Share on Facebook

Main News Page

ਅਬਦਾਲੀ ਫਿਰ ਦਿੱਲੀ ਨੂੰ
- ਇੰਦਰਜੀਤ ਸਿੰਘ ਸੰਤਗੜ

ਅਬਦਾਲੀ ਕਾਫੀ ਲੰਬੇ ਅਰਸਿਆਂ ਤੋ ਸਿੱਖਾਂ ਕੋਲੋਂ ਬਦਲਾ ਲੈਣ ਦੀ ਫਿਰਾਕ ਵਿੱਚ ਸੀ ! ਹੁਣ ਜਦੋ ਉਸਨੂੰ ਦਿੱਲੀ ਗੁਰੂਦਵਾਰਾ ਚੋਣਾਂ ਦਾ ਪਤਾ ਲੱਗਾ, ਉਸਨੇ ਅਪਣੀ ਫੌਜ ਦਿੱਲੀ ਨੂੰ ਤੋਰ ਦਿੱਤੀ ਹੈ ! ਪਰ ਇਸ ਵਾਰ ਉਸ ਦਾ ਨਿਸ਼ਾਨਾ ਹੀਰੇ ਜਵਾਹਰਾਤ ਨਹੀਂ ਬਲਕਿ ਸਿੱਖੀ ਦਾ ਅਨਮੋਲ ਹੀਰਾ ਲੁੱਟਣਾ ਹੈ ! ਅਤੇ ਕਮਾਲ ਦੀ ਗੱਲ ਇਹ ਹੈ ਕਿ ਉਸ ਨੇ ਅਪਨੀ ਫੌਜ ਦਾ ਰੂਪ ਵੀ ਸਿੱਖਾਂ ਵਾਲਾ ਅਖਤਿਆਰ ਕਰ ਲਿਆ ਹੈ !

ਦੇਖਣ ਨੂੰ ਤਾਂ ਬੜੇ ਸੋਹਣੇ ਸਾਬਤ ਸੂਰਤ ਲੱਗਦੇ ਨੇ, ਪਰ ਨੀਅਤ ਓਹਨਾ ਦੀ ਸਿੱਖੀ ਨੂੰ ਢਾਹ ਲਾਉਣ ਦੀ ਹੈ ! ਇਸ ਹਮਲੇ ਅੰਦਰ ਓਹਨਾ ਦੇ ਹੱਥਾਂ ਅੰਦਰ ਕੋਈ ਤਲਵਾਰ ਨਹੀਂ ਬਲਕਿ ਮਾਈਕ ਹੋਵੇਗਾ, ਜਿਸ ਨਾਲ ਓਹ ਬੜੇ ਗੱਜ ਗੱਜ ਕੇ ਨਾਹਰੇ ਲਾਉਣਗੇ ! ਓਹਨਾ ਦਾ ਜੋਸ਼ ਅਤੇ ਇੱਕਠ ਦੇਖ ਕੇ ਕਈ ਭੋਲੇ ਭਾਲੇ ਸਿੱਖ ਵੀ ਨਾਲ ਰਲਣ ਨੂੰ ਤਿਆਰ ਬੈਠੇ ਨੇ ! ਅਬਦਾਲੀ ਦੀ ਫੌਜ ਦੇ ਜੱਥੇਦਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਈ ਹੋਰ ਗ੍ਰੰਥਾਂ ਨੂੰ ਵੀ ਮੱਥੇ ਟੇਕਣਗੇ ਅਤੇ ਅਖੌਤੀ ਸੰਤਾਂ ਦੇ ਡੇਰਿਆਂ ਤੋਂ ਇਹਨਾਂ ਨੂੰ ਸਿਰੋਪੇ ਵੀ ਪੈਣਗੇ, ਤਾਂਕਿ ਸਿੱਖੀ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕੇ !

ਸਭ ਤੋਂ ਜ਼ਿਆਦਾ ਪਰੇਸ਼ਾਨੀ ਇਹ ਹੈ, ਕਿ ਇਸ ਹੱਲੇ ਅੰਦਰ ਅਬਦਾਲੀ ਖੁਦ ਨਹੀਂ ਉਤਰੇਗਾ, ਬਸ ਕਿਧਰੇ ਦੂਰ ਬੈਠਕੇ ਇਸ ਭਰਾਮਾਰੂ ਜੰਗ ਦਾ ਨਜ਼ਾਰਾ ਦੇਖੇਗਾ !

ਇਸ ਹੱਲੇ ਅੰਦਰ ਸਿੱਖਾਂ ਨੂੰ ਵੀ ਕਿਸੇ ਹਥਿਆਰਾਂ ਦੀ ਨਹੀਂ, ਬਲਕਿ ਬਿਬੇਕ ਬੁੱਧੀ ਦੀ ਜਰੂਰਤ ਹੋਵੇਗੀ, ਕਿਉਂਕਿ ਕੇਵਲ ਓਹੀ ਸਿੱਖ ਬਚਣਗੇ, ਜਿਨਾਂ ਦਾ ਜੱਥੇਦਾਰ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਵੇਗਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਰੂਪ ਵਿਚ ਗੁਰੂ ਮੰਨਦਾ ਹੋਵੇਗਾ !


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top