Share on Facebook

Main News Page

ਪੰਜਾਬ ਵਿੱਚ ਤਮਾਕੂ ’ਤੇ ਪਾਬੰਦੀ ਅਤੇ ਸਾਰਾਗੜੀ ਦੇ ਇਤਿਹਾਸ ਨੂੰ ਸਕੂਲੀ ਸਲੇਬਸ ਦਾ ਹਿੱਸਾ ਬਨਾਉਣ ਦਾ ਐਲਾਨ, ਸਰਕਾਰ ਦੇ ਸ਼ਲਾਘਾ ਯੋਗ ਫੈਸਲੇ
-
ਗਿਆਨੀ ਜਗਤਾਰ ਸਿੰਘ ਜਾਚਕ

ਬਠਿੰਡਾ 14 ਸਤੰਬਰ (ਕਿਰਪਾਲ ਸਿੰਘ): ਸਰਬੱਤ ਦੇ ਭਲੇ ਦੀ ਗੱਲ ਹੈ ‘ਦੇਰ ਆਏ, ਦਰੁਸਤ ਆਏ’ ਦੇ ਮੁਹਾਵਰੇ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਤੰਮਾਕੂ ਅਤੇ ਤੰਮਾਕੂ ਤੋਂ ਬਣੇ ਗੁਟਕਾ ਤੇ ਪਾਨ ਮਸਾਲਾ ਵਰਗੇ ਨਸ਼ੀਲੇ ਅਤੇ ਜ਼ਹਿਰੀਲੇ ਪਦਾਰਥਾਂ ਦੇ ਉਤਪਾਦਨ ਤੇ ਵਿੱਕਰੀ ਉੱਪਰ ਪਾਬੰਦੀ ਲਗਾਉਣੀ ਸ਼ਲਾਘਾ ਯੋਗ ਤੇ ਦਲੇਰੀ ਭਰਿਆ ਫੈਸਲਾ ਹੈ। ਵੋਟ ਬਟਾਰੂ ਰਾਜਨੀਤੀ ਦੇ ਦੌਰ ਵਿੱਚ ਅਜਿਹੇ ਫੈਸਲੇ ਲੈਣੇ ਅਤੇ ਲਾਗੂ ਕਰਨੇ ਰਾਜਨੀਤਕਾਂ ਲਈ ਬਹੁਤ ਔਖੇ ਹੁੰਦੇ ਹਨ ਪਰ ਕਿਉਂਕਿ ਇਹ ਸਰਬੱਤ ਦੇ ਭਲੇ ਦੀ ਗੱਲ ਹੈ ਇਸ ਲਈ ਲੋੜ ਹੈ ਕਿ ਪ੍ਰਸਾਸ਼ਨ ਇਸ ਫੈਸਲੇ ਨੂੰ ਸਖਤੀ ਨਾਲ ਲਾਗੂ ਕਰੇ ਅਤੇ ਜਨਤਾ ਪ੍ਰਸਾਸ਼ਨ ਦੀ ਸਹਾਇਤਾ ਕਰੇ, ਤਾਂ ਕਿ ਪੰਜਾਬ ਨੂੰ ਤੰਮਾਕੂ ਮੁਕਤ ਸੂਬਾ ਬਣਾਇਆ ਜਾ ਸਕੇ।

ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਲੁਧਿਆਣੇ ਤੋਂ ਈਮੇਲ ਰਾਹੀਂ ਭੇਜੇ ਇੱਕ ਪ੍ਰੈਸ ਨੋਟ ਵਿੱਚ ਕਹੇ। ਗਿਆਨੀ ਜਾਚਕ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਦੇ ਉਸ ਐਲਾਨ ਦੀ ਵੀ ਸ਼ਲਾਘਾ ਕੀਤੀ, ਜਿਸ ਰਾਹੀਂ 12 ਸਤੰਬਰ 1897 ਨੂੰ ਅਫ਼ਗਾਨਸਤਾਨ ਦੀ ਸਰਹੱਦ ’ਤੇ ਵਾਪਰੇ ‘ਸਾਰਾਗੜੀ’ ਦੇ ਸਾਕੇ ਵਾਲੇ ਬਹਾਦਰੀ ਭਰੇ ਇਤਿਹਾਸ ਨੂੰ ਸਕੂਲੀ ਪਾਠ-ਕ੍ਰਮ ਦਾ ਹਿੱਸਾ ਬਨਾਉਣ ਦਾ ਵਾਆਦਾ ਕੀਤਾ ਗਿਆ ਹੈ। ਕਿਉਂਕਿ, ਬ੍ਰਿਟਿਸ਼ ਭਾਰਤੀ ਫੌਜ ਦੇ ਉਹ 21 ਸੂਰਬੀਰ ਪੰਜਾਬੀ ਸਿੱਖ ਸਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਫਰਾਂਸ ਸਰਕਾਰ ਨੇ ਤਾਂ ਇਸ ਸਾਕੇ ਨੂੰ ਉਦੋਂ ਤੋਂ ਹੀ ਸਕੂਲੀ ਸਲੇਬਸ ਦਾ ਅੰਗ ਬਣਾ ਲਿਆ ਸੀ, ਪਰ ਅਸੀਂ ਭੁੱਲੇ ਰਹੇ।

ਜਾਚਕ ਹੁਰਾਂ ਨੇ ਜਿਥੇ ਧੰਨਵਾਦ ਕੀਤਾ ਹੈ ਪੰਜਾਬੀ ਅਖ਼ਬਾਰਾਂ ਦਾ, ਜਿਨ੍ਹਾਂ ਇਸ ਸਾਕੇ ਬਾਰੇ ਲੇਖ ਪ੍ਰਕਾਸ਼ਤ ਕੀਤੇ। ਉਥੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਉਨ੍ਹਾਂ ਨੂੰ ਟਾਈਮ ਟੀ.ਵੀ. ਰਾਹੀਂ ਇਸ ਸਾਕੇ ਨੂੰ ਜ਼ੋਰਦਾਰ ਢੰਗ ਨਾਲ ਉਭਾਰਨ ਦਾ ਮੌਕਾ ਮਿਲਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top