Share on Facebook

Main News Page

ਸਿੱਖੀ ਦੇ ਰਾਹ 'ਚ ਕੰਡੇ ਬੀਜਣ ਵਾਲੇ ਸ੍ਰੀ ਚੰਦ ਦਾ ਜਨਮ ਦਿਨ ਮਨਾਕੇ ਸਿੱਖੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ

ਸਿੱਖੀ ਦੇ ਰਾਹ 'ਚ ਕੰਡੇ ਬੀਜਣ ਵਾਲੇ ਸ੍ਰੀ ਚੰਦ ਦਾ ਜਨਮ ਦਿਨ ਮਨਾਕੇ ਸਿੱਖੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ, ਅੱਜ ਤੋਂ ਨਹੀਂ, ਵਿਰਸਾ ਸਿੰਘ ਵਰਗੇ ਡੇਰੇਦਾਰਾਂ ਨੇ ਕਾਫੀ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ। ਜਿਸ ਵਿੱਚ ਉਸਦਾ ਸਾਥ ਆਰ.ਐਸ.ਐਸ ਅਤੇ ਪਗੜੀਧਾਰੀ ਹਿੰਦੂਆਂ ਜਿਨ੍ਹਾਂ ਵਿੱਚ ਪ੍ਰਕਾਸ਼ ਬਾਦਲ ਅਤੇ ਅਖੌਤੀ ਜਥੇਦਾਰ ਇਕਬਾਲ ਸਿੰਘ ਸ਼ਾਮਿਲ ਹਨ। ਆਰ.ਐਸ.ਐਸ. ਤਾਂ ਚਾਹੁੰਦੀ ਹੈ ਕਿ ਸਿੱਖ ਹਿੰਦੂ ਬਣ ਜਾਣ, ਜਿਸ ਕਰਕੇ ਉਹ ਸ਼ਕਲੋਂ ਸਿੱਖ ਦਿਸਣ ਵਾਲੇ ਲੂਣਹਰਾਮੀ ਸ਼ਖਸ ਭਾਲਦੀ ਰਹਿੰਦੀ ਹੈ, ਜਿਸ ਵਿੱਚ ਆਰ.ਐਸ.ਐਸ ਕਾਫੀ ਹੱਦ ਤੱਕ ਸਫਲ ਹੋ ਚੁਕੀ ਹੈ। ਗੁਰੂ ਨਾਨਕ ਸਾਹਿਬ ਦਾ ਪੁੱਤਰ ਹੋ ਕੇ ਸ੍ਰੀ ਚੰਦ ਗੁਰਮਤਿ ਦੇ ਵਿਰੁੱਧ ਹੀ ਚੱਲਿਆ, ਜਿਸ ਦਾ ਪ੍ਰਮਾਣ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਲਿਖਤਾਂ 'ਚ ਮਿਲਦਾ ਹੈ, ਪਰ ਸਿੱਖ ਵਿਰੋਧੀਆਂ ਨੇ ਗੁਰੂ ਨਾਨਕ ਸਾਹਿਬ ਦੇ ਆਸ਼ੇ ਵਿਰੁੱਧ, ਦਿਲ ਖੋਟੇ ਸ੍ਰੀ ਚੰਦ ਨੂੰ ਗੁਰੂ ਬਣਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਬਹੁਤਾਤ ਸਿੱਖ ਜੋ ਕਿ ਗੁਰਮਤਿ ਹੀਣੇ ਹੋ ਚੁਕੇ ਹਨ, ਇਨ੍ਹਾਂ ਚਾਲਾਂ ਨੂੰ ਸਮਝਣ ਤੋਂ ਅਸਮਰਥ ਹਨ, ਅਤੇ ਬਹੁਤ ਛੇਤੀ ਹੀ ਬੁੱਧ ਅਤੇ ਜੈਨੀਆਂ ਵਾਂਗ ਗਰਕ ਜਾਣਗੇ, ਜੇ ਸੰਭਲੇ ਨਾ ਤਾਂ।

ਖ਼ਾਲਸਾ ਨਿਊਜ਼ ਟੀਮ

Sri Chand's birthday celebration 22, 23, 24 September 2012 at Gobind Sadan, New Delhi

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top