Share on Facebook

Main News Page

ਹੁਕਮਨਾਮੇ ਰਾਹੀਂ ਪਹਿਲੀ ਇਤਿਹਾਸਿਕ ਗੁਰਦੁਵਾਰਾ ਚੋਣ

(ਬਲਵਿੰਦਰ ਸਿੰਘ ਬਾਈਸਨ) 23.09.2012 ਦਿਨ ਐਤਵਾਰ ਨੂੰ ਸਵੇਰੈ 8.30 ਵਜੇ ਗੁਰਦੁਵਾਰਾ ਸ੍ਰੀ ਗੁਰੂ ਸਿੰਘ ਸਭਾ ਨਉ ਮਹਾਵੀਰ ਨਗਰ ਨਵੀ ਦਿਲੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਗਈ। ਇਹ ਚੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਨਾਮੇ ਅਨੁਸਾਰ ਸੰਸਾਰ ਵਿਚ ਪਹਿਲੀ ਵਾਰ ਹੋਈ । ਸਭ ਤੌ ਪਹਿਲਾਂ ਚੋਣ ਲੜਨ ਲਈ ਨਾਮ ਲਏ ਗਏ। ਉਪਰੰਤ ਅਰਦਾਸਾ ਕਰਕੇ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੇ ਨਵੇਂ ਮੰਗਾਏ ਗਏ ਸਰੂਪ ਦਾ ਪਹਿਲਾ ਪ੍ਰਕਾਸ਼ ਕਰਕੇ ਹੂਕਮਨਾਮਾ ਲਿਆ ਗਿਆ। ਉਪਰੰਤ ਚੁਣੇ ਜਾਣ ਵਾਲੇ ਪ੍ਰਬੰਧਕਾਂ ਦੇ ਨਾਮ ਦੇ ਪਹਿਲੇ ਅਖਰ ਅਨੁਸਾਰ ਚੋਣ ਕੀਤੀ ਗਈ। ਗੁਰੂ ਗੰਰਥ ਸਾਹਿਬ ਸਟੱਡੀ ਸਰਕਲ ਵਲੋ ਆਏ ਸਮੂਹ ਸੇਵਾਦਾਰਾਂ ਨੇ ਗੁਰੂ ਸਾਹਿਬ ਦਾ ਧਨਵਾਦ ਕੀਤਾ ਅਤੇ ਨਾਲ ਹੀ ਇਲਾਕੇ ਦੀ ਸਮੂਹ ਸੰਗਤ ਅਤੇ ਪੁਰਾਣੀ ਕਮੇਟੀ ਖਾਸ ਕਰਕੇ ਇਸ ਦੇ ਪ੍ਰਧਾਨ ਸ੍ਰ ਇਕਬਾਲ ਸਿੰਘ ਜੀ ਦਾ ਵੀ ਤਹਿ ਦਿਲੌ ਧੱਨਵਾਦ ਕੀਤਾ ਗਿਆ ਜਿਹਨਾਂ ਦੇ ਉਦਮ ਸਦਕਾ ਇਸ ਤਰੀਕੇ ਦੀ ਚੋਣ ਲਈ ਸਭਾ ਦੀ ਐਗਜੈਕਟਿਵ ਅਤੇ ਜਨਰਲ ਹਾਉਸ ਵਿਚ ਮਤੇ ਪਾਸ ਹੋ ਸਕੇ । ਜਿਸ ਕਰਕੇ ਇਸ ਤਰਾਂ ਦੀ ਚੋਣ ਕਰਵਾਣ ਲਈ ਸਟੱਡੀ ਸਰਕਲ ਨੂੰ ਸਹਿਯੋਗ ਮਿਲ ਸਕਿਆ।

ਇਸ ਚੋਣ ਤੋਂ ਪਹਿਲਾਂ ਸਗਤਾਂ ਵਲੋਂ ਆਏ ਅਨੇਕਾਂ ਸਵਾਲਾਂ ਦਾ ਸਟੱਡੀ ਸਰਕਲ ਵਲੋਂ ਜਵਾਬ ਦਿਤਾ ਗਿਆ ਅਤੇ ਕਿਸੇ ਪ੍ਰਕਾਰ ਦਾ ਸ਼ਂਕਾ ਨ ਰਵੇ । ਪੁਰਾਣੀ ਕਮੇਟੀ ਦੇ ਪ੍ਰਧਾਨ ਸ੍ਰ ਇਕਬਾਲ ਸ਼ਿੰਘ ਜੀ ਨੇ ਚੋਣ ਤੌ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਸਰੂਪ ਦਾ ਇੰਤਜਾਮ ਕਰਕੇ ਇਹ ਸਾਬਿਤ ਕਰਣ ਦਾ ਯਤਨ ਕੀਤਾ ਕਿ ਇਹ ਚੋਣ ਨਿਰੋਲ ਤੇ ਨਿਰੌਲ ਗੁਰੂ ਜੀ ਦੇ ਹੁਕਮਨਾਮੇ ਅਨੁਸਾਰ ਹੋਵੇਗੀ। ਇਸ ਲਈ ਸਟੱਡੀ ਸਰਕਲ ਦੇ ਮੁਖ ਸੇਵਾਦਾਰ ਡਾ: ਇੰਦਰ ਸ਼ਿੰਘ ਜੀ ਨੇ ਉਚੇਚਾ ਧੱਨਵਾਦ ਕੀਤਾ। ਨਵੀ ਬਣੀ ਕਮੇਟੀ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਨਾਲ ਹੀ ਜਿਹੜੇ ਸਜਣ ਨਹੀ ਚੁਣੇ ਜਾ ਸਕੇ ਉਹਨਾਂ ਦਾ ਵੀ ਸਨਮਾਨ ਕਰਕੇ ਸਾਬਿਤ ਕਰ ਦਿਤਾ ਕਿ ਅਸੀ ਸਾਰੇ ਆਪਸ ਵਿਚ ਰਲਕੇ ਸੇਵਾ ਕਰਕੇ ਸਿਖੀ ਦਾ ਪਰਚਾਰ ਪ੍ਰਸਾਰ ਕਰਨ ਲਈ ਤਤਪਰ ਰਵਾਂਗੇ । ਸਟੱਡੀ ਸਰਕਲ ਵਲੋ ਸਮੂਹ ਸੰਸਾਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਆਪ ਜੀ ਨਿਉ ਮਹਾਵੀਰ ਨਗਰ ਦੀ ਕਮੇਟੀ ਦੀ ਤਰਾਂ ਆਪਣੇ ਗੁਰਦਵਾਰਾ ਸਹਿਬ ਦੀਆਂ ਕਮੇਟੀਆਂ ਦੀ ਚੋਣ ਵੀ ਹੁਕਮਨਾਮੇ ਰਾਹੀ ਕਰਣ ਤਾਕਿ ਸਾਡੇ ਵਿਚੌ ਦਬਿਧਾ ਖਤਮ ਹੋਵੈ, ਜਾਤ ਪਾਤ, ਬਿਰਾਦਰੀਵਾਦ, ਇਲਾਕਾਪ੍ਰਸਤੀ ਤੇ ਸਿਆਸੀ ਚੋਣਾਂ ਵਾਂਗ ਚੋਣ ਲੜਨ ਦਾ ਭੋਗ ਪੈ ਜਾਵੈ।

ਡਾਂ: ਇੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਇਲਾਕਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਸ ਤਰਾਂ ਹੁਕਮਨਾਮੇ ਰਾਹੀ ਚੋਣ ਕਰਵਾਣ ਲਈ ਜੋਰ ਪਾਣ।ਇਸ ਤਰੀਕੇ ਨਾਲ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਾ ਵਿਚ ਵਾਧਾ ਹੋਵੇਗਾ ਤੇ ਨਾਲ ਪੰਥ ਵਿਚ ਏਕਤਾ ਕਰਵਾਣ ਦਾ ਦੋਰ ਸ਼ੁਰੂ ਕਰਣ ਵਿਚ ਸਹਾਇਤਾ ਮਿਲੇਗੀ।ਅੰਤ ਵਿਚ ਸਟੱਡੀ ਸਰਕਲ ਵਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦਾ,ਪੁਰਾਣੀ ਕਮੇਟੀ ਦਾ, ਨਵੀ ਬਣੀ ਕਮੇਟੀ ਦਾ, ਸਟੱਡੀ ਸਰਕਲ ਵਲੋਂ ਆਏ ਸਮੂਹ ਸੇਵਾਦਾਰਾਂ ਸ੍ਰ.ਪ੍ਰਿਥਵੀਪਾਲ ਸਿੰਘ, ਸ੍ਰ.ਸੁਰਿੰਦਰਪਾਲ ਸਿੰਘ, ਸ੍ਰ.ਭਗਵਾਨ ਸਿੰਘ ਫਰੀਦਾਬਾਦ, ਸ੍ਰ.ਦਲਬੀਰ ਸਿੰਘ, ਸ੍ਰ.ਸਲਵਿੰਦਰ ਸਿੰਘ ਅਤੇ ਸ੍ਰ.ਨਿਰਮਲ ਸਿੰਘ ਜੀ ਦਾ ਧੱਨਵਾਦ ਕੀਤਾ ਗਿਆ ਜਿਹਨਾਂ ਦੇ ਪੂਰਨ ਸਹਿਯੋਗ ਨਾਲ ਇਹ ਸਾਰਾ ਪ੍ਰੌਗਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸਿਰੇ ਚੱੜ ਸਕਿਆ।ਸਟੱਡੀ ਸਰਕਲ ਵਲੋਂ ਗੁਰਮਤ ਵਿਦਿਆ ਡਾਟ ਕਾਮ ਵੈਬਸਾਈਟ ਵੀ ਅਜ ਤੋਂ ਸ਼ੁਰੂ ਕੀਤੀ ਗਈ।

ਇਸ ਬਾਰੇ ਵਿਚ ਇੱਕ ਕਦਮ ਅੱਗੇ ਰਖਦੇ ਹੋਏ “ਸਾਹਿਬ ਫੋਉਂਡੇਸ਼ਨ, ਨਵੀਂ ਦਿੱਲੀ" ਨੇ ਸਟੱਡੀ ਸਰਕਲ ਨੂੰ ਆਪਣਾ ਪੂਰਾ ਸਹਿਯੋਗ ਪਰਗਟ ਕਿੱਤਾ ਹੈ ਤੇ ਇਸ ਕਾਰਜ ਨੂੰ ਵਧ ਤੋਂ ਵਧ ਸੰਗਤਾਂ ਤਕ ਪਹੁੰਚਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ !

ਇਸ ਬਾਰੇ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਜੀ !

ਡਾ: ਇੰਦਰ ਸ਼ਿੰਘ
ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਦਿੱਲੀ
ਵਿਕਾਸ ਕੁੰਜ ਵਿਕਾਸ ਪੁਰੀ ਨਵੀਂ ਦਿਲੀ -110018
ਫੋਨ 9212751513, 9212751873


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top