Share on Facebook

Main News Page

ਜਨਰਲ ਬਰਾੜ 'ਤੇ ਹੋਏ ਹਮਲੇ ਦਾ ਮਾਮਲਾ ਸ਼ੱਕੀ ਜਿਹਾ ਜਾਪ ਰਿਹਾ ਹੈ
- ਗੁਰਤੇਜ ਸਿੰਘ

ਚੰਡੀਗੜ੍ਹ - ਪੰਥਕ ਚਿੰਤਕ ਗੁਰਤੇਜ ਸਿੰਘ ਆਈ ਏ ਐਸ ਨੇ ਜਨਰਲ ਬਰਾੜ 'ਤੇ ਹੋਏ ਹਮਲੇ ਬਾਰੇ ਕਿਹਾ ਕਿ ਮਾਮਲਾ ਸ਼ੱਕੀ ਜਿਹਾ ਜਾਪ ਰਿਹਾ ਹੈ। ਜਰਨਲ ਬਰਾੜ ਦੇ ਦੱਸਣ ਮੁਤਾਬਕ ਚਾਰ ਹਮਲਾਵਰਾਂ ਨਾਲ ਇਕ ਬੁੱਢਾ ਵਿਅਕਤੀ ਕਿਵੇਂ ਲੜ ਸਕਦਾ ਹੈ। ਜਿਹੜਾ ਫ਼ੌਜੀ ਅਫ਼ਸਰ ਆਪਣੇ ਪਰਿਵਾਰ ਸਮੇਤ ਫ਼ੌਜੀ ਛਾਉਣੀਆਂ ਵਿੱਚ ਜੈਡ ਸੁਰੱਖਿਆ ਅਧੀਨ ਰਹਿੰਦਾ ਹੈ, ਜੇ ਉਹ ਵਿਦੇਸ਼ ਗਿਆ ਹੈ ਤਾਂ ਉਸ ਦੀ ਆਮਦ ਦਾ ਪਤਾ ਏਨੀ ਛੇਤੀ ਨਹੀਂ ਲਗ ਸਕਦਾ। ਦੂਸਰਾ ਕਥਿਤ ਹਮਲੇ ਸਮੇਂ ਉਸ ਦਾ ਇਕੱਲਿਆ ਹੋਟਲ ਵਿੱਚ ਘੁੰਮਣਾ ਫਿਰਨਾ ਸ਼ੱਕੀ ਜਾਪਦਾ ਹੈ। ਜੇ ਚਾਰ ਵਿਅਕਤੀ ਬਰਾੜ 'ਤੇ ਹਮਲੇ ਕਰਦੇ ਹਨ ਤਾਂ ਉਸ ਨੇ ਮਾਮੂਲੀ ਜਖ਼ਮੀ ਨਹੀਂ ਸੀ ਹੋਣਾ। ਹਮਲੇ ਤੋਂ ਬਾਅਦ ਤਿੰਨ ਮਿੰਟਾਂ 'ਚ ਪੁਲੀਸ ਦਾ ਪੁੱਜਣਾ ਤੇ ਹਮਲਾਵਰਾਂ ਦਾ ਬਚ ਨਿਕਲਣਾ, ਸਾਰਾ ਮਾਮਲਾ ਸ਼ੱਕੀ ਜਿਹਾ ਜਾਪਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇੰਗਲੈਂਡ ਦੀ ਪੁਲੀਸ ਬਹੁਤ ਮਜ਼ਬੂਤ ਤੇ ਇਨਸਾਫ਼ ਪਸੰਦ ਹੈ, ਉਹ ਇਸ ਘਟਨਾ ਦੀ ਤਹਿ ਤੱਕ ਜ਼ਰੂਰ ਪੁੱਜ ਜਾਵੇਗੀ। ਜਨਰਲ ਬਰਾੜ ਬਾਰੇ ਉਨ੍ਹਾਂ ਕਿਹਾ ਕਿ ਉਹ ਜ਼ਾਲਮ ਨਿਰਦੇਈ ਤੇ ਬੁੱਚੜ ਹੈ, ਉਸ ਨੇ ਇੰਦਰਾ ਗਾਂਧੀ ਦਾ ਗ਼ੈਰ ਕਾਨੂੰਨ ਹੁਕਮ ਮੰਨ ਕੇ ਤੋਪਾਂ, ਟੈਂਕਾਂ ਰਾਹੀਂ 5 ਏਕੜ 'ਚ ਘਿਰੇ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਵਹਿਸ਼ੀਆਨਾ ਕਤਲੇਆਮ ਕੀਤਾ। ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਉਡਾਇਆ ਗਿਆ, ਤਸ਼ੱਦਦ ਕੀਤਾ ਗਿਆ, ਜਾਣ ਬੁੱਝ ਕੇ ਸਿੱਖ ਲਾਇਬਰੇਰੀ ਫੂਕ ਦਿੱਤੀ ਗਈ ਅਤੇ ਸਿੱਖ ਵਿਰਾਸਤ 'ਤੇ ਡਾਕਾ ਮਾਰਿਆ ਗਿਆ, ਜਿਸ ਦਾ ਸਮਾਨ ਹਾਲੇ ਤੱਕ ਨਹੀਂ ਦਿੱਤਾ ਗਿਆ। ਇਹ ਪਹਿਲਾਂ ਸਮਾਂ ਹੈ ਕਿ ਬੁੱਧ ਧਰਮ ਤੋਂ ਬਾਅਦ ਸਿੱਖ ਧਰਮ 'ਤੇ ਇਹ ਹਮਲਾ ਹੋਇਆ, ਜਿਸ ਦਾ ਜ਼ਿੰਮੇਵਾਰ ਇਹ ਬਰਾੜ ਹੀ ਸੀ। ਜੇਕਰ ਉਹ ਕਾਨੂੰਨ ਅਤੇ ਇਨਸਾਫ ਨੂੰ ਮੰਨਣ ਵਾਲਾ ਵਿਅਕਤੀ ਹੁੰਦਾ ਤਾਂ ਉਹ ਫ਼ੌਜੀ ਅਫ਼ਸਰ ਸਿਨਹਾ ਵਾਂਗ ਇੰਦਰਾ ਨੂੰ ਹਮਲਾ ਨਾ ਕਰਨ ਦਾ ਜੁਆਬ ਦੇ ਸਕਦਾ ਸੀ।

ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਬਣਾਉਣਾ ਸਿੱਖਾਂ ਦਾ ਜਮਹੂਰੀ ਅਧਿਕਾਰ ਹੈ। ਇਸ ਨੂੰ ਆਰ ਐਸ ਐਸ, ਕਾਂਗਰਸ, ਕੈਪਟਨ ਜਾਂ ਬਰਾੜ ਵਰਗੇ ਲੋਕ ਕਿਵੇਂ ਰੋਕ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top