Share on Facebook

Main News Page

ਕੀ ਅਖੌਤੀ ਸਿੱਖ ਚੈਨਲ ਜਵਾਬ ਦੇਵੇਗਾ
- ਟਾਈਗਰ ਜਥਾ ਯੂਕੇ

ਵੈਸੇ ਜੇ ਅਸੀਂ ਲਿਖਣ ਲਗੀਏ ਤਾਂ ਇਨ੍ਹਾਂ ਦੀਆਂ ਅਨੇਕਾਂ ਗੈਰ ਪੰਥਿਕ ਕਾਰਗੁਜਾਰੀਆਂ ਸੰਗਤਾਂ ਦੇ ਸਾਹਮਣੇ ਲਿਆਂਦੀਆਂ ਜਾ ਸਕਦੀਆਂ ਹਨ, ਪਰ ਅੱਜ ਸਿਰਫ ਅਸੀਂ ਦੋ ਮੁੱਦਿਆਂ 'ਤੇ ਗੱਲ ਕਰਨੀ ਹੈ।

ਪਹਿਲਾ, ਜੋ ਆਪ ਇਸ ਖਬਰ ਵਿਚ ਪੜ ਰਹੇ ਹੋ, ਕਿ ਪੁਲਾਂ ਦੇ ਹੇਠਾ ਸੁੱਤੇ ਅਨੇਕਾਂ ਨੌਜਵਾਨ ਜਿੰਨਾ ਨੂੰ ਇੱਕ ਮੁਦਾ ਬਣਾ ਕਿ ਇੰਨਾ ਨੇ ਹਜਾਰਾਂ ਪੌਂਡ ਇੱਕਠੇ ਕੀਤੇ ਸਨ, ਪਰ ਬੀ ਬੀ ਸੀ ਦੀ ਰਿਪੋਰਟ ਜਾਂ ਇਸ ਅਖਬਾਰ ਦੀ ਖਬਰ ਅਨੁਸਾਰ ਆਪ ਦੇਖ ਰਹੇ ਹੋ, ਕਿ ਓਹ ਨੌਜਵਾਨ ਅੱਜ ਭੀ ਉਹਨਾ ਪੁੱਲਾਂ ਥੱਲੇ ਸੁੱਤੇ ਪਾਏ ਗਏ ਹਨ। ਅਸੀਂ ਉਸ ਪ੍ਰੋਗਰਾਮ ਦੀ ਰਿਕਾਰਡਿੰਗ ਭੀ ਜਲਦੀ ਹੀ ਜਨਤਕ ਕਰਾਂਗੇ, ਜਿਸ ਵਿਚ ਡਾ.ਗੁਰਦੀਪ ਸਿੰਘ ਜਗਬੀਰ ਨੇ ਬੜੇ ਕਲਾਕਾਰੀ ਢੰਗ ਨਾਲ ਲੋਕਾਂ ਦੀਆਂ ਜੇਬਾਂ ਵਿਚੋ ਪੈਸੇ ਕਢਵਾਏ ਸਨ। ਅੱਜ ਕੌਮ ਨੂੰ ਭੀ ਜਾਗਰੂਕ ਹੋਣ ਦੀ ਲੋੜ ਹੈ, ਕਿ ਐਵੇ ਇੰਨੀ ਛੇਤੀ ਭਾਵੁਕ ਨਾ ਹੋਇਆ ਕਰੇ।

ਦੁੱਜਾ ਮੁੱਦਾ, ਜੋ ਜੇਰੇ ਵਿਚਾਰ ਹੈ ਕਿ ਵੈਸੇ ਤਾਂ ਇਸ ਚੈਨਲ ਤੋਂ ਪੰਥਿਕ ਰਹਿਤ ਮਰਯਾਦਾ ਦੇ ਪ੍ਰੋਗਰਾਮ ਭੀ ਕੀਤੇ ਜਾਂਦੇ ਹਨ, ਪਰ ਹਾਸੋਹੀਣੀ ਗੱਲ ਇਹ ਭੀ ਹੈ, ਕਿ ਉਸੇ ਮਰਿਯਾਦਾ ਨੂ ਖੰਡਨ ਕਰਨ ਵਾਲੇ ਪ੍ਰੋਗਰਾਮ ਭੀ ਇਸੇ ਹੀ ਚੈਨਲ ਤੋਂ ਜਿਆਦਾ ਪ੍ਰਸਾਰਿਤ ਕੀਤੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਤਿੰਨ ਦਿਨ ਪਹਿਲਾ ਇਥ੍ਹੋ ਇੱਕ ਦਸਮ ਦਰਬਾਰ ਦੇ ਨਾਮ ਹੇਠ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ, ਜਿਸ ਵਿਚ ਕਮਲਾ ਜਿਹਾ ਇੱਕ ਅਖੌਤੀ ਪ੍ਰਚਾਰਕ ਜਿਸਨੂੰ ਠਾਕੁਰ ਸਿਓਂ ਪਟਿਆਲੇ ਵਾਲਾ ਆਖਦੇ ਹਨ, ਬੜਾ ਚੀਕਾਂ ਮਾਰ ਮਾਰ ਕੇ ਬਚਿੱਤਰ ਨਾਟਕ ਦੀਆਂ ਰਚਨਾਵਾਂ ਪੜ੍ਹ ਰਿਹਾ ਸੀ, ਤੇ ਜਦੋਂ ਦਾਸ ਨੇ ਇੰਨ੍ਹਾਂ ਦੇ ਇੱਕ ਨੁਮਾਇੰਦੇ ਨੂੰ ਫੋਨ ਕੀਤਾ, ਤਾਂ ਉਸਦਾ ਜਵਾਬ ਸੀ, ਕਿ ਦੇਖੋ ਉਥ੍ਹੇ ਨੌਜਵਾਨ ਕਿੰਨੇ ਬੈਠੇ ਹਨ। ਮੈਂ ਫਿਰ ਬੇਨਤੀ ਕੀਤੀ ਕਿ ਜੇ ਉਥ੍ਹੇ ਸੰਗਤ ਬੈਠੀ ਹੈ, ਤਾਂ ਉਹਨਾਂ ਨੂੰ ਜਗਤ ਗੁਰੂ 'ਗੁਰੂ ਗਰੰਥ ਸਾਹਿਬ' ਜੀ ਦੇ ਨਾਲ ਜੋੜ ਦੇਵੋ, ਕਿਓੁਂ ਇੰਨ੍ਹਾਂ ਵਿਚਾਰਿਆਂ ਨੂੰ ਗੁੰਮਰਾਹ ਕਰ ਰਹੇ ਹੋ, ਪਰ ਜਦੋਂ ਉਹ ਵੀਰ ਮੰਨਣ ਵਿਚ ਨਾ ਆਇਆ, ਤਾਂ ਦਾਸ ਨੇ ਇੱਕੋ ਹੀ ਜੁਵਾਬ ਦਿੱਤਾ ਕਿ ਅਗਰ ਤੁਹਾਡਾ ਸੰਬੰਧ ਭੀੜ ਨਾਲ ਹੀ ਹੈ, ਤਾਂ ਫਿਰ ਮਿਸ ਪੂਜਾ ਦਾ ਅਖਾੜਾ ਲਗਵਾ ਲਵੋ, ਫਿਰ ਦੇਖਣਾ ਇਸ ਤੋ ਦਸ ਗੁਣਾ ਜਿਆਦਾ ਨੌਜਵਾਨ ਇੱਕਠੇ ਹੋ ਜਾਣਗੇ।

ਜੋ ਦਾਸ ਨੇ ਸ਼ਬਦ ਅਖੌਤੀ ਵਰਤਿਆ ਹੈ, ਉਸਦਾ ਕਾਰਣ ਸਿਰਫ ਇਹ ਹੈ, ਕਿ ਇਸ ਚੈਨਲ ਨੂੰ ਇਹ ਕੌਮੀ ਚੈਨਲ ਹੋਣ ਦਾ ਦਾਵਾ ਕਰਦੇ ਹਨ, ਤੇ ਇਸ ਦਾ ਨਾਮ ਭੀ 'ਸਿੱਖ' ਸ਼ਬਦ ਤੋਂ ਸੁਰੂ ਹੁੰਦਾ ਹੈ, ਅਤੇ ਸਿੱਖੀ ਕਦੇ ਭੀ ਦੂਹਰੇ ਮਿਆਰ ਵਾਲੀ ਨਹੀਂ ਹੁੰਦੀ।

ਦੂਜਾ ਕਾਰਣ ਇਹਨਾਂ ਦੇ ਕਹਿਣ ਮੁਤਾਬਿਕ ਇਹ ਹੈ, ਕਿ ਸਿੱਖ ਚੈਨਲ ਸੰਗਤਾਂ ਦੇ ਪੈਸੇ ਤੇ ਚਲਦਾ ਹੈ, ਅਤੇ ਕਿਸੇ ਦਾ ਪਰਸਨਲ ਚੈਨਲ ਨਹੀਂ ਹੈ, ਪਰ ਜੇ ਇਸ ਤਰਾਂ ਹੀ ਹੈ ਤਾਂ ਗੁਰੂ ਗਰੰਥ ਸਾਹਿਬ ਦੀ ਓਟ ਨੂੰ ਤਿਲਾਂਜਲੀ ਦੇ ਕੇ ਬਚਿੱਤਰ ਨਾਟਕ ਵਰਗੀਆਂ ਅਸ਼ਲੀਲ ਰਚਨਾਵਾਂ ਦਾ ਪਰਚਾਰ ਕਿਉਂ?

ਜੁਵਾਬ ਦੀ ਉਡੀਕ ਵਿਚ!

ਟਾਈਗਰ ਜਥਾ ਯੂਕੇ
ਅਤੇ ਸਮੂਹ ਜਾਗਰੂਕ ਪੰਥਿਕ ਧਿਰਾਂ

Sikh Channel promoting Bachhittar Natak

News link from some website where they says that 16 punjabi naujwaan has been arrested, but Sikh channel collected lots of Pounds on their behalf

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top