Share on Facebook

Main News Page

ਬਲਰਾਮਜੀਦਾਸ ਟੰਡਨ ਵੱਲੋਂ ਸ਼ਹੀਦਾਂ ਦੀ ਯਾਦਗਾਰ ਸਬੰਧੀ ਬਿਆਨ ਭਾਜਪਾ ਦੀ ਸਿੱਖ ਦੁਸ਼ਮਣੀ ਦਾ ਐਲਾਣਨਾਮਾ ਹੈ
-
ਕੁਲਵਿੰਦਰ ਸਿੰਘ ਜਾਡਲਾ

ਸਾਂਤਾਕਲੋਮਾ, ਸਪੇਨ – ਗੁਰਮਤਿ ਟਕਸਾਲ ਦੇ ਯੂਰਪ ਦੇ ਕਨਵੀਨਰ ਕੁਲਵਿੰਦਰ ਸਿੰਘ ਜਾਡਲਾ ਨੇ ਬਲਰਾਮਜੀ ਦਾਸ ਟੰਡਨ ਵੱਲੋਂ ਦਰਬਾਰ ਸਾਹਿਬ ਵਿਚ ਸ਼ਹੀਦਾਂ ਦੀ ਯਾਦਗਾਰ ਸਬੰਧੀ ਦਿੱਤੇ ਬਿਆਨ ਦੀ ਭਰਪੂਰ ਨਿੰਦਾ ਕੀਤੀ ਹੈ। ਉਨ੍ਹਾਂ ਪੁਜ਼ੋਰ ਸ਼ਬਦਾਂ ਵਿਚ ਕਿਹਾ ਕਿ ਸੀਨੀਅਰ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦਾ ਇਹ ਬਿਆਨ ਪਿਛਲੇ ਪੰਜ ਦਹਾਕਿਆਂ ਤੋਂ ਚਲੀ ਆ ਰਹੀ ਭਾਜਪਾ ਦੀ ਸਿੱਖ ਦੁਸ਼ਮਣੀ ਨੂੰ ਦੁਹਰਾਉਣ ਦਾ ਐਲਾਣਨਾਮਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਜਨਮ ਤੋਂ ਹੀ ਸਿੱਖਾਂ ਨਾਲ ਦੁਸ਼ਮਣੀ ਦਾ ਸ਼ਰੇਆਮ ਦਿਖਾਵਾ ਕਰਦੀ ਰਹੀ ਹੈ। ਪਹਿਲਾਂ ਪੰਜਾਬੀ ਨੂੰ ਪੰਜਾਬ ਦੀ ਬੋਲੀ ਨਾ ਮੰਨਣਾ, ਪੰਜਾਬੀ ਸੂਬੇ ਦਾ ਵਿਰੋਧ ਕਰਨਾ, ਸਿੱਖਾਂ ਦੀ ਹਰ ਮੰਗ ਦਾ ਵਿਰੋਧ ਕਰਨਾ, ਦਰਬਾਰ ਸਾਹਿਬ ਤੇ ਫ਼ੌਜ ਦੇ ਹਮਲੇ ਦੀ ਪੁਰਜ਼ੋਰ ਹਿਮਾਇਤ ਕਰਨਾ, ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨਾ ਭਾਜਪਾ ਦੇ ਕਿਰਦਾਰ ਦਾ ਪ੍ਰਗਟਾਵਾ ਹੈ।

ਉਨ੍ਹਾਂ ਬੁੱਚੜ ਫ਼ੌਜੀ ਅਫ਼ਸਰ ਕੁਲਦੀਪ ਬਰਾੜ ਤੇ ਹਮਲੇ ਨੂੰ ਵੀ ਇਕ ਸਾਜ਼ਸ਼ੀ ਡਰਾਮਾ ਕਿਹਾ ਅਤੇ ਇਸ ਨੂੰ ਭਾਰਤ ਦੀ ‘ਥਰਡ ਏਜੰਸੀ’ ਦੀ ਪਲਾਨਿੰਗ ਦਾ ਹਿੱਸਾ ਗਰਦਾਨਿਆ। ਉਨ੍ਹਾਂ ਕਿਹਾ ਕਿ ਇਸ ਡਰਾਮੇ ਦਾ ਮੰਤਵ ਸਿੱਖਾਂ ਦੇ ਅਕਸ ਨੂੰ ਬਦਨਾਮ ਕਰਨਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top