Share on Facebook

Main News Page

ਕੇਵਲ ਇੱਕ ਅਕਾਲ ਪੁਰਖ ਅੱਗੇ ਹੀ ਆਪਣੀ ਅਰਦਾਸ ਕਰਨ ਦਾ ਸਿੱਖ ਨੂੰ ਗੁਰੂ ਸਾਹਿਬਾਨਾਂ ਵਲੋਂ ਹੁਕਮ ਹੈ
- ਜਸਵਿੰਦਰ ਸਿੰਘ ਖ਼ਾਲਸਾ

ਗਿਆਨ ਨੇਤਰ ਗ੍ਰੰਥ
“ਸਰਜੀਵਨੀ ਆਤਮ ਗਿਆਨ”
(ਸੰਤ ਜੋਤਿ ਪ੍ਰਕਾਸ਼ੀ ਧਿਰਤ ਰਾਮ ਬੇਦੀ)

ਇਹ ਗ੍ਰੰਥ ਮੁਰਦਾ ਰੂਹਾਂ ਨੂੰ ਜਿੰਦਾ ਕਰਨਾ ਵਾਲਾ ਹੈ। ਜੀਵ ਆਤਮਾ ਦੀ ਜਿੰਦ ਜੋਤ ਮਿਲਾਉਣ ਵਾਸਤੇ ਇਹ ਗ੍ਰੰਥ ਇਲਾਹੀ ਉਪਦੇਸ਼ ਦੇ ਰੂਪ ਵਿੱਚ ਲਿਖਿਆ ਗਿਆ ਹੈ। ਇਸ ਵਿੱਚ ਪਰਮਾਰਥ ਸਬੰਧੀ ਅਨੇਕਾਂ ਦੇ ਉੱਤਰ ਦਿੱਤੇ ਗਏ ਹਨ। ਇਸ ਗ੍ਰੰਥ ਨੂੰ ਪੜ੍ਹ ਕੇ ਮਨੁੱਖ ਪ੍ਰਭੂ ਮਾਰਗ ਦੀਆਂ ਸਾਰੀਆਂ ਉਚਾਈਆਂ ਨੂੰ ਛੂਹ ਲੈਂਦਾ ਹੈ ਤੇ ਉਸ ਦੇ ਸਭ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। 600 ਰੁਪਏ - ਭਾਈ ਚਤਰ ਸਿੰਘ ਜੀਵਨ ਸਿੰਘ

ਅਥ ਸ੍ਰੀ ਬਚਿੱਤਰ ਨਾਟਕ ਗ੍ਰੰਥ ਲਿਖਯਤੇ - ਫੈਸਲਾ ਤੁਹਾਡੇ ਹੱਥ

ੴ ਸਤਿਗੁਰ ਪ੍ਰਸਾਦਿ॥

ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਸ੍ਰੀ ਭਗਉਤੀ ਜੀ ਸਹਾਇ॥

ਲੜੀਵਾਰ ਅਰਥ ਜਿਹੜੇ ਇਸ ਦੇ ਹਿਮਾਇਤੀਆਂ ਵਲੋਂ ਹੀ ਲਿਖੇ ਗਏ ਹਨ। ਅੱਗੇ ਪਹਿਲੇ ਬੰਦ ਤੋਂ ਅਖੌਤੀ ਬਚਿੱਤਰ ਨਾਟਕ ਦੇ ਅਰਥ ਪੜ੍ਹੋ ਜੀ।

ਸ੍ਰੀ ਖੜਗ ਨੂੰ ਮੈਂ ਆਪਣੇ ਮਨ ਦੇ ਪ੍ਰੇਮ ਨਾਲ ਨਮਸ਼ਕਾਰ ਕਰਦਾ ਹਾਂ। ਹੇ ਪ੍ਰਭੂ! ਤੁਸੀਂ ਮੇਰੀ ਸਹਾਇਤਾ ਕਰੋ,ਤਾਂ ਕਿ ਮੇਰਾ ਇਹ ਗ੍ਰੰਥ ਸੰਪੂਰਨ ਹੋ ਜਾਵੇ॥1॥

ਅਧਿਆਇ ਪਹਿਲਾ
ਸ੍ਰੀ ਕਾਲ ਕੀ ਉਸਤਤ॥

ਸ੍ਰੀ ਭਗਉਤੀ ਦੁਸ਼ਟਾਂ ਦੇ ਟੋਟੇ ਕਰਨ ਦੇ ਸਮਰੱਥ ਹੈ, ਮੂਰਖਾਂ ਦੇ ਦਲਾਂ ਨੂੰ ਨਾਸ ਕਰਨ ਵਾਲੀ ਹੈ। ਜੰਗ ਨੂੰ ਮਚਾਉਣ ਵਾਲੀ ਹੈ, ਅਤਿ ਬਲਵਾਨ ਹੈ ਅਤੇ ਨਾਸ ਤਹਿਤ ਭੁਜਾ ਦੇ ਨਾਲ ਹੈ, ਬੜੇ ਤੇਜ਼ ਵਾਲੀ ਹੈ ਤੇ ਸੂਰਜ ਵਰਗੀ ਉਸ ਦੀ ਕਰਾਂਤੀ ਹੈ। ਸੰਤਾਂ ਮਹਾਤਮਾ ਨੂੰ ਸੁੱਖ ਦੇਣ ਵਾਲੀ ਹੈ ਤੇ ਖੋਟੇ ਪੁਰਸ਼ਾਂ ਨੂੰ ਨਾਸ ਕਰਨ ਵਾਲੀ ਹੈ। ਪਾਪਾਂ ਨੂੰ ਦੂਰ ਕਰਦੀ ਹੈ। ਮੈਂ ਐਸੀ ਭਗਉਤੀ ਦੀ ਸ਼ਰਨ ਲਈ ਹੈ। ਹੇ ਜਗਤ ਦੇ ਰਚਨਹਾਰੀ ਸ਼ਕਤੀ! ਤੇਰੀ ਜੈ ਹੋਵੇ, ਤੂੰ ਮੇਰੀ ਹਰ ਤਰ੍ਹਾਂ ਦੀ ਪਾਲਣਾ ਕਰਨ ਵਾਲੀ ਹੈਂ। ਹੇ ਤਲਵਾਰ! ਤੇਰੀ ਸਦਾ ਜੈ ਹੋਵੇ। ਤੇਰੀ ਸਦਾ ਹੀ ਜੈ ਹੋਵੇ॥2॥

{ਇਸ ਰਚਨਾ ਨੂੰ ਦਸ਼ਮੇਸ਼ ਪਿਤਾ ਜੀ ਦੇ ਨਾਮ ਨਾਲ ਜੋੜਿਆ ਗਿਆ ਹੈ, ਜ਼ਰਾ ਸੋਚੋ ਉਨ੍ਹਾਂ ਤੋਂ ਕਿਹੜੀ ਦੁਰਗਾ ਜਾਂ ਭਗਾਉਤੀ ਅੱਗੇ ਪ੍ਰਾਰਥਨਾ ਕਰਾਈ ਜਾ ਰਹੀ ਹੈ? ਦਸ਼ਮੇਸ਼ ਪਿਤਾ ਜੀ ਤੋਂ ਪਹਿਲਾਂ 6 ਨਾਨਕ ਜਿਨ੍ਹਾਂ ਨੇ ਬਾਣੀ ਉਚਾਰੀ, ਕੀ ਇਸ ਤਰ੍ਹਾਂ ਕਿਤੇ ਪ੍ਰਰਾਥਨਾ ਗੁਜਾਰੀ? ਧੁਰ ਕੀ ਬਾਣੀ ਅਤੇ ਮੂਲ ਮੰਤਰ ਅਤੇ ਇਨ੍ਹਾਂ ਰਚਨਾਵਾਂ ਨੂੰ ਘੋਖ ਕੇ ਵੇਖੋ ਆਪੇ ਪਤਾ ਲੱਗ ਜਾਵੇਗਾ ਸਚਾਈ ਕੀ ਹੈ। ਹੁਣ ਸਮਾਂ ਆ ਗਿਆ ਹੈ ਜਾਗਣ ਦਾ, ਹੁਣ ਵੀ ਨਾ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ। ਜਿਹੜੇ ਕਹਿੰਦੇ ਹਨ ਕਿ ਭਗਾਉਤੀ ਤਲਵਾਰ ਨੂੰ ਕਿਹਾ ਗਿਆ ਕੀ ਤਲਵਾਰ ਦੀਆਂ ਵੀ ਬਾਹਵਾਂ ਹੁੰਦੀਆਂ ਹਨ। ਤਲਵਾਰ ਉਸੇ ਦੀ ਹੀ ਹੁੰਦੀ ਹੈ ਜਿਸ ਦੇ ਹੱਥ ਵਿੱਚ ਹੋਵੇ, ਦੁਸ਼ਮਣ ਦੇ ਹੱਥ ਵੀ ਚਲੀ ਜਾਵੇ ਤਲਵਾਰ ਵਾਲੇ ਦਾ ਲਿਹਾਜ਼ ਨਹੀਂ ਕਰੇਗੀ, ਫਿਰ ਉਹ ਜਗਤ ਦੇ ਰਚਨ ਵਾਲੀ ਸ਼ਕਤੀ ਨਹੀਂ ਹੋ ਸਕਦੀ? ਅਸੀਂ ਗੁਰੂ ਸਾਹਿਬਾਨਾਂ ਤੋਂ ਪਹਿਲੇ ਕਿਸੇ ਵੀ ਦੇਵੀ ਦੇਵਤੇ ਨੂੰ ਨਹੀਂ ਧਿਆ ਸਕਦੇ ਕੇਵਲ ਇੱਕ ਅਕਾਲ ਪੁਰਖ ਅੱਗੇ ਹੀ ਆਪਣੀ ਅਰਦਾਸ ਕਰਨ ਦਾ ਸਿੱਖ ਨੂੰ ਗੁਰੂ ਸਾਹਿਬਾਨਾਂ ਵਲੋਂ ਹੁਕਮ ਹੈ}


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top