Share on Facebook

Main News Page

ਅੰਬੇਦਕਰ ਤੇ ਦਲਿਤਾਂ ਨੂੰ ਸਿੱਖ ਬਣਨ ਤੋਂ ਰੋਕਿਆ ਸੀ, ਇਸ ਵਿਚ ਇਕ ਵੀ ਗੱਲ ਸੱਚ ਨਹੀਂ ਹੈ
- ਡਾ. ਹਰਜਿੰਦਰ ਸਿੰਘ ਦਿਲਗੀਰ

ਅੱਜ ਕਲ੍ਹ ਇਕ ਲੇਖ ਪਰਚਾਰਿਆ ਜਾ ਰਿਹਾ ਹੈ ਕਿ ਮਾਸਟਰ ਤਾਰਾ ਸਿੰਘ ਨੇ ਅੰਬੇਦਕਰ ਤੇ ਦਲਿਤਾਂ ਨੂੰ ਸਿੱਖ ਬਣਨ ਤੋਂ ਰੋਕਿਆ ਸੀ। ਇਸ ਵਿਚ ਇਕ ਵੀ ਗੱਲ ਸੱਚ ਨਹੀਂ ਹੈ। ਇਹ ਲੇਖ ਦੋ ਲਿਖਤਾਂ ਤੇ ਅਧਾਰਿਤ ਹੈ: ਅਮਰ ਸਿੰਘ ਸ਼ੇਰੇ ਪੰਜਾਬ ਦਾ ਲੇਖ ਤੇ ਕਪੂਰ ਸਿੰਘ ਦੀ ਸਾਚੀ ਸਾਖੀ।

1. ਅਮਰ ਸਿੰਘ ਸਾਰੀ ਉਮਰ ਮਾਸਟਰ ਤਾਰਾ ਸਿੰਘ ਦਾ ਨਿਜੀ ਵਿਰੋਧੀ ਰਿਹਾ ਹੈ। ਉਹ ਕਾਂਗਰਸ ਦਾ ਟਾਊਟ ਸੀ। ਉਹ ਗਾਂਧੀ ਭਗਤ ਸੀ। 1947 ਵਿਚ ਖਾਲਿਸਤਾਨ ਦੀ ਮੰਗ ਦਾ ਸਭ ਤੋਂ ਵੱਡਾ ਵਿਰੋਧੀ ਉਹੀ ਸੀ।

2. ਕਪੂਰ ਸਿੰਘ: ਕਪੂਰ ਸਿੰਘ ਨੇ ਵੀ ਸਾਚੀ ਸਾਖੀ ਵਿਚ ਬਹੁਤ ਝੂਠ ਲਿਖਿਆ ਹੈ (ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ ਤੇ ਉਨ੍ਹਾਂ ਦਾ ਨਾਂ ਸਿੱਖ ਹੋਮਲੈਂਡ ਦੇ ਹਿਮਾਇਤੀ ਹੋਣ ਕਰ ਕੇ ਚੜ੍ਹਿਆ ਸੀ)।

ਸਾਚੀ ਸਾਖੀ ਦਾ ਸਿਰਫ਼ ਕਪੂਰ ਸਿੰਘ ਦਾ ਨਿਜ ਬਾਰੇ ਚੈਪਟਰ ਸਹੀ ਹੈ ਬਾਕੀ ਕਿਤਾਬ ਨਿਰੀਆਂ ਗ਼ਲਤੀਆਂ ਨਾਲ ਭਰੀ ਹੋਈ ਹੈ। ਉਨ੍ਹਾਂ ਨੇ ਆਪ ਵੀ ਮੰਨਿਆ ਸੀ ਕਿ ਉਹ ਗ਼ਲਤ ਲਿਖ ਗਏ ਹਨ ਤੇ ਨਵੀਂ ਐਡੀਸ਼ਨ ਵਿਚ ਸੁਧਾਰ ਕਰ ਦੇਣਗੇ ਪਰ ਉਨ੍ਹੀਂ ਦਿਨੀਂ ਉਨ੍ਹਾਂ ਨੂੰ ਅਧਰੰਗ ਦਾ ਅਟੈਕ ਹੋ ਗਿਆ ਤੇ ਉਹ ਸੋਧਾਂ ਨਾ ਕਰ ਸਕੇ।

ਹਕੀਕਤ ਇਹ ਹੈ, ਕਿ ਮਾਸਟਰ ਤਾਰਾ ਸਿੰਘ ਨੇ ਬੰਬਈ ਵਿਚ ਸਿੱਖ ਮਿਸ਼ਨ ਖੋਲ੍ਹ ਦਿੱਤਾ ਸੀ ਅਤੇ ਉਥੇ ਇਕ ਕਾਲਜ ਵੀ ਬਣ ਰਿਹਾ ਸੀ (ਜੋ ਅੱਜ ਵੀ ਚਲ ਰਿਹਾ ਹੈ)। ਦਰਅਸਲ ਗਾਂਧੀ ਨੇ ਅੰਬੇਦਕਰ ਨੂੰ ਰੋਕਣ ਵਾਸਤੇ ਮਰਨ ਵਰਤ (ਪਾਖੰਡ ਵਾਲੀ ਭੁੱਖ ਹੜਤਾਲ) ਸ਼ੁਰੂ ਕਰ ਲਿਆ ਸੀ ਤਾਂ ਜੋ ਅੰਬੇਦਕਰ ਨੂੰ ਸਿੱਖ ਬਣਨੋਂ ਰੋਕਿਆ ਜਾ ਸਕੇ। ਕਿਸੇ ਵੀ ਸਿੱਖ ਨੇ ਅੰਬਟਦਕਰ ਦੇ ਸਿੱਖ ਬਣਨ ਦਾ ਵਿਰੋਧ ਨਹੀਂ ਕੀਤਾ ਸੀ ਬਲਕਿ ਹਰ ਸਹੂਲਤ ਮੁਹੱਈਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

ਕਾਲਜ ਦੀ ਇਮਾਰਤ ਦਾ ਨਕਸ਼ਾ ਵੀ ਕਾਰਪੋਰੇਸ਼ਨ ਵਲੋਂ ਪਾਸ ਹੋ ਚੁੱਕਾ ਸੀ ਹੁਣ ਸ. ਕੇਹਰ ਸਿੰਘ ਨੇ ਕਾਲਜ ਦੀ ਉਸਾਰੀ ਵੱਲ ਬੁਹਤ ਹੀ ਦਿਲਚਸਪੀ ਨਾਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਾਬਾ ਭੋਲਾ ਸਿੰਘ ਇੰਜ਼ਨੀਅਰ ਸ. ਕੇਹਰ ਸਿੰਘ ਦੀ ਸਹਾਇਤਾ ਵਾਸਤੇ ਅਤੇ ਬਿਲਡਿੰਗ ਦੀ ਉਸਾਰੀ ਦੀ ਦੇਖ ਭਾਲ ਕਰਨ ਵਾਸਤੇ ਬੰਬਈ ਪੁੰਹਚ ਗਿਆ ਸੀ। ਅਰਦਾਸ ਤੋਂ ਉਪਰੰਤ ਨੀਹਾਂ ਦੀ ਖੁਦਾਈ ਕੀਤੀ ਗਈ ਅਤੇ ਲੋੜੀਂਦੇ ਸਮਾਨ ਵਾਸਤੇ ਆਰਡਰ ਬੁਕ ਕਰਵਾ ਦਿੱਤੇ। ਦੋ ਦਿਨਾਂ ਵਿੱਚ ਸਮਾਨ ਆਉਂਣਾ ਸ਼ੁਰੂ ਹੋ ਗਿਆ ਅਤੇ ਨਾਲ ਨਾਲ ਸਮਾਨ ਦੇ ਭੁਗਤਾਨ ਦੇ ਬਿੱਲ ਵੀ ਆਂਉਣੇ ਸ਼ੁਰੂ ਹੋ ਗਏ। ਕੋਈ ਲਗਭਗ 70000-80000 ਰੁਪਏ ਦਾ ਸਮਾਨ ਆ ਚੁੱਕਾ ਸੀ ਪਰਤੂੰ ਕੇਹਰ ਸਿੰਘ ਪਾਸ ਕਿਰਾਏ ਦਾ ਭੁਗਤਾਨ ਕਰਨ ਵਾਸਤੇ ਵੀ ਪੈਸੇ ਨਹੀਂ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਬਟਾਲੇ ਦੀ ਵਿਧਾਨ ਸਭਾ ਚੋਣ ਵਿੱਚ ਰੁੱਝੇ ਹੋਣ ਕਰਕੇ ਕਿਸੇ ਕੋਲ ਸ. ਕੇਹਰ ਸਿੰਘ ਨੂੰ ਜਵਾਬ ਦੇਣ ਦਾ ਸਮਾ ਨਹੀਂ ਸੀ। ਇਸ ਤੋਂ ਪਰੇਸ਼ਾਨ ਹੋ ਕੇ ਸ. ਕੇਹਰ ਸਿੰਘ ਨੇ ਇਮਾਰਤ ਦੀ ਉਸਾਰੀ ਵਾਲੀ ਜਗ੍ਹਾ ਉਪਰ ਜਾਣਾ ਬੰਦ ਕਰ ਦਿੱਤਾ ਅਤੇ ਘਰੋਂ ਵੀ ਬਾਹਰ ਘੱਟ ਹੀ ਨਿਕਲ ਦਾ ਸੀ। ਜਦੋਂ ਕੋਈ ਵਿਅਕਤੀ ਪੈਸੇ ਲੈਣ ਵਾਸਤੇ ਆਂਉਂਦਾ ਤਾਂ ਭੋਲਾ ਸਿੰਘ ਇਹ ਕਹਿ ਕੇ ਵਾਪਿਸ ਭੇਜ ਦਿੰਦਾ “ਕਿ ਭੁਗਤਾਨ ਕਰਨ ਵਾਲੇ ਵਿਅਕਤੀ ਦੀ ਸਿਹਤ ਠੀਕ ਨਹੀਂ ਜਦੋਂ ਉਸ ਦੀ ਸਿਹਤ ਠੀਕ ਹੋ ਜਾਵੇਗੀ ਤਾਂ ਦਫਤਰ ਵਿੱਚ ਆਣ ਕੇ ਭੁਗਤਾਨ ਕਰੇਗਾ।”

ਡਾ: ਅੰਬੇਡਕਾਰ ਦੀ ਹਰ ਮੰਗ ਪੂਰੀ ਕਰਨ ਵਾਸਤੇ ਪੂਰਾ ਪੂਰਾ ਯਤਨ ਕੀਤਾ ਜਾ ਰਿਹਾ ਸੀ। ਪਰਤੂੰ ਜਦੋਂ ਕਾਂਗਰਸ ਦੇ ਹਿੰਦੂ ਲੀਡਰਾਂ ਨੂੰ ਪਤਾ ਲੱਗਾ ਤਾਂ ਉਹ ਇਸ ਤਜ਼ਵੀਜ਼ ਨੂੰ ਤਾਰਪੀਡੋ ਕਰਨ ਲਈ ਲਾਮ ਬੰਦ ਹੋ ਗਏ। ਜਿਹੜੀ ਪਲੈਨ ਹਿੰਦੂ ਮਹਾਂ ਸਭਾ ਦੇ ਲੀਡਰਾਂ, ਡਾ ਅੰਬੇਡਕਾਰ ਅਤੇ ਸ. ਕੇਹਰ ਸਿੰਘ ਵਿਚਕਾਰ ਤਿਆਰ ਹੋਈ ਸੀ ਉਸਦਾ ਦਲਤਾਂ ਦੇ ਦੂਸਰੇ ਲੀਡਰਾਂ ਨੂੰ ਵੀ ਪਤਾ ਲਗ ਚੁੱਕਾ ਸੀ ਇਸ ਫਾਰਮੂਲੇ ਵਾਰੇ ਕੇਂਦਰੀ ਮੰਤਰੀ ਰਾਜਾ ਨੇ ਗਾਂਧੀ ਨੂੰ ਦੱਸ ਦਿੱਤਾ। ਗਾਂਧੀ ਨੇ ਇਸ ਨੂੰ ਰੋਕਣ ਵਾਸਤੇ ਸਾਰੇ ਹੀਲੇ ਵਰਤਣੇ ਸ਼ੁਰੂ ਕਰ ਦਿੱਤੇ। ਕਿਉਕਿ ਅੱਠ ਕ+ੜ ਦਲਤਾਂ ਦੇ ਛਡਣ ਨਾਲ ਹਿੰਦੂ ਧਰਮ ਨੂੰ ਇੱਕ ਵੱਡਾ ਧੱਕਾ ਲੱਗਦਾ ਸੀ। ਕਟੜ ਹਿੰਦੂ ਲੀਡਰਾਂ ਨੇ ਦਲਤਾਂ ਨਾਲ ਫੋਕੇ ਵਾਇਦੇ ਕਰਕੇ ਉਨ੍ਹਾਂ ਨੂੰ ਆਪਣੇ ਪ੍ਰਭਾਵ ਥੱਲੇ ਲੈ ਆਂਦਾ। ਉਹਨਾਂ ਵਿੱਚੋਂ ਇੱਕ ਇਹ ਵਾਇਦਾ ਕੀਤਾ ਕਿ ਦਲਤਾਂ ਦੇ ਹਾਲਾਤ ਵਿੱਚ ਸੁਧਾਰ ਲਿਆ ਕੇ ਬਾਕੀ ਸ਼੍ਰੇਣੀਆਂ ਦੇ ਬਰਾਬਰ ਲੈ ਆਉਣਗੇ। ਕਾਂਗਰਸ ਅਤੇ ਸਰਮਾਏਦਾਰ ਲੀਡਰਾਂ ਨੇ ਦਲਤਾਂ ਦੀ ਬੁਹਮਤ ਨੂੰ ਹਿੰਦੂ ਰਹਿਣ ਲਈ ਮਨਾ ਲਿਆ। ਇਸ ਦੇ ਨਾਲ ਬੁਹਤ ਸਾਰੇ ਦਲਤ ਡਾ: ਅੰਬੇਡਕਾਰ ਤੋਂ ਦੂਰ ਹੋ ਗਏ ਅਤੇ ਇੱਕ ਵੱਖਰੀ ਹਰੀਜਨ ਜਮਾਤ ਸਥਾਪਿਤ ਕਰ ਲਈ।

ਗਾਂਧੀ ਨੇ ਆਪਣੇ ਰਾਜੀਨੀਤਕ ਸਾਥੀਆਂ ਨੂੰ ਮਨਾ ਲਿਆ ਕਿ ਦਲਤ ਹਿੰਦੂਆਂ ਦਾ ਇੱਕ ਹਿੱਸਾ ਹਨ ਇਨ੍ਹਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਖਾਸ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਗਾਂਧੀ ਨੇ ਇਸ ਗੱਲ ਉਪਰ ਜੋਰ ਦੇਣ ਲਈ ਮਰਨ ਵਰਤ ਵੀ ਰੱਖਿਆ ਇਸ ਮਰਨ ਵਰਤ ਨੇ ਕਾਂਗਰਸੀ ਲੀਡਰਾਂ ਨੂੰ ਵੀ ਬੁਹਤ ਪ੍ਰਭਾਵਿਤ ਕੀਤਾ। ਮਦਨ ਮੋਹਨ ਮਾਲਵੀਆ ਉਸ ਸਮੇ ਕੇਂਦਰੀ ਮੰਤਰੀ ਮੰਡਲ ਦਾ ਮੈਂਬਰ ਸੀ ਜਿਸ ਨੇ ਕੋਸ਼ਿਸ਼ ਕਰਕੇ ਦਲਤਾਂ ਨੂੰ ਹਿੰਦੂਆਂ ਦੇ ਤੌਰ ਤੇ ਮਾਨਤਾ ਦਿਵਾਈ, ਗਾਂਧੀ ਜੀ ਨੇ ਰਜਿਰਵੇਸ਼ਨ ਬਿਲ ਪਾਸ ਹੋਣ ਉਪਰੰਤ ਆਪਣਾ ਮਰਨ ਵਰਤ ਛੱਡਿਆ। ਇਸ ਦੇ ਪਿਛੇ ਅਸਲ ਮਕਸੱਦ ਇਹ ਸੀ, ਕਿ ਦਲਤ ਹਿੰਦੂ ਧਰਮ ਨੂੰ ਛੱਡਣ ਦਾ ਵਿਚਾਰ ਬਦਲ ਲੈਣ। ਪਰ ਡਾ: ਅੰਬੇਡਕਾਰ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੇ ਇਹ ਫੋਕੇ ਵਾਇਦੇ ਹਨ ਡਾ: ਅੰਬੇਡਕਾਰ ਅਨੁਸਾਰ “ਗਾਂਧੀ ਨੂੰ ਇੱਕ ਸੰਤ ਨਾ ਕਿਹੋ, ਉਹ ਇੱਕ ਤਜਰਬੇਕਾਰ ਰਾਜਨੀਤਕ ਹੈ ਜਦੋ ਸਾਰੇ ਹੀਲਾ ਫੇਲ ਹੋ ਜਾਣ, ਆਖਰ ਗਾਂਧੀ ਨੂੰ ਹੀ ਕੋਈ ਖੜਯੰਤਰ ਕਰਨ ਲਈ ਵਰਤਿਆ ਜਾਂਦਾ।” “ਗਾਂਧੀ ਦੀ ਵਰਗਬੰਦੀ ਵਿੱਚ ਨਾ ਕੀਲੇ ਜਾਇਉ ਉਹ ਰੱਬ ਨਹੀਂ। ਮਹਾਤਮਾ ਆਇਆ ਅਤੇ ਚਲੇ ਗਿਆ ਪਰ ਦਲਤ ਸਦਾ ਲਈ ਦਲਿਤ ਬਣੇ ਰਹੇ।”.ਅਖ਼ੀਰ ਅੰਬੇਦਕਰ ਹਿੰਦੂਆਂ ਦਾ ਦਲਿਤ ਹਿੱਸਾ ਹੀ ਬਣਿਆ ਰਿਹਾ ਪਰ ਮਰਨ ਵੇਲੇ ਘਬਰਾ ਕੇ ਬੋਧੀ ਬਣ ਗਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top