Share on Facebook

Main News Page

ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਾ ਲੰਮਾ ਸਮਾਂ ਜੇਲ੍ਹ ਵਿੱਚ ਰਹਿ ਸਕਦਾ ਹੈ
- ਹਰਮਿੰਦਰ ਸਿੰਘ ਖਹਿਰਾ

ਸ਼ਿਕਾਗੋ-(ਪ ਅ ਬ) - ਬਹੁ ਚਰਚਿਤ ਦਲਜੀਤ ਸਿੰਘ ਸ਼ਿਕਾਗੋ ਵਾਲਾ ਮੁੜ ਅਦਾਲਤ ਵਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਪੰਜ ਅਕਤੂਬਰ ਨੂੰ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰ ਮਾਣਯੋਗ ਅਦਾਲਤ ਨੇ ਦਲਜੀਤ ਸਿੰਘ ਦੇ ਵਕੀਲ ਵਲੋਂ ਬਾਂਡ ਭਰੇ ਜਾਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਅਤੇ ਅਗਲੀ ਤਾਰੀਕ 26 ਅਕਤੂਬਰ ਪਾ ਕੇ ਉਸਨੂੰ ਵਾਪਸ ਜੇਲ੍ਹ ਭੇਜ ਦਿੱਤਾ ਹੈ। ਇਸ ਕੇਸ ਸਬੰਧੀ ਜਿਸ ਸਮੇਂ ਹਰਮਿੰਦਰ ਸਿੰਘ ਖਹਿਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਆਸ ਕੀਤੀ ਜਾਂਦੀ ਹੈ ਕਿ ਦਲਜੀਤ ਸਿਂੰਘ ਹੋ ਸਕਦਾ ਹੈ ਹੋਰ ਲੰਮਾ ਸਮਾਂ ਜੇਲ੍ਹ ਵਿੱਚ ਰਹੇ। ਸ.ਖਹਿਰਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦਲਜੀਤ ਸਿੰਘ ਦੇ ਸੰਗਤ ਨਾਲ ਚਾਰ ਪੰਜ ਕੇਸ ਹੋਰ ਵੀ ਹਨ ਜਿਹੜੇ ਉਸਨੇ ਝੂਠੇ ਹੀ ਬਣਾਏ ਹੋਏ ਹਨ।

ਉਹਨਾਂ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਉਸਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਹੋਇਆ ਹੈ। ਜਦੋਂ ਹਰਮਿੰਦਰ ਸਿੰਘ ਹੁਰਾਂ ਨੂੰ ਪੱਛਿਆ ਗਿਆ ਹੈ ਕਿ ਦਲਜੀਤ ਸਿੰਘ ਨੇ ਕਿਹੜੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਗੁਰਦਵਾਰਾ ਗੁਰਜੋਤ ਪ੍ਰਕਾਸ਼ ਦੀ ਪ੍ਰਾਪਰਟੀ ਹਰਪ੍ਰੀਤ ਸਿੰਘ ਸੈਣੀ ਦੇ ਨਾਂ ਤੇ ਕਰਾ ਦਿੱਤੀ ਜਦੋਂ ਕਿ ਮਾਣਯੋਗ ਅਦਾਲਤ ਨੇ ਉਸਨੂੰ ਐਸਾ ਨਾ ਕਰਨ ਲਈ ਵਰਜਿਆ ਹੋਇਆ ਸੀ। ਸ.ਖਹਿਰਾ ਨੇ ਦੱਸਿਆ ਕਿ ਮਾਣਯੋਗ ਅਦਾਲਤ ਚਾਹੁੰਦੀ ਹੈ ਕਿ ਜਾਂ ਤਾਂ ਉਹ ਪ੍ਰਾਪਰਟੀ ਵਾਪਸ ਕੀਤੀ ਜਾਵੇ ਜਾਂ ਫਿਰ ਉਸ ਪ੍ਰਾਪਰਟੀ ਦੀ ਕੀਮਤ ਹੋ ਕਿ ਸਾਢੇ ਤਿੰਨ ਲੱਖ ਡਾਲਰ ਹੈ ਉਹ ਜਮ੍ਹਾਂ ਕਰਾ ਦਿੱਤੀ ਜਾਵੇ। ਅਦਾਲਤ ਵਲੋਂ ਰਸੀਵਰ ਨਿਯੁਕਤ ਕੀਤਾ ਗਿਆ ਹੈ।

ਸ. ਖਹਿਰਾ ਨੇ ਜਾਣਕਾਰੀ ਦਿੱਤੀ ਕਿ 26 ਅਕਤੂਬਰ ਤੱਕ ਅਗਰ ਹਰਪ੍ਰੀਤ ਸੈਣੀ ਕੋਲੋਂ ਪ੍ਰਾਪਰਟੀ ਵਾਪਸ ਨਹੀਂ ਆਉਂਦੀ ਤਾਂ ਰਸੀਵਰ ਪ੍ਰਾਪਟਰੀ ਵਾਪਸ ਲੈਣ ਲਈ ਸਿੱਧੀ ਕਾਰਵਾਈ ਸ਼ੁਰੀ ਕਰੇਗਾ। ਜਿਕਰਯੋਗ ਹੈ ਕਿ ਬਾਬੇ ਵਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਸਾਰੇ ਕਾਗਜ਼ਾਤਾਂ ਨੂੰ ਮਾਣਯੋਗ ਜੱਜ ਨੇ ਫਰਾਡ ਕਰਾਰ ਦਿੱਤਾ ਸੀ ਅਤੇ ਗੁਰੂ ਨਾਨਕ ਮਿਸ਼ਨ ਦੀ ਹਰ ਇੱਕ ਕਾਰਵਾਈ ਨੂੰ ਗੈਰਕਾਨੂੰਨੀ ਅਤੇ ਬੇਨਿਯਮੀਆਂ ਨਾਲ ਹੋਈ ਦੱਸਿਆ ਸੀ। ਇਹ ਵੀ ਦੱਸਣਯੋਗ ਹੈ ਕਿ ਦਲਜੀਤ ਸਿੰਘ ਸ਼ਿਕਾਗੋ ਵਾਲੇ ਵਿਰੁੱਧ ਚੰਡੀਗੜ੍ਹ ਹਾਈ ਕੋਰਟ ਵਿੱਚ ਇੱਕ ਵਿਅਕਤੀ ਨੇ ਕਬੂਤਰਬਾਜ਼ੀ ਵਾਲੇ ਕੇਸ ਦੀ ਪਟੀਸ਼ਨ ਪਾਈ ਸੀ। ਇਹੇ ਬਾਬਾ ਮੋਟਲ ਵਿੱਚ ਪਰਾਈ ਔਰਤ ਨਾਲ ਵੀ ਫੜਿਆ ਗਿਆ ਸੀ। ਅਕਾਲ ਤੱਖਤ ਸਾਹਿਬ ਤੋਂ ਇਸਨੂੰ ਧਾਰਮਿਕ ਸਜ਼ਾ ਵੀ ਲਾਈ ਗਈ ਸੀ। ਪੈਸੇ ਦੇ ਜ਼ੋਰ ਨਾਲ ਇਹ ਬਾਬਾ ਕੁੱਝ ਲਾਲਚੀ ਪੱਤਰਕਾਰਾਂ ਵਲੋਂ ਆਪਣੇ ਆਪ ਨੂੰ ਮਹਾਂਪੁਰਖ ਅਤੇ ਸ਼੍ਰੋਮਣੀ ਸੰਤ ਦੀਆਂ ਪਦਵੀਆਂ ਨਾਲ ਸਿੰ਼ੰਗਾਰ ਲੈਂਦਾ ਹੈ। ਜਿਕਰਯੋਗ ਹੈ ਕਿ ਇੰਡੀਆ ਵਿੱਚ ਬਾਬਿਆਂ ਦੀ ਕਾਨੂੰਨ ਦੇ ਉੱਤੇ ਪੂਰੀ ਪਕੜ ਹੈ ਪਰ ਅਮਰੀਕਾ ਵਰਗੇ ਦੇਸ਼ ਵਿੱਚ ਜੋ ਸੱਚ ਦਾ ਨਬੇੜਾ ਹੁੰਦਾ ਹੈ ਉਹ ਸਾਰੇ ਜਗਤ ਦੇ ਸਾਹਮਣੇ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top