Share on Facebook

Main News Page

ਪ੍ਰਚਾਰਕਾਂ ਵਾਸਤੇ ਦੋ ਵੱਡੀਆਂ ਪਰੇਸ਼ਾਨੀਆਂ ਤੇ ਤੀਜਾ ਅਜਿਹਾ ਹੱਲ
- ਪਰਮਜੀਤ ਸਿੰਘ ਉਤਰਾਖੰਡ 96901 37080

ਅੱਜ ਅਸੀਂ ਦੁੱਜੇ ਧਰਮ ਦੇ ਪ੍ਰਚਾਰਕਾਂ ਨੂੰ ਅਤੇ ਉਨ੍ਹਾਂ ਵੱਲੋਂ ਮਿਹਨਤ ਦੇ ਨਤੀਜਿਆਂ ਨੂੰ ਵੇਖ ਕੇ ਇਹ ਤਾਂ ਚਾਹੁੰਦੇ ਹੀ ਹਾਂ ਕਿ ਸਿੱਖ ਧਰਮ ਦੇ ਪ੍ਰਚਾਰਕ ਵੀ ਗੁਰਬਾਣੀ ਸਿਧਾਂਤ ਦੇ ਚੰਗੇ ਗਿਆਤਾ ਹੋਣ ਦੇ ਨਾਲ-ਨਾਲ ਦੁਨਿਆਵੀ ਪੜਾਈ ਵਿੱਚ ਵੀ ਚੰਗੀ ਮੁਹਾਰਤ ਰਖਦੇ ਹੋਣ ਤਾਂ ਹੀ ਅਸਲ ਸਿਧਾਂਤ ਦੀ ਗਲ ਦੁਨੀਆਂ ਭਰ ਵਿੱਚ ਪਹੁੰਚਾਈ ਜਾ ਸਕਦੀ ਹੈ,ਇਹ ਸੋਚ ਹੈ ਵੀ ਕਾਬਿਲੇ-ਤਾਰੀਫ। ਕੁੱਛ ਮੁੱਖ ਕਾਰਣ ਤਾਂ ਜ਼ਰੂਰ ਹਨ ਕਿ ਅਸੀਂ ਪੂਰੇ ਸਫਲ ਨਹੀਂ ਹੋ ਪਾ ਰਹੇ।

ਪਿਛਲੇ 10-12 ਸਾਲਾਂ ਤੋਂ ਪ੍ਰਚਾਰਕ ਸ੍ਰੇਣੀ ਵਿੱਚ ਵਿਚਰਦਿਆਂ ਕੁੱਛ ਗਲਾਂ ਮਹਿਸੂਸ ਕੀਤੀਆਂ ਜੋ ਸੁਹਿਰਦ ਸਿੱਖੀ ਨਾਲ ਦਿੱਲੋਂ ਪਿਆਰ ਕਰਨ ਵਾਲਿਆਂ ਸਾਮ੍ਹਣੇ ਰੱਖਣ ਦਾ ਨਿਮਾਣਾ ਯਤਨ ਹੈ।

ਇਸ ਗਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤੇ ਪ੍ਰਚਾਰਕ ਆਪਣੀ ਬਣਦੀ ਜੁੰਮੇਵਾਰੀ ਨੂੰ ਨੇਕ ਨੀਯਤ ਨਾਲ ਨਾ ਨਿਭਾ ਕੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਹੋਂਦਿਆਂ ਦੇਖ ਕੇ ਸਫਲ ਹੋਣ ਦਾ ਭਰਮ ਪਾਲ ਬੈਠਦੇ ਹਨ। ਅਜਿਹਾਂ ਵਾਸਤੇ ਗੁਰਬਾਣੀ ਦਾ ਸਦੀਵੀ ਸੱਚ ਇਹੋ ਹੀ ਰਹੇਗਾ-

ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥
(ਪੰਨਾ 1246)

ਅਜੇਹੇ ਬਣੇ ਅਖੌਤੀ ਪ੍ਰਚਾਰਕਾਂ ਨੂੰ ਬਹੁਤੀ ਪਰੇਸ਼ਾਨੀ ਵੀ ਨਹੀਂ ਆਉਂਦੀ, ਪਰੇਸ਼ਾਨੀਆਂ ਦਾ ਸਾਮ੍ਹਣਾ ਕੇਵਲ ਉਨਾਂ ਨੂੰ ਹੀ ਕਰਨਾ ਪੈਂਦਾ ਹੈ ਜੋ ਪੰਥਕ ਅਤੇ ਪੰਥ ਦੇ ਇਰਦ-ਗਿਰਦ ਵਾਪਰ ਰਹੇ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਗੁਰਮਤਿ ਵੱਲੋਂ ਬਖਸ਼ੇ ਸਿਧਾਂਤ ਉਪਰ ਪੈਹਰਾ ਦੇਂਦੇ ਹਨ। ਅਜੇਹੇ ਦ੍ਰਿੜਤੀ ਪ੍ਰਚਾਰਕਾਂ ਸਾਮ੍ਹਣੇ 2 ਵੱਡੀਆਂ ਪਰੇਸ਼ਾਨੀਆਂ ਜਿਉਂ ਦੀਆਂ ਤਿਉਂ ਖੜੀਆਂ ਨਜਰ ਆਉਂਦੀਆਂ ਹਨ। ਇਹ ਹਨ:

  1. ਭਰਮਾਂ ਵਿੱਚ ਪਾ ਰਹੇ ਲੋਕ ਅਤੇ ਪੈ ਰਹੇ ਲੋਕਾਂ ਨਾਲ ਦਿਨ-ਰਾਤ ਦੀ ਟੱਕਰ

  2. ਪ੍ਰਬੰਧਕੀ ਦਬਾਅ

ਸੱਚ ਤੇ ਪਹਿਰਾ ਦੇਣ ਵਾਲਿਆਂ ਦੀ ਟੱਕਰ ਉਨਾਂ ਨਾਲ ਹੋਂਦੀ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਧਰਮ ਦੇ ਨਾਂ ਥੱਲੇ ਗੁਮਰਾਹ ਕਰ ਰਹੇ ਹੋਂਦੇ ਨੇ ਜਿਂਵੇ- ਡੇਰਾਵਾਦ, ਝਾੜ-ਫੂਕ ਵਾਲੇ, ਜੋਤਿਸ਼ ਆਦਿ। ਅਤੇ ਇਨ੍ਹਾਂ ਨਾਲੋਂ ਵੀ ਖਤਰਨਾਕ ਉਹ ਲੋਕ ਜਿਨਾਂ ਨੂੰ ਗੁਰਮਤਿ ਦਾ ਗਿਆਨ ਦੇ ਕੇ ਇਨਾਂ ਦੀ ਚੁੰਗਲ ਵਿੱਚੋਂ ਕੱਡਣ ਦਾ ਹੋਕਾ ਦਿਤਾ ਜਾ ਰਿਹਾ ਹੋਂਦ ਹੈ ਉਹੀ ਮਾਰਨ ਤੱਕ ਨੂੰ ਜਾਂਦੇ ਹਨ।

ਦੁੱਜੇ ਨੰਬਰ ਤੇ ਪ੍ਰਬੰਧਕੀ ਦਬਾਅ ਹੈ, ਜਿਸ ਕਰਕੇ ਪ੍ਰਚਾਰਕ ਚਾਹੁੰਦਾ ਹੋਇਆ ਵੀ ਗੁਰਮਤਿ ਦੀ ਗਲ ਅਸਲ ਰੂਪ ਵਿੱਚ ਪੇਸ਼ ਨਹੀਂ ਕਰ ਪਾਉਂਦਾ। ਉਸ ਦੇ ਸਾਮ੍ਹਣੇ ਲੋਕ ਗੁਰਦੁਆਰੇ ਵਿੱਚ ਕਰਵਾਚੌਥ ਦਾ ਵਰਤ, ਸ਼ਰਾਧ, ਰਖੜੀ ਵਾਲੇ ਦਿਨ ਨਿਸ਼ਾਨ ਅਤੇ ਪੀੜੇ ਨੂੰ ਧਾਗੇ, ਦਵਾਲੀ ਵਾਲੇ ਦਿਨ ਦੀਵੇ ਬਾਲੇ ਜਾ ਰਹੇ ਹੋਂਦੇ ਹਨ। ਹੋਰ ਤਾਂ ਹੋਰ ਦੇਹਧਾਰੀ ਬਾਬੇ ਗੁਰੂ ਪਾਤਸ਼ਾਹ ਜੀ ਦੇ ਸਾਮ੍ਹਣੇ (ਉੱਚੀ ਥਾਂ) ਤੇ ਬੈਠਕੇ ਸੰਗਤਾਂ ਕੋਲੋ ਮੱਥਾ ਟਕਾ ਜਾਂਦੇ ਨੇ, ਅਜੇਹੀ ਸਥਿਤੀ ਵਿੱਚ ਪ੍ਰਚਾਰਕ ਸਾਮ੍ਹਣੇ ਦੋ ਰਸਤੇ ਹੋਂਦੇ ਹਨ ਇਕ ਰਸਤਾ ਗੁਰਮਤਿ ਅਤੇ ਪੰਥਕ-ਮਰਿਯਾਦਾ ਤੇ ਪਹਿਰਾ ਦੇਂਦੇ ਹੋਏ ਸੰਗਤਾਂ ਨੂੰ ਸੱਚ-ਸੱਚ ਦਸਕੇ, ਹੋ ਰਹੀ ਮਨਮਤਿ ਤੋਂ ਰੋਕਣਾ ਭਾਂਕਿ ਉਸਨੂੰ ਆਪਣੀ ਨੌਕਰੀ ਵੀ ਗਵਾਉਣੀ ਪੈ ਜਾਂਦੀ ਹੈ। ਦੂਜਾ ਰਾਹ ਉਸ ਪ੍ਰਚਾਰਕ ਸਾਮ੍ਹਣੇ ਇਹ ਹੋਂਦਾ ਹੈ ਕਿ ਸਭ ਕੁੱਛ ਦੇਖਕੇ ਚੁੱਪ ਵੱਟ ਲਈ ਜਾਵੇ ਤਾਂਕਿ ਪਰਿਵਾਰ ਦਾ ਨਿਰਬਾਹ ਚਲਦਾ ਜਾਵੇ, ਪੜ ਰਹੇ ਬੱਚਿਆਂ ਨੂੰ ਸਕੂਲ ਤੋਂ ਹੱਟਾਕੇ ਖੁਆਰੀ ਨਾਂ ਦੇਖਣੀ ਪਵੇ।

ਮਸਲਾ ਇਹ ਭੀ ਹੈ ਕਿ ਆਖ਼ਿਰ ਅਜੇਹਾ ਸਿਧਾਂਤ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਜਾਵੇ ਤਾਂ ਜਾਵੇ ਕਿੱਥੇ? ਕਿਉਂਕੀ ਇਸ ਪਰੇਸ਼ਾਨੀ ਤੋਂ ਬਚਣ ਦੀ ਕੋਈ ਥਾਂ ਬਾਕੀ ਨਹੀਂ ।

ਪ੍ਰਚਾਰ ਦਾ ਹੱਲ – ਗੁਰਮਤਿ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਨਾ ਹੀ ਚੁੱਪ ਰਵੇ ਤੇ ਨਾ ਹੀਂ ਇੱਕੋ ਦੱਮ ਕੋਈ ਵੱਡਾ ਮਸਲਾ ਹੱਲ ਕਰਣ ਦੀ ਕੋਸ਼ਿਸ਼ ਕਰੇ। ਆਖ਼ਿਰ ਇਹ ਕਿੰਵੇ ਹੋ ਸਕਦਾ ਹੈ-

ਪੰਥ ਦਾ ਦਰਦ ਮਹਿਸੂਸ ਕਰਣ ਵਾਲੇ ਪ੍ਰਚਾਰਕ ਨੂੰ ਚਾਹੀਦਾ ਹੈ ਕਿ ਉਹ ਆਪਣਾ ਫ਼ਰਜ ਮਜਬੂਤ ਹੋ ਕੇ ਨਿਭਾਵੇ।ਘੱਟੋ-ਘੱਟ ਉਹ ਆਪ ਕੀ ਕਰ ਸਕਦਾ ਹੈ ਇਸ ਦੀ ਵਿਉਂਤਬੰਧੀ ਬਣਾਵੇ। ਜਿਵੇਂ: ਛੋਟੇ ਬੱਚਿਆਂ ਦੀ ਗੁਰਮਤਿ ਕਲਾਸ, ਨੌਜਵਾਨਾਂ ਨਾਲ ਸੰਪਰਕ ਤੇ ਅਵੇਅਰਨੈਸ ਬਾਰੇ ਵੀਚਾਰਾਂ ਕਰੇ ਅਤੇ ਖ਼ਾਸ ਨੁਕਤਾ ਕਿ ਉਹ (Individual) ਵਿਅਕਤੀਗਤ ਤੌਰ ਤੇ ਆਪਣੀ ਡਿਉਟੀ ਤੋਂ ਅਲਾਵਾ ਹਰ-ਰੋਜ਼ ਬਣਾਈ ਲਿਸ਼ਟ ਮੁਤਾਬਿਕ (ਨਜਦੀਕੀ ਸਿੱਖਾਂ ਦੀ ਵੱਸੋਂ) ਵਿੱਚੋਂ ਇੱਕ ਪਰਿਵਾਰ ਜਾਂ ਇੱਕ ਮਨੁੱਖ-ਮਾਤਰ ਨਾਲ ਇੱਕ ਜਾਂ ਦੋ ਘੰਟੇ ਗੁਰਮਤਿ ਦੇ ਫਲਸਫੇ ਬਾਰੇ ਖੋਲ ਕੇ ਵੀਚਾਰ ਪੇਸ਼ ਕਰਦਾ ਰਵੇ ਤੇ ਸੁਨਣ ਵਾਲੇ ਦੇ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚੋਂ ਸਾਂਝੇ ਕਰੇ। ਇਸ ਤਰਾਂ ਗੁਰਮਤਿ ਦੀ ਅਸਲ ਵੀਚਾਰ ਵੀ ਪਹੁੰਚਾਈ ਜਾ ਸਕਦੀ ਹੈ ਤੇ ਪ੍ਰਬੰਧਕੀ ਦਬਾਅ ਤੋਂ ਵੀ ਮੁਕਤ ਹੋਇਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਵਾਂਗ ਪਹਿਲਾਂ ਹੀ ਮਨ ਬਣਾ ਕੇ ਚਲਣਾ ਪਵੇਗਾ ਕਿ ਮੈਂ ਜੇਕਰ 100 ਵਿਅਕਤੀਆਂ ਨਾਲ ਸੱਚ ਦੀ ਗਲ ਕਰ ਰਿਹਾ ਹਾਂ ਤਾਂ ਘੱਟੋ-ਘੱਟ 20-30 ਨੂੰ ਤਾਂ ਜ਼ਰੂਰ ਸਮਝ ਵਿੱਚ ਆ ਜਾਵੇਗੀ। ਐਸੇ ਲੋਕ ਹੀ ਸਾਡੇ ਨਾਲ ਚਲ ਸਕਣਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top