Share on Facebook

Main News Page

ਕੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਸਾਹਿਬ ਜੀ ਕੋਲ ਸੀ?
-
ਵਰਿੰਦਰ ਸਿੰਘ

ਗੁਰਦਵਾਰਾ ਸਾਹਿਬ ਵਿੱਚ ਭਾਈ ਸਾਹਿਬ ਕਥਾ ਕਰ ਰਹੇ ਸਨ, ਕਿ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਾਲੀ ਪੋਥੀ ਸ੍ਰੀ ਚੰਦ ਕੋਲ ਰਹ ਗਈ ਅਤੇ ਉਸ ਦਾ ਓਹਨਾ ਦੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਗਿਆ। ਇਸ ਗਲ ਤੋਂ ਬਹੁਤ ਪਰੇਸ਼ਾਨੀ ਹੋਈ ਅਤੇ ਭਾਈ ਸਾਹਿਬ ਜੀ ਨੂੰ ਪੁਛਿਆ ਤਾਂ ਕਹਿਣ ਲਗੇ ਕਿ ਬਾਣੀ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਇੱਕਠੀ ਕੀਤੀ ਅਤੇ ਮੈਨੂੰ ਮੋਹਨ ਵਾਲੀ ਸਾਖੀ ਸੁਣਾਉਣ ਲੱਗ ਪਏ। ਗੁਰੂ ਅੰਗਦ ਸਾਹਿਬ ੧੩ ਸਾਲ ਗੁਰਗੱਦੀ ਤੇ ਰਹੇ ਅਤੇ ਓਹਨਾ ਦੇ ਸਿਰਫ ੬੩ ਸਲੋਕ ਹਨ, ਗੁਰੂ ਗਰੰਥ ਸਾਹਿਬ ਜੀ ਵਿੱਚ। ਕੀ ਓਹ ੧੩ ਸਾਲ ਸਵੇਰੇ ਸ਼ਾਮ ਦਾ ਸਤਸੰਗ, ਇਹਨਾ ੬੩ ਸਲੋਕਾਂ ਨਾਲ ਹੀ ਕਰਦੇ ਰਹੇ? ਇਹ ਗਲ ਮਨੰਣ ਵਿਚ ਨਹੀਂ ਆਉਂਦੀ ਆਓ ਗੁਰੂ ਗਰੰਥ ਸਾਹਿਬ ਜੀ ਵਿਚੋਂ ਓਹਨਾ ਦੇ ਕੁਝ ਸਲੋਕ ਵੇਖੀਏ ;

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥ (ਮਾਝ ਕੀ ਵਾਰ ਗੁਰੂ ਅੰਗਦ ਸਾਹਿਬ)
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ (ਜਪੁ ਗੁਰੂ ਨਾਨਕ ਸਾਹਿਬ)

ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥ (ਮਾਝ ਕੀ ਵਾਰ ਗੁਰੂ ਅੰਗਦ ਸਾਹਿਬ)
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ (ਜਪੁ ਗੁਰੂ ਨਾਨਕ ਸਾਹਿਬ)

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ (ਆਸਾ ਦੀ ਵਾਰ ਗੁਰੂ ਅੰਗਦ ਸਾਹਿਬ)
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ (ਆਸਾ ਦੀ ਵਾਰ ਗੁਰੂ ਨਾਨਕ ਸਾਹਿਬ)

ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ (ਸੂਹੀ ਕੀ ਵਾਰ ਗੁਰੂ ਅੰਗਦ ਸਾਹਿਬ)
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥ (ਸੂਹੀ ਕੀ ਵਾਰ ਗੁਰੂ ਨਾਨਕ ਸਾਹਿਬ)

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥ (ਮਾਰੂ ਕੀ ਵਾਰ ਗੁਰੂ ਅੰਗਦ ਸਾਹਿਬ)
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ (ਤਿਲੰਗ ਗੁਰੂ ਨਾਨਕ ਸਾਹਿਬ)

ਇਹਨਾ ਸਾਰਿਆਂ ਪ੍ਰਮਾਣਾ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਜੀ ਕੋਲ ਸੀ। ਜੇ ਨਹੀਂ ਤਾਂ ਬਾਣੀ ਵਿਚ ਇਸ ਤਰਾਂ ਦੀ ਸਮਾਨਤਾ ਕਦੇ ਵੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਪੁਰਾਤਨ ਜਨਮ ਸਾਖੀਆਂ ਵਿਚ ਵੀ ਇਸ ਦਾ ਹਵਾਲਾ ਮਿਲਦਾ ਹੈ, ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਆਈ ਦੇਂਦੇ ਸਮੇ ਭਾਈ ਲਹਿਣਾ ਜੀ ਨੂੰ ਗੁਰਬਾਣੀ ਦੀ ਪੋਥੀ ਦਿੱਤੀ ਸੀ। ਨਾ ਸਿਰਫ ਗੁਰੂ ਨਾਨਕ ਸਾਹਿਬ ਜੀ ਦੀ ਬਣੀ ਸਗੋਂ ਭਗਤਾਂ ਦੀ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੀ ਕੀਤੀ ਸੀ, ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ ਕੋਲ ਸੀ। ਇਸ ਉਤੇ ਫਿਰ ਵਿਚਾਰ ਕਰਾਂਗੇ।

ਭੁੱਲ ਚੁੱਕ ਦੀ ਖਿਮਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top