Share on Facebook

Main News Page

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਨਿਊਜ਼ੀਲੈਂਡ ਵਿਖੇ ‘ਸਿੱਖ ਚਿਲਡਰਨ ਡੇਅ’ ਦੇ ਪਹਿਲੇ ਦਿਨ ਬੱਚਿਆਂ ਦੇ ਵੱਖ-ਵੱਖ ਕਲਾਵਾਂ ਦੇ ਮੁਕਾਬਲੇ ਸੰਪਨ

- 200 ਤੋਂ ਵੱਧ ਬੱਚੇ ਸ਼ਾਮਿਲ ਹੋਏ, ਖੇਡ ਮੈਦਾਨ ਵਿਚ ਲੱਗੇ ਝੂਲਿਆਂ ਤੇ ਹੋਰ ਖੇਡਾਂ ਦਾ ਅਨੰਦ ਮਾਣਿਆ

ਆਕਲੈਂਡ 6 ਅਕਤੂਬਰ - (ਹਰਜਿੰਦਰ ਸਿੰਘ ਬਸਿਆਲਾ) - ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਨਿਊਜ਼ੀਲੈਂਡ ਵਸਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜੀ ਰੱਖਣ ਦੇ ਉਪਰਾਲੇ ਵਜੋਂ ਚਲਾਏ ਜਾ ਰਹੇ ‘ਸਿੱਖ ਹੈਰੀਟੇਜ ਸਕੂਲ’ ਦੇ ਸਹਿਯੋਗ ਨਾਲ ਅੱਜ ਸਾਲਾਨਾ ‘ਸਿੱਖ ਚਿਲਡਰਨ ਡੇਅ’ ਬੜੇ ਜੋਸ਼ੋ-ਖਰੋਸ਼, ਸ਼ਰਧਾ, ਉਤਸ਼ਾਹ ਅਤੇ ਵਿਕਸਤ ਹੋ ਰਹੀਆਂ ਕਲਾਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਪਨ ਹੋਇਆ।

ਸਵੇਰੇ 9.30 ਵਜੇ ਦੇ ਕਰੀਬ ਦਰਬਾਰ ਸਾਹਿਬ ਹਾਲ ਵਿਚ ਅਰਦਾਸ ਅਤੇ ਹੁਕਮਨਾਮੇ ਉਪਰੰਤ ਸਾਰੇ ਬੱਚੇ ਨਿਸ਼ਾਨ ਸਾਹਿਬ ਲਾਗੇ ਇਕੱਠੇ ਹੋਏ ਅਤੇ ਜੈਕਾਰੇ ਲਗਾ ਕੇ ਕੈਂਪ ਦੀ ਆਰੰਭਤਾ ਕੀਤੀ ਗਈ। ਵੱਖ-ਵੱਖ ਕਮਰਿਆਂ ਦੇ ਵਿਚ ਕਵਿਤਾ ਗਾਇਨ ਮੁਕਾਬਲੇ, ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਦਸਤਾਰ ਬੰਦੀ ਮੁਕਾਬਲੇ, ਸਿੱਖ ਆਰਟ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ ਅਤੇ ਮੁੱਖ ਹਾਲ ਵਿਚ ਸ਼ਬਦ ਕੀਰਤਨ ਦੇ ਮੁਕਾਬਲੇ ਚੱਲ ਰਹੇ ਸਨ। ਜੱਜਾਂ ਦੀ ਭੂਮਿਕਾ ਲਈ ਵੱਖ-ਵੱਖ ਖੇਤਰਾਂ ਦੇ ਵਿਚ ਨਿਪੁੰਨ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਪੂਰੇ ਕੈਂਪ ਦੇ ਵਿਚ ਸਾਰਾ ਵਿਸ਼ਾ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸਬੰਧਿਤ ਸੀ। ਬੱਚਿਆਂ ਦੇ ਪਰਿਵਾਰ ਬਹੁ-ਗਿਣਤੀ ਦੇ ਵਿਚ ਹੌਂਸਲਾ ਅਫ਼ਜਾਈ ਲਈ ਅਤੇ ਬਾਕੀ ਸੇਵਾਵਾਂ ਦੇ ਲਈ ਹਾਜ਼ਿਰ ਸਨ। ਬੱਚਿਆਂ ਦੀ ਪਸੰਦ ਮੁਤਾਬਿਕ ਸਵੇਰ ਦਾ ਨਾਸ਼ਤਾ, ਲੰਗਰ ਅਤੇ ਆਈਸ ਕ੍ਰੀਮ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਦੋ ਘੰਟਿਆਂ ਦੀ ਬ੍ਰੇਕ ਦੌਰਾਨ ਬੱਚਿਆਂ ਦੇ ਲਈ ਖੇਡ ਮੈਦਾਨ ਦੇ ਵਿਚ ‘ਈਵੈਂਟ ਫੱਨ’ ਕੰਪਨੀ ਵੱਲੋਂ ਹਵਾ ਨਾਲ ਭਰੇ ਜੰਪਿੰਗ ਪੈਡ, ਝੂਲੇ, ਗੱਡੀਆਂ ਦੀਆਂ ਸਵਾਰੀ ਆਦਿ ਮਨਪ੍ਰਚਾਵੇ ਦੇ ਸਾਧਨ ਮੁਹੱਈਆ ਕੀਤੇ ਗਏ ਸਨ।

ਹਰ ਬੱਚੇ ਦੀ ਹੌਂਸਲਾ ਅਫ਼ਜਾਈ ਲਈ ਸੌਗਾਤਾਂ ਦਾ ਪ੍ਰਬੰਧ ਸੀ। ਲਗਪਗ 8 ਘੰਟੇ ਚੱਲੇ ਅੱਜ ਦੇ ਇਸ ਕੈਂਪ ਦੇ ਵਿਚ ਬੱਚਿਆਂ ਦੇ ਚਿਹਰਿਆਂ ’ਤੇ ਆਈ ਖੁਸ਼ੀ ਅਤੇ ਸੰਗਤ ਦੇ ਸਾਹਮਣੇ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਨਾ ਸਾਰੀ ਉਮਰ ਯਾਦ ਰੱਖਣ ਦੇ ਬਰਾਬਰ ਸੀ। ਜਿਹੜੇ ਬੱਚੇ ਕੀਰਤਨ ਦੇ ਵਿਚ ਉਪਰਲੀਆਂ ਪੁਜੀਸ਼ਨਾਂ ਦੇ ਵਿਚ ਆਏ ਉਹ ਸਾਰੇ ਕੱਲ 11 ਤੋਂ 2 ਵਜੇ ਤੱਕ ਹਫਤਾਵਾਰੀ ਦੀਵਾਨ ਦੇ ਵਿਚ ਸ਼ਬਦ ਗਾਇਨ ਕਰਨਗੇ। ਸਿੱਖ ਹੈਰੀਟੇਜ ਸਕੂਲ ਦੇ ਚੇਅਰਮੈਨ ਸ. ਕੁਲਦੀਪ ਸਿੰਘ ਅਤੇ ਪ੍ਰਿੰਸੀਪਲ ਜਸਵੀਰ ਕੌਰ ਹੋਰਾਂ ਵੀ ਸੰਬੋਧਨ ਕੀਤਾ। ਉਨਾਂ ਬੱਚਿਆਂ ਦਾ, ਬੱਚਿਆਂ ਦੇ ਮਾਪਿਆਂ ਦਾ ਅਤੇ ਪ੍ਰਬੰਧਕਾਂ ਦਾ ਇਸ ਸੁੰਦਰ ਕੈਂਪ ਲਈ ਧੰਨਵਾਦ ਕੀਤਾ। ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਤੇ ਸ. ਰਜਿੰਦਰ ਸਿੰਘ ਜਿੰਦੀ ਹੋਰਾਂ ਸੁਸਾਇਟੀ ਵੱਲੋਂ ਪਹੁੰਚੀਆਂ ਸਾਰੀਆਂ ਸੰਗਤਾਂ, ਬੱਚਿਆਂ ਦੇ ਮਾਪਿਆਂ, ਜੱਜ ਸਾਹਿਬਾਨਾਂ ਅਤੇ ਸੇਵਾਦਰਾਂ ਦਾ ਧੰਨਵਾਦ ਕੀਤਾ। ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ ਹਨ:

ਸ਼ਬਦ ਕੀਰਤਨ ਫਸਟ:

- (ਉਮਰ 5-7 ਸਾਲ) - ਸੀਰਤ ਕੌਰ, ਮਨਵੀਨ ਕੌਰ, ਮੋਹਨਜੀਤ ਕੌਰ, ਜਸਜੀਤ ਕੌਰ, ਰਿਦਮਪ੍ਰੀਤ ਕੌਰ
- (ਉਮਰ 8-10 ਸਾਲ) - ਜਸਸਵਿਨ ਕੌਰ, ਜਪਨਾਮ ਕੌਰ, ਹਰਸਿਮਰਨ ਕੌਰ
- (ਉਮਰ 11-13 ਸਾਲ) - ਪ੍ਰਭਜੀਤ ਕੌਰ, ਕਰਮਨਜੋਤ ਕੌਰ
- (ਉਮਰ 14-16 ਸਾਲ) - ਨਵਨੀਤ ਕੌਰ, ਪਰਮੀਤ ਕੌਰ

ਪ੍ਰਸ਼ਨ-ਉਤਰ ਮੁਕਾਬਲੇ:
- (ਉਮਰ 11-13 ਸਾਲ) - ਗੁਰਨੂਰ ਕੌਰ, ਮਨਸਿਮਰਨ ਕੌਰ, ਤਨਵੀਰ ਕੌਰ, ਰਾਜਕਮਲ ਕੌਰ, ਗੁਰਬਿੰਦ ਕੌਰ ਤੇ ਫਤਹਿਜੀਤ ਸਿੰਘ।
- (ਉਮਰ 14-16 ਸਾਲ) - ਰਣਦੀਪ ਕੌਰ, ਸਿਮਰਨ ਕੌਰ, ਕਿਰਨਬੀਰ ਧਾਲੀਵਾਲ, ਮਨਜਿੰਦਰ ਸਿੰਘ ਤੇ ਗੁਰਸਿਮਰਨ

ਭਾਸ਼ਣ ਮੁਕਾਬਲੇ:
- (ਉਮਰ 14-16 ਸਾਲ) -ਹਰਮਨਪ੍ਰੀਤ ਕੌਰ,(ਉਮਰ 8-10 ਸਾਲ)-ਅਮੀਤੋਜ ਸਿੰਘ, (ਉਮਰ 11-13 ਸਾਲ)-ਅਰਸ਼ਪ੍ਰੀਤ ਸਿੰਘ, (ਉਮਰ 5-7 ਸਾਲ)-ਜਸਜੋਤ ਸਿੰਘ।

ਲੇਖ ਮੁਕਾਬਲੇ:
- (ਉਮਰ 11-13 ਸਾਲ) - ਫਤਹਿਜੀਤ ਸਿੰਘ, (ਉਮਰ 14-16 ਸਾਲ) - ਰਣਦੀਪ ਕੌਰ

ਦਸਤਾਰ ਮੁਕਾਬਲੇ:
- (ਉਮਰ 14-16 ਸਾਲ) - ਮਨਕੀਰਤ ਸਿੰਘ, (ਉਮਰ 11-13 ਸਾਲ) - ਜਸਕੀਰਤ ਕੌਰ

ਸਿੱਖ ਆਰਟ:
- (ਉਮਰ 5-7 ਸਾਲ) - ਬਿਪਨਦੀਪ ਕੌਰ, (ਉਮਰ 8-10 ਸਾਲ) - ਹਰਕੀਰਤਨ ਸਿੱਧੂ, (ਉਮਰ 11-13 ਸਾਲ) - ਮਨਦੀਪ ਸਿੰਘ, (ਉਮਰ 14-16 ਸਾਲ) - ਸਿਮਰਨ ਕੌਰ ਤੇ ਸਪੈਸ਼ਲ ਇਨਾਮ: ਪ੍ਰਭਪ੍ਰੀਤ ਕੌਰ ਤੇ ਮਨਜਿੰਦਰ ਸਿੰਘ

ਕਵਿਤਾ ਮੁਕਾਬਲੇ:
- (ਉਮਰ 8-10 ਸਾਲ) - ਅਭੀਜੀਤ ਸਿੰਘ, (ਉਮਰ 11-13 ਸਾਲ) - ਅਰਸ਼ਪ੍ਰੀਤ ਸਿੰਘ, (ਉਮਰ 14-16 ਸਾਲ) - ਨਵਨੀਤ ਕੌਰ

ਗੁਰਬਾਣੀ ਉਚਾਰਨ:
- (ਉਮਰ 11-13 ਸਾਲ) - ਰਾਜਕਮਲ ਕੌਰ - (ਉਮਰ 14-16 ਸਾਲ) - ਲਵਜੀਤ ਸਿੰਘ ਵੈਦ, (ਉਮਰ 5-7 ਸਾਲ) - ਹਰਸ਼ਰਨ ਕੌਰ, (ਉਮਰ 8-10 ਸਾਲ) - ਸੁਖਲੀਨ ਕੌਰ

ਤਬਲੇ ਦੀ ਸੇਵਾ: ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਕਰਨ ਸਿੰਘ, ਪ੍ਰਭਜੋਤ ਸਿੰਘ, ਸਰਤਾਜ ਸਿੰਘ, ਹਰਮਨ ਕੌਰ, ਸੋਹੇਲਜੀਤ ਸਿੰਘ, ਇਕਬਾਲ ਸਿੰਘ, ਹਰਸ਼ਰਨ ਕੌਰ, ਕਰਮਵੀਰ ਸਿੰਘ, ਹਰਜੋਤ ਸਿੰਘ ਤੇ ਫਤਿਹਜੀਤ ਸਿੰਘ ਨੇ ਨਿਭਾਈ ਜਿਨ੍ਹਾਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅੱਜ ਮਨਾਏ ਗਏ ‘ਸਿੱਖ ਚਿਲਡਰਨ ਡੇਅ’ ਦੀ ਆਰੰਭਤਾ ਵੇਲੇ ਬਹੁਤ ਹੀ ਸੁੰਦਰ ਪਹਿਰਾਵਿਆਂ ਵਿਚ ਸਜੇ ਬੱਚੇ ਇਕ ਸਾਂਝੀ ਤਸਵੀਰ ਖਿਚਵਾਉਂਦੇ ਹੋਏ। ਤਸਵੀਰ: ਹ.ਸ. ਬਸਿਆਲਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top