Share on Facebook

Main News Page

ਡਾਰਵਿਨ ਆਸਟ੍ਰੇਲੀਆ 'ਚ ਇੱਕ ਸਿੱਖ ਦੀ ਦਸਤਾਰ ਉਤਾਰੀ ਅਤੇ ਬਦਸਲੂਕੀ ਕੀਤੀ ਗਈ

ਖ਼ਾਲਸਾ ਨਿਊਜ਼ (13 ਅਕਤੂਬਰ 2012): ਪਿਛਲੇ ਦਿਨੀ ਡਾਰਵਿਨ ਆਸਟ੍ਰੇਲੀਆ 'ਚ ਜਗਰੂਪ ਸਿੰਘ ਜੋ ਕਿ ਅੰਮ੍ਰਿਤਧਾਰੀ ਸਿੰਘ ਹੈ ਦੀ ਉਥੋਂ ਦੇ ਤਿੰਨ ਗੋਰਿਆਂ ਅਤੇ ਗੋਰੀ ਨੇ ਬਦਸਲੂਕੀ ਕੀਤੀ। ਪਿਛਲੇ ਹਫਤੇ ਤਿੰਨ ਗੋਰਿਆਂ ਅਤੇ ਇਕ ਗੋਰੀ ਨੇ ਜਗਰੂਪ ਸਿੰਘ ਜੋ ਕਿ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ, ਦੀ ਟੈਕਸੀ 'ਚ ਬੈਠੇ। ਪਿਛਲੇ ਦਿਨੀਂ ਅਮਰੀਕਾ 'ਚ ਬਣੀ ਮੁਸਲਿਮ ਵਿਰੋਧੀ ਫਿਲਮ ਕਾਰਣ ਆਸਟ੍ਰੇਲੀਆ 'ਚ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ਕਰਕੇ ਸਿੱਖਾਂ ਨੂੰ ਮੁਸਲਮਾਨ ਸਮਝਣ ਕਰਕੇ, ਇਨ੍ਹਾਂ ਗੋਰਿਆਂ ਨੇ ਜਗਰੂਪ ਸਿੰਘ ਨੂੰ ਵੀ ਮੁਸਲਿਮ ਸਮਝ ਕੇ ਊਟ ਪਟਾਂਗ ਬੋਲਣਾ ਸ਼ੁਰੂ ਕਰ ਦਿੱਤਾ। ਜਗਰੂਪ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਵੀ, ਕਿ ਉਹ ਮੁਸਲਮਾਨ ਨਹੀਂ ਹੈ, ਪਰ ਫਿਰ ਵੀ ਉਹ ਨਾ ਮੰਨੇ, ਅਤੇ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ। ਜਗਰੂਪ ਸਿੰਘ ਨੇ ਖਤਰਾ ਭਾਂਪਦਿਆਂ ਪੁਲਿਸ ਨੂੰ ਬੁਲਾਉਣ ਵਾਲਾ ਬਟਨ ਦਬਾ ਦਿੱਤਾ ਅਤੇ ਟੈਕਸੀ ਰੋਕ ਲਈ। ਤਿੰਨ ਗੋਰਿਆਂ ਨੇ ਜਗਰੂਪ ਸਿੰਘ ਨੂੰ ਫੜ ਲਿਆ ਅਤੇ ਗੋਰੀ ਇਹ ਕਹਿ ਰਹੀ ਸੀ "Remove your turban", ਤੇ ਨਾਲ ਹੀ ਉਸਨੇ ਜਗਰੂਪ ਸਿੰਘ ਦੀ ਦਸਤਾਰ ਉਤਾਰ ਦਿੱਤੀ ਅਤ  ਅਤੇ ਉਨ੍ਹਾਂ ਸਾਰਿਆਂ ਨੇ ਜਗਰੂਪ ਸਿੰਘ ਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਗੋਰੀ ਬਾਰ ਬਾਰ ਇਹ ਕਹਿ ਰਹੀ ਸੀ ਕਿ "I don’t want this shit in this country, I will burn his turban" ਥੋੜੀ ਦੇਰ 'ਚ ਪੁਲਿਸ ਆ ਗਈ। ਪੁਲਿਸ ਦੇ ਨਾਲ ਨਾਲ 100 ਹੋਰ ਟੈਕਸੀ ਵਾਲੇ ਵੀ ਆ ਗਏ, ਪਰ ਕੋਈ ਪੰਜਾਬੀ ਟੈਕਸੀ ਵਾਲਾ ਨਾ ਆਇਆ, ਸਿਵਾਏ ਜਗਰੂਪ ਸਿੰਘ ਦੇ ਭਰਾ ਦੇ। ਦੋ ਗੋਰੇ ਭੱਜ ਗਏ, ਪਰ ਇੱਕ ਗੋਰਾ ਅਤੇ ਗੋਰੀ ੳਥੇ ਹੀ ਖੜੇ ਰਹੇ। ਪੁਲਿਸ ਦੇ ਸਾਹਮਣੇ ਵੀ ਗੋਰੀ ਨੇ ਜਗਰੂਪ ਸਿੰਘ ਨੂੰ ਗਾਲਾਂ ਕਢਣੀਆਂ ਜਾਰੀ ਰਖੀਆਂ ਅਤੇ ਪਿਛੋਂ ਦੀ ਆ ਕੇ ਜਗਰੂਪ ਸਿੰਘ ਦੇ ਕੇਸ ਫੜ ਲਏ। ਪੁਲਿਸ ਨੇ ਜਗਰੂਪ ਸਿੰਘ ਨੂੰ ਛੁੜਾ ਕੇ, ਦੋਵਾਂ ਨੂੰ ਫੜ ਲਿਆ। ਜਗਰੂਪ ਸਿੰਘ ਨੇ ਪੁਲਿਸ ਨੂੰ ਉਨ੍ਹਾਂ ਕੋਲੋਂ ਉਸਦੀ ਦਸਤਾਰ ਵਾਪਿਸ ਕਰਨ ਲਈ ਕਿਹਾ, ਜਿਹੜੀ ਗੋਰੀ ਨੇ ਨਾ ਦਿੱਤੀ, ਕਹਿੰਦੀ ਰਹੀ "I don’t want this shit in this country"

ਪੁਲਿਸ ਨੇ ਕੁਟਮਾਰ ਦਾ ਕੇਸ ਬਣਾਇਆ ਅਤੇ ਜਗਰੂਪ ਸਿੰਘ ਨੂੰ ਕਿਹਾ ਕਿ ਉਸ ਨੂੰ ਪੁਲਿਸ ਸਟੇਸ਼ਨ ਆਣਾ ਪਵੇਗਾ ਅਤੇ ਸਟੇਟਮੈਂਟ ਦੇਣੀ ਪਵੇਗੀ। ਜਗਰੂਪ ਸਿੰਗ ਦਾ ਭਰਾ ਜਗਰੂਪ ਸਿੰਘ ਨੂੰ ਹਸਪਤਾਲ ਲੈ ਗਿਆ, ਜਿਥੇ ਪੁਲਿਸ ਵੀ ਪਹੁੰਚੀ, ਅਤੇ ਸਟੇਟਮੈਂਟ ਦੇਣ ਲਈ ਕਿਹਾ। ਜਗਰੂਪ ਸਿੰਘ ਨੇ ਆਪਣੇ ਧਰਮ ਬਾਰੇ ਅਤੇ ਦਸਤਾਰ ਦੀ ਬੇਅਦਬੀ ਦੀ ਗੱਲ ਕਹੀ, ਗੋਰਿਆਂ ਵਲੋਂ ਜਗਰੂਪ ਸਿੰਘ ਦੀ ਟੈਕਸੀ ਦੀਆਂ ਚਾਬੀਆਂ ਖੋਹਣ ਦੀ ਗੱਲ ਕਹੀ, ਪਰ ਪੁਲਿਸ ਨੇ ਕੋਈ ਨਾ ਸੁਣੀ। ਸਿਰਫ ਕੁੱਟਮਾਰ ਦੀ ਰਿਪੋਰਟ ਬਣਾਈ। ਜਗਰੂਪ ਸਿੰਘ ਵਲੋਂ ਪੁਲਿਸ ਕੋਲ਼ੋਂ ਰਿਪੋਰਟ ਦੀ ਕਾਪੀ ਮੰਗੀ, ਜਿਹੜੀ ਪੁਲਿਸ ਨੇ ਨਹੀਂ ਦਿੱਤੀ।

ਖ਼ਾਲਸਾ ਨਿਊਜ਼ ਨਾਲ ਗੱਲ ਕਰਦੇ ਹੋਏ ਜਗਰੂਪ ਸਿੰਘ ਨੇ ਕਿਹਾ ਕਿ ਇਸ ਸਾਰੀ ਘਟਨਾ ਕਾਰਣ ਉਹ ਕਾਫੀ ਦੁਖੀ ਹੈ। ਜਗਰੂਪ ਸਿੰਘ ਨੇ ਹੋ ਦੱਸਿਆ ਕਿ ਡਾਰਵਿਨ 'ਚ ਸਿਰਫ 100-150 ਸਿੱਖ ਰਹਿੰਦੇ ਹਨ, ਅਤੇ ਇੱਕ ਛੋਟਾ ਜਿਹਾ ਗੁਰਦੁਆਰਾ ਹੈ, ਜਿਸਦੀ ਕਮੇਟੀ 'ਚ ਪ੍ਰਧਾਨ ਤੋਂ ਇਲਾਵਾ ਸੱਤ ਮੈਂਬਰ ਹਨ। ਸਿਰਫ ਪ੍ਰਧਾਨ ਹੀ ਸਾਬਤ ਸੂਰਤ ਹੈ, ਬਾਕੀ ਸਾਰੇ ਮੋਨੇ। ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਮੂਰਤੀਆਂ ਵੀ ਹਨ। ਗੁਰਦੁਆਰਾ ਅਤੇ ਮੰਦਿਰ ਕਮੇਟੀ ਇਕੋ ਹੀ ਹੈ। ਗੁਰਦੁਆਰੇ 'ਚ ਕਈ ਤਰ੍ਹਾਂ ਦੇ ਹਿੰਦੂ ਕਰਮਕਾਂਡ ਹੁੰਦੇ ਹਨ, ਜਿਨ੍ਹਾਂ ਦਾ ਵਿਰੋਧ ਇੱਕਲਾ ਜਗਰੂਪ ਸਿੰਘ ਕਰਦਾ ਆ ਰਿਹਾ ਹੈ, ਜਿਸ ਕਰਕੇ ਕਮੇਟੀ ਵਾਲੇ ਉਸ ਨਾਲ ਖਾਰ ਖਾਂਦੇ ਹਨ। ਪਿਛਲੇ ਸਮੇਂ 'ਚ ਗੁਰਦੁਆਰਾ ਕਮੇਟੀ ਨੇ ਜਗਰੂਪ ਸਿੰਘ ਦੀ ਪੁਲਿਸ ਕੋਲ ਰਿਪਰਟ ਇਸ ਕਰਕੇ ਕਰ ਦਿੱਤੀ ਸੀ ਕਿ ਉਸ ਨੇ ਕਿਰਪਾਨ ਪਾਈ ਹੋਈ ਸੀ, ਜਿਸ ਕਰਕੇ ਪੁਲਿਸ ਨੇ ਜਗਰੂਪ ਸਿੰਘ ਨੂੰ ਸੜਕ 'ਤੇ ਹੀ ਲੰਮੇ ਪਾ ਕੇ ਤਲਾਸ਼ੀ ਲਈ ਸੀ।

ਆਸਟ੍ਰੇਲੀਆ 'ਚ ਰਹਿੰਦੇ ਸਿੱਖਾਂ ਅਤੇ ਜੇ ਕੋਈ ਸਿੱਖ ਸੰਸਥਾ ਹੈ, ਤਾਂ ਸ੍ਰ. ਜਗਰੂਪ ਸਿੰਘ ਦੀ ਕਾਨੂਨੀ ਮਦਦ ਕਰਕੇ, ਉਸ ਨੂੰ ਇਨਸਾਫ ਦਿਲਾਵੇ।

ਜਗਰੂਪ ਸਿੰਘ ਦਾ ਫੋਨ ਨੰਬਰ ਹੈ 00 6146 975 6924

News published in NT News


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top