Share on Facebook

Main News Page

ਟਕਸਾਲੀਆਂ ਦੀ ਗੁੰਡਾਗਰਦੀ
- ਖ਼ਾਲਸਾ ਨਿਊਜ਼ ਟੀਮ

ਡੰਗਰ ਡਾ. ਗੁਰਜਿੰਦਰ ਸਿੰਘ, ਮੁੱਖੀ ਸਿੱਖ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਨਿਹੰਗ ਅਜੀਤ ਸਿੰਘ ਪਿੰਡ ਢੋਟੀਆਂ ਦੀ ਕੁੱਟਮਾਰ

 

 

ਕੀ ਇਹ ਸਹੀ ਹੋ ਰਿਹਾ ਹੈ, ਕੀ ਇਸ ਤਰ੍ਹਾਂ ਸੁਧਾਰ ਹੋ ਸਕਦਾ ਹੈ? ਇਹ ਸਹੀ ਹੈ ਕਿ ਸਿੱਖ ਵਾਸਤੇ ਸ਼ਰਾਬ ਦਾ ਸੇਵਨ ਸਿੱਖੀ ਵਿਰੁੱਧ ਹੈ, ਤੇ ਉਹ ਵੀ ਇੱਕ ਅੰਮ੍ਰਿਤਧਾਰੀ ਵਲੋਂ। ਪਰ ਜਿਸ ਤਰ੍ਹਾਂ ਦਾ ਜੀਵਨ ਇਹ ਨਿਹੰਗ ਜੀਂਦੇ ਹਨ, ੳਸ ਵਿੱਚ ਸ਼ਰਾਬ ਤੋਂ ਇਲਾਵਾ ਭੰਗ ਆਦਿ ਦਾ ਸੇਵਨ ਆਮ ਜਿਹੀ ਗੱਲ ਹੈ। ਪਰ ਹੈ ਇਹ ਸਿੱਖੀ ਵਿਰੁੱਧ। ਇਨ੍ਹਾਂ ਵਿਹਲੜ ਅਤੇ ਭੰਗ ਪੀਣੇ ਨਿਹੰਗਾਂ ਨੇ ਪਹਿਲਾਂ ਹੀ ਸਿੱਖੀ ਦਾ ਬੜਾ ਜਲੂਸ ਕਢਿਆ ਹੋਇਆ ਹੈ, ਤੇ ਬਾਕੀ ਰਹਿੰਦੀ ਕਸਰ ਇਹ ਅਕਲੋਂ ਖਾਲੀ ਟਕਸਾਲੀ ਕੱਢ ਦੇਣਗੇ।

ਅੰਮ੍ਰਿਤਧਾਰੀ ਸੁਧਾਰ ਲਹਿਰ ਦੇ ਨਾਂ 'ਤੇ ਇਹ ਗੁੰਡਾਗਰਦੀ ਕੀ ਸਹੀ ਹੈ? ਇਕ ਪੁਲਿਸਵਾਲੇ ਵਲੋਂ ਇੱਕ ਸਿੱਖ ਦੀ ਦਸਤਾਰ ਉਤਾਰੀ ਜਾਵੇ ਤਾਂ, ਹੋ ਹੱਲਾ ਮੱਚਦਾ ਹੈ, ਪਰ ਇੱਥੇ ਕੀ ਹੋ ਰਿਹਾ ਹੈ, ਇਕ ਬਾਹਰੋਂ ਦਿੱਖਣ ਵਾਲੇ ਸਿੱਖ ਵਲੋਂ ਦੂਜੇ ਰਾਹੋਂ ਭਟਕੇ ਸਿੱਖ ਦੀ ਮਿੱਟੀ ਪਲੀਤ ਕਰਨਾ ਕਿਥੋਂ ਤੱਕ ਜਾਇਜ਼ ਹੈ। ਸਮਝਾਉਣ ਦਾ ਤਰੀਕੇ ਹੋਰ ਵੀ ਹਨ, ਜ਼ੋਰ ਜ਼ਬਰਦਸਤੀ ਨਾਲ ਗਰੀਬ ਮਾਰ ਤਾਂ ਹੋ ਸਕਦੀ ਹੈ, ਸੁਧਾਰ ਦੀ ਉਮੀਦ ਬਹੁਤ ਘੱਟ ਹੈ।

ਕੀ ਇਹ ਬਦਮਾਸ਼ੀ, ਇਹ ਅਖੌਤੀ ਟਕਸਾਲੀ ਆਪਣੇ ਟਕਸਾਲੀ ਜਥੇ ਦੇ ਹਰਨਾਮ ਧੁੰਮੇ 'ਤੇ ਵੀ ਚਲਾ ਸਕਦਾ ਹੈ, ਜਿਹੜਾ, ਸਿੱਖੀ ਦਾ ਬੇੜਾ ਗਰਕ ਕਰ ਰਿਹਾ ਹੈ, ਉਨ੍ਹਾਂ ਅਕਾਲੀਆਂ 'ਤੇ ਚਲਾ ਸਕਦਾ ਹੈ, ਜਿਹੜੇ ਵੋਟਾਂ ਖਾਤਿਰ ਸ਼ਰਾਬਾਂ ਵੰਡਦੇ ਨੇ, ਜਿਨ੍ਹਾਂ ਦੇ ਪੈਰਾਂ ਥੱਲੇ ਟਕਸਾਲੀਆਂ ਦਾ ਆਗੂ ਬਹਿੰਦਾ ਹੈ।

ਗੁੰਡਾਗਰਦੀ ਨਾਲ ਕਦੇ ਵੀ ਸੁਧਾਰ ਨਹੀਂ ਹੋਇਆ। ਸਿੱਖ ਸੰਘਰਸ਼ ਦੌਰਾਨ ਵੀ ਇਸੀ ਬਦਮਾਸ਼ੀ ਨੇ ਕੰਮ ਖਰਾਬ ਕੀਤਾ। ਲੋਕਾਂ ਦੇ ਵਿਆਹਾਂ ਦੀਆਂ 'ਚ ਬਰਾਤਾਂ ਨੂੰ ਗੋਲੀਆਂ ਨਾਲ ਭੁਨਣਾਂ, ਉਨ੍ਹਾਂ ਦੇ ਬਣੇ ਬਣਾਏ ਟੈਂਟ ਢਾਹੁਣੇ, ਲੋਕਾਂ ਦੀਆਂ ਧੀਆਂ ਭੈਣਾਂ ਦੀ ਬੇਇਜ਼ਤੀ ਕਰਨਾ, ਭਾਂਵੇਂ ਇਹ ਸਾਰੇ ਕੰਮ ਉਨ੍ਹਾਂ ਲੋਕਾਂ ਨੇ ਕੀਤੇ ਜਿਨ੍ਹਾਂ ਦਾ ਸਿੱਖ ਸੰਘਰਸ਼ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਪਰ ਬਹਿਤੀ ਗੰਗਾ 'ਚ ਹੱਥ ਧੋਣ ਵਾਲੀ ਗੱਲ ਸੀ। ਪਰ ਲੋਕਾਂ ਦੀ ਹਮਦਰਦੀ, ਲੋਕਾਂ ਦਾ ਵਿਸ਼ਵਾਸ ਗਵਾ ਲਿਆ।

ਗੁੰਡਾਗਰਦੀ ਨਾਲ ਕੋਈ ਵੀ ਠੋਸ ਸੁਧਾਰ ਹੋਣਾ ਨਾਮੁਮਕਿਨ ਹੈ। ਜੇ ਜ਼ੋਰ ਹੈ ਤਾਂ ਬਾਦਲ ਦੀ ਧੌਣ ਫੜੋ, ਜਥੇਦਾਰਾਂ ਦੀ ਧੌਣ ਫੜੋ, ਗੁਰਦੁਆਰਿਆਂ 'ਚ ਸ਼ਰਾਬਾਂ, ਅਫੀਮ, ਭੰਗ ਦੇ ਭੋਗ ਲਾਉਣ ਵਾਲਿਆਂ ਦੀ ਧੌਣ ਫੜੋ, ਐਂਵੇਂ ਗਰੀਬ ਮਾਰ ਨਾ ਕਰੋ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top