Share on Facebook

Main News Page

ਡੇਰਾ ਬਿਆਸ ਦੇ ਮੁਖੀ ਦਾ ਦਰਬਾਰ ਸਾਹਿਬ ਆਉਣਾ, ਸਿੱਖ ਵਿਰੋਧੀ ਚਾਲਾਂ ਦਾ ਇਕ ਹੋਰ ਹਿੱਸਾ

ਸਿੱਖ ਜੋ ਪਹਿਲਾਂ ਹੀ ਮੂਰਖਤਾ ਦੀ ਹੱਦ ਪਾਰ ਕਰ ਚੁਕੇ ਨੇ, ਉਨ੍ਹਾਂ ਨੂੰ ਹੋਰ ਮੂਰਖ ਬਣਾਉਣ ਲਈ ਡੇਰਾ ਮੁਖੀ ਬਿਆਸ ਗੁਰਿੰਦਰ ਸਿੰਘ ਦੀ ਦਰਬਾਰ ਸਾਹਿਬ ਫੇਰੀ ਇੱਕ ਚਾਲ ਤੋਂ ਵੱਧ ਕੁੱਝ ਨਹੀਂ। ਅਖੌਤੀ ਸਿੱਖ ਜਿਹੜੇ ਰਾਧਾ ਸੁਆਮੀ ਨੂੰ ਮੰਨਦੇ ਹਨ, ਉਨ੍ਹਾਂ ਅਤੇ ਆਪਣੇ ਹੋਰ ਨਵੇਂ ਚੇਲੇ ਬਣਾਉਣ ਦਾ ਇੱਕ ਢਕਵੰਜ ਹੈ। ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਏ ਦਾ ਗੁਰਿੰਦਰ ਸਿੰਘ ਨਾਲ ਪਰਿਵਾਰਿਕ ਸੰਬੰਧ ਹੈ। ਰਾਧਾ ਸੁਆਮੀ ਦਾ ਵੋਟ ਬੈਂਕ ਉਪਰ ਵੀ ਚੰਗਾ ਰਸੂਖ ਹੈ, ਇਸੇ ਕਰਕੇ ਆਉਣ ਵਾਲੇ ਭਵਿੱਖ ਨੂੰ ਮੁੱਖ ਰੱਖਕੇ ਹੋਣ ਵਾਲੀਆਂ ਚੋਣਾਂ ਵਿੱਚ ਅਖੌਤੀ ਅਕਾਲੀਆਂ ਨੇ ਰਾਧਾ ਸੁਆਮੀ ਨਾਲ ਗੰਢਤੁੱਪ ਕਰਕੇ ਹੁਣੇ ਤੋਂ ਹੀ ਤਿਆਰੀ ਸ਼ੁਰੂ ਕੀਤੀ ਹੈ।

ਬਾਦਲ ਦੇ ਜ਼ਰਖਰੀਦ ਗੁਲਾਮ ਗੁਰਬਾਚਨ ਸਿੰਘ ਅਤੇ ਅਵਤਾਰ ਮੱਕਾਰ ਵਲੋਂ ਰਾਧਾ ਸੁਆਮੀਆਂ ਨੂੰ ਗੁਰਦੁਆਰਾ ਢਾਹੇ ਜਾਣ ਦੇ ਮਾਮਲੇ 'ਚ ਕਲੀਨ ਚਿੱਟ ਦੇਣਾ ਵੀ ਇਸੇ ਹੀ ਕੜੀ ਦਾ ਹਿੱਸਾ ਸੀ। ਹੁਣ ਗੁਰਿੰਦਰ ਸਿੰਘ ਦਾ ਦਰਬਾਰ ਸਾਹਿਬ ਆਉਣਾ ਕੋਈ ਇਹ ਨਾ ਸਮਝੇ ਕਿ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ ਸ਼ਰਧਾ ਹੈ ਜਾਂ ਸਿੱਖੀ ਨਾਲ ਕੋਈ ਪਿਆਰ ਹੈ, ਸਿਰਫ ਮੂਰਖ ਸਿੱਖਾਂ ਦੀਆਂ ਅੱਖਾਂ 'ਚ ਹੋਰ ਘੱਟਾ ਪਾਉਣ ਦੀ ਇੱਕ ਸਾਜਿਸ਼ ਹੈ, ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਰਿਹਾ ਹੈ।

ਕਦੀ ਡੇਰਾ ਵਡਬਾਗ ਸਿੰਘ ਵਲੋਂ ਮੁਆਫੀ ਮੰਗਣਾ, ਕਦੀ ਨੀਲਧਾਰੀ ਪੀਪਲੀ ਵਾਲੇ ਵਲੋਂ ਅੰਮ੍ਰਿਤ ਛਕਣਾ ਤੇ ਹੁਣ ਗੁਰਿੰਦਰ ਸਿੰਘ ਵਲੋਂ ਦਰਬਾਰ ਸਾਹਿਬ ਆਉਣਾ, ਵੱਡੀ ਸਾਜਿਸ਼ ਦਾ ਹੀ ਹਿੱਸਾ ਹਨ। ਕੀ ਵਡਭਾਗ ਸਿੰਘ ਦਾ ਡੇਰਾ ਬੰਦ ਹੋ ਚੁਕਾ ਹੈ, ਕੀ ਉਥੇ ਭੂਤ ਕੱਢਣੇ, ਵਾਲ ਖਿਲਾਰਨੇ ਅਤੇ ਹੋਰ ਕਰਮਕਾਂਡ ਬੰਦ ਹੋ ਚੁਕੇ ਹਨ। ਕੀ ਨੀਲਧਾਰੀ ਪੀਪਲੀ ਵਾਲਾ ਨੇ ਕਿੱਲੇ ਵਾਲੇ ਸਾਧ ਨੂੰ ਮੰਨਣਾ ਛੱਡ ਦਿੱਤਾ ਹੈ, ਸਿਰਫ ਦਿਖਾਵੇ ਲਈ ਕਿਰਪਾਨ ਪਾਉਣਾ ਕੋਈ ਮਾਇਨੇ ਨਹੀਂ ਰੱਖਦਾ, ਇਸੇ ਤਰ੍ਹਾਂ ਗੁਰਿੰਦਰ ਸਿੰਘ ਰਾਧਾ ਸੁਆਮੀ ਦਾ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਾ ਕੋਈ ਮਾਇਨੇ ਨਹੀਂ ਰਖਦਾ।

ਅਰਦਾਸ ਵਿੱਚ ਹਰ ਰੋਜ਼ ਬਿਬੇਕ ਦਾਨ ਮੰਗਣ ਵਾਲੇ ਇੰਨੇ ਬਿਬੇਕਹੀਣ ਹੋਣ ਹੋ ਗਏ ਹਨ, ਕਿ ਇਸ ਤਰ੍ਹਾਂ ਦੀਆਂ ਚਾਲਾਂ ਸਮਝਣ ਤੋਂ ਅਸਮਰਥ ਹੋ, ਦੂਰਅੰਦੇਸ਼ੀ ਤੇ ਬਿਬੇਕਹੀਣ ਹੋ ਚੁਕੇ ਹਨ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top