Share on Facebook

Main News Page

ਸਰਨਾ ਭਰਾ ਧਾਰਮਕ ਸੰਸਥਾ ਦੀ ਪ੍ਰਧਾਨਗੀ ਦੀ ਕੁਰਸੀ ਨੂੰ ਦਾਗ਼ ਲਗਾਉਣ ਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ
-
ਇੰਦਰ ਮੋਹਨ ਸਿੰਘ

ਨਵੀਂ ਦਿੱਲੀ, (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ: ਗੁਰਮੀਤ ਸਿੰਘ ਸ਼ੰਟੀ ਤੇ ਇਕ ਕਾਰਜਕਾਰੀ ਮੈਂਬਰ ਇੰਦਰਜੀਤ ਸਿੰਘ ਮੌਂਟੀ (ਵਿਕਾਸ ਪੁਰੀ) ਵਲੋਂ ਬੀਤੇ ਦਿਨੀਂ ਦਿੱਲੀ ਕਮੇਟੀ ਦੀ ਕਾਰਜਕਾਰਨੀ ਮੀਟਿੰਗ ਵਿਚ ਸਰਨਾ ਭਰਾਵਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨਿਯਮਾਂ ਦੀਆਂ ਉਲੰਘਣਾ ਦੇ ਵਿਰੋਧ ਵਿਚ ਅਪਣੀ ਆਵਾਜ ਬੁਲੰਦ ਕਰਣ ਦੀ ਘੱਟਨਾ ਤੇ ਅਪਣੀ ਪ੍ਰਤਿਕ੍ਰਿਆ ਦਿਦਿੰਆ ਅਪਣੇ ਪ੍ਰੈਸ ਬਿਆਨ ਚ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਜਨਰਲ ਸਕੱਤਰ ਸ: ਇੰਦਰ ਮੋਹਨ ਸਿੰਘ ਨੇ ਕਾਰਜਕਾਰੀ ਮੈਂਬਰ ਇੰਦਰਜੀਤ ਸਿੰਘ ਮੋਂਟੀ ਵਲੋਂ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਹੁਣ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵਲੋਂ ਵੀ ਹੁੰਗਾਰਾ ਦੇਣ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਦੋਹਾਂ ਨੇ ਅਪਣੀ ਅੰਤਰਆਤਮਾ ਦੀ ਆਵਾਜ਼ ਨਾਲ ਇਹ ਬਹਾਦੁਰੀ ਦਾ ਕਦਮ ਚੁਕਿਆ ਹੈ, ਇਸੇ ਤਰਜ ਤੇ ਬਾਕੀ ਮੈਂਬਰਾਂ ਨੂੰ ਵੀ ਅਪਣੇ ਨਿਜੀ ਸਵਾਰਥ ਤਿਆਗ ਕੇ ਸਿੱਖ ਕੌਮ ਪ੍ਰਤੀ ਅਪਣੀ ਵਫਾਦਾਰੀ ਨਿਭਾਉਣੀ ਚਾਹੀਦੀ ਹੈ।

ਉਨ੍ਹਾਂ ਸ. ਸ਼ੰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਹੋਣ ਦੇ ਬਾਵਜੂਦ ਬਾਲਾ ਸਾਹਿਬ ਹਸਪਤਾਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਰ.ਟੀ.ਆਈ. ਦਾ ਸਹਾਰਾ ਲੈਣ ਦੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਸ. ਇੰਦਰ ਮੋਹਨ ਸਿੰਘ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੰਗਤਾਂ ਵਲੋਂ ਸਰਨਾ ਭਰਾਵਾਂ ਨੂੰ ਗੁਰੂ ਦੀ ਗੋਲਕ ਦੀ ਰਾਖੀ ਕਰਨ ਦੀ ਸੇਵਾ ਸੌਂਪੀ ਗਈ ਸੀ, ਪਰ ਇਨ੍ਹਾਂ ਨੇ ਅਪਣੇ ਨਿਜੀ ਸਵਾਰਥਾਂ ਨੂੰ ਮੁੱਖ ਰਖਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਦੇ ਸਾਰੇ ਰਿਕਾਰਡ ਤੋੜ ਦਿਤੇ। ਉਨ੍ਹਾਂ ਖ਼ੁਲਾਸਾ ਕੀਤਾ ਹੈ ਕਿ ਗੁਰੂ ਦੀ ਗੋਲਕ ਚੋਂ ਵਕੀਲਾਂ ਨੂੰ ਭਾਰੀ ਫੀਸਾਂ ਦੇਣ ਦੇ ਬਾਵਜੂਦ ਦਿੱਲੀ ਗੁਰਦਵਾਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਕੇਂਦਰੀ ਸੂਚਨਾ ਆਯੋਗ (ਆਰ.ਟੀ.ਆਈ.) ਵਲੋਂ 1 ਲੱਖ ਤੋਂ ਵੱਧ ਦਾ ਜੁਰਮਾਨਾ ਹੋਣਾ, ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ਚ ਡੀ.ਡੀ.ਏ. ਵਲੋਂ 1 ਕਰੋੜ 48 ਰੁਪਏ ਦਾ ਜੁਰਮਾਨਾ ਹੋਣਾ, ਗੁਰਦਵਾਰਾ ਰਕਾਬ ਗੰਜ ਪਾਰਕਿੰਗ ਪ੍ਰੋਜੈਕਟ ਤੇ ਅਦਾਲਤ ਵਲੋਂ ਰੋਕ ਲੱਗਣਾ, ਮਾਸੂਮ ਬੱਚਿਆਂ ਦੀ ਫੀਸਾਂ ਨੂੰ ਗੈਰ-ਕਾਨੂੰਨੀ ਪ੍ਰੋਜੈਕਟਾਂ ਚ ਖਰਚ ਕਰਕੇ ਬੱਚਿਆਂ ਦਾ ਭਵਿੱਖ ਬਰਬਾਦ ਕਰਣਾ, ਗੁਰੂ ਤੇਗ ਬਹਾਦੁਰ ਇੰਸਟੀਚਿਊਟ ਆਫ ਟੈਕਨਾਲੋਜੀ, ਰਾਜੋਰੀ ਗਾਰਡਨ ਅਤੇ ਗੁਰੂ ਤੇਗ ਬਹਾਦੁਰ ਪੋਲੀਟੈਕਨਿਕ, ਵਸੰਤ ਵਿਹਾਰ ਵਿਚ ਜਾਲੀ ਐਨ.ਓ.ਸੀ., ਅਤੇ ਅਯੋਗ ਬੇਲੋੜੀਆਂ ਭਰਤੀਆਂ ਤੇ ਪ੍ਰੋਮੋਸ਼ਨਾਂ ਕਾਰਨ ਇਨ੍ਹਾਂ ਤਕਨੀਕੀ ਸੰਸਥਾਨਾ ਤੋਂ ਇਲਾਵਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਕੁੱਝ ਬਰਾਂਚਾਂ ਦੀ ਮਾਨਤਾ ਰੱਦ ਹੋਣ ਦੇ ਮਾਮਲੇ ਸਰਨਿਆਂ ਦੀ ਕਮੇਟੀ ਦੇ ਕੰਮਕਾਜ ਤੇ ਸਵਾਲੀਆ ਨਿਸ਼ਾਨ ਹਨ। ਉਨ੍ਹਾਂ ਦਸਿਆ ਕਿ ਅਦਾਲਤਾਂ ਵਲੋਂ ਲਗਾਤਾਰ ਦਿੱਲੀ ਕਮੇਟੀ ਦੇ ਵਿਰੁੱਧ ਫੈਸਲੇ ਆਉਣ ਤੋਂ ਬਾਅਦ ਵੀ ਸਰਨਾ ਭਰਾ ਸਿੱਖਾਂ ਦੀ ਸਿਰਮੋਰ ਧਾਰਮਿਕ ਸੰਸਥਾਂ ਦੀ ਪ੍ਰਧਾਨਗੀ ਦੀ ਕੁਰਸੀ ਨੂੰ ਦਾਗ ਲਗਾਉਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top