Share on Facebook

Main News Page

ਸੰਤ ਸਿੰਘ ਪਾਰਸ ਵਰਗੇ ਨਕਲੀ ਸਿੱਖ ਪ੍ਰਚਾਰਕਾਂ ਦਾ ਸੱਚ - "ਇਹ ਸਾਧ ਭਗਤ ਹਨ, ਸਿੱਖ ਪ੍ਰਚਾਰਕ ਨਹੀਂ"
-
ਮਨਜਿੰਦਰ ਸਿੰਘ ਮੁਲਾਂਪੁਰ

ਸੰਤ ਸਿੰਘ ਪਾਰਸ (ਸੰਘ ਪਾੜ-ਪਾੜ ਸਿੱਖਾਂ ਦੀਆ ਸਟੇਜਾਂ ਤੇ ਕਿਲਣ ਵਾਲਾ ਢਾਡੀ) ਅਖੌਤੀ ਸਾਧ ਸੁਆਮੀ ਜਗਜੀਤ ਲੋਪੋਂ ਦਾ ਚਾਟੜਾ ਹੈ ਤੇ ਆਪਣੇ ਨਵੇਂ ਘਰ ਵਿੱਚ ਇਸਦੇ ਚਰਨ ਪਵਾਉਂਦਾ ਹੈ । ਜਾਗੋ! ਸਿੱਖ ਵੀਰੋ ਤੇ ਇਹਨਾਂ ਨਕਲੀ ਸਿੱਖ ਪ੍ਰਚਾਰਕਾਂ ਤੋਂ ਬਚੋ, ਨਹੀਂ ਤਾਂ ਸਾਡੀਆਂ ਅਗਲੀਆ ਨਸਲਾਂ ਵੀ ਹਵਨ ਕਰਨਗੀਆਂ। ਅਖੌਤੀ ਸਾਧ ਸੁਆਮੀ ਜਗਜੀਤ ਲੋਪੋਂ, ਇਹ ਆਪਣੇ ਡੇਰੇ ਵਿੱਚ ਹਵਨ ਕਰਦਾ ਹੈ। ਸਿੱਖੀ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ।

ਦਰਸ਼ਨ ਕਰੋ ਸੰਤ ਸਿੰਘ ਪਾਰਸ (ਅਖੌਤੀ ਸਿੱਖ ਪ੍ਰਚਾਰਕ) ਆਪਣੇ ਘਰ ਵਿੱਚ ਸਾਧ ਦੇ ਨਾਲ ਸ਼ਰਧਾਲੂ ਬਣਕੇ ਖੜਾ ਹੈ। ਇਹ ਅਸਲੀਅਤ ਹੈ ਇਹਨਾਂ ਪ੍ਰਚਾਰਕਾਂ ਦੀ ਜੇ ਅਸੀਂ ਨਾ ਜਾਗੇ ਤਾਂ ੍ਰ.ਸ਼.ਸ਼. ਇਹਨਾਂ ਦੇ ਵਿੱਚ ਦੀ ਸਾਡਾ ਭਗਵਾਂਕਰਨ ਕਰਕੇ ਰਹੇਗੀ। ਇਹੋ ਜਿਹੇ ਨਕਲੀ ਪਰਚਾਰਕਾਂ ਨੂੰ ਗੁਰਦੁਵਾਰਿਆਂ ਦੀਆ ਸਟੇਜਾਂ ਤੇ ਚੜਨੋਂ ਰੋਕੋ ਤੇ ਸਵਾਲ ਪੁੱਛੋ।

ਇਹ ਵੇਖੋ ਇਹ ਲੋਕ ਆਮ ਹੀ ਸਿੱਖੀ ਦੇ ਬਰਾਬਰ ਖੜੇ ਭੂਰੀ ਵਾਲੇ ਤੇ ਨਾਭ ਕੰਵਲ ਸਾਧਾਂ ਦੀਆਂ ਕਬਰਾਂ 'ਤੇ ਨੱਕ ਰਗੜਦੇ ਹਨ ਸਿਰਫ ਪੈਸੇ ਦੀ ਖਾਤਿਰ, ਇਸ ਰਾਜੇ ਨਾਭ ਕੰਵਲ ਦੀ ਸਮਾਧ ਤੇ ਸਾਰੇ ਹੀ ਮਸ਼ਹੂਰ ਢਾਡੀ ਜਾਂਦੇ ਹਨ, ਸ਼੍ਰੋਮਣੀ ਕਮੇਟੀ ਮੇਂਬਰ ਢਾਡੀ ਚਰਨ ਆਲਮਗੀਰ, ਤਰਲੋਚਨ ਭੁਮੱਦੀ, ਚਰਿਤਰਹੀਣ ਤਰਸੇਮ ਮੋਰਾਂਵਾਲੀ.. ਪੈਸੇ ਖਾਤਿਰ ਇਹ ਲੋਕ ਅੱਜ ਸਿਰਫ ਕਲਾਕਾਰ ਬਣ ਗਏ ਹਨ। ਹੈ ਕੋਈ ਦੀਨ ਈਮਾਨ ਇਨ੍ਹਾਂ ਦਾ...???


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top