Share on Facebook

Main News Page

ਢੱਡਰੀਆਂ ਵਾਲੇ ਦਾ ਹਾਂਗਕਾਂਗ ਪ੍ਰੋਗਰਾਮ ਐਨ ਮੌਕੇ 'ਤੇ ਕੈਂਸਲ

ਹਾਂਗਕਾਂਗ : 29 ਸਤੰਬਰ ਨੂੰ ਹਾਂਗਕਾਂਗ ਦੇ ਸਿੰਗ ਯੀ ਵਿਖੇ ਹੋਣ ਵਾਲੇ ਨਗਰ ਕੀਰਤਨ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਹੁੰਚਣਾ ਸੀ, ਜੋ ਕਿ ਐਨ ਮੌਕੇ ਤੇ ਮੁਲਤਵੀ ਕੀਤਾ ਗਿਆ।

ਪ੍ਰਬੰਧਕਾਂ ਵੱਲੋਂ ਭੇਜੀ ਜਾਣਕਾਰੀ ਮੁਤਾਬਿਕ ਇਹ ਪ੍ਰੋਗਰਾਮ ਇਸ ਕਰਕੇ ਮੁਲਤਵੀ ਕਰਨਾ ਪਿਆ, ਕਿਉਂਕਿ ਭਾਰਤ ਸਥਿਤ ਅਮਰੀਕਨ ਅੰਬੈਸੀ ਵੱਲੋਂ ਸਮੇਂ ਸਿਰ ਪਾਸਪੋਰਟ ਨਹੀਂ ਦਿੱਤਾ ਗਿਆ। ਹੁਣ ਇਹ ਉਹਨਾਂ ਦੀ ਹਾਂਗਕਾਂਗ ਫੇਰੀ ਕੁਝ ਦਿਨ ਅੱਗੇ ਪਾ ਦਿੱਤੀ ਹੈ।

ਪ੍ਰਬੰਧਕਾਂ ਮੁਤਾਬਿਕ ਹੁਣ ਅਕਤੂਬਰ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਾਗਮ ਅਤੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ।

ਪਰ ਹਾਂਗਕਾਂਗ ਦੇ ਜਾਗਰੂਕ ਸਿੱਖ ਇਸ ਸਬੰਧੀ ਕਹਿ ਰਹੇ ਹਨ, ਕਿ ਰਣਜੀਤ ਸਿੰਘ ਨੇ ਕੁਝ ਸਿੰਘਾਂ ਵੱਲੋਂ ਸਵਾਲ ਪੁੱਛੇ ਜਾਣ ਦੇ ਡਰੋ ਟਾਲਾ ਵੱਟਿਆ ਹੈ। ਕਿਉਂਕਿ ਸਥਾਨਕ ਪੱਤਰਕਾਰ ਜੰਗ ਬਹਾਦਰ ਸਿੰਘ ਨੇ ‘ਸੰਤ’ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਕੁਝ ਸਵਾਲ ਪੁੱਛਣ ਦਾ ਮਨ ਬਣਾਇਆ ਸੀ, ਜਿਸ ਮਗਰੋਂ ਹੀਰੋ ਨਾਂਅ ਦੇ ਵਿਅਕਤੀ ਵੱਲੋਂ ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ।

ਪੱਤਰਕਾਰ ਦੀ ਸ਼ਿਕਾਇਤ 'ਤੇ ਹਾਂਗਕਾਂਗ ਪੁਲੀਸ ਨੇ ਕੱਲ੍ਹ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਅਤੇ ਸਮਾਗਮ ਦੇ ਪ੍ਰਬੰਧਕਾਂ ਨੇ ਸਪੱਸ਼ਟ ਕਰ ਦਿੱਤਾ ਸੀ, ਕਿ ਇਸ ਸਬੰਧੀ ਉਹ ਖੁਦ ਹਾਜ਼ਰ ਹੋ ਕੇ ‘ਸੰਤ ਜੀ’ ਨਾਲ ਗੱਲਬਾਤ ਕਰਾ ਦੇਣਗੇ।

ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਵੀ ਢੱਡਰੀਆਂ ਵਾਲੇ ਨੂੰ ਹਾਂਗਕਾਂਗ ਦਾ ਦੌਰਾ ਰੱਦ ਕਰਨਾ ਪਿਆ ਸੀ।

--
With regards,
GREWAL AMARJIT SINGH
PH: 852-93737550 ( HONGKONG )


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top