤੇ ਪ੍ਰਵਾਣਿਤ ਕੁਝ ਰਚਨਾਵਾਂ ਸ਼ਾਮਿਲ ਕਰ ਦਿਤੀਆਂ ਗਈਆਂ ਸਨ।

ਦਾਸ ਦਾ ਜਵਾਬ : ਤੁਸੀਂ ਦਸਮ ਗ੍ਰੰਥ ਅੰਦਰਲੀਆਂ ਕੁਝ ਬਾਣੀਆਂ ਨੂੰ “ਦਸ਼ਮੇਸ਼ ਰਚਿਤ” (ਗਰੂ ਬਾਣੀ) ਮਣਦੇ ਹੋ ਇਹ ਤੁਹਾਡੀ ਸੋਚ ਹੈ, ਮੈਂ ਇਸ ਵਿੱਚ ਕੀ ਕਰ ਸਕਦਾ ਹਾਂ। ਬਹੁਤ ਸਾਰੇ ਐਸੇ ਪਰੰਪਰਾ ਵਾਦੀ ਅਤੇ ਰੂੜੀਵਾਦੀ ਸਿੱਖ ਹੰਨ ਜੋ ਬਿਨਾਂ ਕਿਸੇ ਅਧੀਐਨ ਦੇ ਤੁਹਾਡੇ ਵਾਂਗ ਕੁਝ ਬਾਣੀਆਂ ਨੂੰ “ਦਸ਼ਮੇਸ਼ ਰਚਿਤ” (ਗੁਰੂ ਬਾਣੀ) ਮੰਨਦੇ ਹਨ। ਅਸੀ ਕਿਸੇ ਨੂੰ ਅੱਜ ਤਕ ਇਹ ਨਹੀਂ ਕਹਿਆ ਕਿ "ਅਸੀ ਕਿਸੇ ਬਾਣੀ ਨੂੰ “ਦਸਮੇਸ਼ ਰਚਿਤ” ਨਹੀਂ ਮੰਨਦੇ, ਇਸ ਲਈ ਤੁਸੀਂ ਵੀ ਇਨਾਂ ਨੂੰ ਬਾਣੀਆਂ ਨੂੰ ਨਾਂ ਪੜ੍ਹਿਆ ਕਰੋ"।

ਤੁਸੀਂ ਇਹ ਮੰਣਿਆ ਹੋ ਕਿ “ਦਸ਼ਮੇਸ਼ ਰਚਿਤ ਅਤੇ ਪ੍ਰਵਾਣਿਤ ਕੁਝ ਰਚਨਾਵਾਂ ਸ਼ਾਮਿਲ ਕਰ ਦਿਤੀਆਂ ਗਈਆਂ ਸਨ।" ਵੀਰ ਜੀ, ਇਸ ਬਾਰੇ ਤੁਸੀਂ ਅੱਜ ਤਕ ਕੋਈ ਐਸਾ ਸਬੂਤ ਜਾਂ ਤੱਥ ਤਾਂ ਪੇਸ਼ ਨਹੀਂ ਕਰ ਸਕੇ ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਇਹ ਬਾਣੀਆਂ “ਦਸਮੇਸ਼ ਰਚਿਤ" ਹੀ ਹਨ। ਚੰਗਾ ਹੁੰਦਾ ਕਿ ਹਵਾ ਵਿਚ ਤੀਰ ਚਲਾਉਣ ਨਾਲੋਂ, ਕੁਝ ਐਸੇ ਪ੍ਰਮਾਣ ਪੇਸ ਕਰਦੇ, ਜਿਨਾਂ ਨਾਲ ਇਹ ਸਾਬਿਤ ਹੋ ਸਕੇ ਕਿ ਉਹ ਬਾਣੀਆਂ “ਦਸ਼ਮੇਸ ਰਚਿਤ “ ਹਨ। ਜਿਸਦਾ ਲਾਹਾ ਅਸੀ ਵੀ ਉਠਾ ਸਕੀਏ ਅਤੇ ਤੁਹਾਡੀ ਵਿਦਵਤਾ ਦੀ ਦਾਦ ਵੀ ਦੇ ਸਕੀਏ। ਵੀਰ ਜੀ ਵਿਦਵਾਨਾਂ ਨੂੰ ਕੋਟ ਕਰਣ ਨਾਲ ਅਤੇ ਤਰਕਾਂ ਨਾਲ ਗਲ ਨਹੀਂ ਬਨਣੀ, ਕੁਝ ਅਪਣੇ ਅਧਿਐਨ ਦੇ ਅਧਾਰ ਤੇ ਵੀ ਕੁਝ ਪ੍ਰਮਾਣ ਦਿਉ ਜੀ, ਅਪਣੀ ਸੋਚ ਨੂੰ ਸਹੀ ਸਾਬਿਤ ਕਰਨ ਲਈ।

ਵੀਰ ਜੀ, ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਇਹ ਸਪਸ਼ਟ ਕਰਨਾਂ ਪਵੇਗਾ ਕਿ ਤੁਸੀਂ ਕਿਸ ਕਿਸ ਬਾਣੀ ਨੂੰ "ਦਸਮੇਸ਼ ਰਚਿਤ" (ਗੁਰੂ ਬਾਣੀ) ਮਣਦੇ ਹੋ। ਗਲ ਫੇਰ ਹੀ ਅਗੇ ਕੀਤੀ ਜਾ ਸਕਦੀ ਹੈ। ਤੁਸੀਂ ਅੱਜ ਤਕ ਕਿਤੇ ਇਨਾਂ ਵੀ ਨਹੀਂ ਦਸ ਸਕੇ ਕਿ ਉਹ ਕੇੜ੍ਹੀਆਂ ਬਾਣੀਆਂ ਹਨ, ਜਿਸ ਨੂੰ ਤੁਸੀਂ “ਗੁਰੂ ਬਾਣੀ” ਮਣਦੇ ਹੋ ? ਉਸ ਨੂੰ “ਸਾਬਿਤ” ਕਰਨਾ ਤਾਂ ਬਹੁਤ ਦੂਰ ਦੀ ਗਲ ਹੈ ਤੁਹਾਡੇ ਲਈ ,ਵੀਰ ਜੀ।

ਵੀਰ ਹਰਦੇਵ ਸਿੰਘ ਜੰਮੂ : ਆਪ ਜੀ ਨਾਲ ਕੁੱਝ ਹਫ਼ਤੇ ਪਹਿਲਾਂ ਹੋਈ ਚਰਚਾ ਵਿਚ ਤੁਸੀਂ ਮੇਰੇ ਇਸ ਵਿਚਾਰ, ਕਿ ਦਸਮ ਗ੍ਰੰਥ ਵਿਚ ਦਸ਼ਮੇਸ਼ ਜੀ ਦਿਆਂ ਕੁੱਝ ਰਾਚਨਾਵਾਂ ਸੰਕਲਤ ਕਰ ਦਿੱਤੀਆਂ ਗਈਆਂ ਸਨ, ਦੇ ਜਵਾਬ ਵਿਚ ਇਹ ਤਰਕ ਦਿੱਤਾ ਸੀ ਕਿ ਟੱਟੀ (ਤੁਸੀਂ ਇਹੀ ਸ਼ਬਦ ਵਰਤਿਆ ਸੀ) ਦੇ ਭਰੇ ਟੋਕਰੇ ਵਿਚ ਜੇ ਕਰ ਕੋਈ ਚੀਜ਼ ਮਿਲਾ ਦਿੱਤੀ ਜਾਏ ਤਾਂ ਉਹ ਵੀ ਗੰਦ ਹੋ ਜਾਂਦੀ ਹੈ।ਆਪ ਜੀ ਦਾ ਤਰਕ ਟੱਟੀ ਵਿਚ ਖਾਂਣ ਦੀ ਕੋਈ ਵਸਤ ਢਿੱਗ ਜਾਣ ਬਾਰੇ ਤਾਂ ਠੀਕ ਕਹਿਆ ਜਾ ਸਕਦਾ ਹੈ ਪਰ ਧਿਆਨ ਦੇਂਣਾਂ ਅਸੀਂ ਲਿਖਤਾਂ ਬਾਰੇ ਚਰਚਾ ਕਰ ਰਹੇ ਸੀ ਨਾ ਕਿ ਖਾਂਣ ਵਾਲੀ ਕਿਸੇ ਚੀਜ਼ ਬਾਰੇ।

ਦਾਸ ਦਾ ਜਵਾਬ: ਮੈਂ ਜੋ ਕਹਿਆ ਸੀ ਉਸ ਤੇ ਅੱਜ ਵੀ ਕਾਇਮ ਹਾਂ, ਅਤੇ ਆਪ ਜੀ ਨੂੰ ਇਸੇ ਲੇਖ ਵਿੱਚ ਸਾਬਿਤ ਕਰਕੇ ਵੀ ਦਸਣ ਦੀ ਕੋਸਿਸ਼ ਕਰਾਂਗਾ ਕਿ ਉਹ "ਗੰਦ ਦਾ ਟੋਕਰਾ" ਹੈ। ਲੇਕਿਨ ਆਪ ਜੀ ਦੀ ਇਸ ਗਲ ਨਾਲ ਉੱਕਾ ਹੀ ਸਹਿਮਤਿ ਨਹੀਂ ਹਾਂ ਕਿ ਮੈਂ “ਤਰਕ” ਦੇ ਅਧਾਰ ਤੇ ਕੋਈ ਗਲ ਕੀਤੀ ਹੈ। ਮੈਂ ਤਾਂ ਹਮੇਸ਼ਾਂ “ਸੱਚ” ਨੂੰ ਅਧਾਰ ਬਣਾਂ ਕੇ ਹੀ ਲਿਖਦਾ ਹਾਂ “ਤਰਕਾਂ ਤੇ ਘੁਣਤਰਾਂ “ ਤੁਸੀਂ ਕਡ੍ਹਦੇ ਹੋ, ਨਹੀਂ ਤਾਂ ਇਹ ਸਬ ਕੁਝ ਲਿਖ ਕੇ ਤੁਸੀਂ ਕੀ ਸਾਬਿਤ ਕਰਨਾਂ ਚਾਂਉਦੇ ਹੋ ? ਜੇ ਤੁਸੀਂ ਕਿਸੇ ਬਾਣੀ ਨੂੰ “ਦਸ਼ਮੇਸ਼ ਰਚਿਤ” ਸਮਝਦੇ ਹੋ ਤੇ ਉਸ ਨੂੰ ਵਿਦਵਾਨਾ ਅਤੇ ਪਾਠਕਾਂ ਦੀ ਬੈਠਕ ਵਿੱਚ ਜਨਤਕ ਕਰੋ। ਕੋਈ ਨਾਂ ਕੋਈ ਵਿਦਵਾਨ ਆਪ ਜੀ ਨੂੰ ਉਸ ਦਾ ਜਵਾਬ ਜਰੂਰ ਦੇ ਦੇਵੇਗਾ।

ਦੂਜੀ ਗਲ, “ਗੰਦ”, "ਗੰਦ” ਹੀ ਹੁੰਦਾ ਹੈ, ਅਤੇ ਗੰਦ ਵਿਚ ਪਈ ਕੋਈ ਚੀਜ ਨਾਂ ਖਾਦੀ ਜਾ ਸਕਦੀ ਹੈ ਅਤੇ ਨਾਂ ਹੀ ਵਰਤੀ ਜਾ ਸਕਦੀ ਹੈ। ਇਹ ਗਲ ਤੁਸੀਂ ਕਿਸੇ “ਆਮ ਲਿਖਤ” ਬਾਰੇ ਨਹੀਂ ਕਰ ਰਹੇ ਬਲਕਿ ਤੁਸੀਂ ਤਾਂ ਇਸ ਨੂੰ “ਦਸ਼ਮੇਸ਼ ਰਚਿਤ” (ਗਰੂ ਬਾਣੀ) ਹੋਣ ਦਾ ਦਾਵਾ ਕਰ ਰਹੇ ਹੋ। ਕਿਸੇ ਵੀ ਰਚਨਾਂ ਨੂੰ ਤਰਕਾਂ ਦੇ ਅਧਾਰ ਤੇ ਤੁਸੀਂ "ਦਸ਼ਮੇਸ਼ ਬਾਣੀ" (ਗੁਰੂਬਾਣੀ) ਸਬਿਤ ਕਰ ਰਹੇ ਹੋ। ਸ਼ਾਇਦ ਆਪ ਜੀ ਨੂੰ ਇਸ ਗਲ ਦਾ ਵੀ ਅਹਿਸਾਸ ਨਹੀਂ ਹੈ ਕਿ ਜੇ ਕੋਈ "ਲਿਖਤ", "ਦਸ਼ਮੇਸ਼ ਬਾਣੀ” ਸਾਬਿਤ ਹੋ ਜਾਂਦੀ ਹੈ ਤਾਂ ਉਸਨੂੰ “ਗੁਰਬਾਣੀ” ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਤੁਸੀਂ ਇਹ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਤੁਸੀਂ ਇਥੇ ਕੇਵਲ “ਲਿਖਤਾਂ” ਬਾਰੇ ਗਲ ਕਰ ਰਹੇ ਹੋ, ਜੋ ਖਾਣ ਪੀਣ ਵਾਲੀ ਚੀਜ ਨਹੀਂ ਹੈ ?

ਤਰਕ ਕਰਣ ਨਾਲੋ ਕੁਝ ਸੇਧ ਗੁਰਬਾਣੀ ਕੋਲੋਂ ਵੀ ਲੈ ਲਿਆ ਕਰੋ ਵੀਰ ਜੀ, ਜੋ ਸਾਡੇ ਸਭ ਲਈ ਇਕ “ਸੱਚ ਦੀ ਕੱਸਵਟੀ” ਹੈ। ਜਾਂ ਤਾ ਉਨਾਂ ਰਚਨਾਵਾਂ ਨੂੰ "ਗੁਰਬਾਣੀ" ਨਾ ਕਹੋ, ਜੇ ਗੁਰਬਾਣੀ ਹੋਣ ਦਾ ਦਾਵਾ ਕਰ ਰਹੇ ਹੋ ਤਾਂ ਫਿਰ "ਲਿਖਤ" ਨਾਂ ਕਹੋ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ “ਗੁਰੂ ਬਾਣੀ” ਤਾਂ ਖਾਦੀ ਵੀ ਜਾਂਦੀ ਹੈ, ਅਤੇ ਪੀਤੀ ਵੀ ਜਾਂਦੀ ਹੈ। ਇਕ ਸਿੱਖ ਲਈ “ਗੁਰੂ ਬਾਣੀ” ਖਾਣ ਪੀਣ ਦੀ ਵਸਤੁ ਹੈ ਨਾਂ ਕਿ ਕੋਈ “ਲਿਖਤ”। ਇਸ ਨੂੰ ਖਾਣ ਅਤੇ ਪੀਣ ਨਾਲ ਹੀ ਸਾਡਾ ਮਾਨਸਿਕ ਵਿਕਾਸ ਹੁੰਦਾ ਹੈ, ਅਤੇ ਅਸੀ ਅਧਿਆਤਮਿਕ ਪੱਖੋਂ ਤੰਦਰੁਸਤ ਬਣਦੇ ਹਾਂ।

ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੂੰਚਹੁ ਸਰਬ ਵੇਲਾ ਮੁਖਿ ਪਾਵਹੁ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥3॥ ਅੰਕ 611
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ ਅੰਕ 318
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ ਅੰਕ 496
ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ ਅੰਕ 599
ਰਾਮ ਰਸਾਇਣੁ ਨਿਤ ਉਠਿ ਪੀਵਹੁ ॥ ਅੰਕ 1138
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥ ਅੰਕ 449

ਸ਼ਬਦ ਗੁਰੂ ਦਾ ਤਾਂ ਇਹ ਸਪਸ਼ਟ ਹੁਕਮ ਹੈ ਕਿ “ਗੁਰੂਬਾਣੀ” ਤਾਂ ਖਾਂਣ ਪੀਣ ਵਾਲੀ ਅੰਮ੍ਰਿਤ ਵਸਤੁ ਹੈ। ਇਕ ਪਾਸੇ ਤੁਸੀਂ ਉਨਾਂ ਰਚਨਾਵਾਂ ਨੂੰ “ਗੁਰੂ ਬਾਣੀ” ਹੋਣ ਦਾ ਦਾਵਾ ਕਰ ਰਹੇ ਹੋ ਦੂਜੇ ਪਾਸੇ, ਤੁਸੀਂ ਉਸ ਨੂੰ ਸਿਰਫ “ਲਿਖਤ” ਕਹਿ ਰਹੇ ਹੋ। ਤੁਸੀਂ ਆਪ ਹੀ “ਕਨਫਿਉਜ” ਹੋ। ਪਹਿਲਾਂ ਇਹ ਤੈਯ ਕਰ ਲਵੋ ਕਿ ਜਿਨਾਂ ਲਿਖਤਾਂ ਨੂੰ ਤੁਸੀਂ "ਗੁਰੂ ਬਾਣੀ" ਮਣਦੇ ਹੋ ਉਹ ਕੇੜ੍ਹੀਆਂ ਲਿਖਤਾਂ ਹਨ, ਅਤੇ ਉਹ "ਲਿਖਤਾਂ" ਹਨ ਕੇ "ਗੁਰੂ ਬਾਣੀ" ਹੈ।

ਵੀਰ ਜੀ, ਅਸੀਂ ਤਾਂ ਉਸ ਨੂੰ "ਦਸ਼ਮੇਸ਼ ਬਾਣੀ" ਮਣਦੇ ਹੀ ਨਹੀਂ, ਇਸ ਲਈ ਭਾਵੇ ਉਸ ਨੂੰ "ਗੰਦ ਦੇ ਟੋਕਰੇ" ਵਿੱਚ ਰੱਖੋ ਭਾਵੇ ਰੁਮਾਲਿਆ ਹੈਠ ਢੱਕ ਕੇ ਉਸ ਅਗੇ ਮੱਥੇ ਟੇਕੀ ਜਾਉ। ਸਾਨੂੰ ਕੋਇ ਫਰਕ ਨਹੀਂ ਪੈਂਦਾ, ਸਾਡੇ ਲਈ ਤਾਂ ਗੁਰਬਾਣੀ ਕੇਵਲ ਉਹ ਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਲੇਕਿਨ ਤੁਸੀਂ ਅਜੀਬ ਜਹੈ ਸਿੱਖ ਹੋ, ਜੋ ਅਪਣੀ "ਦਸ਼ਮੇਸ਼ ਬਾਣੀ" ਨੂੰ "ਚਰਿਤ੍ਰ ਪਾਖਿਯਾਨ" ਜਹੀ ਗੰਦੀ ਥਾਂ ਵਿੱਚ ਰਖਿਆ ਹੋਇਆ ਹੈ, ਉਸ ਦਾ ਇਕ ਹਿੱਸਾ ਬਣਾਂ ਕੇ। ਤੁਸੀਂ ਚੰਗੇ ਸਿੱਖ ਹੋ ? ਜੋ ਅਪਣੀ "ਦਸਮੇਸ਼ ਰਚਨਾਂ" ਨੂੰ ਦੋ ਸਦੀਆ ਵਿੱਚ ਵੀ ਉਸ "ਗੰਦ" ਵਿਚੋਂ ਬਾਹਰ ਨਹੀਂ ਕਡ੍ਹ ਸਕੇ ? ਜਿਨੀ ਏਨਰਜੀ ਤੇ ਟਾਈਮ ਤੁਸੀਂ ਇਨਾਂ ਗੱਲਾ ਤੇ ਜਾਇਆ ਕਰਦੇ ਹੋ ਉਨਾਂ ਟਾਈਮ ਅਪਣੀ "ਦਸਮੇਸ਼ ਬਾਣੀ " ਨੂੰ ਉਸ ਗੰਦ ਵਿਚੋਂ ਬਾਹਰ ਕਡ੍ਹਣ ਵਿਚ ਲਾਉਦੇ ਤਾਂ ਘਟੋ ਘਟ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਤਾਂ ਨਾਂ ਸਹੀ, "ਕਾਲਕਾ ਪੰਥੀਆਂ" ਦਾ ਤਾਂ ਭਲਾ ਜਰੂਰ ਹੋ ਜਾਣਾਂ ਸੀ।

ਵੀਰ ਹਰਦੇਵ ਸਿੰਘ ਜੰਮੂ ਜੀ: ਮੈ ਕੇਵਲ ਆਪ ਜੀ ਨੂੰ ਆਪ ਜੀ ਵਲੋਂ ਦਿੱਤੇ ‘ਗੰਦ ਦੇ ਟੋਕਰੇ’ ਵਾਲੀ ਥਿਯੂਰੀ ਬਾਰੇ ਆਪਣਾ ਵਿਚਾਰ ਦੇਂਣਾ ਹੈ “ ਇਹ ਬੀੜ 1957 ਵਿਚ ਮੈਂ ਰਾਜਾ ਗੁਲਾਬ ਸਿੰਘ ਸੇਠੀ (47-ਹਮੁਮਾਨ ਰੋਡ, ਨਵੀਂ ਦਿੱਲੀ) ਵੇਖੀ ਸੀ……ਇਸ ਬੀੜ ਵਿਚ ‘ਆਦਿ ਗ੍ਰੰਥ’ ਅਤੇ ਦਸਮ-ਗ੍ਰੰਥ ਦੋਹਾਂ ਦਿਆਂ ਬਾਣੀਆਂ ਦਰਜ ਹਨ, ਪਰ ਇਨ੍ਹਾਂ ਦਾ ਕ੍ਰਮ ਰਾਗਾਂ ਅਨੁਸਾਰ ਨਹੀਂ, ਗੁਰੂਆਂ ਅਨੁਸਾਰ ਹੈ।ਹਰ ਗੁਰੂ ਅਤੇ ਭਗਤ ਦੀ ਬਾਣੀ ਇੱਕਠੀ ਹੀ ਲਿਖੀ ਹੋਈ ਹੈ” (ਡਾ. ਰਤਨ ਸਿੰਘ ਜੱਗੀ, ਪੰਨਾ 12, ਦਸਮ ਗ੍ਰੰਥ)

ਵੀਰ ਜੀ ਦਸਮ ਗ੍ਰੰਥ ਦੀ ਉਸ ਪਹਿਲੀ ਬੀੜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਮਿਲਾ ਦਿੱਤੀ ਗਈ ਸੀ ਕੀ ਤੁਸੀਂ ਉਸ ਬੀੜ ਬਾਰੇ ਵੀ ‘ਗੰਦ ਦੇ ਟੋਕਰੇ’ ਵਾਲਾ ਤਰਕ ਇਸਤੇਮਾਲ ਕਰੋਗੇ? ਕੀ ਤੁਸੀਂ ਉਸ ਵੇਲੇ ਵੀ ਕਹੋਗੇ ਕਿ ਟੱਟੀ ਦੇ ਟੋਕਰੇ ਵਿਚ ਪੈ ਗਈ ਹਰ ਚੀਜ਼ ਟੱਟੀ ਹੋ ਜਾਂਦੀ ਹੈ? ਵੀਰ ਜੀ ਤੁਸੀਂ ਉਸ ਬੀੜ ਨੂੰ ਗੰਦ ਦਾ ਟੋਕਰਾ ਨਹੀਂ ਕਹਿ ਸਕਦੇ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਦਰਜ ਹੋਵੇ।ਤੁਸੀਂ ਉਸ ਬੀੜ ਲਈ ਗੰਦ/ਟੱਟੀ ਵਰਗੇ ਸ਼ਬਦ ਇਤੇਮਾਲ ਨਹੀਂ ਕਰ ਸਕਦੇ ਬਲਕਿ ਤੁਹਾਨੂੰ ਆਪਣੀ ਅਸਹਿਮਤੀ ਪ੍ਰਗਟ ਕਰਨ ਲਈ ਸੁੱਚਜੀ ਅਤੇ ਸੱਭਯ ਭਾਸ਼ਾ ਵਰਤਨੀ ਪਏਗੀ

ਦਾਸ ਦਾ ਜਵਾਬ: ਵੀਰ ਜੀ ਮੈਨੂੰ ਸਮਝ ਨਹੀਂ ਆਂਉਦਾ ਕਿ ਮੈਂ ਤੁਹਾਡੀ ਵਿਦਵਤਾ ਅਤੇ ਬੇ ਲੋੜੇ ਤਰਕਾਂ ਤੇ ਹੱਸਾਂ ਕਿ ਰੋਵਾਂ। ਦਸਮ ਗ੍ਰੰਥ ਦੀ ਜਿਸ ਬੀੜ ਬਾਰੇ ਤੁਸੀਂ ਚਰਚਾ ਕਰ ਰਹੇ ਹੋ, ਉਸ ਬਾਰੇ ਤਾਂ ਮੈਂ ਪਹਿਲੀ ਵਾਰ ਸੁਣਿਆ ਹੈ। ਸ਼ਾਇਦ ਵੇਖੀ ਤੁਸੀਂ ਵੀ ਨਹੀਂ ਹੋਣੀ ? ਕਿਉਕਿ ਤੁਸੀਂ ਬਹੁਤੀਆਂ ਖੋਜਾਂ ਵਿਦਵਾਨਾਂ ਦੀਆਂ ਲਿਖਤਾ ਵਿਚੋਂ ਹੀ ਕਰਦੇ ਹੋ, ਅਤੇ ਬੇ ਸਿਰ ਪੈਰ ਦੀਆਂ ਬਹਿਸਾਂ ਕਰਦੇ ਹੋ, ਜਿਸ ਦੇ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੁੰਦਾ। ਦਾਸ ਕੋਲ “ਦਸਮ ਗੁਰੂ ਗ੍ਰੰਥ” ਅਤੇ “ਸ਼੍ਰੀ ਦਸਮ ਗ੍ਰੰਥ ਸਾਹਿਬ ਜੀ” ਨਾਮ ਦੀਆਂ ਇਹ ਦੋ ਪ੍ਰਕਾਰ ਦੀਆਂ ਕਿਤਾਬਾਂ ਹਨ। ਜਿਸ ਦਾ ਪ੍ਰਕਾਸਕ ਭਾ: ਜੀਵਨ ਸਿੰਘ ਚੱਤਰ ਸਿੰਘ ਹੈ। ਇਹ “ਕੂੜ ਕਿਤਾਬ”, ਜਿਸ ਦੀ ਸੁਧਾਈ ਕੁਝ ਕੇਸਾਧਾਰੀ ਬ੍ਰਾਹਮਣਾਂ ਨੇ 1952 ਬਿਕ੍ਰਮੀ ਵਿੱਚ ਕੀਤੀ ਸੀ। ਇਸ ਵਿਚ ਕੋਈ ਗੁਰਬਾਣੀ ਨਹੀਂ ਹੈ। ਇਹ ਦੋ ਭਾਗਾਂ ਵਿੱਚ ਮਿਲਦੀ ਹੈ ਅਤੇ ਇਹੀ ਪ੍ਰਚਲਿਤ "ਅਖੌਤੀ ਦਸਮ ਗ੍ਰੰਥ" ਵਾਲੀ ਕਿਤਾਬ ਹੈ। ਦਾਸ ਕਿਸੇ ਵੀ ਥਾਂ ਤੇ ਇਹ ਸਾਬਿਤ ਕਰ ਸਕਦਾ ਹੈ ਕਿ ਇਹ ਕਿਤਾਬ ਨਾਂ ਤਾਂ ਪ੍ਰਮਾਣਿਕ ਹੈ ਅਤੇ ਨਾਂ ਹੀ ਇਸ ਵਿੱਚ ਕੋਈ “ਗੁਰਬਾਣੀ” ਦਰਜ ਹੈ। ਰਹੀ ਗਲ “ਗੁਰੁਬਾਣੀ” ਦੇ ਸਤਕਾਰ ਦੀ ਤੇ ਜਿੱਥੇ ਵੀ ਮੇਰੇ ਸ਼ਬਦ ਗੁਰੂ ਦੀ “ਬਾਣੀ” ਮੌਜੂਦ ਹੈ ਉਸ ਗੁਰਬਾਣੀ ਦਾ ਮੈਂ ਸਤਕਾਰ ਕਰਦਾ ਹਾਂ, ਨਾਂ ਕੇ ਉਸ ਨਾਲ ਰਖੇ “ਗਾਰਬੇਜ” ਜਾਂ "ਗੰਦ” ਦਾ।

ਦਾਸ ਦਸਮ ਗ੍ਰੰਥੀਆਂ ਵਾਂਗ ਇਨਾਂ ਅਕਿਰਤ ਘਣ ਨਹੀਂ ਹੈ ਕਿ ਅਪਣੇ “ਇਕੋ ਇਕ ਸ਼ਬਦ ਗੁਰੂ”, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਹੋਰ ਬਾਣੀ ਨੂੰ “ਗੁਰਬਾਣੀ” ਕਹੈ, ਜਾਂ ਸਾਬਿਤ ਕਰਣ ਦੀ ਭੁਲ ਵੀ ਕਰੇ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਹੀ “ਗੁਰਬਾਣੀ” ਦਾ ਦਰਜਾ ਪ੍ਰਾਪਤ ਹੈ (ਰਾਗ ਮਾਲਾ ਛੱਡ ਕੇ)। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਵੀ ਰਚਨਾਂ ਗੁਰਬਾਣੀ ਨਹੀਂ ਅਖਵਾ ਸਕਦੀ। ਇਕ ਸਿੱਖ ਨੂੰ ਉਸ ਦੇ ਸ਼ਬਦ ਗੁਰੂ ਦਾ ਹੁਕਮ ਹਮੇਸ਼ਾ ਯਾਦ ਰਹਿੰਦਾ ਹੈ-

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੁ ਨ ਜਾਣੀ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਅੰਕ 920

ਵੀਰ ਜੀ ਇਹੋ ਜਹਿਆ ਕਮ ਨਾਂ ਕਰੋ ! ਕੱਚੀਆਂ ਬਾਣੀਆਂ ਨੂੰ “ਗੁਰੂ ਬਾਣੀ” ਦਾ ਦਰਜਾ ਦੇਣ ਲਈ ਅਪਣੀ ਵਿਦਵਤਾ ਨੂੰ ਪੁੱਠਾ ਗੇੜਾ ਨਾਂ ਦਿਉ ਜੀ। ਜੋ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ “ਕੱਚੀ ਬਾਣੀ” ਨੂੰ “ਗੁਰੂ ਬਾਣੀ" ਦਾ ਦਰਜਾ ਦੇਂਦੇ ਹਨ, ਉਨਾਂ ਲਈ ਵੀ ਉਪਰ ਦਿਤੇ ਗੁਰ ਸ਼ਬਦਾ ਵਿੱਚ ਇਕ ਚੇਤਾਵਨੀ ਹੈ “ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ” (Their consciousness is lured by Maya; they are just reciting mechanically.) ਇਸ ਲਈ ਜੇ ਵੀਰ ਜੀ ਤੁਹਾਡੇ ਕੋਲ ਅਕਾਲਪੁਰਖ ਦੀ ਦਿੱਤੀ ਕੋਈ ਵਿਦਵਤਾ ਹੈ, ਕੋਈ ਸੋਚ ਹੈ, ਤਾਂ ਉਸ ਨੂੰ ਚੰਗੇ ਪਾਸੇ ਲਾਉ। ਉਸਨੂੰ Mechanically Recite ਕਰਕੇ “ਸ਼ਬਦ ਗੁਰੂ” ਦਾ ਅਪਮਾਨ ਨਾਂ ਕਰੋ। ਦੂਜੀ ਗਲ ਇਹ ਹੈ ਕਿ, ਕੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਵੀ ਸਿਆਨੇ ਅਤੇ ਬੁਧੀਮਾਨ ਹੋ ਗਏ ਹੋ ਕਿ, ਜਿਨਾਂ ਬਾਣੀਆਂ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਿਤਾ, ਅਤੇ ਉਨਾਂ ਨੂੰ “ਗੁਰਬਾਣੀ” ਦਾ ਦਰਜਾ ਨਹੀਂ ਦਿਤਾ, ਉਨਾਂ ਕੱਚੀਆਂ ਬਾਣੀਆਂ ਨੂੰ, ਜਿਨਾਂ ਦਾ ਤੁਹਾਨੂੰ ਆਪ ਕੋਈ ਇਲਮ ਨਹੀਂ ਹੈ, ਉਨਾਂ ਨੂੰ “ਦਸ਼ਮੇਸ਼ ਰਚਿਤ” (ਗੁਰੂ ਬਾਣੀ) ਸਾਬਿਤ ਕਰਨਾ, ਅਤੇ “ਗੁਰਬਾਣੀ” ਦਾ ਦਰਜਾ ਦੁਆਣ ਦਾ ਤੁਸੀਂ ਦੁੱਸਾਹਸ ਕਰ ਰਹੇ ਹੋ?

ਆਪ ਜੀ ਦੇ ਕੁਝ ਹੋਰ ਨੁਕਤਿਆਂ ਬਾਰੇ ਇਸ ਲੇਖ ਲੜੀ ਦੇ ਅਗਲੇ ਭਾਗ ਵਿੱਚ ਚਰਚਾ ਕਰਾਂਗੇ। ਭੁਲ ਚੁਕ ਲਈ ਖਿਮਾਂ ਦੀ ਯਾਚਨਾਂ ਕਰਦਾ ਹਾਂ ਜੀ।

ਚਲਦਾ...........

ਆਪ ਜੀ ਦਾ ਮਿਤੱਰ
ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news। articles। audios। videos or any other contents published on www.khalsanews.org and cannot be held responsible for their views.  Read full details....

Go to Top