Share on Facebook

Main News Page

ਸਰਦਾਰ ਜਸਵੀਰ ਸਿੰਘ (ਪੰਜਾਬ ਰੇਡੀਓ) ਨੂੰ ਲੱਖ- ਲੱਖ ਵਧਾਈ
- ਟਾਈਗਰ ਜਥਾ ਯੂਕੇ

ਸਰਦਾਰ ਜਸਵੀਰ ਸਿੰਘ ਇੱਕ ਬੜੇ ਸੂਝਵਾਨ ਅਤੇ ਨਿਧੜਕ ਕਿਰਤੀ ਪ੍ਰਚਾਰਕ ਹਨ, ਜਿਥੇ ਇਹ ਤੱਤ ਗੁਰਮਤਿ ਨੂੰ ਪੰਜਾਬ ਰੇਡੀਓ ਰਾਹੀਂ ਪੂਰੇ ਇੰਗ੍ਲੈਂਡ ਅਤੇ ਯੁਰਪ ਵਿਚ ਪ੍ਰਚਾਰਦੇ ਹਨ, ਉਥੇ ਇਸ ਸਰਬ ਸਾਂਝੀਵਾਲਤਾ ਦੇ ਪਰਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ, ਸਮੁੱਚੀ ਕਮਿਉਨਿਟੀ ਦੀ ਸੇਵਾ ਵਿਚ ਭੀ ਜੁਟੇ ਰਹਿੰਦੇ ਹਨ।

ਇਨ੍ਹਾਂ ਦੀਆਂ ਇਹ ਸੇਵਾਵਾਂ ਨੂੰ ਮੁੱਖ ਰਖਦੇ ਹੋਏ, ਹਿਲ੍ਇੰਗਡਨ ਕੌਂਸਲ (London Borough of Hillingdon Council), ਅਕ੍ਸਬ੍ਰਿਜ ਕੌਲੇਜ (Uxbridge Collage), ਹਿਲ੍ਇੰਗਡਨ ਇੰਟਰਫੈਥ (Hillingdon Interfaith) ਅਤੇ ਹਿਲ੍ਇੰਗਡਨ ਐਸੋਸੀਏਸ਼ਨ ਆਫ ਵੌਲਨਟੀਏਰ (Hillingdon Association of Voluntary Services) ਇੰਨਾ ਚਾਰ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਸਰਵੇ ਅਨੁਸਾਰ, ਇਸ ਵਾਰ ਸਰਦਾਰ ਜਸਵੀਰ ਸਿੰਘ ਜੀ ਨੂੰ ਹਿਲ੍ਇੰਗਡਨ ਵੌਲਨਟੀਏਰ ਅਵਾਰਡ ੨੦੧੨ (Hillingdon Volunteer Award 2012) ਨਾਲ ਨਿਵਾਜਿਆ ਗਿਆ, ਜੋ ਕੀ ਸਿੱਖ ਪੰਥ ਲਈ ਬਹੁਤ ਮਾਣ ਦੀ ਗੱਲ ਹੈ।

ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐੱਸ.ਏ ਇਨ੍ਹਾਂ ਨੂੰ ਲੱਖ-ਲੱਖ ਵਧਾਈ ਦੇਂਦਾ ਹੈ ਅਤੇ ਅਕਾਲ ਪੁਰਖ ਅੱਗੇ ਇੰਨ੍ਹਾਂ ਦੀ ਚੜਦੀਕਲਾ ਦੀ ਅਰਦਾਸ ਕਰਦਾ ਹੈ, ਤਾਂ ਕਿ ਇਹ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਦੇ ਇਲਾਹੀ ਸਿਧਾਂਤ ''ਸਭ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ'' ਨੂੰ ਪ੍ਰਚਾਰਦੇ ਹੋਏ, ਸਮੂਹ ਕਮਿਉਨਿਟੀ ਦੀ ਸੇਵਾ ਕਰਦੇ ਹੋਏ, ਸਿੱਖ ਕੌਮ ਦਾ ਮਾਣ ਵਧਾਉਂਦੇ ਰਹਿਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top