Share on Facebook

Main News Page

ਪੰਥਕ ਤਾਲ-ਮੇਲ ਸੰਗਠਨ ਵੱਲੋਂ ਦਿੱਲੀ ਵਿਖੇ ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਸੰਮੇਲਨ

ਮਿਤੀ 14 ਅਕਤੂਬਰ 2012
ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਰਵਰ ਗਾਰਡਨ, ਨਵੀਂ ਦਿਲੀ
E-mail: singhsabhachd@gmail.com

ਸਤਿਕਾਰਯੋਗ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ: ਦਿੱਲੀ ਵਿਖੇ ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਸੰਮੇਲਨ

ਆਪ ਜੀ ਭਲੀਭਾਂਤ ਜਾਣਦੇ ਹੋ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ, ਇਸ ਲਈ ਪੰਥਕ ਤਾਲਮੇਲ ਸੰਗਠਨ ਵਲੋਂ ਮਿਤੀ 14-10-2012, ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਨਸਰੋਵਰ ਗਾਰਡਨ, ਨਵੀਂ ਦਿੱਲੀ ਵਿਖੇ ਪੰਥਕ ਦਸ਼ਾ ਅਤੇ ਦਸ਼ਾ ਵਿਸ਼ੇ ਤੇ ਜ਼ਰੂਰੀ ਵਿਚਾਰਾਂ ਕਰਨ ਲਈ, ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਸੰਮੇਲਨ ਸੱਦਿਆ ਗਿਆ ਹੈ। ਆਪ ਜੀ ਨੂੰ ਬੇਨਤੀ ਹੈ, ਕਿ ਆਪ ਆਪਣੀ ਸਿੰਘ ਸਭਾ/ ਜਥੇਬੰਦੀ ਵਲੋਂ ਕੋਈ ਨੁਮਾਇੰਦਾ ਭੇਜ ਕੇ ਆਪਣੇ ਕੀਮਤੀ ਸੁਝਾਅ ਦਿਉ ਜੀ। ਪ੍ਰੋਗਰਾਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਪੰਥਕ ਤਾਲ-ਮੇਲ ਸੰਗਠਨ ਵੱਲੋਂ ਸਮੁਹ ਸਿੰਘ ਸਭਾਵਾਂ ਦਾ ਸਮਾਗਮ, ਮਿਤੀ 14 ਅਕਤੂਬਰ 2012 ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਰੋਵਰ ਗਾਰਡਨ, ਨਵੀਂ ਦਿਲੀ

ਸਮਾਗਮ ਦੀ ਰੂਪ-ਰੇਖਾ

ਅਰੰਭਕ ਅਰਦਾਸ 10 ਵਜੇ ਸਵੇਰੇ: ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ)
ਸਵਾਗਤੀ ਬੋਲ : 10.10 ਵਜੇ, ਸ. ਹਰਵਿੰਦਰ ਸਿੰਘ ਫੂਲਕਾ (ਸੀਨੀਅਰ ਵਕੀਲ ਸੁਪਰੀਮ ਕੋਰਟ)
ਪੰਥਕ ਦਸ਼ਾ ਤੇ ਦਿਸ਼ਾ ਸੰਮੇਲਨ ਦੀ ਲੋੜ ਤੇ ਮਹਤਤਾ 10.20 ਵੱਜੇ ਸ. ਸੁਰਿੰਦਰਜੀਤ ਸਿੰਘ ਪਾਲ (ਸਾਬਕਾ ਚੀਫ ਕਮੀਸ਼ਨਰ ਇਨਕਮ ਟੈਕਸ)
ਦੋ ਸ਼ਬਦ 10.40 ਵਜੇ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿਘ (ਜਥੇਦਾਰ ਅਕਾਲ ਤਖ਼ਤ ਸਾਹਿਬ)
ਪੰਥਕ ਇੱਕ ਸੁਰਤਾ ਤੇ ਇੱਕਸਾਰਤਾ ਵਿੱਚ ਸਿੱਖ ਸੰਸਥਾਵਾਂ ਦੀ ਭੂਮਿਕਾ: 11.00 ਵਜੇ, ਸ. ਹਰਜੀਤ ਸਿੰਘ (ਸੰਪਾਦਕ, ਸਿੱਖ ਫੁਲਵਾੜੀ, ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ)
ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਅਤੇ ਖੁਦ ਮੁਖਤਿਆਰੀ ਦੀ ਲੋੜ: 11.20 ਵਜੇ, ਸ.ਜਸਵਿੰਦਰ ਸਿੰਘ ਐਡਵੋਕੇਟ (ਅਕਾਲ ਪੁਰਖ ਕੀ ਫੌਜ)
ਪੰਥ ਦੀ ਇੱਕਸੁਰਤਾ ਵਿੱਚ ਸਿੱਖ ਰਹਿਤ ਮਰਿਆਦਾ ਦੀ ਭੂਮਿਕਾ: 11.40 ਵਜੇ :ਪ੍ਰਿੰ. ਬਲਜੀਤ ਸਿੰਘ (ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾਂ)
ਆਰਥਕ ਪੱਖੋਂ ਪਿਛਡੇ ਸਿੱਖ ਭਾਈਚਾਰੇ ਲਈ ਸਹਾਇਤਾ ਦੀ ਲੋੜ : 12.00 ਵਜੇ (ਮੁੱਖ ਸੇਵਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ)
ਦੇਸ਼ ਵਿਦੇਸ਼ ਤੋਂ ਆਏ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਸੁਝਾਅ : 12.20 ਵਜੇ
ਗੁਰੂ ਗ੍ਰੰਥ-ਗੁਰੂ ਪੰਥ ਦੀ ਵਿਚਾਰਧਾਰਾ ਲਈ ਸਾਂਝੇ ਯਤਨ ਕਰਨ ਦੀ ਲੋੜ: 1.00 ਵਜੇ ਸ. ਗੁਰਪ੍ਰੀਤ ਸਿੰਘ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ)
ਐਲਾਨਨਾਮਾ 1.20 ਵਜੇ, ਰਾਣਾ ਇੰਦਰਜੀਤ ਸਿੰਘ (ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ)
ਧੰਨਵਾਦ ਤੇ ਅਰਦਾਸ : 2.00 ਵਜੇ, ਗਿਆਨੀ ਕੇਵਲ ਸਿੰਘ
ਗੁਰੂ ਕਾ ਲੰਗਰ ਤੇ ਰਵਾਨਗੀ

ਇਸ ਸੰਮੇਲਨ ਸੰਬੰਧੀ ਹੋਰ ਜਾਣਕਾਰੀ ਜਲੰਧਰ ਵਿਖੇ ਸਾਡੇ ਇੰਚਾਰਜ ਸ.ਹਰਜੀਤ ਸਿੰਘ, ਸੰਪਾਦਕ ਸਿੱਖ ਫੁਲਵਾੜੀ (ਸਿੱਖ ਮਿਸ਼ਨਰੀ ਕਾਲਜ) ਨਾਲ ਫੋਨ ਨੰ: 98149-21297 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵਲੋਂ ;
ਖੁਸ਼ਹਾਲ ਸਿੰਘ, ਦਫਤਰ ਸੱਕਤਰ
ਪੰਥਕ ਤਾਲਮੇਲ ਸੰਗਠਨ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰ 1 ਸੈਕਟਰ 28 ਏ, ਚੰਡੀਗੜ੍ਹ


ਟਿੱਪਣੀ:

ਹੈਰਾਨਗੀ ਦੀ ਗੱਲ ਇਹ ਹੈ, ਕਿ ਇਹ ਕਿਸ ਤਰ੍ਹਾਂ ਦਾ ਪੰਥਕ ਜਥੇਬੰਦੀਆਂ ਦਾ ਸੰਮੇਲਨ ਹੈ,ਕਿ ਜਿਸ ਵਿੱਚ ਮਿਸ਼ਨਰੀ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਖੌਤੀ ਜਥੇਦਾਰ ਗੁਰਬਚਨ ਸਿੰਘ, ਜਥੇਦਾਰ ਬਣਨ ਦੀ ਲਾਲਸਾ ਰੱਖਣ ਵਾਲੇ ਗਿਆਨੀ ਕੇਵਲ ਸਿੰਘ ਆਦਿ ਸ਼ਾਮਿਲ ਹੋ ਰਹੇ ਨੇ, ਮਿਲਗੋਭਾ ਜਿਹਾ ਜਾਪਦਾ ਹੈ।

ਗੱਲ ਹੋਵੇ "ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਅਤੇ ਖੁਦ ਮੁਖਤਿਆਰੀ ਦੀ ਲੋੜ" ਦੀ, "ਪੰਥ ਦੀ ਇੱਕਸੁਰਤਾ ਵਿੱਚ ਸਿੱਖ ਰਹਿਤ ਮਰਿਆਦਾ ਦੀ ਭੂਮਿਕਾ" ਦੀ, "ਗੁਰੂ ਗ੍ਰੰਥ-ਗੁਰੂ ਪੰਥ ਦੀ ਵਿਚਾਰਧਾਰਾ ਲਈ ਸਾਂਝੇ ਯਤਨ ਕਰਨ ਦੀ ਲੋੜ" ਦੀ, "ਪੰਥ ਦੀ ਇੱਕਸੁਰਤਾ ਵਿੱਚ ਸਿੱਖ ਰਹਿਤ ਮਰਿਆਦਾ ਦੀ ਭੂਮਿਕਾ" ਦੀ, ਤੇ ਉਸ 'ਚ ਸ਼ਾਮਿਲ ਹੋਵੇ ਉਹ ਸ਼ਖਸ ,ਜਿਸਨੇ ਅਕਾਲ ਤਖ਼ਤ ਨੂੰ ਬਾਦਲ ਤਖ਼ਤ ਬਣਾਇਆ ਹੋਵੇ, ਪੰਥਕ ਇਕਸੁਰਤਾ ਦੀ ਬਜਾਏ, ਪੰਥ 'ਚ ਪਾੜ ਪੈਦਾ ਕੀਤਾ ਹੋਵੇ, ਗੁਰੂ ਗ੍ਰੰਥ ਦੇ ਬਰਾਬਰ ਕੂੜ ਗ੍ਰੰਥ ਦਾ ਪ੍ਰਚਾਰਕ ਹੋਵੇ, ਖੁੱਦ ਆਪ ਹੀ ਸਿੱਖ ਰਹਿਤ ਮਰਿਯਾਦਾ ਦੇ ਉਲਟ ਕੰਮ ਕਰਦਾ ਹੋਵੇ, ਇਸ ਤਰ੍ਹਾਂ ਦੇ ਦੋਗਲੇ, ਵਿਕੇ ਹੋਏ, ਸਿੱਖੀ ਦਾ ਘਾਣ ਕਰਨ ਵਾਲੇ ਸ਼ਖ਼ਸ ਦਾ ਇਸ "ਪੰਥਕ"??? ਇਕੱਠ 'ਚ ਸਾਮਿਲ ਹੋਣਾ ਹੀ, ਇਸ ਸੰਮੇਲਨ ਦੇ ਪੱਧਰ ਅਤੇ ਹੋਣ ਵਾਲੇ ਐਲਾਨਨਾਮੇ 'ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ।

ਉਹਹਹਹ...... ਮੁਆਫ ਕਰਨਾ... ਅਸੀਂ ਤਾਂ ਭੁੱਲ ਹੀ ਗਏ ਕਿ ਮਿਸ਼ਨਰੀ ਕਾਲੇਜ ਵਾਲਿਆਂ ਦਾ ਹਾਲੇ ਸਿਲੇਬਸ ਸ਼੍ਰੋਮਣੀ ਕਮੇਟੀ ਤੇ ਅਖੌਤੀ ਜਥੇਦਾਰ ਵਲੋਂ ਚੈਕ ਨਹੀਂ ਹੋਇਆ, ਜੋ ਕਿ ਇਨ੍ਹਾਂ ਦੇ ਪ੍ਰਚਾਰਕ ਦੇ ਬੰਦ ਕਮਰੇ ਵਿੱਚ ਹੋਈ ਪੇਸ਼ੀ ਤੋਂ ਬਾਅਦ ਹੋਣਾ ਸੀ। ਸਿਲੇਬਸ ਤਾਂ ਕੀ ਚੈਕ ਹੋਣਾ ਸੀ, ਹੁਣ ਤਾਂ ਕੁੱਝ ਹੋਰ ਹੀ ਖਿਚੜੀ ਪੱਕ ਰਹੀ ਹੈ।

ਜੇ ਕਿਸੇ ਨੂੰ ਸਾਡੀ ਇਹ ਟਿੱਪਣੀ ਨਾ ਚੰਗੀ ਲਗੇ, ਖਿਮਾਂ ਦੇ ਜਾਚਕ ਹਾਂ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top