Share on Facebook

Main News Page

ਗਿਆਨੀ ਸੰਤ ਸਿੰਘ ਪਾਰਸ ਵਲੋਂ ਸਪਸ਼ਟੀਕਰਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ ਖਾਲਸਾ ਜੀ

ਦਾਸ ਸੰਤ ਸਿੰਘ ਪਾਰਸ ਤੁਹਾਡੀ ਉਚੀ ਅਤੇ ਸੁਚੀ ਸੋਚ ਲਈ ਤੁਹਾਨੂੰ ਦਾਦ ਦਿੰਦਾ ਹੈ, ਇਕ ਗੁਰ ਸਿੱਖ ਦਾ ਇਹ ਫਰਜ ਵੀ ਹੈ ਕੇ ਉਹ ਦੂਸਰੇ ਗੁਰ ਸਿਖ ਨੂੰ ਸੁਚੇਤ ਕਰੇ। ਮੈਂ ਤੁਹਾਡੇ ਵਲੋਂ ਵਰਤੀ ਹੋਈ ਸ਼ਬਦਾਵਲੀ ਲਈ ਨਰਾਜ ਨਹੀਂ, ਪਰ ਮੈਂ ਇਹ ਦਸਣ ਤੋਂ ਗੁਰਜ ਨਹੀਂ ਕਰਾਂਗਾ, ਕੇ ਮੇਰਾ ਸਿਰ ਸਿਰਫ ਤੇ ਸਿਰਫ ਗੁਰੂ ਗਰੰਥ ਸਾਹਿਬ ਅਗੇ ਹੀ ਝੁਕਦਾ ਹੈ, ਕਿਸੇ ਵਿਅਕਤੀ ਅਗੇ ਨਹੀਂ। ਕਿਸੇ ਵਿਅਕਤੀ ਦੇ ਨਾਲ ਸਧਾਰਨ ਅਵਸਥਾ ਵਿਚ ਖੜੇ ਹੋ ਜਾਣ ਨਾਲ ਕੋਈ ਉਸਦਾ ਭਗਤ ਨਹੀਂ ਬਣਦਾ। ਦਿਨੇ ਰਾਤ ਪਾਖੰਡੀ ਸਾਧਾਂ ਦੇ ਵਿਰੁਧ ਬੇ ਪਰਵਾਹ ਹੋ ਕੇ ਬੋਲਣ ਵਾਲੇ ਪਾਰਸ ਦੀ ਜਿੰਦਗੀ ਦੇ ਇੱਕ ਪਲ ਦੀ ਇਸ ਘਟਨਾ ਨਾਲ, ਜੇ ਕਰ ਤੁਹਾਡੇ ਦਿਲ ਨੂੰ ਕੋਈ ਵੀ ਠੇਸ ਪਹੁੰਚੀ ਹੈ ਜਾਂ ਸਿੱਖੀ ਸਿਧਾਤਾਂ ਦੀ ਕੋਈ ਅਣਗਿਹਲੀ ਹੋਈ ਹੈ, ਤਾਂ ਦਾਸ ਸਿੱਖ ਸੰਗਤ ਕੋਲੋਂ ਖਿਮਾਂ ਦਾ ਜਾਚਕ ਹੈ।

ਉਮੀਦ ਕਰਦਾ ਹਾਂ ਕੇ ਆਪ ਆਪਣੀ ਸੋਚ ਦੇ ਪਿਹਰੇ ਨੂੰ ਕਦੀ ਵੀ ਢਿਲਾ ਨਹੀਂ ਪੈਣ ਦਿਉਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ


ਟਿੱਪਣੀ

ਪਾਰਸ ਜੀ,

ਸਭ ਤੋਂ ਪਹਿਲਾਂ ਆਪ ਜੀ ਵਲੋਂ ਹਲੀਮੀ ਭਰੇ ਜਵਾਬ ਦਾ ਧੰਨਵਾਦ। ਬਹੁਤ ਘੱਟ ਲੋਕ ਹੁੰਦੇ ਹਨ, ਜਿਹੜੇ ਕਿਸੇ ਦੇ ਸਖ਼ਤ ਲਫਜ਼ਾਂ ਦਾ ਜਵਾਬ ਵੀ ਹਲੀਮੀ ਨਾਲ ਦਿੰਦੇ ਹਨ, ਇਹ ਗੱਲ ਆਪ ਜੀ ਤੋਂ ਸਿੱਖਣ ਵਾਲੀ ਹੈ।

ਜੇ ਆਪ ਜੀ ਕਿਸੇ ਸਾਧ ਜਾਂ ਡੇਰੇਦਾਰ ਨਾਲ ਸੰਬੰਧਿਤ ਨਹੀਂ ਤਾਂ, ਉਨ੍ਹਾਂ ਦੇ ਮੇਲਿਆਂ 'ਤੇ ਜਾਣ ਦੀ ਕੀ ਮਜਬੂਰੀ ਹੈ? ਲੋਪੋਂ ਵਾਲੇ ਸਾਧ ਦਾ ਆਪਜੀ ਦੇ ਘਰ ਆਉਣਾ, ਸ਼ੰਕਾ ਖੜੀ ਕਰਦਾ ਹੈ। ਜੇ ਆਪ ਜੀ ਸੱਚੇ ਮਨ ਨਾਲ ਗੁਰੂ ਨੂੰ ਸਮਰਪਿਤ ਹੋ, ਆਪਣੇ ਆਪ ਨੂੰ ਜਾਗਰੂਕ ਸਿੱਖ ਕਹਾਉਂਦੇ ਹੋ, ਤਾਂ ਆਉ ਅੱਜ ਤੋਂ ਤੌਬਾ ਕਰੋ, ਕਿ ਕਿਸੇ ਸਾਧ, ਬਾਬੇ, ਭਾਂਵੇਂ ਉਸਦਾ ਡੇਰਾ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕਿਸੇ ਅਖੌਤੀ ਜਥੇਦਾਰ, ਲੀਡਰ ਦੀ ਖੁਸ਼ਾਮਦ ਨਹੀਂ ਕਰੋਗੇ, ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ 'ਤੇ ਚਲੋਗੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top