Share on Facebook

Main News Page

‘ਸੱਤਯਮੇਵ ਜਯਤੇ’ ਨੂੰ ਦਿਲੋਂ ਅਪਣਾਉ!!
- ਇਕਵਾਕ ਸਿੰਘ ਪੱਟੀ

‘ਸੱਤਯਮੇਵ ਜਯਤੇ’ ਨੂੰ ਦਿਲੋਂ ਅਪਣਾਉ!!

ਝੂਠੇ ਮੁਕਾਬਲਿਆਂ ‘ਚ, ਪੁੱਤ ਮਾਵਾਂ ਦੇ ਕਈ ਮਾਰਤੇ,
ਅਣਪਛਾਤੇ ਕਹਿ ਕੇ, ਅਣਦੱਸੀ ਥਾਂ ਤੇ ਸਾੜ ’ਤੇ।
ਅਸੀਂ ਇਨਸਾਫ ਲਈ ਦਰ ਦਰ ਭਟਕਦੇ ਰਹੇ,
ਅਖੌਤੀ ਸਿੱਖ ਲੀਡਰਾਂ ਦੇ ਕਰਕੇ, ਕੇਸ ਲਟਕਦੇ ਰਹੇ।
ਕਾਨੂੰਨ ਜੋ ’84 ਵੇਲੇ, ਕਿਸੇ ਕੰਮ ਨਹੀਂ ਸੀ ਆਇਆ,
ਇਨਸਾਫ ਦੇਣ ਵੇਲੇ, ਉਹਨੇ ਕਿਹੜੇ ਕੰਮ ਆਉਣਾ ਸੀ?

ਜਿਸ ਦੇਸ਼ ਨੂੰ ਦਿਵਾਈ ਸੀ ਅਜ਼ਾਦੀ, ਜਾਨਾਂ ਵਾਰ ਕੇ,
ਦੇਸ਼ ਓਸੇ ਨੇ ਦਿੱਤਾ ਇਨਾਮ, ਘਰ-ਘਾਟ ਸਾਡੇ ਸਾੜ ਕੇ।
ਗੋਲੀਆਂ ਨਾਲ ਮਾਰੇ, ਤੋਪ ਟੈਂਕ ਚਲਾ ਕੇ,
ਜਿਹੜੇ ਬੱਚ ਗਏ ਸੀ ਪਿੱਛੇ, ਮਾਰੇ ਟਾਇਰ ਗਲਾਂ ਵਿੱਚ ਪਾ ਕੇ।
ਦੇਸ਼ ਨੇ ਹੀ, ਦੇਸ਼ ਵਾਸੀਆਂ ਤੇ ਕਰ ਦਿੱਤਾ ਹਮਲਾ,
ਇਹ ਕਿੱਥੋਂ ਦਾ ਕਾਨੂੰਨ ਸੀ, ਇਸੇ ਗੱਲ ਦਾ ਹੀ ਰੌਣਾ ਸੀ।
ਕਾਨੂੰਨ ਜੋ ’84 ਵੇਲੇ, ਕਿਸੇ ਕੰਮ ਨਹੀਂ ਸੀ ਆਇਆ,
ਇਨਸਾਫ ਦੇਣ ਵੇਲੇ, ਉਹਨੇ ਕਿਹੜੇ ਕੰਮ ਆਉਣਾ ਸੀ?

ਅਜੇ ਵੀ ਸਮਾਂ ਰਹਿੰਦੇ ਇਨਸਾਫ ਹੋ ਜਾਵੇ ਜੇ,
ਕਲੰਕ ਭਾਰਤ ਦੇ ਮੱਥੇ ਤੋਂ ਕੋਈ, ਧੋ ਜਾਵੇ ਜੇ।
ਅਮਨ ਅਮਾਨ ਇੱਥੇ ਵੱਸਦਾ ਰਹੂਗਾ,
ਸਿੱਖ ਮਾਣਦਾ ਅਜ਼ਾਦੀ, ਫਿਰ ਹੱਸਦਾ ਰਹੂਗਾ।
ਨਹੀਂ ਆਉਂਦੀ ਸਮਝ, ਅਮਰੀਕਾ ਵੱਲ ਵੇਖ ਲਉ,
ਕੀ ਹੁੰਦੀ ਦੇਸ਼ਵਾਸੀ ਦੀ ਕੀਮਤ, ਅਖੀਂ ਆਪਣੀ ਹੀ ਵੇਖ ਲਉ।
ਕਹਿੰਦਾ ‘ਇਕਵਾਕ’ ਸਮਾਂ ਹੋਰ ਨਾ ਅਜਾਂਈ ਗਵਾਉ,
‘ਸੱਤਯਮੇਵ ਜਯਤੇ’ ਨੂੰ ਦਿਲੋਂ ਅਪਣਾਉ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top