Share on Facebook

Main News Page

ਟੀ.ਵੀ. ਅਤੇ ਇੰਨਟਰਨੈਟ ਖਾ ਗਿਆ ਕਿਤਾਬਾਂ ਪੜਨ ਦੀ ਰੁਚੀ
-
ਗੁਰਚਰਨ ਪੱਖੋਕਲਾਂ
ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)

ਪਿੱਛਲੇ 30 ਕੁ ਸਾਲਾਂ ਵਿੱਚ ਤਕਨੀਕ ਨੇ ਏਨੀ ਤੇਜੀ ਨਾਲ ਤਰੱਕੀ ਕੀਤੀ ਹੈ ਕਿ ਹੈਰਾਨ ਹੀ ਹੋ ਸਕਦੇ ਹਾਂ। ਤਰਕਸੀਲ ਵਿਅਕਤੀ ਜਿਹੜੀਆਂ ਗੱਲਾਂ ਅਤੇ ਕਹਾਣੀਆਂ ਨੂੰ ਚੈਲੰਜ ਕਰਦੇ ਸਨ ਕਿ ਬਿਨਾਂ ਤਾਰ ਤੋ ਸੁਣਿਆ ਨਹੀਂ ਜਾ ਸਕਦਾ, ਬਿਨਾਂ ਕਿਸੇ ਸਾਧਨ ਦੇ ਕੋਈ ਸਮਾਨ ਤਸਵੀਰ ਕਿਤਾਬ ਆਦਿ ਕੁੱਝ ਵੀ ਮੰਗਵਾਇਆ ਨਹੀ ਜਾ ਸਕਦਾ ਪਰ ਹੁਣ ਏਹ ਸਭ ਕੁੱਝ ਸੰਭਵ ਹੋ ਗਿਆ ਹੈ । ਕਾਗਜ ਉੱਪਰ ਛਪਣ ਵਾਲੀਆਂ ਕਿਤਾਬਾਂ ਨੂੰ ਈ ਬੁੱਕ ਖਾਈ ਜਾ ਰਿਹਾ ਹੈ। ਤਸਵੀਰਾਂ ਸੰਭਾਲਣ ਵਾਲੀਆਂ ਐੱਲਬੰਮਾਂ ਦੀ ਥਾਂ ਪੀਸੀ ਫਾਈਲਾਂ ਬਣ ਰਹੀਆਂ ਹਨ । ਵੀਡੀਉ ਕੈਸਟਾਂ ਦੀ ਥਾਂ ਵੀ ਪੀਸੀ ਫਾਈਲਾਂ ਹੀ ਤਿਆਰ ਹੋ ਰਹੀਆਂ ਹਨ। ਕਾਰਖਾਨਿਆਂ ਦੇ ਕੰਟਰੋਲ ਵੀ ਕੰਪਿਊਟਰਾਂ ਦੇ ਹੱਥ ਦਿੱਤਾ ਜਾ ਰਿਹਾ ਹੈ। ਪੁਲਾੜ ਵਿੱਚ ਜਾਣ ਵਾਲੇ ਰਾਕਟ ਵੀ ਬਿਨਾਂ ਪਾਇਲਟਾਂ ਤੋਂ ਸੰਕੇਤਾਂ ਰਾਂਹੀ ਕੰਟਰੋਲ ਹੋ ਰਹੇ ਹਨ। ਇਸ ਤਰਾਂ ਦੇ ਜਮਾਨੇ ਵਿੱਚੋਂ ਪੜਨ ਦੇ ਸੌਕ ਦੀ ਥਾਂ ਹਰ ਤਰਾਂ ਦੀ ਕਿਰਤ ਨੂੰ ਦੇਖਣਾਂ ਹੀ ਮੁੱਖ ਹੋ ਗਿਆ ਹੈ। ਹੁਣ ਕਿਤਾਬਾਂ ਪੜਨ ਦੀ ਥਾਂ ਉਹ ਸਭ ਕੁੱਝ ਵੇਖਿਆ ਜਾ ਰਿਹਾ ਹੈ। ਜਿਵੇਂ ਸਫਰਨਾਮੇ ਪੜਨ ਦੀ ਥਾਂ ਤੁਸੀ ਉਹਨਾਂ ਇਲਾਕਿਆਂ ਨੂੰ ਆਧੁਨਿਕ ਸਾਧਨਾਂ ਇੰਟਰਨੈਟ ਸੀਡੀ ਫਿਲਮਾਂ ਆਦਿ ਰਾਂਹੀ ਦੇਖ ਸਕਦੇ ਹੋ । ਹਰ ਵਧੀਆ ਕਿਤਾਬ ਤੇ ਫਿਲਮਾਂ ਬਣ ਚੁੱਕੀਆਂ ਹਨ ਜੋ ਸਿਰਫ ਦੇਖਣ ਲਈ ਹਨ। ਟੈਲੀਵਿਯਨ ਦਾ ਪਸਾਰ ਏਨਾ ਹੋ ਗਿਆ ਹੈ ਕਿ ਘਰਾਂ ਵਿੱਚ ਬੈਠੇ ਲੋਕ ਹੋਣ ਜਾਂ ਦੁਕਾਨਾਂ ,ਹਸਪਤਾਲਾਂ ਤੱਕ ਦੇ ਮਰੀਜ ਵੀ ਟੈਲੀਵਿਯਨ ਦੀ ਮੰਗ ਕਰਦੇ ਹਨ। ਅੱਗੇ ਕੇਬਲ ਅਤੇ ਡੀ ਟੀ ਐਚ ਨੇ ਹਜਾਰਾਂ ਚੈਨਲ ਪੇਸ ਕਰ ਦਿੱਤੇ ਹਨ। ਹਰ ਤਰਾਂ ਦੇ ਮਨੋਰੰਜਨ ਚੈਨਲਾਂ ਦੀ ਹਨੇਰੀ ਆਈ ਹੋਈ ਹੈ। ਇਸ ਤਰਾਂ ਦੇ ਸਮੇਂ ਵਿੱਚ ਕਿਸੇ ਕੋਲ ਕਿਤਾਬ ਪੜਨ ਦਾ ਸਮਾਂ ਹੀ ਕਿੱਥੇ ਰਹਿ ਗਿਆ ਹੈ। ਪੜਨ ਦੀ ਥਾਂ ਆਡੀਉ ਕਿਤਾਬਾਂ ਦਾ ਵਕਤ ਜਰੂਰ ਆਵੇਗਾ ਜੋ ਗੀਤਾਂ ਵਾਂਗ ਕੰਮ ਕਰਦਿਆਂ ਸੁਣੀਆਂ ਜਾ ਸਕਿਆਂ ਕਰਨਗੀਆਂ ।

ਬਦਲਦੇ ਸਮੇਂ ਨਾਲ ਬਹੁਤ ਕੁੱਝ ਬਦਲ ਗਿਆ ਹੈ ਅਤੇ ਬਦਲ ਰਿਹਾ ਹੈ ਪਰ ਪੁਰਾਣੇ ਲੇਖਕ ਨਹੀਂ ਬਦਲ ਰਹੇ ਇਸ ਲਈ ਹੀ ਤਾਂ ਉਹ ਪਾਠਕਾਂ ਦਾ ਰੋਣਾਂ ਰੋਂਦੇ ਹਨ। ਲੇਖਕਾਂ ਨੂੰ ਵੀ ਸਮੇਂ ਨਾਲ ਬਦਲਣਾਂ ਜਰੂਰੀ ਹੈ ਇੰਟਰਨੈੱਟ ਦੇ ਜਮਾਨੇ ਵਿੱਚ ਕਿਤਾਬ ਛਪਵਾਉਣਾਂ ਹੀ ਘਾਟੇ ਦਾ ਸੌਦਾ ਹੈ। ਕਾਗਜਾਂ ਦੇ ਬੰਡਲ ਕਾਲੇ ਕਰਨ ਦੀ ਥਾਂ ਅਤੇ ਫਿਰ ਦੁਬਾਰਾ ਸੋਧ ਕੇ ਲਿਖਣ ਦਾ ਸਮਾਂ ਲੰਘ ਗਿਆ ਹੈ। ਇੱਕ ਵਾਰ ਕੰਪਿਊਟਰ ਤੇ ਲਿਖੋ ਜਦ ਮਰਜੀ ਸੋਧ ਦੇ ਰਹੋ । ਡਾਕ ਰਾਂਹੀਂ ਭੇਜਣਾਂ ਪੈਸੇ ਦੀ ਬਰਬਾਦੀ ਹੈ ਅਤੇ ਸਮੇਂ ਦੀ ਵੀ ਜਦ ਤੱਕ ਡਾਕ ਰਾਂਹੀ ਪਰੈਸ ਕੋਲ ਇਹ ਚਿੱਠੀਆਂ ਪਹੁੰਚਦੀਆਂ ਹਨ ਤਦ ਤੱਕ ਤਾਂ ਬਹੁਤ ਕੁੱਝ ਨਵਾਂ ਆ ਗਿਆ ਹੁੰਦਾਂ ਹੈ । ਈਮੇਲ ਦਾ ਪਰਯੋਗ ਕਰੋ ਮਿੰਟੋ ਮਿੰਟ ਵਿੱਚ ਸਮੁੱਚੇ ਸੰਸਾਰ ਤੇ ਕਿਧਰੇ ਵੀ ਭੇਜੋ ।

ਪਿਛਲੇ ਸਮੇਂ ਦੀ ਪੜਾਈ ਨੂੰ ਜਿਹੜੇ ਕੰਪਿਊਟਰ ਦੀ ਭਾਸਾ ਸਿੱਖਣ ਤੱਕ ਲੈ ਗਏ ਉਹ ਪੜੇ ਲਿਖੇ ਹੋ ਗਏ ਹਨ ਜੋ ਇਹ ਨਹੀਂ ਸਿੱਖ ਸਕੇ ਉਹ ਇੰਟਰਨੈਟ ਦੇ ਜਮਾਨੇ ਵਿੱਚ ਅਣਪੜ ਬਣ ਗਏ ਹਨ ਸਿਆਣੇ ਹੋਣ ਦੇ ਬਾਵਜੂਦ । ਹੁਣ ਲੇਖਕਾਂ ਦੇ ਨਾਂ ਤੇ ਸਿਰਫ ਪਰਿੰਟ ਮੀਡੀਆ ਛਾਪਦਾ ਹੈ ਉਹ ਵੀ ਬਹੁਤ ਥੋੜਾ ਪਰ ਵੱਡਾ ਹਿੱਸਾ ਤਾਂ ਉਹਨਾਂ ਲਿਖਤਾਂ ਨੂੰ ਛਾਪ ਰਿਹਾ ਹੈ ਜੋ ਕੁੱਝ ਕਹਿੰਦੀਆਂ ਹਨ ਹੋਣ ਭਾਵੇਂ ਨਵਿਆਂ ਦੀਆਂ ਜਾਂ ਪੁਰਾਣੇ ਸਥਾਪਤ ਲੇਖਕਾਂ ਦੀਆਂ । ਇੰਟਰਨੈੱਟ ਉਪਰ ਤਾਂ ਛਪ ਹੀ ਸਾਰੇ ਨਵੇਂ ਲੇਖਕ ਰਹੇ ਹਨ ਪੁਰਾਣੇ ਜਸਵੰਤ ਕੰਵਲ ਜਾਂ ਗੁਰਦਿਆਲ ਸਿੰਘ ਤਾਂ ਭਾਲੇ ਵੀ ਨਹੀਂ ਥਿਆਉਂਦੇ ਕਿਉਕਿ ਉਹ ਕੰਪਿਊਟਰ ਭਾਸ਼ਾ ਸਿੱਖ ਨਹੀਂ ਸਕੇ । ਸੋ ਵਕਤ ਨਾਲ ਬੰਦਾਂ ਬਦਲੇ ਭਾਵੇਂ ਨਾਂ ਪਰ ਵਕਤ ਕਿਸੇ ਨਾਲ ਲਿਹਾਜ ਨਹੀਂ ਕਰਦਾ । ਸੋ ਵਕਤ ਨਾਲ ਬਦਲਣਾਂ ਹੀ ਪੈਦਾਂ ਹੈ । ਖੁਸ ਨਸੀਬੀ ਹਾਲੇ ਤੱਕ ਇਹ ਹੈ ਕਿ ਰੋਜਾਨਾ ਅਖਬਾਰ ਹਾਲੇ ਬਚੇ ਹੋਏ ਹਨ ਪਰ ਦੇਖੋ ਕਿੰਨਾਂ ਕੁ ਵਕਤ ਹੋਰ ਕੁਦਰਤ ਅਤੇ ਟਕਨੀਕ ਤੇ ਨਿਰਭਰ ਹੈ ਪਰ ਜਿਸ ਤੇਜੀ ਨਾਲ ਇੰਟਰਨੈਟ ਸਸਤਾ ਅਤੇ ਆਮ ਲੋਕਾਂ ਦੀ ਪਹੁੰਚ ਵਿੱਚ ਹੋ ਰਿਹਾ ਹੈ ਕਿ ਅਖਬਾਰ ਵੀ ਕਿਧਰੇ ਔਨਲਾਈਨ ਹੀ ਨਾਂ ਹੋ ਜਾਣ । ਆਉਣ ਵਾਲੇ ਸਮੇਂ ਵਿੱਚ ਨਵੀਂ ਤਰਾਂ ਦਾ ਪਾਠਕ ਪੈਦਾ ਹੋਵੇਗਾ ਜਿਸ ਲਈ ਨਵੀਂ ਸੋਚ ਅਤੇ ਨਵੀਂ ਤਕਨੀਕ ਨਾਲ ਲੈਸ ਲੇਖਕ ਹੀ ਆਪਣੀ ਪਹੁੰਚ ਬਣਾ ਸਕਣਗੇ । ਪਾਠਕਾਂ ਦੀ ਭਾਵੇਂ ਕੋਈ ਕਮੀ ਕਦੇ ਵੀ ਨਹੀਂ ਹੁੰਦੀ ਪਰ ਪਾਠਕ ਦੀ ਮੰਗ ਅਨੁਸਾਰ ਲਿਖਣ ਵਾਲੇ ਅਤੇ ਸਮਝਣ ਵਾਲੇ ਹੀ ਕਿਧਰੇ ਵਕਤ ਤੋਂ ਪਿੱਛੇ ਰਹਿ ਜਾਂਦੇ ਹਨ । ਵਕਤ ਤੋਂ ਖੁੰਝਿਆਂ ਕੋਲ ਉਲਾਭਿਆਂ ਤੋਂ ਇਲਾਵਾ ਕੁੱਝ ਨਹੀਂ ਰਹਿ ਜਾਂਦਾਂ । ਸਮੇ ਦੇ ਨਾਲ ਤੁਰਕੇ ਹੀ ਇਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top