Share on Facebook

Main News Page

ਵਿਰਾਸਤ ਰੇਡਿਉ ਦੇ ਪ੍ਰੋਗਰਾਮ ਵਿੱਚ ਹੋਇਆ ਵਾਧਾ
ਗੁਰਬਾਣੀ ਦੇ ਚਾਨਣ ਨੂੰ ਫੈਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ: ਬਲਜਿੰਦਰ ਸਿੰਘ ਟੰਬਰ

ਟੋਰਾਂਟੋ: ਪਿਛਲੇ ਲੰਮੇ ਸਮੇਂ ਤੋਂ ਸੱਭ ਤੋਂ ਵੱਧ ਸੁਣੇ ਜਾਣ ਵਾਲੇ 1430 ਏ.ਐੱਮ. ਡਾਇਲ ਤੇ ਰੇਡੀਉ ਵਿਰਾਸਤ ਨੇ ਆਪਣੇ ਪ੍ਰੋਗਰਾਮਾਂ ਵਿੱਚ ਹੋਰ ਵੀ ਵਾਧਾ ਦਰਜ ਕਰ ਦਿੱਤਾ ਹੈ । ਰੇਡੀਉੇ ਦੇ ਸੰਚਾਲਕ ਸ. ਬਲਜਿੰਦਰ ਸਿੰਘ ਟੰਬਰ ਨੇ ਅੱਜ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਸਰੋਤਿਆਂ ਲਈ ਵਿਸ਼ੇਸ਼ ਤੌਰ ਤੇ ਗੁਰਬਾਣੀ ਦੀ ਸਰਲ ਸ਼ੁੱਧ ਵਿਆਖਿਆ 1 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਗੁਰਬਾਣੀ ਦੇ ਚਾਨਜ਼ ਨੂੰ ਲੋਕਾਈ ਤੱਕ ਪਹੁੰਚਣ ਦਾ ਹਰ ਸੰਬਵ ਯਤਨ ਕੀਤਾ ਜਾ ਸਕੇ।

ਉਹਨਾਂ ਦੱਸਿਆ ਕਿ ਰੋਜ਼ਾਨਾ 20 ਮਿੰਟ ਲਈ ਭਾਰਤ ਤੋਂ ਰੇਡਿਉ ਵਿਰਾਸਤ ਟੀਮ ਦੇ ਮੈਂਬਰ ਸਿੱਖ ਨੌਜਵਾਨ ਸ. ਇਕਵਾਕ ਸਿੰਘ ਪੱਟੀ ਗੁਰਬਾਣੀ ਵਿੱਚੋਂ ਪੰਜਵੇਂ ਪਾਤਸ਼ਾਹ ਦੇ ਚੌਣੀਂਦਾ ਸ਼ਬਦਾਂ ਦੀ ਵਿਆਖਿਆ ਲੈ ਕੇ ਆਇਆ ਕਰਨਗੇ, ਜੋ ਅੱਗੇ ਜਾ ਕੇ ਹੋਰ ਵੀ ਵੱਖ-ਵੱਖ ਬਾਣੀਆਂ ਦੀ ਵਿਆਖਿਆ ਵੀ ਸ਼ੁਰੂ ਕੀਤੀ ਜਾਵੇਗੀ । ਇਸਦੇ ਨਾਲ ਹੀ ਹਰ ਸੋਮਵਾਰ ਸਿੱਖ ਇਤਿਹਾਸ ਦੇ ਕਿਸੇ ਮਹਾਨ ਗੁਰਸਿੱਖ ਬਾਰੇ ਵਿਸ਼ੇਸ਼ ਰਿਪੋਰਟ, ਮੰਗਲਵਾਰ ਗਰਦੁਆਰਾ ਸਹਿਬਾਨਾਂ ਦੇ ਇਤਿਹਾਸ ਤੇ ਨਜ਼ਰ ਮਾਰਦੀ ਵਿਸ਼ੇਸ਼ ਰਿਪੋਰਟ ਅਤੇ ਹਰ ਬੁੱਧਵਾਰ ਵਿਸਰ ਰਹੇ ਪੰਜਾਬੀ ਸੱਭਿਆਚਾਰ ਦੇ ਸਬੰਧ ਵਿੱਚ ਜਾਣਕਾਰੀ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਜਾਇਆ ਕਰੇਗੀ।

ਇਸ ਤੋਂ ਇਲਾਵਾ ਹਰ ਵੀਰਵਾਰ ਹੋਣ ਵਾਲੀਆਂ ਛੋਟੀਆਂ ਵੱਡੀਆ ਬਿਮਾਰੀਆਂ ਦੇ ਇਲਾਜ ਲਈ ਮੰਨੇ ਪ੍ਰਮੰਨੇ ਡਾਕਟਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਜਾਇਆ ਕਰੇਗੀ। ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਹੁਕਮਨਾਮੇ ਦੀ ਵਿਆਖਿਆ ਅਤੇ ਰੋਜ਼ਾਨਾ ਦਾ ਸਿੱਖ ਇਤਿਹਾਸ ਸਮੇਤ ਬਾਕੀ ਪ੍ਰੋਗਰਾਮ ਪਹਿਲਾਂ ਦੀ ਤਰਹਾਂ ਹੀ ਚੱਲਦੇ ਰਹਿਣਗੇ। ਇਸ ਮੌਕੇ ਰੇਡੀਉ ਟੀਮ ਦੇ ਸਰਗਰਮ ਮੈਂਬਰ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਬਾਬੇ ਨਾਨਕ ਦੀ ਬਾਣੀ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਣ ਹਿੱਤ ਹਰ ਸੰਭਵ ਕੋਸ਼ਿਸ਼ ਭਵਿੱਖ ਵਿੱਚ ਕਰਦੇ ਰਹਾਂਗੇ। ਸ. ਪੱਟੀ ਨੇ ਸਰੋਤਿਆਂ ਵੱਲੋਂ ਮਿਲ ਰਹੇ ਪਿਆਰ ਅਤੇ ਭਰਵੇਂ ਹੁੰਗਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਰੋਤੇ ਆਪਣੇ ਰੇਡੀਉ ਸਬੰਧੀ ਹਰ ਤਰ੍ਹਾਂ ਦਦਾ ਉਸਾਰੂ ਵਿਚਾਰ ਸਾਨੂੰ ਭੇਜਣ ਅਸੀਂ ਜੀ ਆਇਆਂ ਕਹਾਂਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top