ਬੱਚਿਆਂ ਦੇ ਰੁਝਾਨ ਨੂੰ ਦੇਖਦੇ ਹੋਏ ਫਤਹਿ ਮਲਟੀਮੀਡਿਆ ਵਲੋਂ ਬਣਾਈ ਗਈ
ਵੀਡੀਓ ਗੇਮ ਅੱਜ ਮਿਤੀ 22 ਸਿਤੰਬਰ ਨੂੰ ਆਨਲਾਈਨ ਕੀਤੀ ਗਈ, ਤੇ ਇਸ ਗੇਮ ਨੂੰ ਆਨਲਾਈਨ ਕੀਤਾ
..ਪੇਸ਼ੇ ਤੋਂ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਵਾਲੇ ਵਿਜੇ ਸਿੰਘ ਨੇ, ਜੋ ਅੱਜ
ਤੋਂ 16 ਸਾਲ ਪਹਿਲਾਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਬ੍ਰਿਜ ਲਾਲ ਤੋਂ ਵਿਜੇ ਸਿੰਘ ਬਣ ਗਏ।
ਵਿਜੇ ਸਿੰਘ ਜੀ ਬਾਰੇ ਦੱਸ ਦੇਈਏ ਕਿ ਵਿਜੇ ਸਿੰਘ ਜੀ ਦਾ ਇੱਕ ਹੱਥ ਤੇ ਇੱਕ ਅੱਖ ਵੀ ਨਹੀਂ ਹੈ,
ਪਰ ਇਸ ਦੇ ਬਾਵਜੂਦ ਵੀ ਉਹ ਆਪਣੇ ਪਰਿਵਾਰ ਦਾ ਗੁਜਾਰਾ ਕਿਸੇ ਅੱਗੇ ਤਰਲੇ ਮਿੰਨਤਾਂ ਕਰਕੇ ਜਾਂ
ਭੀਖ ਮੰਗ ਕੇ ਨਹੀਂ, ਸਗੋਂ ਪੂਰੀ ਮਹਿਨਤ ਕਰਕੇ ਰਿਕਸ਼ਾ ਚਲਾ ਕੇ ਕਰ ਰਹੇ ਹਨ, ਇਸ ਲਈ ਉਨ੍ਹਾਂ
ਦੀ ਇਸ ਦ੍ਰਿੜਤਾ ਨੂੰ ਫਤਹਿ ਮਲਟੀਮੀਡਿਆ ਟੀਮ ਦਾ ਸਲਾਮ ਹੈ ਅਤੇ ਅਸੀਂ ਉਨਾਂ ਕੋਲੋ ਵੀਡੀਓ ਗੇਮ
ਨੂੰ ਆਨਲਾਈਨ ਕਰਵਾ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ।