ਸਿੱਖ ਵੀ ਹੁਣ ਪੈ ਗਏ ਗਿਣਤੀ ਮਿਣਤੀ ਦੇ ਪਾਠਾਂ 'ਚ
ਰਖਦੇ ਬਾਣੀ ਤੇ ਬਾਬਿਆਂ ਤੋਂ ਚਮਤਕਾਰ ਦੀ ਆਸ ਮੀਆਂ,
ਡੇਰਿਆਂ ਤੇ ਹਾਜਰੀ ਪੂਰੀ ਰਖਦੇ ਨੇ ਹਰ ਹਾਲ 'ਚ
ਗੁਰੂ ਗਰੰਥ ਸਾਹਿਬ ਦੇ ਦਰਸ਼ਨਾਂ ਦੀ ਰਹੀ ਨਾ ਪਿਆਸ ਮੀਆਂ,
ਜੋਤਾ ਜਗਾ ਕੇ, ਟੱਲ ਵਜਾ ਕੇ ਰੁਖਾਂ ਨੂੰ ਵੀ ਰੂਹ ਤੋਂ ਪੂਜਦੇ ਨੇ
ਭੀੜ ਜੁੜਦੀ ਮਸਿਆ, ਸੰਗਰਾਂਦਾਂ ਤੇ ਪੁਨਿਆਂ ਤੇ ਖਾਸ ਮੀਆਂ,
ਹੁਣ ਜੱਟ ਸਿੱਖ, ਮਜਬੀ ਸਿੱਖ,ਰਾਮਦਾਸੀਆ ਸਿੱਖ ਬਣ ਕੇ ਬਹਿ ਗਏ ਨੇ
ਭਾਲਿਆ ਵੀ ਹੁਣ ਮੁਕਦੀ ਨੀ ਗੁਰੂ ਗੋਬਿੰਦ ਦੇ ਸਿੰਘ ਦੀ ਤਲਾਸ਼ ਮੀਆਂ,
ਤਸਵੀਰ, ਮੂਰਤੀਆਂ ਨੂੰ ਵੀ ਹੁਣ ਬੜੀ ਰੀਝ ਦੇ ਨਾਲ ਪੂਜਦੇ ਨੇ
ਬਾਬੇ ਨਾਨਕ ਦੀ ਬਾਣੀ ਤੇ ਨਹੀਂ ਆਉਂਦਾ ਹੁਣ ਵਿਸ਼ਵਾਸ ਮੀਆਂ,
ਫੋਕੀ ਚੌਧਰ ਨੂੰ ਘਰ ਅਖੰਡ ਪਾਠ ਰਖਵਾਉਂਦੇ ਨੇ ਜੀ ਬਸ ਹੁਣ ਤਾਂ
ਦੋ ਮਿੰਟ ਨਹੀਂ ਸੁਣ ਸਕਦੇ ਇੱਕ ਚਿੱਤ ਹੋ ਕੇ ਅਰਦਾਸ ਮੀਆਂ,
ਉਠੋ ਵੀਰੋ, ਜਾਗੋ, ਹੋਸ਼ ਕਰੋ ਕੁਝ ਹੰਭਲਾ ਮਾਰ ਲ਼ੀਏ ਅਜੇ ਵੀ
ਨਹੀਂ ਤਾਂ ਸਿੱਖੀ ਨੇ ਬਣ ਕੇ ਰਹਿ ਜਾਣਾ ਬਸ ਇਤਿਹਾਸ ਮੀਆਂ । |
|