ਮਾਝੇ ਦੇ ਪਿੰਡ ਵੇਈ ਪੁੰਈ ਵਿਖੇ ਡੇਰਾ ਚਲਾ ਰਹੇ
ਬਾਬਾ ਜੀਵਨ ਸਿੰਘ ਬਗੀਚੀ ਵਾਲਾ ਜਿਸ ਦੇ ਡੇਰੇ ਵਿਚੋ ਅੱਜ ਤੋ ਕੁਝ ਸਮਾਂ ਪਹਿਲਾਂ ਅਸ਼ਲੀਲ
ਸਮੱਗਰੀ ਮਿਲੀ ਸੀ।ਤੇ ਇਹ ਵੀਡੀਉ ਯੂ ਟਿਊਬ ਤੇ ਵੀ ਪਈ ਹੋਈ ਹੈ। ਇਸ ਬਾਬੇ ਦਾ ਸਮਾਗਮ ਪਿੰਡ
ਜੌਹਲ ਢਾਏ ਵਾਲਾ ਵਿਖੇ ਮਿਤੀ 29 ਅਤੇ 30 ਸਤੰਬਰ ਨੂੰ ਹੋਣਾ ਸੀ।
ਜਿਸ ਦੇ ਕੇ ਇਸ਼ਿਤਿਹਾਰ ਵੀ ਬਣ ਕੇ ਛਪ ਚੁੱਕੇ ਸਨ,
ਪਰ ਬਿਲਕੁਲ ਮੌਕੇ 'ਤੇ ਆ ਕੇ ਗੁਰੁ ਘਰਾਂ ਦੇ
ਪ੍ਰਬੰਧਕਾਂ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਬਾਬੇ ਦਾ ਪ੍ਰੋਗਰਾਮ ਕੈਸਲ ਕਰਵਾ ਦਿੱਤਾ।
ਦਰਅਸਲ ਹੋਇਆ ਇਸ ਤਰਾਂ ਕਿ ਇਸ ਇਲਾਕੇ ਦੇ ਜਾਗਰੂਕ
ਗੁਰਸਿਖ ਵੀਰਾਂ ਭਾਈ ਗੁਰਦੇਵ ਸਿੰਘ ਮੁੰਡਾ ਪਿੰਡ ਤੇ ਸਰਬਜੀਤ ਸਿੰਘ ਜੀ ਢੋਟੀਆਂ ਨੇ ਜਦੋ
ਗੁਰੁ ਘਰ ਵਿਚ ਚੱਲਦੀ ਗੁਰਮਤ ਕਲਾਸ ਜੋ (ਮਾਝਾ ਸਿੱਖ ਚੇਤਨਾ ਲਹਿਰ ਅਧੀਨ ਚੱਲ ਰਹੀ ਹੈ) ਇਸ
ਕਲਾਸ ਦੇ ਨੌਜਵਾਂਨਾਂ ਨੂੰ ਬਾਬੇ ਦੀ ਅਸਲੀਅਤ ਦੱਸੀ ਤਾਂ ਇੰਨਾਂ ਜਾਗਰੂਕ ਨੌਜਵਾਨਾਂ ਨੇ
ਪ੍ਰਬੰਧਕਾਂ ਨੂੰ ਇਸ ਸਾਧ ਦੀ ਸਾਰੀ ਅਸਲੀਅਤ ਦੱਸੀ ਤਾਂ ਪ੍ਰਬੰਧਕਾਂ ਨੇ ਉਸੇ ਵੇਲੇ ਹੀ ਇਹ
ਸਾਰਾ ਪ੍ਰੋਗਰਾਮ ਕੈਸਲ ਕਰ ਦਿੱਤਾ। ਬਾਬੇ ਨੇ ਫੋਨ ਤੇ ਆਪਣੀ
ਸਫਾਈ ਦੇਣ ਦਾ ਯਤਨ ਵੀ ਕੀਤਾ ਪਰ ਜਾਗਰੂਕ ਵੀਰਾਂ ਨੇ ਬਾਬੇ ਦੀ ਇਕ ਨਹੀ ਸੁਣੀ। |