Share on Facebook

Main News Page

ਗੁਰਦਵਾਰਾ ਸਿੰਘ ਸਭਾ ਸਿਆਟਲ ਵਿਖੇ ਸਿੱਖਾਂ ਸੰਗਤਾਂ ਨੂੰ ਮਿਲਣ ਤੋਂ ਕੀਤੀ ਨਾਂਹ ਕਾਰਣ, ਗਿ. ਪਿੰਦਰਪਾਲ ਸਿੰਘ ਦਾ ਦੀਵਾਨ ਰੱਦ ਕੀਤਾ

ਸਿਆਟਲ:- ਗੁਰਦੁਆਰਾ ਸਿੰਘ ਸਭਾ ਸਿਆਟਲ ਜੋ ਇਲਾਕੇ ਦਾ ਮੇਨ ਗੁਰਦੁਆਰਾ ਸਾਹਿਬ ਹੈ ਵਿਖੇ ਗੁਰਦੁਆਰਾ ਕਮੇਟੀ ਨੇ ਸਿੱਖ ਸੰਗਤਾਂ ਦੀ ਸਲਾਹ ਨੂੰ ਮੰਨਦਿਆਂ ਭਾਈ ਪਿੰਦਰ ਪਾਲ ਸਿੰਘ ਦਾ ਦੀਵਾਨ ਲਾਉਣ ਤੋਂ ਅਸਮਰੱਥਾ ਪ੍ਰਗਟ ਕੀਤੀ। ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਸਥਾਨਕ ਸਿੱਖਾਂ ਦੇ ਕੁੱਝ ਸਵਾਲ ਸਨ ਜੋ ਕਿ ਭਾਈ ਪਿੰਦਰ ਪਾਲ ਸਿੰਘ ਨਾਲ ਬੈਠ ਕੇ ਸਾਂਝੇ ਕਰਨੇ ਚਾਹੁੰਦੇ ਸਨ। ਜਿਸ ਵਾਸਤੇ ਸਿਆਟਲ ਨਿਵਾਸੀ ਅਵਤਾਰ ਸਿੰਘ ਆਦਮਪੁਰੀ ਦੀ ਡਿਊਟੀ ਲਗਾਈ ਗਈ ਕਿ ਉਹ ਭਾਈ ਪਿੰਦਰ ਪਾਲ ਸਿੰਘ ਨਾਲ ਗੱਲਬਾਤ ਕਰੇ, ਕਿਉਂਕਿ ਅਵਤਾਰ ਸਿੰਘ ਆਦਮਪੁਰੀ ਹੀ ਇਨ੍ਹਾਂ ਦਾ ਪ੍ਰੋਗਰਾਮ ਬਣਾ ਰਿਹਾ ਸੀ। ਆਦਮਪੁਰੀ ਅਨੁਸਾਰ ਸਿੱਖ ਸੰਗਤਾਂ ਦੀ ਇਹ ਮੰਗ ਭਾਈ ਪਿੰਦਰਪਾਲ ਸਿੰਘ ਨੇ ਠੁਕਰਾ ਦਿੱਤੀ ਤੇ ਕਿਹਾ, ਕਿ ਮੈਂ ਅਕਾਲ ਤਖਤ ਨੂੰ ਜਵਾਬਦੇਹ ਹਾਂ ਸਿੱਖ ਸੰਗਤਾਂ ਨੂੰ ਨਹੀਂ। ਜਦੋਂ ਉਸਨੇ ਸਿੱਖ ਸੰਗਤਾਂ ਨਾਲ ਕੋਈ ਵਿਚਾਰ ਕਰਨ ਤੋਂ ਨਾਂਹ ਕੀਤੀ, ਤਾਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਵੀ ਭਾਈ ਪਿੰਦਰ ਪਾਲ ਸਿੰਘ ਦਾ ਪ੍ਰੋਗਰਾਮ ਕਰਵਾਉਂਣ ਤੋਂ ਅਸਮਰੱਥਾ ਪ੍ਰਗਟ ਕੀਤੀ।

ਸ.ਗੁਰਦੇਵ ਸਿੰਘ ਮਾਨ ਨੇ ਕਿਹਾ, ਕਿ ਸਿਆਟਲ ਦੇ ਪੰਥ ਦਰਦੀ ਸਿੱਖਾਂ ਨੇ ਬੜੀ ਨਿਮਰਤਾ ਨਾਲ ਕਿਹਾ ਹੈ, ਕਿ ਜੇਕਰ ਭਾਈ ਪਿੰਦਰ ਪਾਲ ਸਿੰਘ ਸਾਡੇ ਨਾਲ ਨਹੀਂ ਬੈਠ ਸਕਦੇ, ਤਾਂ ਉਹ ਮੀਡੀਏ ਰਾਹੀਂ ਹੀ ਸਾਡੇ ਇਨ੍ਹਾਂ ਕੁੱਝ ਪੰਥਕ ਮਸਲਿਆਂ ਨਾਲ ਸੰਬੰਧਤ ਸਵਾਲਾਂ ਦੇ ਜੁਆਬ ਦੇ ਦੇਣ। ਉਨ੍ਹਾਂ ਦੇ ਸੁਆਲ ਸਨ, ਕਿ ਜਿਸ ਗਰੰਥ ਦੀ ਭਾਈ ਪਿੰਦਰਪਾਲ ਸਿੰਘ ਪ੍ਰੋੜਤਾ ਕਰਦੇ ਰਹੇ ਹਨ, ਉਸ ਬਾਬਤ ਹਰਨਾਮ ਸਿੰਘ ਧੁੰਮਾ ਭਿੰਡਰਾਂਵਾਲੇ ਕਹਿ ਰਹੇ ਹਨ, ਕਿ ਇਹ ਹਿੰਦੂ ਗ੍ਰੰਥਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਲੱਥਾ ਕਰਵਾਇਆ ਹੈ। ਕੀ ਉਲੱਥਾ ਕਰਵਾਉਣ ਨਾਲ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਣ ਗਈ ਹੈ?

ਬਾਦਲ ਦੀ ਪੰਥਕ ਸਰਕਾਰ ਨੇ ਸੁਮੇਧ ਸੈਣੀ ਵਰਗੇ ਤੇ ਇਜ਼ਹਾਰ ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਉਚੇ ਅਹੁਦੇ ਤੇ ਲਗਾਇਆ ਤੇ ਉਸੇ ਬਾਦਲ ਦੀ ਸਤਿਕਾਰਯੋਗ ਪਤਨੀ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਨਮਿਤ ਕੀਰਤਨ ਵਿੱਚ ਸ੍ਰੀ ਨਗਰ ਵਾਲਾ ਕਹਿ ਰਿਹਾ ਹੈ, ਮੈਂ ਅਤੇ ਭਾਈ ਪਿੰਦਰਪਾਲ ਸਿੰਘ ਤੇ ਦੋ ਹੋਰ ਬੀਬੀ ਸੁਰਿੰਦਰ ਕੌਰ ਦੀ ਪਾਰਟੀ ਦੇ ਬੰਦੇ ਹਾਂ, ਕੀ ਇਹ ਸੱਚ ਹੈ?

ਵਰਲਡ ਸਿੱਖ ਫੈਡਰੇਸ਼ਨ ਦੇ ਅਜੈਬ ਸਿੰਘ, ਬਲਰਾਜ ਸਿੰਘ ਸਪੋਕਨ, ਤਲਬੀਰ ਸਿੰਘ ਸਿਆਟਲ ਅਤੇ ਵਰਿੰਦਰ ਸਿੰਘ ਨੇ ਭਾਈ ਪਿੰਦਰਪਾਲ ਸਿੰਘ ਵੱਲੋਂ ਸਿੱਖ ਸੰਗਤਾਂ ਨਾਲ ਵੀਚਾਰ ਕਰਨ ਤੋਂ ਕੀਤੀ ਨਾਂਹ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਸ਼ੀਂ ਗੁਰਦਵਾਰਾ ਸੱਚਾ ਮਾਰਗ ਦੀ ਕਮੇਟੀ ਨਾਲ ਵੀ ਸੰਪਰਕ ਕੀਤਾ ਜੋ ਕਿ ਇਹ ਕਹਿੰਦੇ ਰਹੇ ਕਿ ਪਿੰਦਰਪਾਲ ਸਿੰਘ ਨਾਲ ਜਰੂਰ ਗੱਲਬਾਤ ਕਰਵਾਵਾਂਗੇ ਪਰ ਉਥੇ ਵੀ ਪਿੰਦਰਪਾਲ ਸਿੰਘ ਅਖੀਰ ਤੇ ਜੁਆਬ ਦੇ ਗਿਆ ਕਿ ਮੈਂ ਕਿਸੇ ਨਾਲ ਨਹੀਂ ਬੈਠ ਕੇ ਵਿਚਾਰ ਕਰਨਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top