Share on Facebook

Main News Page

ਕਾਲੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ 'ਤੇ ਕੰਜਰ ਨਚਾਏ
-
ਜਤਿੰਦਰਪਾਲ ਸਿੰਘ

ਆਹ ਦੇਖੋ ਜੀ ਕਾਲੀਆਂ ਦਾ ਬੇੜਾ ਕਿਥੋਂ ਤਕ ਬੈਠ ਗਿਆ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ 'ਤੇ ਕੰਜਰ ਨਚਾਏ ਜਾ ਰਹੇ ਨੇ। ਕੀ ਕਹੋਂਗੇ ਇਸ ਨੂੰ ਹੁਣ। ਕਿਥੇ ਗਏ ਸਿੱਖਾਂ ਦੀ ਪਾਰਟੀ ਅਖਵਾਉਂਦੀ ਕਾਲੀ ਪਾਰਟੀ ਦੀਆਂ ਸਟੇਜਾਂ ਤੋਂ ਰਾਗੀ - ਢਾਡੀ ਅਤੇ ਕਵੀਸ਼ਰੀ ਜਥੇ। ਹੁਣ ਇਹ ਬਾਦਲ ਪਿਓ ਪੁੱਤ ਅਤੇ ਇਹਨਾ ਦੀ ਜੁੰਡਲੀ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ 'ਤੇ ਵੀ ਇਹੋ ਜਿਹੇ ਦਿਲਜੀਤ ਕੰਜਰ ਗਾਉਣ ਲਈ ਬੁਲਾਉਣ ਲਗ ਪਏ, ਜਿਸ ਨੇ ਸ਼ਰਮ ਦੀ ਹਦ ਲਾਹ ਕੇ ਧੀਆਂ ਭੈਣ ਤੇ ਗੀਤ ਗਾਇਆ ਕਿ "ਲਕ 28 ਕੁੜੀ ਦਾ 47 ਵੇਟ ਕੁੜੀ ਦਾ"।

ਓਹ ਬਾਦਲ ਜੁੰਡਲੀ ਕੁਝ ਤਾਂ ਸ਼ਰਮ ਕਰੋ, ਕਿਓਂ ਥੋਡਾ ਬੇੜਾ ਇੰਨਾ ਜਿਆਦਾ ਬੈਠ ਗਿਆ, ਕਦੇ ਤੁਸੀਂ ਸਿਖਾਂ ਦੀ ਨਸਲਕੁਸ਼ੀ ਦੇ ਦਿਨਾ ਵਿਚ ਮੁੰਬਈ ਤੋਂ ਸ਼ਾਹਰੁਖ ਵਰਗੇ ਲਿਆ ਕੇ ਨੰਗੀਆਂ ਕੁੜੀਆਂ ਦੇ ਨਾਚ ਕਰਵਾ ਕੇ ਸਿੱਖਾਂ ਦੇ ਓਹਨਾ ਹਜਾਰਾਂ ਸ਼ਹੀਦ ਸਿਖਾਂ ਜਿਹਨਾਂ ਦੇ ਗਲਾਂ ਵਿੱਚ ਸ਼ਰੇਆਮ ਟਾਇਰ ਪਾ ਪਾ ਕੇ ਸਾੜਿਆ ਗਿਆ, ਪਰ ਇਹਨਾ ਬਾਦਲ ਪਿਓ ਪੁੱਤਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ, ਕਿ ਅੱਜ ਦੇ ਦਿਨ ਜਦੋਂ ਪੂਰੀ ਸਿਖ ਕੌਮ ਓਹਨਾ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਅਤੇ ਅਸੀਂ ਨੰਗੇ ਨਾਚ ਦੇਖਣ ਵਿਚ ਮਸ਼ਰੂਫ ਹਾਂ।

ਵਾਹ ਓਹ ਥੋਡੇ ਕਾਲੀ ਦਲ ਦੇ ਵਰ੍ਕਰੋ, ਕੁਝ ਤਾਂ ਆਪਣੀ ਜਮੀਰ ਨੂੰ ਝੰਜੋਡੋ। ਕੀ ਕਿਸੇ ਦੀ ਜ਼ੁਰੱਤ ਨਹੀਂ ਇਹਨਾ ਪੰਥ ਦੋਖੀ ਪਿਓ ਪੁੱਤ ਨੂੰ ਕਹਿਣ ਦੀ ਕਿ ਤੁਸੀਂ ਤਾਂ ਬੇਅੰਤੇ ਤੋਂ ਵੀ ਜਿਆਦਾ ਅੱਤ ਚੁੱਕ ਦਿੱਤੀ ਹੈ, ਜਿਹੜੇ ਹੁਣ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ 'ਤੇ ਵੀ ਅਸ਼ਲੀਲ ਗਾਣੇ ਗਾਉਣ ਵਾਲੇ ਕੰਜਰਾਂ ਨੂੰ ਨਚਾਉਣ ਤੇ ਉੱਤਰ ਆਏ ਹੋ। ਕੋਈ ਨੀ ਜਦੋਂ ਕੁਰਸੀ ਹੇਠ ਹੁੰਦੀ ਹੈ ਤਾਂ ਥਲੇ ਕੁੱਝ ਵੀ ਦਿਖਾਈ ਨਹੀਂ ਦਿੰਦਾ ਭਾਜਪਾ/ਆਰ.ਐਸ.ਐਸ ਦੇ ਪਿਠੂ ਬਣ ਚੁੱਕੇ ਇਹਨਾ ਪਿਓ ਪੁੱਤਾਂ ਨੂੰ ਹੁਣ ਸਿਖ ਕੌਮ ਅਤੇ ਉਸ ਦੀ ਅਣਖ ਦਾ ਭੋਰਾ ਵੀ ਡਰ ਨਹੀਂ ਰਿਹਾ। ਇਸੇ ਲਈ ਇਹੋ ਜਿਹੇ ਗਿਰੇ ਹੋਏ ਕੰਮਾਂ ਤੇ ਉਤਰ ਆਏ ਨੇ। ਅੱਜ ਲੋੜ ਹੈ, ਹਰ ਇਕ ਸਿੱਖ ਨੂੰ ਇਹਨਾ ਪਾਪੀਆਂ ਦੇ ਖਿਲਾਫ਼ ਖੜਨ ਦੀ, ਤਾਂ ਕਿ ਇਹਨਾ ਨੂੰ ਪਤਾ ਲਗ ਸਕੇ, ਕਿ ਸਿੱਖਾਂ ਦੀ ਅਣਖ ਅਜੇ ਮਰੀ ਨਹੀਂ। ਓਹ ਆਪਣੇ ਗੁਰੂ ਸਾਹਿਬਾਨਾ ਦਾ ਨਿਰਾਦਰ ਕਿਸੇ ਵੀ ਹਾਲਤ ਵਿਚ ਨਹੀਂ ਦੇਖ ਸਕਦੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top