Share on Facebook

Main News Page

ਕੀ ਮੈਂ ਸਿੱਖ ਹਾਂ?
-
ਵਰਿੰਦਰ ਸਿੰਘ

ਸ਼ਬਦ ਗੁਰੂ ਨੂੰ ਛੱਡਕੇ ਦੇਹਧਾਰੀਆਂ ਨੂੰ ਗੁਰੂ ਬਣਾਇਆ, ਕੀ ਮੈਂ ਸਿੱਖ ਹਾਂ ?

ਮੜੀ ਮਸਾਣੀ ਮੰਦਰੀਂ ਜਾ ਕੇ ਵੀ ਸਿਰ ਨਵਾਇਆ, ਕੀ ਮੈਂ ਸਿੱਖ ਹਾਂ ?

ਵੀਰਵਾਰ ਨੂੰ ਗੁਗੇ ਪੀਰ ਦੇ ਜਾ ਕੇ ਦੀਵਾ ਜਗਾਇਆ, ਕੀ ਮੈਂ ਸਿੱਖ ਹਾਂ ?

ਹਰ ਬ੍ਰਾਹਮਣੀ ਕਰਮਕਾਂਡ ਨੂੰ ਮੈਂ ਰੱਜ ਕੇ ਨਿਭਾਇਆ, ਕੀ ਮੈਂ ਸਿੱਖ ਹਾਂ ?

ਟੱਲੀਆਂ ਖੜਕਾਈਆਂ, ਸ਼ੰਖ ਵਜਾਏ, ਜੋਤਾਂ ਨੂੰ ਜਗਾਇਆ, ਕੀ ਮੈਂ ਸਿੱਖ ਹਾਂ ?

ਲੰਗਰ ਲਵਾਏ, ਪਾਠ ਕਰਵਾਏ ,ਪਰ ਬਾਣੀ ਨੂੰ ਕਦੇ ਹੱਥ ਨਾ ਲਾਇਆ, ਕੀ ਮੈਂ ਸਿੱਖ ਹਾਂ ?

ਝੂਠੀਆਂ ਕਹਾਣੀਆਂ ਸੁਣ ਕੇ ਸਿਰ ਹਿਲਾਏ, ਪਰ ਇਤਹਾਸ ਆਪਣੇ ਨੂੰ ਭੁਲਾਇਆ, ਕੀ ਮੈਂ ਸਿੱਖ ਹਾਂ ?

ਗੁਰੂ ਦੀ ਗਲ ਨੂੰ ਮਨੰਣ ਦੀ ਥਾਂ, ਗੁਰੂ ਦੇ ਉਤੇ ਹੀ ਸਵਾਲ ਉਠਾਇਆ, ਕੀ ਮੈਂ ਸਿੱਖ ਹਾਂ ?

ਗੁਰੂ ਗਰੰਥ ਸਾਹਿਬ ਦੇ ਬਰਾਬਰ ਰੱਖੀ ਕੂੜ ਕਿਤਾਬ ਨੂੰ ਵੀ ਸਿਰ ਝੁਕਾਇਆ, ਕੀ ਮੈਂ ਸਿੱਖ ਹਾਂ ?

ਗੁਰੂ ਗਰੰਥ ਦੀ ਹਜੂਰੀ ਵਿਚ ਬੈਠਕੇ, ਲੋਕਾਂ ਨੂੰ ਮਿਰਜਾ ਤੇ ਰਾਂਝਾ ਸੁਣਾਇਆ, ਕੀ ਮੈਂ ਸਿੱਖ ਹਾਂ ?

ਸੱਚੇ ਬੰਦਿਆਂ ਨੂੰ ਪੰਥ ਵਿਚੋਂ ਛੇਕਿਆ ਅਤੇ ਝੂਠਿਆਂ ਨੂੰ ਸਿਰ ਤੇ ਬਠਾਇਆ, ਕੀ ਮੈਂ ਸਿੱਖ ਹਾਂ ?

ਕਦੇ ਸਮਾਂ ਲਗੇ ਤਾਂ ਜ਼ਰੂਰ ਸੋਚਣਾ, ਕੀ ਇਹ ਓਹੀ ਪੰਥ ਹੈ ਜਿਹੜਾ ਮੇਰੇ ਗੁਰੂ ਸੀ ਚਲਾਇਆ, ਤੇ ਕੀ ਮੈਂ ਸਿੱਖ ਹਾਂ ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top